ਸੁਧਾ ਰਾਏ
ਸੁਧਾਰਾਏ (1914-1987) ਇੱਕ ਭਾਰਤੀ ਕਮਿਊਨਿਸਟ ਟਰੇਡ ਯੂਨੀਅਨਿਸਟ ਅਤੇ ਸਿਆਸਤਦਾਨ ਸੀ। ਉਹ ਬੰਗਾਲ ਲੇਬਰ ਪਾਰਟੀ, ਭਾਰਤ ਦੀ ਬੋਲਸ਼ਵਿਕ ਪਾਰਟੀ ਦੀ ਇੱਕ ਪ੍ਰਮੁੱਖ ਨੇਤਾ ਸੀ ਅਤੇ ਬਾਅਦ ਵਿੱਚ ਭਾਰਤੀ ਕਮਿਊਨਿਸਟ ਪਾਰਟੀਵਿੱਚ ਰਲ ਗਈ।[1] ਉਹ ਬੰਗਾਲੀ ਖੱਬੇ ਪੱਖੀਆਂ ਦੀਆਂ ਸਭ ਤੋਂ ਪ੍ਰਮੁੱਖ ਔਰਤ ਆਗੂਆਂ ਵਿੱਚੋਂ ਇੱਕ ਸੀ।[2]
ਬਚਪਨ
ਸੋਧੋਰਾਏ ਦਾ ਜਨਮ 1914 ਵਿੱਚ ਇੱਕ ਕਾਇਸਥ ਜ਼ਿਮੀਦਾਰ ਪਰਿਵਾਰ ਵਿੱਚ ਫਰੀਦਪੁਰ ਵਿਖੇ ਹੋਇਆ ਸੀ।[3] ਉਹ 1930ਵਿਆਂ ਵਿੱਚ ਲੇਬਰ ਲਹਿਰ ਵਿੱਚ ਸ਼ਾਮਿਲ ਹੋਈ। ਵਿਦਿਆਰਥੀ ਦਿਨਾਂ ਦੌਰਾਨ ਲੇਬਰ ਰਾਜਨੀਤੀ ਬਾਰੇ ਉਸ ਨੂੰ ਆਪਣੇ ਭਰਾ ਸਿਸਿਰ ਰਾਏ ਤੋਂ ਜਾਣਕਾਰੀ ਮਿਲੀ। ਆਪਣੇ ਭਰਾ ਦੇ ਨਾਲ-ਨਾਲ ਉਹ ਬੰਗਾਲ ਲੇਬਰ ਪਾਰਟੀ, ਜਦ ਇਹ 1933 ਵਿੱਚ ਸਥਾਪਤ ਕੀਤੀ ਗਈ ਸੀ ਦੀ ਇੱਕ ਅਹਿਮ ਨੇਤਾ ਬਣੀ।[4]
ਲੇਬਰ ਆਗੂ
ਸੋਧੋ1932 ਅਤੇ 1958 ਦੇ ਵਿਚਕਾਰ ਉਸ ਨੇ ਦੱਖਣੀ ਕਲਕੱਤਾ ਦੇ ਕਮਲਾ ਗਰਲਜ਼ ਸਕੂਲ ਵਿੱਚ ਗਣਿਤ ਅਧਿਆਪਕ ਦੇ ਤੌਰ ਤੇ ਕੰਮ ਕੀਤਾ।[3][5][6] ਉਸ ਸਮੇਂ ਉਹ ਇੱਕ ਮਸ਼ਹੂਰ ਲੇਬਰ ਨੇਤਾ ਸੀ।[5] ਡੌਕ ਵਰਕਰਾਂ ਨੇ ਰਾਏ ਦਾ ਨਾਮ ਬਹਿਨਜੀ ('ਸਨਮਾਨਿਤ ਭੈਣ') ਰੱਖ ਦਿੱਤਾ। ਉਹ ਰੋਜ਼ਾਨਾ ਬਾਅਦ ਦੁਪਹਿਰ ਯੂਨੀਅਨ ਦੇ ਕੰਮ ਲਈ ਕਿਡਰਪੁਰ ਡੌਕ ਕੋਲੋਂ ਲੰਘਦੀ ਹੁੰਦੀ ਸੀ। [5][6][7]
ਨਾਰੀ ਅੰਦੋਲਨ
ਸੋਧੋਰਾਏ 1943 ਵਿੱਚ ਨਾਰੀ ਅੰਦੋਲਨ ਵਿੱਚ ਸ਼ਾਮਲ ਹੋ ਗਈ, ਅਤੇ ਸਰਬ ਭਾਰਤ ਮਹਿਲਾ ਕਾਨਫਰੰਸ ਵਿੱਚ ਸਰਗਰਮ ਹੋ ਗਈ।[1][3] 1954 ਅਤੇ 1982 ਦੇ ਵਿਚਕਾਰ ਰਾਏ ਨੇ ਵਾਈਸ ਚੇਅਰਨੈਸ਼ਨਲ ਫੈਡਰੇਸ਼ਨ ਭਾਰਤੀ ਮਹਿਲਾ ਦੇ ਤੌਰ ਤੇ ਸੇਵਾ ਕੀਤੀ।[3][8][9]
ਚੋਣ ਸਿਆਸਤ
ਸੋਧੋ1951-1952 ਸੰਸਦੀ ਚੋਣ ਵਿੱਚ ਸੁਧਾ ਰਾਏ ਬੀਪੀਆਈ ਦੀ ਇਕੋ ਉਮੀਦਵਾਰ ਸੀ।[10] ਉਹ Barrackpore ਹਲਕੇ ਤੋਂ ਉਮੀਦਵਾਰ ਸੀ ਅਤੇ ਉਸਨੇ 25,792 ਵੋਟ (ਹਲਕੇ ਦੀਆਂ 16.2% ਵੋਟਾਂ) ਪ੍ਰਾਪਤ ਕੀਤੀਆਂ।[10]
ਉਹ 1954 ਵਿੱਚ ਜੇਲ੍ਹ ਗਈ ਸੀ।[3]
