ਸੁਰਜੀਤ ਸਿੰਘ ਭੱਟੀ
【 ਰਚਨਾ】
ਸੋਧੋ1. ਮਾਰਕਸਵਾਦੀ ਸਮੀਖਿਆ ਸਿਧਾਂਤ 1984
2. ਮਾਰਕਸਵਾਦੀ ਪੰਜਾਬੀ ਆਲੋਚਨਾ 1986-2015
3. ਚਿੰਤਨ ਤੇ
ਚੇਤਨਾ 1988
4. ਵਿਨੋਦ ਸਾਹਿਤ ਚਿੰਤਨ(ਸੰਪਾਦਿਤ) 1990
5. ਪੰਜਾਬੀ ਆਲੋਚਨਾ ਦਸ਼ਾ ਅਤੇ ਦਿਸ਼ਾ 2003-2014
6. ਪ੍ਰੰਪਰਾ ਪੁਨਰ ਚਿੰਤਨ 2003-2014
7. ਵਾਦ ਚਿੰਤਨ 2005-10-15
8. ਵਿਸ਼ਵੀਕਰਣ ਅਤੇ ਸਾਹਿਤ ਚਿੰਤਨ 2011
9. ਉਹ ਰਬਿੰਦਰਨਾਥ ਟੈਗੋਰ (ਸੰਪਾਦਿਤ)2010
ਡਾ. ਭੱਟੀ ਸਾਹਿਤਕ ਰਚਨਾਵਾਂ ਦਾ ਸਮਾਜਕ ਇਤਿਹਾਸਕ ਸਾਪੇਖਤਾ ਵਿੱਚ ਵਿਸ਼ਲੇਸ਼ਣ ਕਰਦਾ ਹੈ। ਮਾਰਕਸਵਾਦ ਨਾਲ ਪ੍ਰਤੀਬੱਧਤਾ ਹੋਣ ਕਾਰਨ ਉਹ ਰਚਨਾਵਾਂ ਵਿੱਚ ਬਣਦੇ ਬਿਣਸਦੇ ਰਿਸ਼ਤਿਆਂ ਨੂੰ ਉਹਨਾਂ ਦੀ ਉਤਪਾਦਨ ਪ੍ਰਕਿਰਿਆ ਦੇ ਪ੍ਰਸੰਗ ਵਿੱਚ ਦੁਵੰਦਾਤਮਕ - ਇਤਿਹਾਸਕ ਰੂਪ ਵਿੱਚ ਜਮਾਤੀ ਨਜ਼ਰੀਏ ਤੋਂ ਪੜਚੋਲਦਾ ਹੈ।
ਉਹ ਸਾਹਿਤ ਅਤੇ ਵਿਚਾਰਧਾਰਾ ਦੇ ਸਬੰਧ ਨੂੰ ਦੁਵੰਦਾਤਮਕ ਮੰਨਦਾ ਹੈ,ਅਤੇ ਸਾਹਿਤ ਦਾ ਰਾਜਨਿਤਿਕ ਤੇ ਵਿਚਾਰਧਾਰਾ ਨਾਲ ਫੈਸਲਾ ਦੁਵੱਲਾ ਰਿਸ਼ਤਾ ਸਵੀਕਾਰਦਾ ਹੈ।
ਚਿੰਤਨ ਦੇ ਪੜਾਅ ਤੇ ਡਾ. ਭੱਟੀ[1] ਬਾਣੀ ਦੇ ਅਧਿਐਨ ਵੱਲ ਅਹੁਲਦਾ ਹੈ ਅਤੇ ਇਸਨੂੰ ਮਨੁੱਖ ਦੇ ਸਰਵਪੱਖੀ ਕਲਿਆਣ ਲਈ ਸਿਧਾਂਤਕ ਇਤਿਹਾਸਕ ਮਾਣਤਾ ਦੇ ਕੇ ਇਸਨੂੰ ਸਰਬਕਾਲੀ ਵਿਚਾਰ ਅਤੇ ਗਿਆਨ ਪ੍ਰਬੰਧ ਦੇ ਤੌਰ ਤੇ ਸਮਝਣ ਵਿਉਤਣ ਅਤੇ ਵਿਕਸਿਤ ਕਰਨ ਦਾ ਸੁਝਾਉ ਪ੍ਰਦਾਨ ਕਰਦਾ ਹੈ।
[ਮਾਰਕਸਵਾਦੀ ਪੰਜਾਬੀ ਆਲੋਚਨਾ]
ਸੋਧੋਮਾਰਕਸਵਾਦੀ ਪੰਜਾਬੀ ਆਲੋਚਨਾ ਪੁਸਤਕ ਵਿੱਚ ਡਾ. ਭੱਟੀ ਨੇ ਤਿੰਨ ਮੁਢਲੇ ਮਾਰਕਸਵਾਦੀ ਆਲੋਚਕਾ ਸੰਤ ਸਿੰਘ ਸੇਖੋਂ, ਪ੍ਰੋ. ਕਿਸ਼ਨ,ਨੱਜਮ ਹਸੈਨ ਸੱਯਦ ਦੀ ਆਲੋਚਨਾ ਨੂੰ ਅਧਿਐਨ-ਵਸਤੂ ਬਣਾਇਆ ਹੈਂ। ਇਹ ਵਿਸੇਸ਼ ਮੁਲਾਂਕਣ ਉਹਨਾ ਮਾਰਕਸਵਾਦੀ ਸੁਹਜ ਸਾਸ਼ਤਰ ਦੇ ਸੰਦਰਭ ਵਿੱਚ ਕੀਤਾ ਹੈ। ਫਲਸਰੂਪ ਇਸ ਯੋਗਦਾਨ ਵਿੱਚ ਆਲੋਚਨਾ ਪ੍ਰਕਿਰਤੀ ਨਿੱਘਰ ਕੇ ਸਾਹਮਣੇ ਆਈ, ਸਗੋ ਡਾ.ਭੱਟੀ ਦਾ ਯੋਗਦਾਨ ਵੀ ਗੁੱਝਾਂ ਨਾ ਰਿਹਾ।