ਸੇਖਾ
ਬਰਨਾਲਾ ਜ਼ਿਲ੍ਹੇ ਦਾ ਪਿੰਡ
ਸੇਖਾ ਭਾਰਤੀ ਪੰਜਾਬ ਦੇ ਜਿਲ੍ਹਾ ਤੇ ਤਹਿਸੀਲ ਬਰਨਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਧੂਰੀ ਸੜਕ ਤੇ ਬਰਨਾਲਾ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਬਠਿੰਡਾ ਧੂਰੀ ਰੇਲਵੇ ਲਾੲੀਨ ਤੇ ਬਰਨਾਲੇ ਤੋਂ ਧੂਰੀ ਵੱਲ ਨੂੰ ਜਾਂਦਿਅਾ ਪਹਿਲਾ ਸਟੇਸ਼ਨ ਸੇਖੇ ਦਾ ਹੀ ਅਾੳੁਂਦਾ ਹੈ। ਇਸ ਪਿੰਡ ਦੀ ਆਬਾਦੀ 10000 ਦੇ ਕਰੀਬ ਹੈ।
ਸੇਖਾ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | barnala |
ਇਤਿਹਾਸ
ਸੋਧੋਇਹ ਪਿੰਡ ਤਕਰੀਬਨ 350 ਸਾਲ ਪੁਰਾਣਾ ਹੈ ਜੋ ਸੇਖਾਵਤ ਭਰਾਈ ਦਾ ਵਸਾਇਆ ਹੋਇਆ ਹੈ। ਇਸ ਪਿੰਡ ਦੇ ਨੇੜੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਗੁਰਦੁਆਰਾ ਅਤੇ ਸੰਤ ਮਾਧੋ ਦਾਸ ਦਾ ਪੁਰਾਤਨ ਮੱਟ ਹੈ। ਮੱਟ ਤੇ ਹਰ ਸਾਲ ਭਾਦੋਂ ਮਹੀਨੇ ਮੇਲਾ ਲਗਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ 1665 ਈਸਵੀ ਵਿੱਚ ਇੱਥੇ ਤਿੰਨ ਦਿਨ ਰਹੇ।
ਹਵਾਲੇ
ਸੋਧੋਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ, 2014, ਪੰਨਾ 426-427