ਸੁਮਾਇਰਾ ਅਬਦੂਲਾਲੀ (ਜਨਮ 22 ਮਈ 1961) ਮੁੰਬਈ, ਭਾਰਤ ਦੀ ਰਹਿਣ ਵਾਲੀ ਇੱਕ ਵਾਤਾਵਰਨ ਰੱਖਿਅਕ ਹੈ ਜੋ ਆਵਾਜ਼ ਫਾਊਂਡੇਸ਼ਨ ਨਾਮ ਦੀ ਸੰਸਥਾ ਦੀ ਬਾਨੀ ਹੈ ਅਤੇ ਮਿਤਰਾ ਨਾਮ ਦੀ ਸੰਸਥਾ ਦੀ ਕਨਵੀਨਰ ਹੈ। ਉਹ ਸੰਭਾਲ ਸਬ ਕਮੇਟੀ ਦੀ ਸਹਿ-ਚੇਅਰਮੈਨ ਸੀ ਅਤੇ ਨਾਲ ਹੀ ਇਹ ਏਸ਼ੀਆ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਵਾਤਾਵਰਨ ਰੱਖਿਅਕ ਸੰਸਥਾ ਬੰਬੇ ਨੇਚੁਰਲ ਹਿਸਟਰੀ ਸੋਸਾਇਟੀ ਦੀ ਆਨਰੇਰੀ ਸਕੱਤਰ ਸੀ ਅਤੇ ਹੁਣ ਇਸਦੇ ਸੰਚਾਲਨ ਪ੍ਰੀਸ਼ਦ ਦੀ ਮੈਂਬਰ ਹੈ।

ਸੁਮਾਇਰਾ ਅਬਦੂਲਾਲੀ
Sumaira Abdulali in 2012.jpg
ਜਨਮ (1961-05-22) 22 ਮਈ 1961 (ਉਮਰ 60)
ਮੁੰਬਈ, ਭਾਰਤ
ਰਿਹਾਇਸ਼ਮੁੰਬਈ, ਭਾਰਤ
ਕੌਮੀਅਤਭਾਰਤੀ
ਖੇਤਰenvironmentalism, Wildlife conservation, ਸ਼ੋਰ ਪ੍ਰਦੂਸ਼ਣ, ਰੇਤ ਖੁਦਾਈ
ਸੰਸਥਾਵਾਂਬੰਬੇ ਨੇਚੁਰਲ ਹਿਸਟਰੀ ਸੋਸਾਇਟੀ
ਪ੍ਰਸਿੱਧੀ ਦਾ ਕਾਰਨਆਵਾਜ਼ ਫਾਊਂਡੇਸ਼ਨ, MITRA
ਖ਼ਾਸ ਇਨਾਮMother Teresa Awards, ਅਸ਼ੋਕ ਫੈਲੋ

ਕਾਨੂੰਨੀ ਦਖਲ, ਵਕਾਲਤ ਅਤੇ ਜਨਤਕ ਮੁਹਿੰਮਾਂ ਦੇ ਨਾਲ-ਨਾਲ ਦਸਤਾਵੇਜ਼ੀ ਫਿਲਮ, ਟੈਲੀਵੀਜ਼ਨ ਬਹਿਸਾਂ ਅਤੇ ਪ੍ਰੈਸ ਲੇਖਾਂ ਦੀ ਮਦਦ ਨਾਲ ਇਸਨੇ ਵਾਤਾਵਰਨ ਖ਼ਤਰਿਆਂ, ਖਾਸ ਕਰਕੇ ਸ਼ੋਰ ਪ੍ਰਦੂਸ਼ਣ[1] ਅਤੇ ਰੇਤ ਖੁਦਾਈ[2][3] ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੈ ਅਤੇ ਇਸਦੇ ਕੰਮ ਲਈ ਇਸਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਵੀ ਮਿਲੇ ਹਨ। ਉਸ ਨੇ ਆਪਣੇ ਉੱਪਰ 2004 ਵਿੱਚ ਰੇਤ ਮਾਫੀਆ ਦੁਆਰਾ ਕੀਤੇ ਹਮਲੇ ਤੋਂ ਬਾਅਦ ਕਾਰਕੁਨਾਂ ਦੀ ਰੱਖਿਆ ਲਈ ਇੱਕ ਨੈੱਟਵਰਕ ਵੀ ਤਿਆਰ ਕੀਤਾ ਹੈ ਜੋ ਭਾਰਤ ਵਿੱਚ ਪਹਿਲਾ ਨੈੱਟਵਰਕ ਹੈ।[4]

ਹਵਾਲੇਸੋਧੋ