ਸੇਨੇਕਾ ਫਾਲਸ ਕਨਵੈਨਸ਼ਨ

ਸੇਨੇਕਾ ਫਾਲਸ ਕਨਵੈਨਸ਼ਨ ਪਹਿਲੀ ਮਹਿਲਾ ਅਧਿਕਾਰ ਕਨਵੈਨਸ਼ਨ ਸੀ।[1] ਇਸ ਨੇ ਇਸ਼ਤਿਹਾਰ ਵਿੱਚ ਆਪਣੇ ਆਪ ਨੂੰ "ਔਰਤ ਦੀ ਸਮਾਜਿਕ, ਸਿਵਲ ਅਤੇ ਧਾਰਮਿਕ ਸਥਿਤੀ ਅਤੇ ਉਸਦੇ ਅਧਿਕਾਰਾਂ  ਬਾਰੇ ਵਿਚਾਰ ਵਟਾਂਦਰੇ ਲਈ ਇੱਕ ਸੰਮੇਲਨ" ਵਜੋਂ  ਪੇਸ਼ ਕੀਤਾ।[2][3] ਸੈਨੇਕਾ ਫਾਲਸ, ਨਿਊ ਯਾਰਕ ਵਿੱਚ ਇਹ ਜੁਲਾਈ 19-20, 1848, ਦੋ ਦਿਨ ਚੱਲੀ ਸੀ। ਇਸ ਤੋਂ ਛੇਤੀ ਹੀ ਬਾਅਦ ਹੋਰ ਮਹਿਲਾ ਅਧਿਕਾਰ ਸੰਮੇਲਨ ਹੋਏ, ਜਿਨ੍ਹਾਂ ਵਿੱਚ ਇਸ ਤੋਂ ਦੋ ਹਫਤਿਆਂ ਬਾਅਦ, ਰੋਚੈਸਟਰ, ਨਿਊਯਾਰਕ ਵਿੱਚ ਹੋਈ ਰੋਚੈਸਟਰ ਮਹਿਲਾ ਅਧਿਕਾਰ ਕਨਵੈਨਸ਼ਨ ਵੀ ਸ਼ਾਮਲ ਸੀ। ਸਾਲ 1850 ਵਿਚ  ਸਾਲਾਨਾ ਰਾਸ਼ਟਰੀ ਮਹਿਲਾ ਅਧਿਕਾਰ ਕਨਵੈਨਸ਼ਨਾਂ ਦੀ ਇੱਕ ਲੜੀ ਵਿੱਚ ਪਹਿਲੀ ਵਾਰਸਟਰ, ਮੈਸੇਚਿਉਸੇਟਸ ਵਿੱਚ ਹੋਈ। 

1843 ਵਿੱਚ ਬਣਾਇਆ ਗਿਆ, ਵੈਸਲੀਅਨ ਚੈਪਲ 1848 ਵਿੱਚ ਸੇਨੇਕਾ ਫਾਲਸ, ਨਿਊਯਾਰਕ ਵਿੱਚ ਆਯੋਜਿਤ ਪਹਿਲੀ ਮਹਿਲਾ ਅਧਿਕਾਰ ਕਨਵੈਨਸ਼ਨ ਲਈ ਮੀਟਿੰਗ ਸਥਾਨ ਸੀ।
1843 ਵਿੱਚ ਬਣਾਇਆ ਗਿਆ, ਵੈਸਲੀਅਨ ਚੈਪਲ 1848 ਵਿੱਚ ਸੇਨੇਕਾ ਫਾਲਸ, ਨਿਊਯਾਰਕ ਵਿੱਚ ਆਯੋਜਿਤ ਪਹਿਲੀ ਮਹਿਲਾ ਅਧਿਕਾਰ ਕਨਵੈਨਸ਼ਨ ਲਈ ਮੀਟਿੰਗ ਸਥਾਨ ਸੀ।

