ਸੁਨੱਖੀ ਚਿੜੀ ਨੂੰ ਸਮਾਲ ਵਾਈਟ ਆਈ ਕਹਿੰਦੇ ਹਨ ਜਿਸ ਨੂੰ ਹਿੰਦੀ ਵਿੱਚ ‘ਬਾਬੂਨਾ’, ਅੰਗਰੇਜ਼ੀ ਵਿੱਚ ‘ਓਰੀਐਂਟਲ ਵਾਈਟ ਆਈ’ ਕਹਿੰਦੇ ਹਨ।

ਸੁਨੱਖੀ
ਨਾਮੂਨਾਟੈਕਸੋਨ ਸੋਧੋ
ਟੈਕਸਨ ਨਾਂZosterops palpebrosus ਸੋਧੋ
ਟੈਕਸਨ ਦਰਜਾਬੰਦੀਪ੍ਰਜਾਤੀ ਸੋਧੋ
ਉੱਮਚ ਟੈਕਸਨZosterops ਸੋਧੋ
IUCN conservation statusLeast Concern ਸੋਧੋ
Taxon author citation(Temminck, 1824) ਸੋਧੋ

ਸਰੀਰਕ ਬਣਤਰ

ਸੋਧੋ

ਇਸ ਦੀਆਂ ਅੱਖਾਂ ਦੁਆਲੇ ਚਿੱਟੇ ਘੇਰਿਆਂ ਐਨਕ ਵਰਗੇ ਲਗਦੇ ਹਨ। ਇਨ੍ਹਾਂ ਦੀਆਂ ਤਕਰੀਬਨ 100 ਜਾਤੀਆਂ ਦੇ ਪਰਿਵਾਰ ਨੂੰ ‘ਜ਼ੋਸਟੀਰੋਪੀਡੇਈ’ ਜਿਸ ਦਾ ਯੂਨਾਨੀ ਵਿੱਚ ਅੱਖਰ ਦਾ ਅਰਥ ਹੈ; ਅੱਖਾਂ ਦੁਆਲੇ ਘੇਰੇ। ਇਹ ਜਾਤੀ ਸਾਰੇ ਭਾਰਤੀ ਉਪਮਹਾਂਦੀਪ ਵਿਚਲੇ ਗਰਮ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਇਹ ਚਿੜੀ ਨਲੀਦਾਰ ਫੁੱਲਾਂ ਵਿੱਚ ਆਪਣਾ ਪੂਰਾ ਸਿਰ ਵਾੜਕੇ ਉਨ੍ਹਾਂ ਦਾ ਰਸ ਵੀ ਚੂਸ ਲੈਂਦੇ ਹਨ। ਫੁੱਲਾਂ ਵਿੱਚੋਂ ਜਦੋਂ ਇਹ ਆਪਣਾ ਸਿਰ ਬਾਹਰ ਕੱਢਦੇ ਹਨ ਤਾਂ ਉਹ ਫੁੱਲਾਂ ਦੇ ਪਰਾਗ ਨਾਲ ਭਰ ਜਾਂਦਾ ਹੈ। ਇਸ ਹਾਲਤ ਵਿੱਚ ਜਦੋਂ ਇਹ ਦੂਸਰੇ ਫੁੱਲ ਵਿੱਚ ਵੜਦੇ ਹਨ ਤਾਂ ਉਸ ਦਾ ਪ੍ਰਾਗਣ ਹੋ ਜਾਂਦਾ ਹੈ। ਇਹ ਪੱਕੀਆਂ ਅੰਜੀਰਾਂ, ਅੰਗੂਰਾਂ ਅਤੇ ਰਸਭਰੀਆਂ ਵਰਗੇ ਫ਼ਲਾਂ ਨੂੰ ਵੀ ਖਾ ਲੈਂਦੇ ਹਨ। ਇਹ ਪੰਛੀ ਆਮ ਚਿੜੀਆਂ ਤੋਂ ਵੀ ਛੋਟੀਆਂ ਇਸ ਦੀ ਲੰਬਾਈ ਸਿਰਫ਼ 10 ਸੈਂਟੀਮੀਟਰ ਹੁੰਦੀ ਹੈ। ਇਨ੍ਹਾਂ ਦਾ ਸਿਰ ਅਤੇ ਪਰਾਂ ਦਾ ਉਪਰਲਾ ਪਾਸਾ ਹਰੀ ਭਾ ਵਾਲਾ ਪੀਲਾ, ਪਰ ਗ਼ਰਦਨ ਅਤੇ ਪੂਛ ਛੋਟੀ ਅਤੇ ਚੌਰਸ ਹੁੰਦੀ ਹੈ ਅਤੇ ਇਸ ਦਾ ਹੇਠਲਾ ਪਾਸਾ ਚਟਕੀਲਾ ਪੀਲਾ ਹੁੰਦਾ ਹੈ। ਢਿੱਡ ਵਾਲੇ ਬਾਕੀ ਦੇ ਪਾਸੇ ਦਾ ਰੰਗ ਭੂਸਲਾ ਚਿੱਟਾ ਹੁੰਦਾ ਹੈ। ਇਨ੍ਹਾਂ ਦੀਆਂ ਕਾਲੀਆਂ ਅੱਖਾਂ ਦੇ ਚੁਫ਼ੇਰੇ ਛੋਟੇ-ਛੋਟੇ ਅਤੇ ਬਰੀਕ ਚਿੱਟੇ ਖੰਭਾਂ ਦਾ ਘੇਰਾ ਬਿਲਕੁਲ ਐਨਕਾਂ ਵਰਗਾ ਲੱਗਦਾ ਹੈ। ਸੁਨੱਖੀ ਦੀ ਚੁੰਝ ਕਾਲੀ, ਲੰਬੀ ਅਤੇ ਤਿੱਖੀ ਪਰ ਸਿਰੇ ਤੋਂ ਹੇਠਾਂ ਨੂੰ ਮੁੜੀ ਹੋਈ ਹੁੰਦੀ ਹੈ। ਚੁੰਝ ਦੇ ਅੰਦਰ ਪਤਲੀ, ਲੰਬੀ ਜੀਭ ਦਾ ਸਿਰਾ ਇੱਕ ਬੁਰਸ਼ ਵਰਗਾ ਹੁੰਦਾ ਹੈ। ਇਨ੍ਹਾਂ ਦੀਆਂ ਕਾਲੀਆਂ ਲੱਤਾਂ ਅਤੇ ਪੰਜੇ ਬਹੁਤ ਮਜ਼ਬੂਤ ਹੁੰਦੇ ਹਨ। ਸੁਨੱਖੀ ਪੰਛੀ ਬਹੁਤ ਬਾਰੀਕ ਅਤੇ ਹੌਲੀਆਂ ਜਿਹੀਆਂ ਚੂੰ-ਚੂੰ ਅਤੇ ਚਿਰ-ਚਿਰ ਦੀਆਂ ਨੱਕ ਵਿੱਚ ਕੱਢੀਆਂ ਆਵਾਜ਼ਾਂ ਲਗਾਤਾਰ ਕੱਢਦੇ ਰਹਿੰਦੇ ਹਨ ਅਤੇ ਇੱਕ ਦੂਸਰੇ ਨਾਲ ਤਾਲਮੇਲ ਬਣਾਈ ਰੱਖਦੇ ਹਨ।[1]

