ਸੇਰਯੋਜ਼ਾ (ਨਾਵਲ)
ਸੇਰਯੋਜ਼ਾ (Lua error in package.lua at line 80: module 'Module:Lang/data/iana scripts' not found.,1955 ਪ੍ਰਕਾਸ਼ਿਤ) ਸੋਵੀਅਤ ਲੇਖਕ ਵੇਰਾ ਪਨੋਵਾ ਦਾ ਇੱਕ ਛੋਟਾ ਨਾਵਲ ਹੈ। ਸੇਰਯੋਜ਼ਾ ਇੱਕ ਮੁੰਡਿਆਂ ਵਾਲਾ ਰੂਸੀ ਨਾਮ ਹੈ ਅਤੇ ਇਹ ਸੇਰੇਗੇਈ ਦਾ ਹੀ ਇੱਕ ਰੂਪ ਹੈ।
ਤਸਵੀਰ:ਸੇਰਯੋਜ਼ਾ.jpg | |
ਲੇਖਕ | ਵੇਰਾ ਪਨੋਵਾ |
---|---|
ਮੂਲ ਸਿਰਲੇਖ | Серёжа |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾ | ਰੂਸੀ |
ਵਿਧਾ | ਛੋਟਾ ਨਾਵਲ |
ਪ੍ਰਕਾਸ਼ਨ ਦੀ ਮਿਤੀ | 1955 |
ਕਥਾਨਕ
ਸੋਧੋਸੇਰਯੋਜ਼ਾ ਅੱਧ-1950 ਵਿੱਚ ਦਿਹਾਤੀ ਸੋਵੀਅਤ ਯੂਨੀਅਨ ਵਿੱਚ ਰਹਿੰਦੇ ਇੱਕ ਨੌਜਵਾਨ ਲੜਕੇ ਦੀ ਕਹਾਣੀ ਹੈ। ਨਾਵਲ ਵਿੱਚ ਸੇਰਯੋਜ਼ਾ ਦੇ ਤਜਰਬਿਆਂ ਬਾਰੇ, ਅਤੇ ਗਰਮੀਆਂ ਦੇ ਦੌਰਾਨ ਆਪਣੇ ਪਰਿਵਾਰ, ਦੋਸਤਾਂ ਅਤੇ ਗੁਆਢੀਆਂ ਨਾਲ ਉਸਦੇ ਅਨੁਭਵਾਂ ਦਾ ਬਿਆਨ ਹੈ। ਕਹਾਣੀ ਦੀ ਸਭ ਤੋਂ ਮਹੱਤਵਪੂਰਨ ਘਟਨਾ ਦਮਿਤਰੀ ਕੋਰੋਸਤੇਲੇਵ ਨਾਮ ਦੇ ਇੱਕ ਲਾਲ ਫੌਜ ਦੇ ਅਨੁਭਵੀ ਸ਼ਖਸ ਨਾਲ ਸੇਰਯੋਜ਼ਾ ਦੀ ਮਾਂ ਦਾ ਵਿਆਹ ਹੋਣਾ ਹੈ। ਕੋਰੋਸਤੇਲੇਵ ਸਥਾਨਕ ਸਮੂਹਕ ਫਾਰਮ ਦੇ ਨਵਾਂ ਮੈਨੇਜਰ ਲੱਗ ਗਿਆ ਅਤੇ ਸੇਰਯੋਜ਼ਾ ਲਈ ਇੱਕ ਮਜ਼ਬੂਤ ਰੋਲ ਮਾਡਲ ਬਣ ਗਿਆ। ਨਾਵਲ ਦੌਰਾਨ ਪਨੋਵਾ, ਦਿਹਾਤੀ ਸੋਵੀਅਤ ਸੰਘ, ਜਿੱਥੇ ਪੈਸਾ ਅਤੇ ਮੌਕੇ ਦੋਨੋਂ ਦੁਰਲਭ ਹਨ, ਦੇ ਜੀਵਨ ਦੀ ਇੱਕ ਮੁਕਾਬਲਤਨ ਭਿਆਨਕ ਤਸਵੀਰ ਉਲੀਕਦੀ ਹੈ। ਨਾਵਲ ਦਾ ਅੰਤ ਕੋਰੋਸਤੇਲੇਵ ਨੂੰ ਦੂਰ Arkhangelsky ਜ਼ਿਲ੍ਹੇ ਵਿੱਚ ਇੱਕ ਨਵੇਂ ਸਮੂਹਿਕ ਫਾਰਮ ਤੇ ਭੇਜਣ, ਅਤੇ ਉਸ ਦੇ ਆਪਣੇ ਪਰਿਵਾਰ ਨੂੰ ਨਾਲ ਲੈ ਜਾਣ ਦੇ ਨਾਲ ਹੁੰਦਾ ਹੈ।