ਸੁਰਿੰਦਰ ਨੀਰ

ਸੁਰਿੰਦਰ ਨੀਰ
ਜਨਮ (1966-10-22) 22 ਅਕਤੂਬਰ 1966 (ਉਮਰ 57)
ਭਾਰਤ
ਕਿੱਤਾਨਾਵਲਕਾਰ, ਲੇਖਿਕਾ
ਭਾਸ਼ਾਪੰਜਾਬੀ,
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਪ੍ਰਮੁੱਖ ਕੰਮਮਾਇਆ[1]

ਜਾਣ-ਪਛਾਣ: ਸੁਰਿੰਦਰ ਨੀਰ ਪੰਜਾਬੀ ਦੀ ਨਾਵਲਕਾਰ ਤੇ ਮਹਾਨ ਲੇਖਿਕਾ ਹੈ| ਉਸਦਾ ਜਨਮ 22 ਅਕਤੂਬਰ 1966 ਵਿੱਚ ਹੋਇਆ| ਸੁਰਿੰਦਰ ਨੀਰ ਨੇ ਸਭ ਤੋਂ ਪਹਿਲਾ ਸ਼ਿਕਾਰਗਾਹ ਨਾਵਲ ਲਿਖਿਆ ਤੇ ਇਸ ਤੋਂ ਬਾਅਦ ਸੁਰਿੰਦਰ ਨੀਰ ਦਾ ਮਾਇਆ ਨਾਵਲ ਸਾਹਿਤਕ ਹਲਕਿਆ ਵਿੱਚ ਚਰਚਾ ਦਾ ਵਿਸ਼ਾ ਹੈ|

ਰਚਨਾਵਾਂ: 

ਕਹਾਣੀ ਸੰਗ੍ਰਹਿ 

• ਦਸਤਕ ਦੀ ਉਡੀਕ

• ਖੁੱਲ੍ਹ ਜਾ ਸਿੰਮ ਸਿੰਮ

ਨਾਵਲ

ਸ਼ਿਕਾਰਗਾਹ

ਮਾਇਆ

ਡਾ. ਸਰਬਜੀਤ ਸਿੰਘ ਸੁਰਿੰਦਰ ਨੀਰ ਦੇ ਕਹਾਣੀ ਸੰਗ੍ਰਹਿ ਖੁੱਲ੍ਹ ਜਾ ਸਿੰਮ ਸਿੰਮ ਬਾਰੇ ਲਿਖਦੇ ਹਨ। ਸੁਰਿੰਦਰ ਨੀਰ ਦੇ ਕਥਾ ਸੰਗ੍ਰਹਿ ਦਾ ਅਧਿਐਨ ਕਰਦਿਆ ਇੱਕ ਖੂਬਸੂਰਤ ਪਾਸਾਰ ਇਹਨਾਂ ਦੀ ਕਥਾ ਭਾਸ਼ਾ ਸਾਹਮਣੇ ਆਉਦੀ ਹੈ। ਜੰਮੂ ਕਸ਼ਮੀਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਨੂੰ ਜਿਵੇਂ ਇਹਨਾਂ ਕਹਾਣੀਆ ਨੇ ਸਾਂਭਿਆ ਹੈ ਉਹ ਪ੍ਰਸੰਸਾ ਯੋਗ ਹੈ। ਪੰਜਾਬੀ ਕਥਾ ਪਰਪੰਰਾ ਵਿੱਚ ਮਲਵਈ ਮਾਂਝੀ, ਦੁਆਬੀ ਪੁਆਧੀ ਉਪਭਾਸ਼ਾ ਦੇ ਮਸਲੇ ਉਪਰ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਪਰੰਤੂ ਇਹਨਾਂ ਉਪ-ਭਾਸ਼ਾਵਾਂ ਤੋਂ ਬਿਨਾਂ ਕਦੀ ਪੰਜਾਬੀ ਭਾਸ਼ਾ ਦੀਆਂ ਰਹੀਆਂ ਉਪਭਾਸ਼ਾਵਾਂ ਡੋਗਰੀ, ਕਾਂਗੜੀ ਆਦਿ ਕਿਸੇ ਨਾ ਕਿਸੇ ਰੂਪ ਵਿੱਚ ਅਲੋਪ ਹੀ ਹੋ ਗਈਆ ਹਨ ਪੰਜਾਬੋ ਬਾਹਰ ਹੋਰਨਾਂ ਸੂਬਿਆ ਵਿੱਚ ਰਚੇ ਜਾ ਰਹੇ ਸਾਹਿਤ ਨੇ ਇਹਨਾਂ ਉਪ-ਭਾਸ਼ਾਵਾਂ ਨੂੰ ਜਿਉਂਦਾ ਰੱਖਿਆ ਹੈ। ਸੁਰਿੰਦਰ ਨੀਰ ਦੀਆਂ ਕਹਾਣੀਆਂ ਵਿੱਚ ਵਰਤੀ ਗਈ ਇਹ ਉਪਭਾਸ਼ਾ ਇਹਨਾਂ ਕਹਾਣੀਆਂ ਦੇ ਭਾਵ ਬੋਧ ਨੂੰ ਤਾਂ ਜਟਿਲ ਕਰਦੀ ਹੈ। ਸਗੋਂ ਜੀਵਨ ਜਾਂਚ ਦਾ ਆਭਾਸ ਵੀ ਕਰਾਉਂਦੀ ਹੈ।

