‘’’ਸੈਮੂਅਲ ਮੂਰ ਵਾਲਟਨ‘’’ (ਮਾਰਚ 29, 1918 ਤੋਂ 5 ਅਪ੍ਰੈਲ 1992) ਇੱਕ ਅਮਰੀਕੀ ਕਾਰੋਬਾਰੀ ਅਤੇ ਉੱਘੇ ਵਪਾਰੀ ਸਨ। ਉਸ ਨੂੰ ਵਾਲਮਾਰਟ ਅਤੇ ਸੈਮ'ਜ਼ ਕਲੱਬ ਦੇ ਰਿਟੇਲਰਾਂ ਦੀ ਸਥਾਪਨਾ ਲਈ ਜਾਣਿਆ ਜਾਂਦਾ ਹੈ। ਵਾਲਮਾਰਟ ਸਟੋਰਜ਼ ਮਾਲੀਏ ਤੌਰ 'ਤੇ ਅਤੇ ਨਿੱਜੀ ਰੋਜ਼ਗਾਰਦਾਤਾ ਦੇ ਤੌਰ 'ਤੇ ਸੰਸਾਰ ਵਿੱਚ ਸਭ ਤੋਂ ਵੱਡਾ ਨਿਗਮ ਹੈ [1] । 1985 ਵਿੱਚ ਫੋਰਬਜ਼ ਮੈਗਜ਼ੀਨ ਨੇ ਵਾਲਟਨ ਨੂੰ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਅਮੀਰ ਆਦਮੀ ਘੋਸ਼ਿਤ ਕੀਤਾ ਸੀ।

ਸੈਮ ਵਾਲਟਨ
SamWalton-1936.jpg
ਜਨਮਸੈਮੂਅਲ ਮੂਰ ਵਾਲਟਨ
(1918-03-29)ਮਾਰਚ 29, 1918
ਕਿੰਗਫਿਸ਼ਰ, ਓਕਲਾਹੋਮਾ ਅਮਰੀਕਾ
ਮੌਤਅਪ੍ਰੈਲ 5, 1992(1992-04-05) (ਉਮਰ 74)
ਲਿਟ੍ਲ ਰੌਕ, ਆਰਕਾਨਸਾਸ, ਅਮਰੀਕਾ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਯੂਨੀਵਰਸਿਟੀ ਆਫ ਮਿਸੌਰੀ 1940
ਪੇਸ਼ਾਵਾਲਮਾਰਟ ਅਤੇ ਸੈਮ'ਜ਼ ਕਲੱਬ ਦੇ ਸੰਸਥਾਪਕ
ਕਮਾਈ 8.6 ਬਿਲੀਅਨ ਅਮਰੀਕੀ ਡਾਲਰ (ਮੋਤ ਦੇ ਸਮੇਂ)
ਸਾਥੀਹੈਲਨ ਰੌਬਸਨ
ਬੱਚੇ
  • ਰੌਬਸਨ ਵਾਲਟਨ
  • ਜੌਨ ਟੀ। ਵਾਲਟਨ
  • ਜਿਮ ਵਾਲਟਨ
  • ਐਲਿਸ ਵਾਲਟਨ