ਉਨ੍ਰਾ ਮੈਟਾ ਆਲੋਚਨਾ ਨੂ ਇੱਕ ਅਨੁਸਾਸ਼ਨ ਅਤੇ ਸਤੁੰਤਰ ਵਿਧਾ ਵਾਂਗ ਗ੍ਰਹਿਣ ਕੀਤਾ ਹੈ। ਉਨ੍ਰਾ ਨੇ ਇਹਨਾ ਤਿੰਨਾ ਆਲੋਚਕਾ ਦੀ ਆਲੋਚਨਾ ਦ੍ਰਿਸ਼ਟੀ ਦੀ ਮੌਲਿਕਤਾ, ਆਲੋਚਨਾ ਸਾਰ, ਸਮੱਗਰੀ ਦਾ ਵਿਸਲੇਸ਼ਣ ਅਤੇ ਮੁਲਾਂਕਣ ਪੇਸ਼ ਕੀਤਾ ਹੈ। (ਮਾਰਕਸਵਾਦੀ ਪੰਜਾਬੀ ਆਲੋਚਨਾ) ਵਿੱਚ ਆਰੰਭੇ ਕਾਰਜ ਨੂ ਉਹਨਾ ਚਿੰਤਨ ਚੇਤਨਾ ਅਤੇੇ ਪੰਜਾਬੀ ਆਲੋਚਨਾ ਦਸ਼ਾ ਅਤੇ ਦਿਸ਼ਾ
ਵਿਚ ਆਗਾਹ ਤੋਰਿਆ ਹੈ। ਇਨ੍ਹਾਂ ਰਚਨਾਵਾਂ ਵਿੱਚ ਉਹਨਾ ਹੋਰ ਮਾਰਕਸਵਾਦੀ ਆਲੋਚਕਾ ਨੂੰ ਵੀ ਚਿੰਤਨ ਦਾ ਵਿਸ਼ਾ ਬਣਾਇਆ ਹੈ।
- ਪੰਜਾਬੀ ਆਲੋਚਨਾ ਦੀਆਂ ਵੱਖ-ਵੱਖ ਪ੍ਰਵਿਰਤੀਆਂ ਜਿਵੇਂ ਮਾਰਕਸਵਾਦ ਪੰਜਾਬੀ ਆਲੋਚਨਾ ਅਤੇ ਰੂਪਵਾਦੀ ਤੇ ਸਰੰਚਨਵਾਦੀ ਪੰਜਾਬੀ ਆਲੋਚਨਾ ਆਦਿ ਦਾ ਵਿਸ਼ੇਸ਼ ਮੁਲਾਂਕਣ ਕੀਤਾ ਹੈ।[2]
(ਪਰੰਪਰਾ ਅਤੇ ਪੁਨਰ ਚਿੰਤਨ)
ਸੋਧੋ}
ਸੋਧੋਪੁਸਤਕ ਦਾ ਜਨਮ ਵਰਤਮਾਨ ਪ੍ਰਸਾਗਿਕਤਾ ਨੂੰ ਮਾਰਕਸਵਾਦੀ ਦ੍ਰਿਸ਼ਟੀਕੋਣ ਅਨੁਸਾਰ ਉਭਾਰਨ ਵਿੱਚ ਹੋਇਆ ਹੈ। ਉਹ ਨਾ ਵਿਰਸੇ ਨੂੰ ਉਚਿਆਉਦਾ (ਪ੍ਰੋ.ਕਿਸ਼ਨ ਸਿੰਘ ਵਾਗ) ਅਤੇ ਨਾ ਮੂਲੋਂ ਖੰਡਨ ਕਰਦਾ (ਸੰਤ ਸਿੰਘ ਸੇਖੋਂ ਵਾਂਗ) ਸਗੋਂ ਇੱਕ ਵੇਲੇ ਉਸਦੇ ਜੀਵਨ ਤੱਤਾਂ ਨੂੰ ਉਭਾਰਦਾ ਵੀ ਹੈ ਤੇ ਆਪਣੀ ਆਉਧ ਵਿਹਾ ਚੁੱਕੀਆ ਮਿੱਥਾਂ,ਰੂੜੀਆਂ ਤੇ ਭ੍ਰਾਂਤੀਆਂ ਦਾ ਖੰਡਨ ਕਰਨੋ ਵੀ ਹਿਚਕਚਾਹਟ ਨਹੀਂ ਕਰਦਾ।ਅਸਲ ਵਿੱਚ ਉਹ ਲੋਕ ਮੁੱਖ ਚੇਤਨਾ ਅਤੇ ਸਮਕਾਲੀ ਲੋਕਮੁੱਖ ਚੇਤਨਾ ਵਿਚਲੇ ਇੱਕ ਨਿਰ
ਨਿਰੰਤਰਤਾ ਦਾ ਰਿਸ਼ਤਾ ਬਣਾਉਣ ਦਾ ਉੱਦਮ ਕਰਦਾ ਹੈ।ਪੁਸਤਕ ਵਿੱਚ ਮਜਮੂਨਾ ਵਿਚਲੀ ਵਿਸ਼ਿਆਂ ਦੀ ਭਿੰਨਤਾਂ ਉਸਦੀ ਤਰੱਕੀ ਪਸੰਦ ਦ੍ਰਿਸ਼ਟੀ ਅਤੇ ਇਨਕਲਾਬੀ ਚੇਤਨਾ ਸਦਕਾ ਸਾਰੀ ਰਚਨਾ ਵਿੱਚ ਸਾਂਝ ਪੈਂਦਾ ਕਰਦੀ ਹੈ। ਰਚਨਾ ਵਿਚਲੀ ਸਮਾਜਿਕਤਾ ਨੂੰ ਖੋਲਦੇ ਹੋਏ ਡਾ.ਭੱਟੀ ਦੀ ਸਮੀਖਿਆ ਉਸਨੂੰ ਵਿਗਿਆਨਕ ਵਿਸ਼ਵ ਦ੍ਰਿਸ਼ਟੀਕੋਣ ਦੇ ਬੋਧ ਨਾਲ ਵੀ ਜੋੜਦੀ ਹੈ। ਸੰਖੇਪ ਵਿੱਚ ਦਵੰਦਾਤਮਕ ਇਤਿਹਾਸਕ ਭੌਤਿਕਵਾਦ ਦੇ ਫਲਸਫ਼ੇ ਨੂੰ ਸਪਸ਼ਟ ਕਰਨਾ, ਇਸ ਫਲਸਫ਼ੇ ਦੀ ਸਹਾਇਤਾ ਨਾਲ ਪੰਜਾਬੀ ਆਲੋਚਨਾ ਦੀਆਂ ਵਿਭਿੰਨ ਪ੍ਰਵਿਰਤੀਆਂ ਦੇ ਚਿੰਤਕਾਂ ਦਾ ਵਿਸਲੇਸ਼ਣ ਮੁਲਾਂਕਣ ਕਰਨਾ, ਆਧੁਨਿਕ ਚਿੰਤਨ ਪ੍ਰਣਾਲੀਆਂ ਦਾ ਉਨ੍ਹਾਂ ਦਾ ਇਤਿਹਾਸਕ ਪਿਛੋਕੜ ਨੂੰ ਧਿਆਨ ਵਿੱਚ ਰੱਖਕੇ ਮਾਰਕਸੀ ਦ੍ਰਿਸ਼ਟੀ ਤੋਂ ਵਿਸਲੇਸ਼ਣ ਮੁਲਾਂਕਣ ਕਰਨਾ ਅਤੇ ਮੱਧਕਾਲੀ ਸਾਹਿਤ ਦੇ ਪ੍ਰਗਤੀਸ਼ੀਲ ਪੱਖਾਂ ਨੂੰ ਉਭਾਰ ਕੇ ਉਨ੍ਹਾਂ ਦੀ ਯੁੱਗ ਅਨੁਕੂਲ ਅਤੇ ਸਮੇਂ ਦੀ ਹਾਣੀ ਵਿਆਖਿਆ ਪ੍ਰਸਤੁਤ ਕਰਨਾ ਆਦਿ ਉਸਦੇ ਚਿੰਤਨ ਕਾਰਜ ਦੇ ਪਛਾਣ ਚਿੰਨ੍ਹ ਹਨ।[3]
【ਮਾਰਕਸਵਾਦੀ ਸਾਹਿਤ ਅਧਿਐਨ】
ਸੋਧੋਮਾਰਕਸਵਾਦੀ ਦਰਸ਼ਨ ਉਨੀਵੀਂ ਸਦੀ ਵਿੱਚ ਕਾਰਲ ਮਾਰਕਸ (1818-1883)ਅਤੇ ਫਰ੍ਰੈਡਿਕ ਏਂਗਲਜ਼ (1820-1895),ਜੋ ਮਜ਼ਦੂਰ ਵਰਗ ਦੇ ਆਗੂਆਂ ਵਜੋਂ ਜਾਣੇ ਜਾਂਦੇ ਹਨ,ਦੀਆ ਸਿਧਾਂਤਕ ਸਥਾਪਨਾਵਾਂ ਵਜੋਂ ਹੋਂਦ ਵਿੱਚ ਆਇਆਂ।ਇਹ ਇੱਕ ਅਜਿਹਾ ਦਰਸ਼ਨ ਹੈ ਜੋ ਸਿਰਜਣਾਤਮਕ ਅਤੇ ਇਨਕਲਾਬੀ ਸਿਧਾਂਤ ਵਜੋਂ ਸਰਵ ਪ੍ਰਵਾਨਿਤ ਹੈਂ। ਇਹ ਘੜਿਆ ਘੜਾਇਆ ਸਿਧਾਂਤ ਹੋ ਦੀ ਥਾਂ ਆਪ ਨੂੰ ਨਵਿਆਉਦਾ ਰਹਿੰਦਾ ਹੈ। ਇਹ ਨਿਰੰਤਰ ਉਚੇਰੀ ਅਵਸਥਾ ਤੱਕ ਵਿਕਾਸ ਕਰਦਾ ਰਹਿੰਦਾ ਹੈ। ਮਨੁੱਖੀ ਸਮਾਜ ਦੀਆਂ ਸਿਧਾਂਤਕ ਅਤੇ ਪਦਾਰਥਕ ਲੋੜਾਂ ਨਾਲ ਕਦਮ ਮੇਚ ਕੇ ਚੱਲ ਸਕਣ ਦੇ ਸਮਰੱਥ ਹੁੰਦਾ ਹੈ। ਅਸੀਂ ਇਸ ਸਮੱਸਿਆ ਨੂੰ ਦੋ ਭਾਗਾਂ ਵਿੱਚ ਵੰਡ ਕੇ ਵਿਚਾਰਦੇ ਹਾਂ
1. ਮਾਰਕਸਵਾਦੀ ਦਰਸ਼ਨ ਦੀਆਂ ਮੂਲ ਸਥਾਪਨਾਵਾਂ ਦੇ ਸੰਖਪਿਤ ਵਰਣਨ ਦੇ ਨਾਲ ਨਾਲ ਮਾਰਕਸਵਾਦੀ ਦਰਸ਼ਨ ਨੂੰ ਵਿਸ਼ਵਦ੍ਰਿਸ਼ਟੀਕੋਣ, ਵਿਧੀ ਅਤੇ ਵਿਚਾਰਧਾਰਾ ਵਜੋਂ ਇਸਨੂੰ ਸੱਪਸ਼ਟ ਕਰਨ ਦਾ ਯਤਨ ਕੀਤਾ ਜਾਵੇਗਾ।
2. ਮਾਰਕਸਵਾਦੀ ਦਰਸ਼ਨ ਦੇ ਮੂਲ ਸਥਾਪਨਾਵਾਂ ਦੇ ਪ੍ਰਸੰਗ ਵਿੱਚ ਸਾਹਿਤ ਦੀ ਕੀਤੀ ਜਾਂਦੀ ਵਿਖਾਖਿਆਂ ਸਬੰਧੀ ਆਪਣੇ ਵਿਚਾਰ ਪ੍ਰਸਤੁਤ ਕਰਾਂਗੇ।
ਵਿਸ਼ਵਦ੍ਰਿਸ਼ਟੀ, ਜੀਵਨਦ੍ਰਿਸ਼ਟੀਕੋਣ ਅਤੇ ਸਮਾਜ ਸਾਸ਼ਤਰ ਤੋਂ ਛੁੱਟ ਮਾਰਕਸਵਾਦ ਪਿਛਲੀ ਸਦੀ ਦਾ ਉਹ ਮਹੱਤਵਪੂਰਨ ਅਤੇ ਫੈਸਲਾਕੁੰਨ ਦਰਸ਼ਨ ਹੈ, ਜਿਸ ਬਾਰੇ ਯਾ ਪਾਲ ਸਾਰਤ੍ਰ ਨੇ ਕਿਹਾ ਕਿ:
ਮਨੁੱਖ ਦੇ ਹੁਣ ਤੱਕ ਦੇ ਗਿਆਨ ਵਿੱਚ ਮਾਰਕਸਵਾਦ ਇੱਕ ਅਜਿਹਾ ਦਰਸ਼ਨ ਹੈ,ਜਿਸਤੋਂ ਅੱਗੇ ਕਿਸੇ ਦਰਸ਼ਨ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ।..
