ਸੂਵਾ
ਫਿਜੀ ਦੀ ਰਾਜਧਾਨੀ
ਸੁਵਾ ਫ਼ਿਜੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੇਂਦਰੀ ਵਿਭਾਗ ਦੇ ਰੇਵਾ ਸੂਬੇ ਵਿਚਲੇ ਵੀਤੀ ਲੇਵੂ ਟਾਪੂ ਦੇ ਦੱਖਣ-ਪੂਰਬੀ ਤਟ 'ਤੇ ਸਥਿਤ ਹੈ। ੧੮੭੭ ਵਿੱਚ ਸੂਵਾ ਨੂੰ ਫ਼ਿਜੀ ਦੀ ਰਾਜਧਾਨੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਜਦੋਂ ਓਵਾਲਾਊ ਟਾਪੂ ਵਿੱਚ ਸਥਿਤ ਪੂਰਵਲੀ ਪ੍ਰਮੁੱਖ ਯੂਰਪੀ ਬਸਤੀ ਲੇਵੂਕਾ ਭੂਗੋਲਕ ਤੌਰ 'ਤੇ ਬਹੁਤ ਬੰਧੇਜੀ ਸਾਬਤ ਹੋਈ। ਬਸਤੀ ਦਾ ਪ੍ਰਬੰਧ ੧੮੮੨ ਵਿੱਚ ਸੂਵਾ ਵੱਲ ਲਿਆਉਂਦਾ ਗਿਆ।
ਸੂਵਾ | |
---|---|
ਸਮਾਂ ਖੇਤਰ | ਯੂਟੀਸੀ+੧੨ |
ਸੂਵਾ ਫ਼ਿਜੀ ਦੀ ਰਾਜਨੀਤਕ ਅਤੇ ਪ੍ਰਸ਼ਾਸਕੀ ਰਾਜਧਾਨੀ ਹੈ। ਇਹ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਵਿਸ਼ਵਵਿਆਪੀ ਸ਼ਹਿਰ ਹੈ ਅਤੇ ਇੱਕ ਉੱਘਾ ਖੇਤਰੀ ਕੇਂਦਰ ਹੈ; ਇਸ ਸ਼ਹਿਰ ਦੀ ਅਬਾਦੀ ਵਿੱਚ ਪ੍ਰਸ਼ਾਂਤ ਖੇਤਰ ਦੇ ਵਿਦਿਆਰਥੀ ਅਤੇ ਵਧ ਰਹੇ ਪ੍ਰਵਾਸੀ ਸ਼ਾਮਲ ਹਨ।