ਅਗਲੀ ਪੀੜ੍ਹੀ

ਸੋਧੋ

ਸੁਨੱਖੀਆਂ ਉੱਤੇ ਬਹਾਰ ਫਰਵਰੀ ਤੋਂ ਸਤੰਬਰ ਵਿੱਚ ਆਉਂਦੀ ਹੈ। ਉਸ ਵੇਲੇ ਇਹ ਪੌਦਿਆਂ ਦੇ ਰੇਸ਼ਿਆਂ, ਮੱਕੜੀ ਦੇ ਜਾਲੇ, ਕਾਈ ਵਗੈਰਾ ਨਾਲ ਆਪਣਾ ਆਲ੍ਹਣਾ 2 ਤੋਂ 4 ਮੀਟਰ ਦੀ ਉੱਚਾਈ ਉੱਤੇ ਕਿਸੇ ਚੌੜੇ ਪੱਤਿਆਂ ਵਾਲੇ ਦਰੱਖਤ ਜਾਂ ਝਾੜੀ ਵਿੱਚ ਜਿੱਥੇ 3-4 ਟਾਹਣੀਆਂ ਇਕੱਠੀਆਂ ਦੋ ਫਾੜ ਹੁੰਦੀਆਂ ਹੋਣ, ਵਿੱਚ ਬਣਾਉਂਦੀਆਂ ਹਨ। ਮਾਦਾ 2 ਤੋਂ 3 ਪੀਲੀ ਭਾ ਵਾਲੇ ਨੀਲੇ ਅੰਡੇ ਦਿੰਦੀ ਹੈ ਜਿਨ੍ਹਾਂ ਦਾ ਮੋਟਾ ਪਾਸਾ ਗੂੜ੍ਹਾ ਹੁੰਦਾ ਹੈ। ਮਾਦਾ ਹੀ ਅੰਡਿਆਂ ਨੂੰ ਸੇਕ ਕੇ 10 ਦਿਨਾਂ ਵਿੱਚ ਛੋਟੇ-ਛੋਟੇ ਬੋਟ ਕੱਢ ਲੈਂਦੀ ਹੈ। ਨਰ ਅਤੇ ਮਾਦਾ ਰਲਕੇ ਬੱਚਿਆਂ ਨੂੰ ਪਾਲਦੇ ਹਨ ਅਤੇ ਉੱਡਣ ਦੇ ਕਾਬਿਲ ਬਣਾਉਂਦੇ ਹਨ।

ਹਵਾਲੇ

ਸੋਧੋ
  1. Moyle, R. G.; C. E. Filardi; C. E. Smith; Jared Diamond (2009). "Explosive Pleistocene diversification and hemispheric expansion of a "great speciator"". Proc. Natl. Acad. Sci. 106 (6): 1863–1868. doi:10.1073/pnas.0809861105. PMC 2644129. PMID 19181851. {{cite journal}}: Unknown parameter |last-author-amp= ignored (|name-list-style= suggested) (help)