ਪਦਾਰਥਵਾਦ ਆਪਣੇ ਸਮਕਾਲੀ ਮਾਰਕਸਵਾਦ ਲੈਨਿਨਵਾਦ ਰੂਪ ਵਿੱਚ ਪ੍ਰਗਤੀਵਾਦੀ ਵਿਗਿਆਨਕ ਅਤੇ ਬਾਹਰਮੁਖੀ ਵਿਸ਼ਵਦ੍ਰਿਸ਼ਟੀਕੋਣ ਹੈਂ, ਇਸਦਗ ਪ੍ਰਮੁੱਖ ਚਿੰਤਕਾਂ-ਕਾਰਲ ਮਾਰਕਸ ਅਤੇ ਫ੍ਰੈਡਰਿਕ ਏੰਗਲਜ ਦੀਆਂ ਧਾਰਨਾਵਾਂ ਸਦਕਾ ਵਿਕਸਤ ਹੋਇਆ ਹੈ।
ਮਾਰਕਸਵਾਦ ਨਾ ਕੇਵਲ ਸੰਸਾਰ ਦੇ ਸਮੁੱਚੇ ਵਰਤਾਰਿਆ ਅਤੇ ਵਿਕਾਸ ਨੂੰ ਵਿਗਿਆਨਕ ਢੰਗ ਨਾਲ ਸਮਝਣ ਵਿੱਚ ਮਨੁੱਖ ਦੀ ਸਹਾਇਤਾ ਕਰਦਾ ਸਗੋਂ ਸੰਸਾਰ ਦੇ ਸ਼ੋਸ਼ਿਤ ਵਰਗ ਦਾ ਹਮੇਸ਼ਾ ਹੀ ਵਿਚਾਰਧਾਰਕ ਹਥਿਆਰ ਤੇ ਵਿਸ਼ਵਦ੍ਰਿਸ਼ਟੀਕੋਣ ਰਿਹਾ ਹੈ।
# ਦਰਸ਼ਨ ਤੋਂ ਪਹਿਲਾਂ ਜਾਣ ਲੈਣਾ ਜਰੂਰੀ ਹੈ ਕਿ ਮਾਰਕਸਵਾਦ ਹੈ ਕੀ ?
ਲੈਨਿਨ ਅਨੁਸਾਰ, ਮਾਰਕਸਵਾਦ ਮਾਰਕਸ ਦੇ ਵਿਚਾਰਾਂ ਅਤੇ ਸਿੱਖਿਆਵਾਂ ਦਾ ਪ੍ਰਬੰਧ ਹੈ, ਮਾਰਕਸ ਉਹ ਮਹਾਨ ਪ੍ਰਤਿਭਾ ਸੀ, ਜਿਸਨੇ ਉਨੀਵੀਂ ਸਦੀ ਦੀਆਂ ਤਿੰਨ ਪ੍ਰਮੁੱਖ ਵਿਚਾਰਧਾਰਕ ਲਹਿਰਾਂ ਨੂੰ ਨਾ ਕੇਵਲ ਸੰਪੂਰਣਤਾ ਤੱਕ ਪਹੁੰਚਾਇਆ ਸਗੋਂ ਅੱਗੇ ਵੀ ਤੋਰਿਆਂ ਜਿਸਨੂੰ ਮਨੁੱਖ ਜਾਤੀ ਦੇ ਤਿੰਨ ਅਗਾਂਹਵਧੂ ਦੇਸ਼ ਪ੍ਰਤੀਨਿਧ ਰੂਪ ਵਿਚ ਪੇਸ਼ ਕਰਦੇ ਹਨ।ਸਨਾਤਨੀ ਜਰਮਨ ਦਰਸ਼ਨ, ਸਨਾਤਨੀ ਅੰਗਰੇਜ਼ ਆਰਥਿਕਤਾ, ਫਰਾਂਸੀਸੀ ਸਮਾਜਵਾਦ ਜਿਸ ਨਾਲ ਸਮਾਨਯ ਰੂਪ ਨਾਲ ਫਰਾਂਸੀਸੀ ਇਨਕਲਾਬ ਸਿਧਾਂਤ ਜੁੜੇ ਹੋਏ ਹਨ।
ਸਮਾਜ ਵਿੱਚ ਵਾਧੂ ਉਪਜ ਹੋਣ ਦੇ ਸਿੱਟੇ ਵੱਜੋਂ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਉਪਜ ਨੂੰ ਕਬਜ਼ੇ ਵਿੱਚ ਲੈਣ ਦਾ ਟਕਰਾਅ ਦਾ ਵਰਤਾਰਾ ਲਾਜ਼ਮੀ ਸੀ, ਇਸੇ ਟਕਰਾੳ ਵਿੱਚ ਆਪਣੇ ਆਪਣੇ ਦ੍ਰਿਸ਼ਟੀਕੋਣ ਪ੍ਰਸਤੁਤ ਕਰਨ ਦਾ ਯਤਨ ਕਰਦੀਆਂ ਹਨ। ਸਮਾਜ ਵਿੱਚ ਜਮਾਤੀ ਸੰਘਰਸ਼ ਤੇਜ਼ ਹੋਣ ਕਾਰਨ ਇਹ ਟੱਕਰ ਦਿਨ-ਬ-ਦਿਨ ਤੇਜ਼ ਹੁੰਦੀ ਜਾ ਰਹੀ ਹੈ।
ਲੈਨਿਨਵਾਦ ਅਨੁਸਾਰ: ਮਾਰਕਸਵਾਦ ਦਾ ਸਮੁੱਚਾ ਸਾਰ ਇਸਦਾ ਪ੍ਰਬੰਧ ਇਸ ਗੱਲ ਦੀ ਮੰਗ ਕਰਦਾ ਹੈ ਕਿ