ਇਸ ਇਲਾਕੇ ਦੀਆਂ ਸਥਾਨਕ ਮਹਿਲਾ ਕੁਐਕਰਾਂ ਨੇ ਐਲਿਜ਼ਾਬੈਥ ਕੈਡੀ ਸਟੈਂਟਨ, ਜੋ ਕਿ ਕੁਐਕਰ ਨਹੀਂ ਸੀ, ਨਾਲ ਮਿਲ ਕੇ ਮੀਟਿੰਗ ਆਯੋਜਿਤ ਕੀਤੀ। ਉਨ੍ਹਾਂ ਨੇ ਫੀਲਡੈਲਫੀਆ ਸਥਿਤ ਲੁਕਰੇਟੀਆ ਮੌਟ ਨੇੜੇ ਖੇਤਰ ਦੀ ਇੱਕ ਫੇਰੀ ਦੌਰਾਨ ਸਮਾਗਮ ਦੀ ਯੋਜਨਾ ਬਣਾਈ। ਮੌਟ ਨਾਮ ਦੀ ਇੱਕ ਕੁਐਕਰ, ਆਪਣੀ ਭਾਸ਼ਣ ਦੇਣ ਯੋਗਤਾ ਲਈ ਬਹੁਤ ਮਸ਼ਹੂਰ ਸੀ, ਜੋ ਗੈਰ-ਕੁਐਕਰ ਔਰਤਾਂ ਵਿੱਚ ਉਸ ਯੁੱਗ ਵਿੱਚ ਦੁਰਲਭ ਸੀ, ਜਦੋਂ ਔਰਤਾਂ ਨੂੰ ਅਕਸਰ ਜਨਤਾ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। 

ਮੀਟਿੰਗ ਵਿੱਚ ਛੇ ਸੈਸ਼ਨ ਸ਼ਾਮਲ ਸਨ ਜਿਨ੍ਹਾਂ ਵਿੱਚ ਕਾਨੂੰਨ ਬਾਰੇ ਇੱਕ ਲੈਕਚਰ, ਇੱਕ ਹਾਸਰਸੀ ਪੇਸ਼ਕਾਰੀ, ਅਤੇ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਕਈ ਵਾਰ ਚਰਚਾ ਕੀਤੀ ਗਈ ਸੀ। ਸਟੈਂਟਨ ਅਤੇ ਕੁਐਕਰ ਔਰਤਾਂ ਨੇ ਬਹਿਸ ਲਈ ਤਿਆਰ ਕੀਤੇ ਦੋ ਦਸਤਾਵੇਜ਼ ਪੇਸ਼ ਕੀਤੇ, ਵਿਚਾਰਾਂ ਦੀ ਘੋਸ਼ਣਾ ਅਤੇ ਦਸਤਖਤਾਂ ਲਈ ਅੱਗੇ ਰੱਖੇ ਜਾਣ ਤੋਂ ਪਹਿਲਾਂ, ਬਹਿਸ ਅਤੇ ਸੋਧਾਂ ਵਾਸਤੇ ਮਤਿਆਂ ਦੀ ਇੱਕ ਸੂਚੀ।  ਵੋਟ ਪਾਉਣ ਦੇ ਅਧਿਕਾਰਾਂ ਬਾਰੇ ਇੱਕ ਗਰਮਾ ਗਰਮ ਬਹਿਸ ਸ਼ੁਰੂ ਹੋ ਗਈ, ਮੌਟ ਸਮੇਤ ਬਹੁਤ ਸਾਰੀਆਂ ਆਗੂਆਂ ਨੇ  ਇਸ ਸੰਕਲਪ ਨੂੰ ਹਟਾ ਦੇਣ ਲਈ ਜ਼ੋਰ ਪਾਇਆ, ਪਰ ਸੰਮੇਲਨ ਵਿੱਚ ਸ਼ਾਮਲ ਇਕੋ ਇੱਕ ਅਫ਼ਰੀਕੀ ਅਮਰੀਕੀ ਫਰੈਡਰਿਕ ਡਗਲਸ ਨੇ ਇਸ ਨੂੰ ਸ਼ਾਮਲ ਰੱਖਣ ਲਈ ਜ਼ੋਰਦਾਰ ਦਲੀਲਾਂ ਦਿੱਤੀਆਂ ਅਤੇ ਵੋਟ ਦੇ ਹੱਕ ਬਾਰੇ ਮਤੇ ਨੂੰ ਕਾਇਮ ਰੱਖਿਆ ਗਿਆ। ਲਗਭਗ 300 ਹਾਜ਼ਰ ਵਿੱਚੋਂ ਠੀਕ 100 ਜਣਿਆਂ ਨੇ   ਦਸਤਾਵੇਜ਼ ਤੇ ਹਸਤਾਖਰ ਕੀਤੇ, ਜਿਨ੍ਹਾਂ ਵਿੱਚੋਂ ਜ਼ਿਆਦਾਟਰ ਔਰਤਾਂ ਸਨ।  

