ਸੁਖਮਿੰਦਰ ਰਾਮਪੁਰੀ
ਸੇਟੇਨਿਲ, ਸਪੇਨ ਸੁਖਮਿੰਦਰ ਰਾਮਪੁਰੀ (1936 - 6 ਨਵੰਬਰ, 2021) ਪੰਜਾਬੀ ਸ਼ਾਇਰ, ਸਿੱਖਿਆ ਸ਼ਾਸਤਰੀ, ਵਾਰਤਕ ਲੇਖਕ , ਨਾਵਲਕਾਰ ਇਕ ਵਧੀਆ ਪ੍ਰਬੰਧਕ ਸੀ। ਉਹ ਆਪਣੇ ਸਮੇਂ ਦੇ ਉੱਘੇ ਖਿਡਾਰੀ ਵੀ ਸਨ। ਆਪਣੇ ਸਮਰੱਥ ਗੀਤਾਂ ਦੇ ਸਦਕਾ ਉਨ੍ਹਾਂ ਨੇ 19 ਵਾਰ ਕੌਮੀ ਕਵੀ ਦਰਬਾਰ ਵਿੱਚ ਹਾਜ਼ਰੀ ਭਰੀ। ਉਸਨੂੰ ਕੁਦਰਤ ਵੱਲੋਂ ਲਿਖਣ ਤੇ ਗਾਉਣ ਦਾ ਤੋਹਫਾ ਮਿਲਿਆ। ਸੁਖਮਿੰਦਰ ਰਾਮਪੁਰੀ ਦੀ ਸਮੁੱਚੀ ਕਵਿਤਾ ਲੋਕ ਪੱਖੀ ਹੋਣ ਕਰਕੇ ਸਦਾ ਦੱਬੇ ਕੁੱਚਲੇ ਲੋਕਾਂ ਦੀ ਤਰਜਮਾਨੀ ਕਰਦੀ ਰਹੀ ਹੈ।[1]
ਸਾਹਿਤ ਸਫ਼ਰ
ਸੋਧੋਰਾਮਪੁਰੀ ਸਾਹਿਤ ਸਭਾ ਰਾਮਪੁਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਕੁਨ ਅਤੇ ਆਗੂ ਸਨ।
- 'ਯੁਗਾਂ ਯੁਗਾਂ ਦੀ ਪੀੜ'
- 'ਅਸੀਮਤ ਸਫ਼ਰ'
- 'ਮਿਹਰਬਾਨ ਹੱਥ'
- 'ਮੈਂ ਨਿਰੀ ਪਤਝੜ ਨਹੀਂ'
- 'ਧੀਆਂ'
- 'ਅੱਜ ਤੀਕ'
- 'ਇਹ ਸਫ਼ਰ ਜਾਰੀ ਰਹੇ'
- 'ਸਫ਼ਰ ਸਾਡੀ ਬੰਦਗੀ'
- 'ਤੁਹਾਨੂੰ ਕਿਵੇਂ ਲੱਗਦੀ ਹੈ'
- 'ਪੈਰੋਲ 'ਤੇ ਆਈ ਕਵਿਤਾ'
- 'ਗੁਲਾਬੀ ਛਾਂ ਵਾਲੀ ਕੁੜੀ' (ਨਾਵਲ)
ਕੁੱਝ ਸੰਪਾਦਿਤ ਪੁਸਤਕਾਂ
ਸੋਧੋ- "ਕੂੜ ਨਿਖੁੱਟੇ"
- "ਕਿਰਨਾਂ ਦੇ ਰੰਗ"
- "ਕਤਰਾ ਕਤਰਾ ਸੋਚ"
- "ਨਿੱਕੇ ਨਿੱਕੇ ਫੁੱਲ ਨਿੱਕੀ ਵਾਸ਼ਨਾ"
ਗੀਤ
ਸੋਧੋਉਸਦੇ ਕਈ ਗੀਤਾਂ ਦੇ ਮੁੱਖੜੇ ਲੋਕ ਮਨ ਦੀ ਵੇਦਨਾ ਹਨ।
- ਇਹਨਾਂ ਜ਼ਖਮਾਂ ਦੀ ਕੀ ਕਹਿਣਾ
ਜਿਹਨਾਂ ਰੋਜ਼ ਹਰੇ ਰਹਿਣਾ!
- ਸਾਨੂੰ ਕੱਲਿਆਂ ਨੂੰ ਛੱਡਕੇ ਨਾ ਜਾ
ਕੱਲਿਆਂ ਕੌਣ ਪੁੱਛਦਾ?"
ਰਾਮਪੁਰ ਪਿੰਡ ਦੇ ਲੇਖਕ
ਸੋਧੋਇਸ ਪਿੰਡ ਦੇ ਲੇਖਕਾਂ ਦੀ ਸੂਚੀ ਲੰਮੀ ਹੈ। ਪਿੰਗਲ ਤੇ ਅਰੂਜ ਦੇ ਲੇਖਕ ਜੋਗਿੰਦਰ ਸਿੰਘ, ਪੰਜਾਬ ਦੀ ਕੋਇਲ ਵਜੋਂ ਜਾਣੇ ਜਾਂਦੇ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਕਹਾਣੀਕਾਰ ਸੁਰਿੰਦਰ ਰਾਮਪੁਰੀ, ਹਰਬੰਸ ਰਾਮਪੁਰੀ , ਮਹਿੰਦਰ ਰਾਮਪੁਰੀ, ਮੱਲ ਸਿੰਘ ਰਾਮਪੁਰੀ, ਰਾਹੀ ਰਾਮਪੁਰੀ, ਬਲਦੇਵ ਰਾਮਪੁਰੀ, ਹਰਚਰਨ ਮਾਂਗਟ, ਨੌਬੀ ਸੋਹਲ, ਗ਼ਗਨਦੀਪ ਸ਼ਰਮਾ ਹਨ।
ਦਿਹਾਂਤ
ਸੋਧੋਪੰਜਾਬੀ ਦੇ ਚਰਚਿਤ ਕਵੀ ਅਤੇ ਸੁਰੀਲੇ ਗੀਤਕਾਰ ਸੁਖਮਿੰਦਰ ਰਾਮਪੁਰੀ 6 ਨਵੰਬਰ 2021 ਨੂੰ ਸਦੀਵੀ ਵਿਛੋੜਾ ਦੇ ਗਏ।
ਹਵਾਲੇ
ਸੋਧੋ- ↑ ਸੁਖਮਿੰਦਰ ਰਾਮਪੁਰੀ ਨੂੰ ਚੇਤੇ ਕਰਦਿਆਂ - ਬੁੱਧ ਸਿੰਘ ਨੀਲੋਂ