1. ਸਿਰਫ਼ ਇਤਿਹਾਸਕ ਦ੍ਰਿਸ਼ਟੀ ਤੋਂ 2. ਦੂਸਰਿਆਂ ਨਾਲ ਇਸ ਦੇ ਸਬੰਧਾਂ ਦੇ ਪ੍ਰਸੰਗ ਵਿੱਚ ਅਤੇ 3. ਇਤਿਹਾਸ ਦੇ ਠੋਸ ਅਨੁਭਵ ਦੇ ਪ੍ਰਸੰਗ ਵਿੱਚ ਹੀ ਸਮਝਿਆ ਅਤੇ ਵਿਚਾਰਿਆਂ ਜਾਣਾ ਚਾਹੀਦਾ ਹੈ।
ਇਤਿਹਾਸਕ ਦ੍ਰਿਸ਼ਟੀ ਤੋ ਵੇਖਿਆਂ ਮਾਰਕਸਵਾਦੀ ਦਰਸ਼ਨ ਉਨੀਵੀੰ ਸਦੀ ਦੀਆਂ ਸਮਾਜਿਕ ਪ੍ਰਸਥਿਤੀਆਂ ਦੀ ਉਪਜ ਵਜੋਂ ਵੇਖਿਆ ਜਾਣਾ ਚਾਹੀਦਾ ਹੈ।ਸਮੁੱਚੇ ਯੂਰਪ ਨੇ ਫਰਾਂਸੀਸੀ ਇਨਕਲਾਬ ਅਤੇ ਉਦਯੋਗ ਕ੍ਰਾਂਤੀ ਦੇ ਜਗੀਰ ਦਾਰੀ ਪ੍ਰਬੰਧ ਟੁੱਟਣ ਭੱਜਣ ਲੱਗਾ।
ਇਸ ਪ੍ਰਬੰਧ ਨੂੰ ਢਾਹ ਕੇ ਲੋਕ ਬੁਰਜੂਆਜੀ ਲਈ ਸੰਘਰਸ਼ ਕਰਨ ਲੱਗੇ ਅਤੇ ਮੱਧ ਸ੍ਰੇਣੀ ਆਉਣ ਨਾਲ ਜਾਗੀਰੂ ਪ੍ਰਬੰਧ ਵਾਹੀਕਾਰ ਕਾਮਿਆਂ ਦੀ ਥਾਂ ਪ੍ਰੋਲੇਤਾਰੀ ਜਮਾਤ ਪੈਦਾ ਹੋ ਗਈ।
ਇਸੇ ਤਰ੍ਹਾਂ ਜਗੀਰੂ ਜਮਾਤ ਜਿਵੇਂ ਆਪਣੇ ਆਪ ਨੂੰ ਪੂੰਜੀਵਾਦੀ ਬਣਾ ਲੈਂਦੀ ਹੈ, ਉਵੇ ਵਾਹੀ ਕਾਮੀ ਆਪਣੇ ਆਪ ਨੂੰ ਪ੍ਰੋਲੇਤਾਰੀ ਬਣਾ ਲੈਦੇ ਹਨ।ਉਨੀਵੀੰ ਸਦੀ ਦੇ ਤੀਸਰੇ ਚੌਥੇ ਦਹਾਕੇ ਮਜ਼ਦੂਰਾਂ ਨੇ ਪੂੰਜੀਵਾਦ ਖਿਲਾਫ਼ ਬਗਾਵਤ ਕਰ ਦਿੱਤੀ।
ਇਤਿਹਾਸਕ ਦ੍ਰਿਸ਼ਟੀ ਤੋਂ ਵੇਖਿਆਂ ਮਾਰਕਸ ਤੇ ਫ੍ਰੈਡਰਿਕ ਤੋਂ ਬਾਅਦ ਵੀ.ਆਈ.ਲੈਨਿਨ ਦਾ ਹੈ। ਲੈਨਿਨਵਾਦ ਨੂੰ ਆ
ਸਾਮਰਾਜ ਅਤੇ ਪ੍ਰੋਲੈਤਾਰੀ ਦੇ ਯੁੱਗ ਅਤੇ ਕਮਿਊਨਿਸਟ ਸਮਾਜ ਦੀ ਉਸਾਰੀ ਦੇ ਯੁੱਗ ਦਾ ਮਾਰਕਸਵਾਦ ਪ੍ਰਵਾਨ ਕੀਤਾ ਜਾਂਦਾ ਹੈ। ਉਨ੍ਹਾਂ ਇਸਨੂੰ ਅਮਲੀ ਕਸਵੱਟੀ ਉਤੇ ਵੀ ਲਿਆਂਦਾ ਹੈ।
(ਲੈਨਿਨ ਅਨੁਸਾਰ)[5]
ਮਾਰਕਸਵਾਦ ਦੇ ਸਿਧਾਂਤ ਕਿਸੇ ਸੰਪੂਰਨ ਅਤੇ ਅਕੱਥ ਵਸਤੂ ਵਜੋਂ ਗ੍ਰਹਿਣ ਨਹੀਂ ਕਰ ਸਕਦੇ ਸਗੋਂ ਇਸਦੇ ਉਲਟ ਸਾਡਾ ਪੱਕਾ ਵਿਸ਼ਵਾਸ ਹੈ ਕਿ ਉਹਨੇ ਕੇਵਲ ਇੱਕ ਵਿਗਿਆਨ ਦੀ ਨੀਂਹ ਰੱਖੀ ਜਿਸਨੂੰ ਸਮਾਜ ਲਈ ਵਿਕਸਿਤ ਕਰਨਾ ਚਾਹੀਦਾ ਤੇ ਦੱਸੇ ਕਦਮਾਂ ਤੇ ਚੱਲਣਾ ਚਾਹੀਦਾ ਹੈ। ਲੈਨਿਨ ਅਨੁਸਾਰ ਇਨਕਲਾਬ ਸਿਧਾਂਤ ਬਿਨਾਂ ਇਨਕਲਾਬੀ ਲਹਿਰ ਦੇ ਆਉਣਾਂ ਅਸੰਭਵ ਹੈ। ਇਸਦੇ ਉਲਟ ਆਦਰਸ਼ਵਾਦੀ ਚਿੰਤਕ ਸੰਸਾਰ ਨੂੰ ਜਾਣੇ ਜਾ ਸਕਣ ਦੇ ਯੋਗ ਨਹੀਂ ਸਮਝਦੀ। ਉਹ ਪਦਾਰਥਵਾਦ ਤੇ ਆਦਰਸ਼ਵਾਦ ਦੋਵੇਂ ਦਰਸ਼ਨ ਦੇ ਬੁਨਿਆਦੀ ਸਮੱਸਿਆ ਦਾ ਜਿਹੜਾ ਜਿਹੜਾ ਪੈਂਤੜਾ ਲੈਂਦੇ ਹ੍ਨ ਉਹ ਲਾਜ਼ਮੀ ਰੂਪ ਵਿੱਚ ਮੂਲੋਂ ਵਿਰੋਧੀ ਜਮਾਤਾਂ ਦੇ ਹਿੱਤਾਂ ਦੀ ਤਰਜ਼ਮਾਨੀ ਕਰਦੇ ਹਨ। ਪਦਾਰਥਵਾਦ ਸਦਾ ਹੀ ਲੋਕਾਂ ਦੀ ਖੁਸ਼ਹਾਲੀ ਵਿੱਚ ਵਾਧਾ ਕਰਨ ਮਨੁੱਖ ਜਾਤੀ ਦੀ ਉੱਨਤੀ ਅਤੇ ਇਹਦੇ ਆਰਥਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਦਿਲਚਸਪੀ ਰੱਖਣ ਵਾਲੀਆਂ ਸਮਾਐ ਦੀਆਂ ਸਭਨਾਂ ਉੱਨਤੀ ਸ੍ਰੇਣੀਆਂ ਅਤੇ ਪਰਤਾਂ ਦਾ ਸੰਸਾਰ ਦ੍ਰਿਸ਼ਟੀਕੋਣ ਰਿਹਾ ਹੈ।
(ਵਿਧੀ)
ਸੋਧੋਮਾਰਕਸਵਾਦ ਦਰਸ਼ਨ ਦੀ ਆਪਣੀ ਇੱਕ ਸਤੁੰਤਰ ਵਿਧੀ ਹੈ। ਵੱਖ ਵੱਖ ਵਿਗਿਆਨਾਂ ਨੇ ਅਮਲੀ ਸਰਗਰਮੀਆਂ ਅਮਿਆ ਕਰਕੇ ਵਿਧੀਆਂ ਬਣਾਈਆਂ ਪਰ ਇਹ ਵਿਧੀ ਨਿਸ਼ਚਿਤ ਵਿਗਿਆਨ ਦੀਆਂ ਵੱਖਰੀ ਹੈ।
ਮਾਰਕਸਵਾਦ ਚਿੰਤਨ ਦਾ ਵਿਸ਼ਾ ਵਸਤੂ ਭਾਵ ਇਸਦਾ ਅਧਿਐਨ ਖੇਤਰ ਨਿਰਧਾਰਤ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਜਿਥੇ ਪ੍ਰਾਕਿਰਤਕ ਵਿਗਿਆਨ ਯਥਾਰਥ ਦੇ ਵੱਖਰੇ ਵਿਗਿਆਨਾਂ ਦਾ ਅਧਿਐਨ ਕਰਨ ਦਾ ਉਪਰਾਲਾ ਕਰਦਾ ਉਥੇ ਦਰਸ਼ਨ ਸੰਸਾਰ ਨੂੰ ਇਸ ਸਮੁੱਚ ਵਿੱਚ ਇਸ ਕਰਕੇ ਕਾਰਜਸ਼ੀਲ ਗਤੀ ਅਤੇ ਵਿਕਾਸ ਦੇ ਸਾਂਝੇ ਨਿਯਮਾਂ ਦੇ ਅਧਿਐਨ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ।
ਦਵੰਦਵਾਦ ਪਦਾਰਥਵਾਦ ਇੱਕ ਵਿਗਿਆਨ ਹੈ। ਜਿਹੜਾ ਦਰਸ਼ਨ ਦੇ ਬੁਨਿਆਦੀ ਪ੍ਰਸ਼ਨਾਂ ਦੇ ਪਦਾਰਥਵਾਦ ਹੱਲਾਂ ਦੇ ਨਿਯਮਾਂ ਦਾ ਵੀ ਅਤੇ ਇਸਦੇ ਬੋਧ, ਇਨਕਲਾਬੀ ਰੂਪਾਂਤਰਣ ਦੇ ਢੰਗਾਂ ਦਾ ਗਿਆਨ ਪ੍ਰਦਾਨ ਕਰਦਾ ਹੈ
।
{ਪਦਾਰਥ}
ਸੋਧੋਪਦਾਰਥਵਾਦ ਦਾ ਦਾਰਸ਼ਨਿਕ ਸੰਕਲਪ ਜਾਂ ਪ੍ਰਵਰਗ ਵਸਤਾਂ ਅਤੇ ਵਰਤਾਰਿਆਂ ਦੇ ਉਨ੍ਹਾਂ ਸਮਾਨਯ ਗੁਣਾਂ ਨੂੰ ਪ੍ਰਗਟਾਉਂਦਾ ਜਿੰਨਾ ਦਾ ਅਕੱਥ ਬਾਹਰਮੁਖੀ ਯਥਾਰਥ ਹਨ
ਪਦਾਰਥ ਅਨਾਦਿ ਅਬਿਨਾਸ਼ੀ ਹੈ ਲੇਕਿਨ ਉਹ ਖੜੋਤ ਨਹੀਂ ਉਹ ਸਮੇਂ ਅਤੇ ਸਥਾਨ ਵਿੱਚ ਗਤੀਸ਼ੀਲ ਰਹਿੰਦਾ ਹੈ