ਮੁੱਢਲਾ ਜੀਵਨਸੋਧੋ

ਵਾਲਟਨ, ਕਿੰਗਫਿਸ਼ਰ, ਓਕਲਾਹੋਮਾ ਅਮਰੀਕਾ ਵਿਖੇ, ਥਾਮਸ ਗਿਬਸਨ ਵਾਲਟਨ ਅਤੇ ਨੈਂਸੀ ਲੀ ਦੇ ਘਰ ਪੈਦਾ ਹੋਇਆ [2]। ਆਪਣੇ ਜੀਵਨ ਦੀ ਸ਼ੁਰੂਆਤ ਵਿੱਚ ਵਾਲਟਨ ਅਤੇ ਉਸਦਾ ਪਰਿਵਾਰ ਮਿਸੂਰੀ ਚਲੇ ਗਏ। ਵਾਲਟਨ ਇੱਕ ਯੋਗ ਵਿਦਿਆਰਥੀ ਅਤੇ ਇੱਕ ਚੰਗਾ ਅਥਲੀਟ ਸੀ। ਵਾਲਟ ਨੇ ਆਪਣੀ ਹਾਈ ਸਕੂਲ ਦੀ ਫੁੱਟਬਾਲ ਟੀਮ ਵਿੱਚ ਈਗਲ ਸਕਾਊਟ ਸੀ। ਅਖੀਰ ਵਿੱਚ ਪਰਿਵਾਰ ਕੋਲੰਬੀਆ, ਮਿਸੂਰੀ ਚਲੇ ਗਏ। ਵਧਦੀ ਹੋਈ ਮਹਾਂ-ਮੰਦੀ ਦੌਰਾਨ, ਉਸਨੇ ਆਪਣੇ ਪਰਿਵਾਰ ਦਾ ਵਿੱਤੀ ਸੰਕਟ ਨੂੰ ਪੂਰਾ ਕਰਨ ਅਤੇ ਅਾਰਥਿਕ ਮਦਦ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ, ਜੋ ਕਿ ਉਸ ਸਮੇਂ ਆਮ ਹੁੰਦਾ ਸੀ। ਉਹ ਘਰੇਲੂ ਗਊਅਾਂ ਦਾ ਦੁੱਧ ਬੋਤਲਾਂ ਵਿੱਚ ਪਾ ਕੇ ਇਸ ਨੂੰ ਗਾਹਕਾਂ ਤਕ ਪਹੁੰਚਾੳੁਂਦਾ ਸੀ। ੳੁਸਨੇ ਅਖਬਾਰ ਵੰਡਣ ਦਾ ਕੰਮ ਵੀ ਕੀਤਾ। ਸੰਨ 1936 ਵਿੱਚ ਕੋਲੰਬੀਆ, ਮਿਸੂਰੀ ਦੇ ਹਿਕਮਾਨ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕਰਨ 'ਤੇ ਉਨ੍ਹਾਂ ਦੇ ਸਹਿਪਾਠੀਆਂ ਨੇ ਉਨ੍ਹਾਂ ਨੂੰ "ਸਭ ਤੋਂ ਪਰਭਾਵੀ ਮੁੰਡੇ" ਨਾਮ ਨਾਮ ਸੰਬੋਧਨ ਕੀਤਾ।

ਹਾਈ ਸਕੂਲ ਤੋਂ ਬਾਅਦ, ਆਪਣੇ ਪਰਿਵਾਰ ਦੀ ਸਹਾਇਤਾ ਕਰਨ ਲਈ ਇੱਕ ਵਧੀਆ ਤਰੀਕਾ ਲੱਭਣ ਦੀ ਆਸ ਰੱਖਦੇ ਹੋਏ, ਵਾਲਟਨ ਨੇ ਕਾਲਜ ਵਿਚ ਦਾਖ਼ਲਾ ਲੈਣ ਦਾ ਫੈਸਲਾ ਕੀਤਾ। ਉਸ ਨੇ ਯੂਨੀਵਰਸਿਟੀ ਆਫ ਮਿਸੌਰੀ ਵਿਚ ਦਾਖਲਾ ਲਿਆ 1940 ਵਿੱਚ ਅਰਥਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਕਰਨ 'ਤੇ ਉਸ ਨੂੰ ਕਲਾਸ ਦਾ "ਸਥਾਈ ਪ੍ਰਧਾਨ" ਚੁਣਿਆ ਗਿਆ ਸੀ। ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਤਿੰਨ ਦਿਨ ਬਾਅਦ, ਵਾਲਟਨ ਪ੍ਰਬੰਧਨ ਸਿਖਲਾਈ ਦੇ ਤੌਰ ਤੇ ਜੇ. ਸੀ ਪੈਨੀ ਨਾਮਕ ਕੰਪਨੀ ਨਾਲ ਜੁੜ ਗਿਆ ਸੀ [3]। ਇੱਥੇ ਉਹ 75 ਡਾਲਰ ਪ੍ਰਤੀ ਮਹੀਨਾ ਕਮਾਉਂਦਾ ਸੀ। ਇਸਾ ਕੰਪਨੀ ਵਿੱਚ ਉਸਨੇ ਲਗਭਗ ਮਹੀਨੇ ਕੰਮ ਕੀਤਾ । ਉਹ 1942 ਵਿੱਚ ਇੱਥੋਂ ਅਸਤੀਫ਼ਾ ਦੇ ਕੇ ਦੂਜੇ ਵਿਸ਼ਵ ਯੁੱਧ ਵਿੱਚ ਸੇਵਾ ਲਈ ਫੌਜ ਵਿੱਚ ਸ਼ਾਮਲ ਹੋ ਗਿਆ।

