ਸੁਤੰਤਰ ਇੱਛਾ (ਅੰਗਰੇਜ਼ੀ: Free will) ਕਿਸੇ ਵੀ ਗੱਲ ਦੀ ਪਰਵਾਹ ਕੀਤੇ ਬਿਨਾ, ਕਿਸੇ ਵੀ ਦਬਾਅ ਤੋਂ ਬਿਨਾ, ਆਪਣੇ ਇਰਾਦੇ ਦੇ ਮੁਤਾਬਿਕ ਚੋਣ ਕਰਨ ਦੀ ਦੀ ਯੋਗਤਾ ਨੂੰ ਕਹਿੰਦੇ ਹਨ। ਇਹ ਜ਼ਿੰਮੇਵਾਰੀ, ਸਲਾਘਾ, ਦੋਸ਼, ਪਾਪ, ਦੇ ਸੰਕਲਪਾਂ ਅਤੇ ਹੋਰ ਫ਼ੈਸਲਿਆਂ ਨਾਲ ਨੇੜਿਓਂ ਜੁੜੀ ਹੋਈ ਹੈ, ਜਿਹੜੇ ਸਿਰਫ ਉਸ ਵਕਤ ਹੀ ਅਰਥਪੂਰਨ ਹੁੰਦੇ ਹਨ ਜਦੋਂ ਕਰਮ ਸੁਤੰਤਰ ਇੱਛਾ ਨਾਲ ਚੁਣੇ ਗਏ ਹੋਣ। ਇਸ ਵਿੱਚ ਸਲਾਹ, ਪ੍ਰੇਰਣਾ, ਵਿਚਾਰ, ਅਤੇ ਮਨਾਹੀ ਦੇ ਸੰਕਲਪ ਵੀ ਜੁੜੇ ਹੋਏ ਹਨ, ਜੋ ਫਜ਼ੂਲ ਹਨ ਅਗਰ ਵੱਖ-ਵੱਖ ਅਮਲ ਦੇ ਰਾਹਾਂ ਦੇ ਚਲਣ ਦੇ ਵੱਖ-ਵੱਖ ਸੰਭਵ ਨਤੀਜੇ ਨਾ ਹੋਣ।[1] ਰਵਾਇਤੀ ਤੌਰ ਤੇ, ਉਹੀ ਕਰਮ ਸਿਹਰੇ ਜਾਂ ਦੋਸ਼ ਦੇ ਹੱਕਦਾਰ ਮੰਨੇ ਜਾਂਦੇ ਰਹੇ ਹਨ, ਜੋ ਸੁਤੰਤਰ ਇੱਛਾ ਨਾਲ ਕੀਤੇ ਹੁੰਦੇ ਹਨ। ਜੇ ਸੁਤੰਤਰ ਇੱਛਾ ਹੀ ਨਹੀਂ ਹੈ, ਤਾਂ ਕਿਸੇ ਨੂੰ ਸਜ਼ਾ ਜਾਂ ਇਨਾਮ ਦੇਣ ਦੀ ਕਾਰਵਾਈ ਦਾ ਕੋਈ ਮਤਲਬ ਨਹੀਂ ਰਹੀ ਜਾਂਦਾ।

Traditionally, only actions that are freely willed are seen as deserving credit or blame

ਦਾਰਸ਼ਨਿਕ ਦ੍ਰਿਸ਼ਟੀਕੋਣਸੋਧੋ

ਸੁਤੰਤਰ ਇੱਛਾ ਦਾ ਸਵਾਲ ਚਰਚਾ ਕਰਦਾ ਹੈ ਕਿ ਕੀ ਸੁਚੇਤ ਲੋਕਾਂ ਦਾ ਆਪਣੇ ਫੈਸਲਿਆਂ ਅਤੇ ਕਰਮਾਂ ਉੱਤੇ ਪੂਰਾ ਕੰਟਰੋਲ ਹੁੰਦਾ ਹੈ। ਇਸ ਮੁੱਦੇ ਨੂੰ ਮੁਖਾਤਿਬ ਹੋਣ ਲਈ ਆਜ਼ਾਦੀ ਅਤੇ ਕਰਨਿਕਤਾ ਵਿਚਕਾਰ ਰਿਸ਼ਤੇ ਦੀ ਸਮਝ ਦੀ, ਅਤੇ ਇਹ ਨਿਰਧਾਰਿਤ ਕਰਨ ਦੀ ਲੋੜ ਹੈ ਕਿ ਕੀ ਕਿਸੇ ਘਟਨਾ ਦੇ ਵਾਪਰਨ ਲਈ ਕਿਸੇ ਹੋਰ ਘਟਨਾ ਦਾ ਹੋਣਾ ਲਾਜ਼ਮੀ ਹੁੰਦਾ ਹੈ।

ਹਵਾਲੇਸੋਧੋ