ਹੈ।
{ਚੇਤਨਾ}
ਸੋਧੋਚੇਤਨਾ ਭਾਵੇਂ ਪਦਾਰਥ ਤੋਂ ਵਿਕਸਿਤ ਹੋਈ ਅਤੇ ਪਦਾਰਥ ਤੋਂ ਬਿਨਾਂ ਇਸਦੀ ਹੋਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮਾਰਕਸਵਾਦ ਅਨੁਸਾਰ ਜੀਵਨ ਤੇ ਵਿਕਾਸ ਵਿੱਚ ਚੇਤਨਾ ਦੀ ਦੇਣ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਮਨੁੱਖੀ ਚੇਤਨਾ ਨਾ ਕੇਵਲ ਬਾਹਰੀ ਸੰਸਾਰ ਨੂੰ ਪ੍ਰਤੀਬਿੰਬਤ ਕਰਦੀ ਹੈ, ਸਗੋਂ ਸਿਰਜਣਾ ਵੀ ਕਰਦੀ ਹੈ। ਸੋਚ ਆਪਣੇ ਆਪ ਕਾਰਜਸ਼ੀਲ ਨਹੀਂ ਹੁੰਦੀ ਸਗੋਂ ਇਨਕਲਾਬ ਲਈ ਸਦੀਵੀ ਕੰਮ ਕਰਦੀ ਹੈ।
(ਦਵੰਦਵਾਦ)
ਸੋਧੋਦਵੰਦਵਾਦ ਮਾਰਕਸਵਾਦ ਦਾ ਪਦਾਰਥਵਾਦ ਹੈ। ਇਹ ਆਪਸ ਵਿੱਚ ਜੁੜੇ ਹੋਏ ਹਨ।
ਏਂਗਲਜ ਨੇ ਦਵੰਦਵਾਦ ਦੀ ਵਿਆਖਿਆ ਕਰਦਿਆਂ ਕਿਹਾ ਕੇ:
ਪ੍ਰਕਿਰਤੀ, ਮਨੁੱਖੀ ਸਮਾਜ ਅਤੇ ਚਿੰਤਨ ਦੀ ਗਤੀ ਅਤੇ ਵਿਕਾਸ ਦੇ ਸਮਾਨਯ ਨਿਯਮਾਂ ਦਾ ਵਿਗਿਆਨ ਹੈ।
ਇਹ ਗਤੀ ਬੰਦ ਘੇਰੇ ਵਿੱਚ ਹੋਣ ਦੀ ਥਾਂ ਚੂੜੀਦਾਰ ਰੂਪ ਵਿੱਚ ਹੁੰਦੀ ਹੈ।ਇਸ ਤੋਂ ਇਲਾਵਾ ਮਾਰਕਸਵਾਦ ਦੇ ਕੁਝ ਨਿਯਮ ਸਾਂਝੇ ਕੀਤੇ ਗਏ ਹਨ ਅਤੇ ਦਵੰਦਵਾਦ ਦੇ ਪ੍ਰਵਰਗਾ ਬਾਰੇ ਵੀ ਸੁਰਜੀਤ ਸਿੰਘ ਭੱਟੀ ਨੇ ਇਸ ਲੇਖ ਵਿੱਚ ਚਰਚਾ ਕੀਤੀ ਹੈ।
ਸਮਾਜ ਸਬੰਧੀ ਪ੍ਰਚਲਿਤ ਆਦਰਸ਼ਵਾਦੀ ਧਾਰਣਾਵਾਂ ਦੇ ਵਿਰੋਧ ਵਿੱਚ ਇਨਕਲਾਬੀ ਸਿਧਾਂਤ ਦੀ ਸਥਾਪਨਾ ਕੀਤੀ ਹੈ। ਇਤਿਹਾਸਕ ਪਦਾਰਥਵਾਦ ਦਾ ਵਸਤੂ ਸਮਾਜ ਅਤੇ ਇਸਦੇ ਵਿਕਾਸ ਨਿਯਮ ਹਨਸਮਾਜਿਕ ਹੋਂਦ, ਸਮਾਜਿਕ ਚੇਤਨਾ, ਉਤਪਾਦਨ ਦੇ ਢੰਗ, ਉਪਰਲੀ ਬਣਤਰ, ਸਮਾਜਿਕ ਉਨੱਤੀ ਆਦਿ ਸੰਕਲਪ, ਇਤਿਹਾਸਕ ਪਦਾਰਥਵਾਦ ਦੇ ਮੁੱਖ ਸੰਕਲਪ ਹਨ।
ਹੁਣ ਤੱਕ ਦੇ ਇਤਿਹਾਸਕ ਪਦਾਰਥਵਾਦ ਦੇ ਘੇਰੇ ਵਿੱਚ ਪ੍ਰਾਪਤ ਗਿਆਨ ਮਨੁੱਖ ਨੂੰ ਪੰਜ ਸਮਾਜਿਕ ਆਰਥਿਕ ਬਣਤਰਾਂ ਦੇ ਰੂਪ ਰਾਹੀਂ ਆਪਣੇ ਸਮਾਜਿਕ ਜੀਵਨ ਦੇ ਪੜਾਅ ਤੈਅ ਕੀਤੇ ਹਨ।
1. ਆਦਿਮ ਸਮਾਜਵਾਦ
2.ਗੁਲਾਮਦਾਰੀ
3. ਜਾਗੀਰਦਾਰੀ
4. ਸਰਮਾਏਦਾਰੀ
5. ਕਮਿਊਨਿਜ਼ਮ