ਰਾਏ ਨੇ 1957 ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਵਿੱਚ ਫੋਰਟ ਹਲਕੇ ਤੋਂ ਚੋਣ ਲੜੀ।[10] ਉਹ ਕੁੱਲ ਵੋਟ ਦਾ 9.75% ਲੈਕੇ ਚੌਥੇ ਸਥਾਨ ਤੇ ਰਹੀ।[10]
ਹਵਾਲੇ
ਸੋਧੋ- ↑ 1.0 1.1 Maṇikuntalā Sena (1 April 2001). In search of freedom: an unfinished journey. Stree. p. 57. ISBN 978-81-85604-25-1.
- ↑ Sampa Guha (1996). Political Participation of Women in a Changing Society. Inter-India Publications. p. 105. ISBN 978-81-210-0344-5.
- ↑ 3.0 3.1 3.2 3.3 3.4 Sunil Kumar Sen (1985). The working women and popular movements in Bengal: from the Gandhi era to the present day. K.P. Bagchi. p. 96.
- ↑ Socialist Perspective. Vol. 17. Council for Political Studies. 1989. p. 276.
- ↑ 5.0 5.1 5.2 Leela Gulati; Jasodhara Bagchi (7 April 2005). A Space of Her Own: Personal Narratives of Twelve Women. SAGE Publications. p. 232. ISBN 978-81-321-0341-7.
- ↑ 6.0 6.1 Labour File: A Bimonthly Journal of Labour and Economic Affairs. Vol. 5. Information and Feature Trust. 2007. p. 116.
- ↑ Samita Sen (6 May 1999). Women and Labour in Late Colonial India: The Bengal Jute Industry. Cambridge University Press. pp. 229–230. ISBN 978-0-521-45363-9.
- ↑ Link: Indian Newsmagazine. Vol. 16. 1974. p. 34.
- ↑ National Federation of Indian Women. Congress (1981). Tenth Congress, National Federation of Indian Women, Trivandrum, December 27–30, 1980. The Federation. p. 102.
- ↑ 10.0 10.1 10.2 10.3 Election Commission of India.