ਸੁਰਜੀਤ ਸਿੰਘ ਸੇੇਠੀ
(ਸੁਰਜੀਤ ਸਿੰਘ ਸੇਠੀ ਤੋਂ ਰੀਡਿਰੈਕਟ)
ਸੁਰਜੀਤ ਸਿੰਘ ਸੇੇਠੀ (1928 - 21 ਮਾਰਚ 1995) ਇੱਕ ਪੰਜਾਬੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਗੀਤਕਾਰ ਅਤੇ ਫਿਲਮਸਾਜ਼ ਸੀ।
ਜੀਵਨੀ ਸੋਧੋ
ਸੁਰਜੀਤ ਸਿੰਘ ਸੇਠੀ ਦਾ ਜਨਮ 1ਅਕਤੂਬਰ 1928 ਨੂੰ ਗੁਜਰਖਾਨ, ਜਿਲ੍ਹਾ ਰਾਵਲਪਿੰਡੀ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)[1] ਵਿੱਚ ਜ਼ੋਧ ਸਿੰਘ ਅਤੇ ਮਾਤਾ ਮਾਇਆਵਤੀ ਦੇ ਘਰ ਹੋਇਆ। ਸੁਰਜੀਤ ਸਿੰਘ ਸੇਠੀ ਦੀ ਪਤਨੀ ਦਾ ਨਾਮ ਮਨਹੋਰ ਸੇਠੀ ਸੀ ਅਤੇ ਉਨ੍ਹਾਂ ਦੀ ਇਕ ਧੀ ਤੇ ਪੁੱਤਰ ਹਨ। ਧੀ ਦਾ ਨਾਮ ਲੀਫ਼ਜ਼ਾ ਤੇ ਪਵਨਜੀਤ ਸਿੰਘ ਉਰਫ ਸ਼ੈਲੀ ਪੁੱਤਰ ਹੈ। ਸੁਰਜੀਤ ਸਿੰਘ ਸੇਠੀ ਨੇ ਅੰਗਰੇਜ਼ੀ ਤੇ ਪੰਜਾਬੀ ਦੀ ਐਮ.ਏ. ਅਤੇ ਪੀਐਚ.ਡੀ ਕੀਤੀ।
ਵਿੱਦਿਆ ਅਤੇ ਕਿੱਤਾ ਸੋਧੋ
ਸੁਰਜੀਤ ਸਿੰਘ ਸੇਠੀ ਨੇ ਐੱਮ.ਏ (ਅੰਗਰੇਜੀ ਅਤੇ ਪੰਜਾਬੀ ) ਵਿੱਚ ਕੀਤੀ। ਉਨ੍ਹਾਂ ਨੇ ਪੀ .ਐੱਚ. ਡੀ ਦੀ ਵਿਦਿਆ ਪ੍ਰਾਪਤ ਕੀਤੀ ਸੀ। ਅਧਿਆਪਨ(ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚੋਂ ਪ੍ਰੋਫੈਸਰ ਵਜੋਂ ਰਿਟਾਇਰ ਹੋਣ ਉਪਰੰਤ ਅੰਤਿਮ ਸਮੇਂ ਤੱਕ ਯੂਨੀਵਰਸਿਟੀ ਦੇ ਆਜੀਵਨ ਫੈਲੋ ਰਹੇ।
ਮੌਤ ਸੋਧੋ
ਸੁਰਜੀਤ ਸਿੰਘ ਸੇਠੀ ਦੀ ਮੌਤ 21 ਮਾਰਚ 1995 ਨੂੰ ਹੋਈ।
ਰਚਨਾਵਾਂ ਸੋਧੋ
ਨਾਟਕ ਸੋਧੋ
- ਦੇਵਤਿਆਂ ਦਾ ਥੀਏਟਰ (ਨਾਟ ਸੰਗ੍ਰਹਿ)
- ਪੈਬਲ ਬੀਚ ਤੇ ਲੌਂਗ ਗੁਆਚਾ (ਨਾਟ ਸੰਗ੍ਰਹਿ)
- ਪਰਦੇ ਪਿੱਛੇ (ਇਕਾਂਗੀ, 1946)
- ਚੱਲਦੇ ਫਿਰਦੇ ਬੁੱਤ (ਇਕਾਂਗੀ)
- ਕੰਧੀ ਉੱਤੇ ਰੁੱਖੜਾ, 1957
- ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ
- ਨੰਗੀ ਸੜਕ ਰਾਤ ਦਾ ਓਹਲਾ
- ਕਾਦਰਯਾਰ
- ਇਹ ਜ਼ਿੰਦਗੀ ਹੈ ਦੋਸਤੋ
- ਕਾਫੀ ਹਾਊਸ
- ਕਚਾ ਘੜਾ
- ਕਿੰਗ ਮਿਰਜ਼ਾ ਤੇ ਸਪੇਰਾ[2]
ਨਾਵਲ ਸੋਧੋ
- ਰੇਤ ਦਾ ਪਹਾੜ (1954)
- ਇੱਕ ਸ਼ਹਿਰ ਦੀ ਗੱਲ (1955)
- ਕੰਧੀ ਉੱਤੇ ਰੁੱਖੜਾ (1957)
- ਜਨਤਾ ਜਾਗੀ
- ਇੱਕ ਖ਼ਾਲੀ ਪਿਆਲਾ
- ਕੱਲ੍ਹ ਵੀ ਸੂਰਜ ਨਹੀਂ ਚੜ੍ਹੇਗਾ
- ਡੁੱਬਦੇ ਸੂਰਜ ਨੂੰ ਸਲਾਮ
- ਆਬਰਾ ਕਦਾਬਰਾ
- ਬਦਨਾਮ ਸੜਕਾਂ
ਕਹਾਣੀ-ਸੰਗ੍ਰਹਿ ਸੋਧੋ
- ਐਵੇਂ ਜਰਾ
- ਮਹੀਵਾਲ
- ਕੌੜੇ ਘੁੱਟ
- ਅੰਗਰੇਜ਼ ਅੰਗਰੇਜ਼ ਸਨ
- ਸਲਾਮ
- ਡੂੰਘੇ ਪਾਣੀਆਂ ਦਾ ਹਾਣੀ
- ਮੇਰੀ ਕਹਾਣੀ ਦਾ ਸਫ਼ਰ
ਆਲੋਚਨਾ ਸੋਧੋ
- ਕਾਬਚਾਰਤਿਕ 1955
- ਨਾਟਕ ਕਲਾ 1974
- ਪੰਜਾਬੀ ਕਾਵਿਤਾ ਦਾ ਮੁੱਢ
- ਨਾਟਕ ਕਲਾ ਬਾਰੇ
- ਨਾਵਲ ਹੋਰ ਕਿਤਾਬਾਂ ਲੰਘ ਗਏ ਦਰਿਆ
- ਸਿਰਜਨਾਤਮਕ ਨਾਟਕ ਨਿਰਦੇਸ਼ਨ
- ਪੰਜਾਬੀ ਰੰਗਮੰਚ ਤੇ ਨਾਟਕ ਕਲਾ
ਹਵਾਲੇ ਸੋਧੋ
- ↑ http://www.thesikhencyclopedia.com/biographies/famous-sikh-personalities/sethi-surjit-singh-1928
- ↑ "Surjit Singh Sethi, Indian Theatre Personality". www.indianetzone.com. Retrieved 2019-06-19.