ਇਤਿਹਾਸਕ ਪਦਾਰਥਵਾਦ ਦੀ ਅਸਲ ਪ੍ਰਾਪਤੀ ਇਸ ਗਲ ਵਿੱਚ ਹੈ ਕਿ ਉਸ ਨੇ ਮਾਨਵੀ ਜੀਵਨ ਦੀ ਭਿੰਨ ਭਿੰਨ ਰੂਪਾਂ ਦਾ ਸਬੰਧ ਸਮਾਜ ਦੇ ਪਦਾਰਥਕ ਉਤਪਾਦਨ ਦੇ ਵਿਕਾਸ ਨਾਲ ਜੋੜਿਆ।
ਇਸ ਤੋਂ ਇਲਾਵਾ ਡਾ.ਭੱਟੀ ਨੇ ਲੇਖ ਵਿੱਚ ਉਨ੍ਹਾਂ ਮਾਰਕਸਵਾਦੀ ਦਰਸ਼ਨ ਕਾਰਨ ਸਥਾਪਿਤ ਹੋਏ ਸਿਧਾਂਤਾਂ। ਬਾਰੇ ਵੀ ਚਰਚਾ ਕੀਤੀ ਹੈ।
1. ਦਾਰਸ਼ਨਿਕ ਆਧਾਰ ਤੇ
2. ਸਾਹਿਤ ਕਲਾ ਉਸਾਰੀ ਦੇ ਇੱਕ ਅੰਗ ਵਜੋਂ
3. ਵਿਚਾਰਧਾਰਕ ਸਾਧਨ
4. ਸੁਹਜ ਚੇਤਨਾ
5. ਸਾਹਿਤ ਤੇ ਯਥਾਰਥ
6. ਕਾਵਿ ਕਲਾ ਦਾ ਉਦੇਸ਼
7. ਪ੍ਰਤੀਬੱਧਤਾ /ਪੱਖਪਾਤ
8. ਲੇਖਕ ਦਾ ਉਦੇਸ਼
9. ਰੂਪ ਪੱਖ ਦਾ ਸੁਭਾਅ
10. ਸਾਹਿਤ ਦਾ ਪ੍ਰਚਾਰ
11. ਆਲੋਚਨਾ ਦਾ ਮੰਤਵ
ਇਉਂ ਮਾਰਕਸਵਾਦ ਚਿੰਤਕਾਂ ਦੁਆਰਾ ਆਪਣੇ ਆਪਣੇ ਦੇਸ਼ ਦੇ ਸਾਹਿਤ ਪ੍ਰਸੰਗ ਵਿੱਚ ਸਥਾਪਤ। ਧਾਰਨਾਵਾਂ ਦਾ ਸਧਾਰਨੀਕਰਣ। ਕਰਦਿਆਂ ਵਿਸ਼ੇਸ਼ ਵਿਆਪਕਤਾ ਵਿੱਚ ਢਾਲ ਕੇ ਇਨ੍ਹਾਂ ਅੰਤਰ ਰਾਸ਼ਟਰੀ ਮਾਰਕਸਵਾਦ ਸੁਹਜ ਸ਼ਾਸਤਰ ਦਾ ਨਿਰਮਾਣ ਕੀਤਾ।
ਸੋਧੋ- ↑ ਜਸਵਿੰਦਰ ਸਿੰਘ, ਹਰਿਭਜਨ ਸਿੰਘ ਭਾਟੀਆ. ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 978-81-302-047-10.
- ↑ ਹਰਿਭਜਨ ਸਿੰਘ, ਭਾਟੀਆ. ਪੰਜਾਬੀ ਸਾਹਿਤ ਦੀ ਆਲੋਚਨਾ. ਪੰਜਾਬੀ ਅਕਾਦਮੀ ਦਿੱਲੀ. pp. 238–239. ISBN 978-93-82-455-45-5.
- ↑ ਹਰਿਭਜਨ ਸਿੰਘ, ਭਾਟੀਆ. ਪੰਜਾਬੀ ਸਾਹਿਤ ਦਾ ਇਤਿਹਾਸ. ਪੰਜਾਬੀ ਅਕਾਦਮੀ ਦਿੱਲੀ. p. 239.
- ↑ ਜਸਵਿੰਦਰ ਸਿੰਘ, ਹਰਿਭਜਨ ਸਿੰਘ ਭਾਟੀਆ. ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 89–90.
- ↑ ਜਸਵਿੰਦਰ ਸਿੰਘ, ਹਰਿਭਜਨ ਸਿੰਘ ਭਾਟੀਆ. ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 92.
- ↑ ਜਸਵਿੰਦਰ ਸਿੰਘ, ਹਰਿਭਜਨ ਸਿੰਘ ਭਾਟੀਆ. ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 95.