ਸੁਰਿੰਦਰ ਗਿੱਲ

ਪੰਜਾਬੀ ਕਵੀ

ਸੁਰਿੰਦਰ ਗਿੱਲ (ਜਨਮ 23 ਮਾਰਚ 1942) ਪੰਜਾਬੀ ਕਵੀ ਹਨ ਅਤੇ ਮਸ਼ਹੂਰ ਗੀਤ ਛੱਟਾ ਚਾਨਣਾਂ ਦਾ ਦੇਈ ਜਾਣਾ ਹੋ ਦੇ ਰਚੇਤਾ ਹਨ। ਉਹ ਭਾਸ਼ਾ ਵਿਭਾਗ ਪੰਜਾਬ ਦੇ 2010 ਲਈ ਸ਼ਿਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਸਨਮਾਨਿਤ ਹਨ।[1]

ਸੁਰਿੰਦਰ ਗਿੱਲ
ਸੁਰਿੰਦਰ ਗਿੱਲ
ਸੁਰਿੰਦਰ ਗਿੱਲ
ਜਨਮ (1942-03-23) 23 ਮਾਰਚ 1942 (ਉਮਰ 82)
ਰੂਮੀ, ਲੁਧਿਆਣਾ, ਪੰਜਾਬ
ਕਿੱਤਾਅਧਿਆਪਕ, ਲੇਖਕ, ਕਵੀ
ਭਾਸ਼ਾਪੰਜਾਬੀ
ਸ਼ੈਲੀਨਜ਼ਮ
ਵਿਸ਼ਾਸਮਾਜਕ ਸਰੋਕਾਰ
ਸਾਹਿਤਕ ਲਹਿਰਪ੍ਰਗਤੀਵਾਦੀ
ਸੁਰਿੰਦਰ ਗਿੱਲ

ਜੀਵਨ ਵੇਰਵੇ

ਸੋਧੋ

ਸੁਰਿੰਦਰ ਗਿੱਲ ਦਾ ਜਨਮ 23 ਮਾਰਚ 1942 ਨੂੰ ਸਾਂਝੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੂਮੀ ਵਿੱਚ ਸ. ਸੌਦਾਗਰ ਸਿੰਘ ਗਿੱਲ ਅਤੇ ਸ੍ਰੀਮਤੀ ਦਲੀਪ ਕੌਰ ਦੇ ਪਰਵਾਰ ਵਿੱਚ ਹੋਇਆ। ਉਹ ਰਣਧੀਰ ਕਾਲਜ ਕਪੂਰਥਲਾ ਤੋਂ ਪ੍ਰੋਫੈਸਰ ਰਿਟਾਇਰ ਹੋਏ ਤੇ ਅੱਜ ਕਲ ਮੋਹਾਲੀ ਰਹਿੰਦੇ ਹਨ

ਕਾਵਿ ਸੰਗ੍ਰਹਿ

ਸੋਧੋ
  • ਸ਼ਗਨ (1963)
  • ਸਫਰ ਤੇ ਸੂਰਜ (1967)
  • ਗੁੰਗਾ ਦਰਦ (1987)
  • ਆਵਾਜ਼ (1998)
  • ਹੁਣ ਧੀਆਂ ਦੀ ਵਾਰੀ (2005)
  • ਦੋਸਤੀ ਦੀ ਰੁੱਤ (2007)
  • ਰੱਸੀਆਂ ਨਿਮੋਲੀਆਂ (2013)
  • ਗੀਤ ਦਾ ਬੇਦਾਵਾ (2015)
  • ਉਸਨੇ ਕਿਹਾ (2019)
  • ਪੁਲ ਤੇ ਪਾਣੀ (2023)

ਸਮੀਖਿਆ

ਸੋਧੋ
  • ਰਾਜਨੀਤੀਨਿਕ ਪੰਜਾਬੀ ਕਵਿਤਾ (2022)
  • ਦੀਵਾਨ ਸਿੰਘ ਕਾਲੇ ਪਾਣੀ - ਜੀਵਨ ਤੇ ਰਚਨਾ (1973)

ਸਫ਼ਰਨਾਮਾ

ਸੋਧੋ
  • ਪੰਜ ਪ੍ਰਦੇਸ (2018)