ਸ਼ਿਕਾਰਗਾਹ ਨਾਵਲ ਬਾਰੇ ਅਮਰਜੀਤ ਸਿੰਘ ਗਰੇਵਾਲ ਕਹਿੰਦੇ ਹਨ ਸੁਰਿੰਦਰ ਨੀਰ ਦੇ ਨਾਵਲ ਸ਼ਿਕਾਰਗਾਹ ਨਾਲ ਪੰਜਾਬੀ ਨਾਵਲ ਨਵੇਂ ਦੌਰ ਵਿੱਚ ਦਾਖਲ ਹੋ ਰਿਹਾ ਹੈ। ਇਸ ਦੀ ਆਮਦ ਤੋਂ ਬਾਅਦ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਸਾਡੀ ਪਹੁੰਚ ਉਹ ਨਹੀਂ ਰਹੇਗੀ ਜੋ ਇਸ ਨਾਵਲ ਤੋਂ ਪਹਿਲਾ ਹੁੰਦੀ ਸੀ। ਭਾਈਚਾਰਕ ਸੰਘੋਗ, ਵਿਯੋਗ ਅਤੇ ਸਭਿਆਚਾਰਕ ਪਹਿਚਾਣ ਦੀ ਸਿਆਸਤ ਨਵੀਂ ਤਰ੍ਹਾਂ ਨਾਲ ਪ੍ਰੀਭਾਸ਼ਿਤ ਹੋਣ ਲੱਗੇਗੀ। ਸੁਰਿੰਦਰ ਨੀਰ ਦੇ ਨਾਵਲ ‘ਸ਼ਕਾਰਗਾਹ' ਨੂੰ ਇਸੇ ਪ੍ਰਸੰਗ ਵਿੱਚ ਰੱਖਕੇ ਦੇਖਣ ਦੀ ਲੋੜ ਹੈ। ਕਸ਼ਮੀਰੀ ਪੰਜਾਬੀਆ ਦੇ ਸਭਿਆਚਾਰਕ-ਰਾਜਨੀਤਕ ਜੀਵਨ ਦੀ ਪੁਨਰ-ਕਲਪਨਾ ਕਰਨ ਵਾਲਾ ਇਹ ਨਾਵਲ ਜਿੱਥੇ ਬਹੁਭਸ਼ਾਈ ਅਤੇ ਬਹੁ-ਸਭਿਆਚਾਰਕ ਕਸ਼ਮੀਰੀ ਸਮਾਜ ਦੀ ਗਤੀਸ਼ੀਲ ਜਟਿਲਤਾ ਨੂੰ ਸਮਝਣ ਵਿੱਚ ਸਹਾਈ ਹੁੰਦਾ ਹੈ। ਉਥੇ ਪਾਰ ਰਾਸ਼ਟਰੀ ਪੰਜਾਬੀ ਭਾਈਚਾਰੇ ਦੀ ਇੱਕ ਨੁਕਤੇ' ਦੀ ਮਾਨਸਿਕਤਾ ਨੂੰ ਚੂਰ-ਚੂਰ ਕਰ ਦਿੰਦਾ ਹੈ।

