ਸੁਮਥੀ ਮੂਰਥੀ ਇੱਕ ਹਿੰਦੁਸਤਾਨੀ ਸ਼ਾਸ਼ਤਰੀ ਗਾਇਕਾ, ਸੰਗੀਤਕਾਰ ਅੱਤੇ ਐਲਜੀਬੀਟੀ ਹੱਕਾਂ ਦੀ ਕਾਰਕੁਨ ਹੈ[1] ਅਤੇ ਇਹ ਬੰਗਲੌਰ ਵਿੱਚ ਰਹਿੰਦੀ ਹੈ।[2] ਇਹ ਗਾਇਕੀ ਦੇ ਆਗਰਾ ਘਰਾਣੇ ਨਾਲ ਸੰਬੰਧਿਤ ਹੈ।[3] ਇਹ ਆਪਣੇ ਆਪ ਨੂੰ ਕੂਈਅਰ ਵਜੋਂ ਪਰਿਭਾਸ਼ਿਤ ਕਰਦੀ ਹੈ।[4]

ਸੰਗੀਤ ਕਰੀਅਰ

ਸੋਧੋ

ਇਸਨੇ 16 ਸਾਲ ਦੀ ਉਮਰ ਵਿੱਚ ਗਾਇਕੀ ਦੀਆਂ ਪੇਸ਼ਕਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।[4] ਇਸਨੇ ਪੰਡਿਤ ਰਾਮਾਰਾਓ ਨਾਇਕ ਕੋਲ 17 ਸਾਲ ਸੰਗੀਤ ਦੀ ਸਿੱਖਿਆ ਲਈ।[3]

ਇਹ ਡਾਕਟਰ ਫਲੋਈ ਨਾਲ ਸਾਖੀਰੀ ਨਾਂ ਦੇ ਇੱਕ ਪ੍ਰੋਜੈਕਟ ਨਾਲ ਸੰਬੰਧਿਤ ਰਹੀ ਹੈ ਜਿਸ ਜੋ ਜੈਂਡਰਾਂ ਦੇ ਰਲਣ, ਇਲੈਕਟ੍ਰਾਨਿਕਸ, ਵਿਜ਼ੂਅਲ ਤਸਵੀਰਾਂ, ਕਵਿਤਾ ਅਤੇ ਸੰਗੀਤ ਦਾ ਮਲਟੀਮੀਡੀਆ ਸ਼ੋਅ ਸੀ। ਇਸ ਪ੍ਰੋਜੈਕਟ ਵਿੱਚ ਇਸਨੇ ਇੱਕ ਸੰਗੀਤਕਾਰ, ਗਾਇਕਾ ਅਤੇ ਗੀਤਕਾਰ ਵਜੋਂ ਕੰਮ ਕੀਤਾ।[4]

ਕੂਈਅਰ ਸਰਗਰਮੀ

ਸੋਧੋ

2006 ਵਿੱਚ ਇਸਨੇ ਔਰਤ ਕੂਈਅਰ ਲੋਕਾਂ ਲਈ ਲੈਸਬਿਟ ਨਾਂ ਦਾ ਇੱਕ ਹਮਾਇਤ ਸਮੂਹ ਬਣਾਇਆ। ਇਹ ਸੁਨੀਲ ਮੋਹਨ ਨਾਲ ਮਿਲ ਕੇ ਕੂਈਅਰ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਇੱਕ ਮੌਖਿਕ ਇਤਿਹਾਸ ਪ੍ਰੋਜੈਕਟ ਕਰਦੀ ਆ ਰਹੀ ਹੈ। ਇਹਨਾਂ ਨੇ ਸਾਂਝੇ ਤੌਰੁ ਉੱਤੇ ਟੂਵਰਡਜ਼ ਜੈਂਡਰ ਇੰਕਲੂਸੀਵਿਟੀ ਨਾਂ ਦੀ ਕਿਤਾਬ ਲਿਖੀ ਹੈ ਜੋ ਦੱਖਣੀ ਭਾਰਤ ਵਿੱਚ ਔਰਤ-ਜੰਮੀਆਂ ਜੈਂਡਰ ਅਤੇ ਸੈਕਸੁਅਲ ਘੱਟ ਗਿਣਤੀ ਸਮੂਹਾਂ ਨਾਲ ਸੰਬੰਧਿਤ ਹੈ। [5]

ਕਿਤਾਬਾਂ

ਸੋਧੋ
  • ਟੂਵਰਡਜ਼ ਜੈਂਡਰ ਇੰਕਲੂਸੀਵਿਟੀ: ਅ ਸਟਡੀ ਔਨ ਕੰਟੈਂਪਰਰੀ ਕਨਸਰਨਜ਼ ਅਰਾਊਂਡ ਜੈਂਡਰ (ਸੁਨੀਲ ਮੋਹਨ ਦੇ ਨਾਲ)

ਹਵਾਲੇ

ਸੋਧੋ
  1. Devi, Arun.
  2. "Khayal and Thumris by Sumathi Murthy" Archived 2020-02-15 at the Wayback Machine.. 
  3. 3.0 3.1 "An evening of vocal delight" Archived 2016-11-19 at the Wayback Machine..
  4. 4.0 4.1 4.2 "Pink Pages". 
  5. Velayanikal, Malavika.