ਕਈ ਸਮਕਾਲੀ ਵਿਅਕਤੀਆਂ ਨੇ, ਜਿਨ੍ਹਾਂ ਵਿੱਚ ਵਿਸ਼ੇਸ਼ ਸਪੀਕਰ ਮੌਟ ਵੀ ਸ਼ਾਮਲ ਸੀ, ਇਸ ਸੰਮੇਲਨ ਨੂੰ ਔਰਤਾਂ ਵਾਸਤੇ ਔਰਤਾਂ ਦੁਆਰਾ ਆਪਣੇ ਸਮਾਜਿਕ, ਸਿਵਲ ਅਤੇ ਨੈਤਿਕ ਅਧਿਕਾਰਾਂ ਦਾ ਹੋਰ ਵੱਡਾ ਹਿੱਸਾ ਹਾਸਲ ਕਰਨ ਵਿੱਚ ਦੇ ਹੋਰ ਬਹੁਤ ਸਾਰੇ ਕਦਮਾਂ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਤੌਰ ਦੇਖਿਆ ਸੀ।[4] ਜਦੋਂ ਕਿ ਕੁਝ ਹੋਰਨਾਂ ਨੇ ਇਸ ਨੂੰ ਮਰਦਾਂ ਨਾਲ ਪੂਰਨ ਸਮਾਨਤਾ ਲਈ ਔਰਤਾਂ ਦੇ ਸੰਘਰਸ਼ ਦੀ ਇੱਕ ਇਨਕਲਾਬੀ ਸ਼ੁਰੂਆਤ ਵਜੋਂ ਦੇਖਿਆ ਗਿਆ ਸੀ। ਸਟੈਂਟਨ ਨੇ ਸੇਨੇਕਾ ਫਾਲਸ ਕਨਵੈਨਸ਼ਨ ਨੂੰ ਔਰਤਾਂ ਦੇ ਅਧਿਕਾਰਾਂ ਦੀ ਅੰਦੋਲਨ ਦੀ ਸ਼ੁਰੂਆਤ ਦੇ ਤੌਰ ਲਿਆ। ਇਹ ਰਾਇ ਉਸ ਨੇ ਔਰਤਾਂ ਦੇ ਵੋਟ ਦੇ ਅਧਿਕਾਰਾਂ ਦੇ ਇਤਿਹਾਸ ਵਿੱਚ ਵੀ ਪਰਗਟ ਕੀਤੀ, ਜਿਸ ਦੀ ਸਟੈਂਟਨ ਵੀ ਸਹਿ-ਲੇਖਕ ਸੀ। 

ਸੰਮੇਲਨ ਦੇ ਇੱਕ ਇਤਿਹਾਸਕਾਰ ਜੂਡਮ ਵੈੱਲਮੈਨ ਅਨੁਸਾਰ, ਸੰਮੇਲਨ ਦੀ ਵਿਚਾਰਾਂ ਦੀ ਘੋਸ਼ਣਾ "1848 ਵਿੱਚ ਦੇਸ਼ ਭਰ ਵਿੱਚ ਅਤੇ ਭਵਿੱਖ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਅੰਦੋਲਨ ਦੀਆਂ ਸੂਚਨਾਵਾਂ ਫੈਲਾਉਣ ਵਿੱਚ ਸਭ ਤੋਂ ਮਹੱਤਵਪੂਰਣ ਕਾਰਕ" ਬਣ ਗਿਆ।[5] 1851 ਦੇ ਰਾਸ਼ਟਰੀ ਮਹਿਲਾ ਅਧਿਕਾਰ ਸੰਮੇਲਨ ਦੇ ਸਮੇਂ, ਔਰਤਾਂ ਦੇ ਵੋਟ ਦਾ ਹੱਕ ਦਾ ਮੁੱਦਾ ਸੰਯੁਕਤ ਰਾਜ ਅਮਰੀਕਾ ਦੇ ਮਹਿਲਾ ਅਧਿਕਾਰਾਂ ਦੇ ਅੰਦੋਲਨ ਦਾ ਕੇਂਦਰੀ ਮੁੱਦਾ ਬਣ ਗਿਆ ਸੀ। [6] 1861 ਵਿੱਚ ਅਮਰੀਕੀ ਘਰੇਲੂ ਜੰਗ ਸ਼ੁਰੂ ਹੋਣ ਤਕ ਇਹ ਸੰਮੇਲਨ ਸਾਲਾਨਾ ਸਮਾਗਮ ਬਣ ਗਏ।.