ਕਾਵਿ ਨਮੂਨਾ

ਸੋਧੋ

ਲਹੂ

ਇਹ ਲਹੂ ਮੇਰੇ ਪੰਜਾਬ ਦਾ ਹੈ
ਧਰਤੀ ’ਤੇ ਡੁਲ੍ਹਿਆ ਰੰਗ ਨਹੀਂ
ਇਹ ਲਹੂ ਮੇਰੇ ਪੰਜਾਬ ਦਾ ਹੈ

ਕੋਈ ਸ਼ਹਿਰ ਦਿੱਲੀ ਜਾਂ ਅੰਮ੍ਰਿਤਸਰ
ਮੇਰਾ ਪਿੰਡ ਰੂਮੀ ਜਾਂ ਪ੍ਰੀਤ ਨਗਰ
ਜਿਧਰੋਂ ਵੀ ਚੰਦਰੀ ਸੋਅ ਆਵੇ
ਮੇਰੇ ਦਿਲ ਵਿੱਚ ਡੂੰਘੀ ਲਹਿ ਜਾਵੇ
ਇਹ ਜੋ ਚੌਕ ’ਚ ਲਹੂ-ਲੁਹਾਣ ਪਿਆ
ਇਹ ਪੰਨਾ ਮੇਰੀ ਕਿਤਾਬ ਦਾ ਹੈ

ਕਲ੍ਹ ਰਾਤ ਪਿੰਡ ਦੀਆਂ ਨਿਆਈਆਂ ’ਚੋਂ
ਤੜ ਤੜ ਤੜ ਤੜ ਆਵਾਜ਼ ਪਈ
ਹਰ ਮੂੰਹ ’ਤੇ ਸਹਿਮ ਦਾ ਜੰਦਰਾ ਸੀ
ਹਰ ਅੱਖ ਸੀ ਜੀਕਣ ਤਿੜਕ ਗਈ
ਜਿਹਨੂੰ ‘ਅਣਪਹਿਚਾਣੀ ਲਾਸ਼’ ਕਹਿਣ
ਇਹ ਸ਼ਵ ਤਾਂ ਕਿਸੇ ਗੁਲਾਬ ਦਾ ਹੈ

ਕੁਝ ਸ਼ੈਤਾਨਾਂ ਦੀ ਚਾਲ ਸਹੀ
ਸਾਡੀ ਜੂਨ ਤਾਂ ਖ਼ਰਾਬ ਹੋਈ
ਕਿਉਂ ਸ਼ਹਿਰ ਦੇ ਮੱਥੇ ਸਹਿਮ ਜਿਹਾ
ਕਿਉਂ ਪਿੰਡ ਦੀ ਸੱਥ ਬੇਆਬ ਹੋਈ
ਇਸ ਚੰਦਰੀ ਬਵਾ ਦੀ ਜੜ੍ਹ ਫੜੀਏ
ਇਹ ਲੇਖਾ ਕਿਸ ਹਿਸਾਬ ਦਾ ਹੈ

ਧਰਤੀ ’ਤੇ ਡੁਲਿਆ ਰੰਗ ਨਹੀਂ
ਇਹ ਲਹੂ ਮੇਰੇ ਪੰਜਾਬ ਦਾ ਹੈ
ਇਹ ਤੱਤਾ ਲਹੂ ਪੰਜਾਬ ਦਾ ਹੈ
ਇਹ ਗਾੜ੍ਹਾ ਲਹੂ ਪੰਜਾਬ ਦਾ ਹੈ

ਬਾਹਰਲੇ ਲਿੰਕ

ਸੋਧੋ

ਹਵਾਲੇ

ਸੋਧੋ

https://www.punjabitribuneonline.com/news/diaspora/the-constant-flow-of-words-dr-surinder-gill-180419/

https://www.punjabitribuneonline.com/news/features/delivery-of-six-lights-161249/

https://khabarwaale.com/inner.php?news=874442 Archived 2023-10-04 at the Wayback Machine.

https://www.punjabitribuneonline.com/news/uncategorized/poetry-collection-39pul-te-pani39-by-shiromani-poet-surinder-gill-230528/

https://www.punjabijagran.com/punjab/ludhiana-punjabi-poet-dr-surinder-singh-gill-welcomes-8660369.html

https://jagbani.punjabkesari.in/international/news/ipsa-dr-surinder-gill-samman-nderjit-dhami-book-cherian-ras-janiya-lok-arpa-1377753