ਪਹਿਲਾ ਸਟੋਰਸੋਧੋ

1945 ਵਿੱਚ, ਫੌਜ ਛੱਡਣ ਤੋਂ ਬਾਅਦ, ਵਾਲਟਨ ਨੇ 26 ਸਾਲ ਦੀ ਉਮਰ ਵਿਚ ਆਪਣੇ ਪਹਿਲੇ ਸਟੋਰ ਦਾ ਦੀ ਸ਼ੁਰੂਆਤ ਕੀਤੀ। ਸਟੋਰ ਸ਼ੁਰੂ ਕਰਨ ਲਈ ਉਸਨੇ ਆਪਣੇ ਸਹੁਰੇ (ਪਤਨੀ ਦੇ ਪਿਤਾ) ਤੋਂ ਅਮਰੀਕੀ ਡਾਲਰ ਉਧਾਰ ਲਏ ਅਤੇ ਉਸ ਨੇ 5,000 ਡਾਲਰ ਜੋ ਉਸਨੇ ਫੌਜ ਵਿੱਚ ਨੌਕਰੀ ਕਰਦੇ ਸਮੇਂ ਬਚਾਏ ਸੀ, ਨਿਵੇਸ਼ ਕੀਤੇ [4]। ਵਾਲਟਨ ਨੇ ਨਿਊਪੋਰਟ, ਆਰਕਾਨਸਿਸ ਵਿਖੇ ਇੱਕ ਬੇਨ ਫਰੈਂਕਲਿਨ ਦੇ ਸਟੋਰ ਨੂੰ ਖਰੀਦਿਆ। ਇਹ ਸਟੋਰ ਬਟਲਰ ਬ੍ਰਦਰਜ਼ ਚੇਨ ਦੀ ਫਰੈਂਚਾਈਜ਼ ਸੀ

ਪਹਿਲਾ ਵਾਲਮਾਰਟਸੋਧੋ

ਵਾਲਟਨ ਨੇ ਆਪਣਾ ਪਹਿਲਾ ਵਾਲਮਾਰਟ 2 ਜੁਲਾਈ, 1962 ਨੂੰ ਰੋਜਰਜ਼, ਆਰਕਾਨਸਾਸ ਵਿਖੇ ਖੋਲ੍ਹਿਆ ਗਿਆ ਸੀ। ਇਸ ਦਾ ਨਾਮ ਵਾਲਮਾਰਟ ਡਿਸਕਾਉਂਟ ਸਿਟੀ ਸਟੋਰ ਰੱਖਿਆ ਗਿਆ। ਇਹ 719 ਵੈਸਟ ਵੱਲਨਟ ਸਟ੍ਰੀਟ ਤੇ ਸਥਿਤ ਸੀ। 1976 ਤੱਕ ਵਾਲਮਾਰਟ 176 ਮਿਲੀਅਨ ਡਾਲਰ ਦੇ ਸ਼ੇਅਰ ਮੁੱਲ ਵਾਲੀ ਇੱਕ ਜਨਤਕ ਵਪਾਰਕ ਕੰਪਨੀ ਸੀ। 1990 ਦੇ ਦਹਾਕੇ ਦੇ ਸ਼ੁਰੂ ਵਿੱਚ, ਵਾਲਮਾਰਟ ਦੀ ਕੀਮਤ 45 ਅਰਬ ਡਾਲਰ ਤੱਕ ਪਹੁੰਚ ਗਈ ਸੀ। 1991 ਵਿੱਚ ਵਾਲਮਾਰਟ ਦੇਸ਼ ਦਾ ਸਭ ਤੋਂ ਵੱਡੇ ਰਿਟੇਲਰ ਬਣ ਗਿਆ ਸੀ ਜਿਸਨੇ ਸੀਅਰਜ਼, ਰੋਬਕ ਐਂਡ ਕੰਪਨੀ ਨੂੰ ਪਿੱਛੇ ਛੱਡ ਦਿੱਤਾ ਸੀ।

