ਸੈਰਿਲ ਰੈੱਡਕਲਿਫ
ਸੈਰਿਲ ਰੈੱਡਕਲਿਫ (ਅੰਗਰੇਜ਼ੀ: Cyril Radcliffe; 30 ਮਾਰਚ 1899 - 1 ਅਪਰੈਲ 1977) ਇੱਕ ਬਰਤਾਨਵੀ ਵਕੀਲ ਅਤੇ ਕਾਨੂੰਨਦਾਨ ਸੀ ਜਿਸਨੂੰ ਭਾਰਤ ਦੀ ਵੰਡ ਲਈ ਨਿਯੁਕਤ ਕੀਤੇ ਗਏ ਹੱਦਬੰਦੀ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ ਸੀ।
ਦ ਵਿਸਕਾਊਂਟ ਰੈੱਡਕਲਿਫ | |
---|---|
Lord of Appeal in Ordinary | |
ਦਫ਼ਤਰ ਵਿੱਚ 1949–1964 | |
ਨਿੱਜੀ ਜਾਣਕਾਰੀ | |
ਜਨਮ | 30 ਮਾਰਚ 1899 Llanychan, Denbighshire, Wales |
ਮੌਤ | 1 ਅਪਰੈਲ 1977 |
ਕੌਮੀਅਤ | ਬਰਤਾਨਵੀ |
ਜੀਵਨ ਸਾਥੀ | Hon. Antonia Mary Roby Benson |
ਅਲਮਾ ਮਾਤਰ | ਆਕਸਫੋਰਡ ਯੂਨੀਵਰਸਿਟੀ |
ਭਾਰਤ ਹੱਦਬੰਦੀ ਕਮੇਟੀ
ਸੋਧੋਰੈੱਡਕਲਿਫ ਭਾਰਤੀ ਸੁਤੰਤਰਤਾ ਐਕਟ ਪਾਸ ਕਰਨ ਤੋਂ ਬਾਅਦ ਬਣਾਈ ਗਈ ਹੱਦਬੰਦੀ ਕਮੇਟੀ ਦਾ ਚੇਅਰਮੈਨ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਹੱਦਾਂ ਬਣਾਉਣ ਦਾ ਕੰਮ ਰੈੱਡਕਲਿਫ ਨੂੰ ਦਿੱਤਾ ਗਿਆ ਅਤੇ ਇਹ ਹੱਦਾਂ ਇਸ ਤਰ੍ਹਾਂ ਬਣਾਉਣੀਆਂ ਸੀ ਕਿ ਹਿੰਦੂ-ਸਿੱਖਾਂ ਦੀ ਬਹੁਗਿਣਤੀ ਭਾਰਤ ਵਿੱਚ ਹੋਵੇ ਅਤੇ ਮੁਸਲਮਾਨਾਂ ਦੀ ਬਹੁਗਿਣਤੀ ਪਾਕਿਸਤਾਨ ਵਿੱਚ ਹੋਵੇ। ਰੈੱਡਕਲਿਫ ਨੇ ਆਪਣੇ ਦੁਆਰਾ ਬਣਾਇਆ ਨਕਸ਼ਾ 9 ਅਗਸਤ 1947 ਨੂੰ ਜਮ੍ਹਾਂ ਕਰਵਾਇਆ। ਇਹਨਾਂ ਹੱਦਾਂ ਦਾ ਐਲਾਨ 14 ਅਗਸਤ 1947 ਨੂੰ ਕੀਤਾ ਗਿਆ ਜੋ ਕਿ ਪਾਕਿਸਤਾਨ ਦਾ ਆਜ਼ਾਦੀ ਦਿਵਸ ਬਣਿਆ।