ਪਿਛੋਕੜ  ਸੋਧੋ

ਸੁਧਾਰ ਲਹਿਰ  ਸੋਧੋ

1848 ਤਕ ਦੇ ਦਹਾਕਿਆਂ ਵਿਚ, ਇੱਕ ਛੋਟੀ ਜਿਹੀ ਗਿਣਤੀ ਵਿੱਚ ਔਰਤਾਂ ਨੇ ਸਮਾਜ ਦੁਆਰਾ ਉਨ੍ਹਾਂ ਉੱਤੇ ਲਾਈਆਂ ਗਈਆਂ ਪਾਬੰਦੀਆਂ ਦੇ ਖਿਲਾਫ਼ ਬੋਲਣਾ ਸ਼ੁਰੂ ਕੀਤਾ। ਕੁਝ ਮਰਦ ਲੋਕਾਂ ਨੇ ਇਸ ਯਤਨ ਵਿੱਚ ਸਹਾਇਤਾ ਕੀਤੀ। 1831 ਵਿਚ, ਮਾਣਨੀ ਚਾਰਲਜ਼ ਗ੍ਰਾਂਡੀਸਨ ਫਿਨੀ ਨੇ ਮਰਦਾਂ ਅਤੇ ਔਰਤਾਂ ਦੀਆਂ ਇਕੱਠੀਆਂ ਸਭਾਵਾਂ ਵਿੱਚ ਉੱਚੀ ਆਵਾਜ਼ ਵਿੱਚ ਔਰਤਾਂ ਨੂੰ ਪ੍ਰਾਰਥਨਾ ਕਰਨ ਦੀ ਆਗਿਆ ਦਿੱਤੀ। [7] ਦੂਸਰੀ ਮਹਾਨ ਜਾਗਰੂਕਤਾ ਧਰਮ ਵਿੱਚ ਔਰਤਾਂ ਦੀ ਰਵਾਇਤੀ ਭੂਮਿਕਾ ਨੂੰ ਚੁਣੌਤੀ ਦੇਣਾ ਸੀ। 1870 ਵਿੱਚ ਯੁੱਗ ਨੂੰ ਯਾਦ ਕਰਦਿਆਂ, ਪੌਪਾਲੀਨਾ ਰਾਈਟ ਡੇਵਿਸ ਨੇ ਫਿਨੀ ਦੇ ਫੈਸਲੇ ਨੂੰ ਅਮਰੀਕੀ ਮਹਿਲਾ ਸੁਧਾਰ ਅੰਦੋਲਨ ਦੀ ਸ਼ੁਰੂਆਤ ਦੇ ਤੌਰ ਤੇ ਨਿਰਧਾਰਤ ਕੀਤਾ।

ਹਵਾਲੇ ਸੋਧੋ

  1. Dumenil, 2012, p. 56. Many scholarly sources describe Seneca Falls as "the first women's rights convention", including Wellman, 2004 (the book's title itself include those words); Isenberg, 1998, p. 1; and McMillen, 2008, p. 115, and no scholarly source describes an earlier meeting as "women's rights convention". Seneca Falls is given that recognition because it was the first that was organized by women explicitly for the purpose of discussing women's rights as such. It was not, however, the first convention at which the topic of women's rights was among the topics that were discussed.
  2. Wellman, 2004, p. 189
  3. https://www.nps.gov/wori/learn/historyculture/report-of-the-womans-rights-convention.htm
  4. McMillen, 2008, p. 102,
  5. Wellman, 2004, p. 192
  6. Buhle, 1978 p. 90
  7. Isenberg, 1998, pp. 5–6.