ਅਮਰਜੀਤ ਸਿੰਘ ਗਰੇਵਾਲ ਹੀ ਇਸਦੇ ਨਾਵਲ ‘ਮਾਇਆ' ਬਾਰੇ ਲਿਖਦੇ ਹਨ। ਸੁਰਿੰਦਰ ਨੀਰ ਰਚਿਤ ‘ਮਾਇਆ' ਪੰਜਾਬੀ ਦਾ ਸ਼ਾਇਦ ਸਭ ਤੋਂ ਵੱਡਾ ਨਾਵਲ ਹੈ। ਆਕਾਰ, ਪੱਖੋ ਹੀ ਨਹੀਂ ਕਥਾਕਾਰੀ ਪੱਖੋ ਵੀ। ‘ਮਾਇਆ' ਨਾਵਲ ਪਾਠਕ ਦੇ ਮਨ ਅੰਦਰ ‘ਹੜ' ਵਾਂਗ ਦਾਖਲ ਹੋ ਕੇ ਉਸਨੂੰ ਆਪਣੇ ਨਾਲ ਹੀ ਵਹਾ ਲੈਂਦਾ ਹੈ। ਖਤਮ ਹੋਣ ਤੇ ਵੀ ਖਹਿੜਾ ਨਹੀਂ ਛੱਡਦਾ ਉਸਦੇ ਨਾਲ ਹੀ ਤੁਰਿਆ ਰਹਿੰਦਾ ਹੈ। ਇਹ ਨਾਵਲ ਮਰਦ ਪ੍ਰਧਾਨ ਸਮਾਜਕ ਵਿਵਸਥਾ ਅਤੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਹਲੂਣ ਕੇ ਰੱਖ ਦਿੰਦਾ ਹੈ। ਨਿਰਸੰਦੇਹ ਇਸਤਰੀ ਜਾਂਤੀ ਦੇ ਭੈਅ ਦੇ ਗੋਰਵ ਨੂੰ ਇੰਨੀ ਸ਼ਿੱਦਤ ਅਤੇ ਸਚਿਆਰਤਾ ਨਾਲ ਪਹਿਲੀ ਵਾਰ ਬਿਆਨ ਕਰਨ ਵਾਲੇ ਇਸ ਨਾਵਲ ਨੇ ਜਿੱਥੇ ਸੁਰਿੰਦਰ ਨੀਰ ਨੂੰ ਨਾਵਲਕਾਰਾ ਦੀ ਪਹਿਲੀ ਕਤਾਰ ਵਿੱਚ ਖੜਾ ਕਰ ਦਿੱਤਾ ਅਤੇ ਉਥੇ ਪੰਜਾਬੀ ਨਾਵਲਕਾਰੀ ਦਾ ਵੀ ਮਾਨ ਵਧਾਇਆ ਹੈ।

ਹਵਾਲੇ:

1.  ਖੁੱਲ੍ਹ ਜਾ ਸਿੰਮ ਸਿੰਮ (ਕਹਾਣੀ-ਸੰਗ੍ਰਹਿ) ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ

2.  ਸ਼ਿਕਾਰਗਾਹ ਨਾਵਲ (ਚੇਤਨਾ ਪ੍ਰਕਾਸ਼ਨ) ਪੰਜਾਬੀ ਭਵਨ, ਲੁਧਿਆਣਾ

3.  ਮਾਇਆ (ਚੇਤਨਾ ਪ੍ਰਕਾਸ਼ਨ) ਪੰਜਾਬੀ ਭਵਨ, ਲੁਧਿਆਣਾ

4.  ਸ਼ਿਕਾਰਗਾਹ ਸਾਂਝੇ ਸਦਮਿਆ ਦਾ ਬਿਰਤਾਂਤ ਅਲੋਚਨਾ (ਸੰਪਾਦਕ) ਗੁਰਮੁੱਖ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ

  1. [1]