ਨਿੱਜੀ ਜੀਵਨਸੋਧੋ

ਵਾਲਟਨ ਨੇ ਹੈਲਨ ਰੌਬਸਨ ਨਾਲ 14 ਫਰਵਰੀ, 1943 ਨੂੰ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਚਾਰ ਬੱਚੇ ਸਨ: ਸਮੂਏਲ ਰੌਬਸਨ (ਰੌਬ) ਦਾ ਜਨਮ 1944, ਜੌਨ ਥਾਮਸ (1946-2005), ਜੇਮਸ ਕਾਰਰ (ਜਿਮ) 1948 , ਅਤੇ ਐਲਿਸ ਲੁਈਸ ਦਾ ਜਨਮ 1949 ਵਿੱਚ ਹੋਇਆ ਸੀ ।

ਮੌਤਸੋਧੋ

5 ਅਪ੍ਰੈਲ 1992 ਨੂੰ ਵਾਲਟਨ ਦੀ ਮੌਤ ਹੱਡੀਆਂ ਦਾ ਕੈਂਸਰ ਕਾਰਨ ਹੋ ਗਈ। ਮੌਤ ਦੇ ਸਮੇਂ, ਉਸਦੀ ਕੰਪਨੀ ਨੇ 380,000 ਲੋਕਾਂ ਨੂੰ ਨੌਕਰੀ ਦਿੱਤੀ, ਕਰੀਬ $ 50 ਬਿਲੀਅਨ ਦੀ ਸਾਲਾਨਾ ਵਿਕਰੀ, 1,735 ਵਾਲਮਾਰਟ ਸਟੋਰ, 212 ਸੈਮ ਕਲੱਬਾਂ ਅਤੇ 13 ਸੁਪਰਸੈਂਟਰਾ ਸਨ।

ਕੁਝ ਅਣਮੁੱਲੇ ਵਿਚਾਰਸੋਧੋ

  1. ਕਾਰੋਬਾਰ ਵਿੱਚ ਸਿਰਫ ਇੱਕ ਬੌਸ ਹੈ, ੳੁਹ ਹੈ ਗਾਹਕ ਅਤੇ ਬਸ ਕਿਤੇ ਹੋਰ ਆਪਣੇ ਪੈਸੇ ਖਰਚ ਕੇ ਉਹ ਚੇਅਰਮੈਨ ਤੋਂ ਹੇਠਾਂ ਤੱਕ ਕਿਸੇ ਨੂੰ ਵੀ ਕੰਪਨੀ ਤੋਂ ਕੱਢ ਸਕਦਾ ਹੈ।
  2. ਮਹਾਨ ਵਿਚਾਰ ਹਰ ਥਾਂ ਤੋਂ ਆਉਂਦੇ ਹਨ ਜੇਕਰ ਤੁਸੀਂ ਕੇਵਲ ੳੁਹਨਾਂ ਨੂੰ ਧਿਅਾਨ ਨਾਲ ਸੁਣੋ ਅਤੇ ਉਹਨਾਂ ਦੀ ਭਾਲ ਕਰੋ, ਤੁਹਾਨੂੰ ਕਦੇ ਨਹੀਂ ਪਤਾ ਹੋਵੇਗਾ ਕਿ ਕਦੋਂ ਇੱਕ ਵਧੀਆ ਵਿਚਾਰ ਮਿਲ ਜਾਵੇ।
  3. ਜੋ ਦੋ ਸਭ ਤੋਂ ਮਹੱਤਵਪੂਰਣ ਸ਼ਬਦ ਮੈਂ ਪਹਿਲੇ ਵਾਲਮਾਰਟ 'ਤੇ ਕਗਾੲੇ ਸਨ ਉਹ ਸਨ: "ਸੰਤੁਸ਼ਟੀ ਦੀ ਗਾਰੰਟੀ" ਉਹ ਅਜੇ ਵੀ ਉੱਥੇ ਹਨ, ਅਤੇ ਉਹਨਾਂ ਨੇ ੲਿਹ ਸਭ ਕੀਤਾ ਹੈ।
  4. ਜੇ ਤੁਸੀਂ ਆਪਣੇ ਗਾਹਕਾਂ ਦੀ ਗੱਲ ਨਹੀਂ ਸੁਣਦੇ ਹੋ, ਤਾਂ ਕੋਈ ਹੋਰ ਸੁਣੇਗਾ। [5]

ਹਵਾਲੇਸੋਧੋ