ਸੋਧਕ ਪੰਜਾਬੀ ਦਾ ਆਨ-ਲਾਈਨ ਸਪੈੱਲ ਚੈੱਕਰ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਬਣਾਏ ਇਸ ਪ੍ਰੋਗਰਾਮ ਨੂੰ ਵੈੱਬਸਾਈਟ www.learnpunjabi.org/ sodhak.aspx ਤੋਂ ਵਰਤਿਆ ਜਾ ਸਕਦਾ ਹੈ। ਅੱਖਰ-ਜੋੜਾਂ ਦਾ ਨਰੀਖਣ ਕਰਨ ਤੋਂ ਪਹਿਲਾਂ ਤੁਹਾਡਾ ਮੈਟਰ ਯੂਨੀਕੋਡ (ਰਾਵੀ) ਵਿਚ ਹੋਣਾ ਚਾਹੀਦਾ ਹੈ। ਰਵਾਇਤੀ ਫੌਂਟਾਂ ਵਿਚ ਸੰਜੋਏ ਮੈਟਰ ਨੂੰ ਇਸ ਸਾਫ਼ਟਵੇਅਰ ਰਾਹੀਂ ਯੂਨੀਕੋਡ ਵਿਚ ਬਦਲਿਆ ਜਾ ਸਕਦਾ ਹੈ।

ਵਰਤੋਂ ਢੰਗ

ਸੋਧੋ

i) 'ਸੋਧਕ' ਨੂੰ ਖੋਲ੍ਹੋ।

ii) Browse ਬਟਣ ਰਾਹੀਂ ਪਹਿਲਾਂ ਤੋਂ ਟਾਈਪ ਕੀਤੀ ਫਾਈਲ ਖੋਲ੍ਹੋ ਜਾਂ ਟੈਕਸਟ ਬਕਸੇ ਵਿਚ ਮੈਟਰ ਪੇਸਟ ਕਰੋ।

iii) ਯੂਨੀਕੋਡ ਵਿਚ ਬਦਲਣ ਲਈ 'ਫੌਂਟ ਤੋਂ ਯੂਨੀਕੋਡ' 'ਤੇ ਕਲਿੱਕ ਕਰੋ।

iv) ਹੁਣ 'ਸਪੈੱਲ ਚੈੱਕ ਕਰੋ' 'ਤੇ ਕਲਿੱਕ ਕਰੋ।

v) ਸੋਧਕ ਦੀ ਨਵੀਂ ਸਕਰੀਨ ਖੁੱਲ੍ਹੇਗੀ। ਇਸ ਵਿਚ ਹੇਠਾਂ ਦਿੱਤੇ ਵਿਕਲਪ ਨਜ਼ਰ ਆਉਣਗੇ। ਜਿਵੇਂ ਕਿ:

• ਸ਼ਬਦ ਬਦਲੋ: ਗ਼ਲਤ ਸ਼ਬਦ ਦੀ ਥਾਂ 'ਤੇ ਸਹੀ ਸ਼ਬਦ ਪਾਉਣ ਲਈ

• ਸਾਰੇ ਸ਼ਬਦ ਬਦਲੋ: ਸਾਰੇ ਗ਼ਲਤ ਸ਼ਬਦਾਂ ਦੀ ਥਾਂ 'ਤੇ ਸਹੀ ਸ਼ਬਦ ਚੁਣਨ ਲਈ।

• ਅਣਡਿੱਠ ਕਰੋ: ਸ਼ਬਦ ਠੀਕ ਕੀਤੇ ਜਾਂ ਬਦਲੇ ਬਿਨਾ ਅੱਗੇ ਜਾਣ ਲਈ। ਉਤਲਿਆਂ ਵਿਚੋਂ ਲੋੜੀਂਦਾ ਵਿਕਲਪ ਵਰਤਦੇ ਜਾਓ।

vi)ਜਦੋਂ ਸਾਰੇ ਸ਼ਬਦ ਸੋਧੇ ਜਾਣਗੇ ਤਾਂ ਅੰਤ ਵਿਚ ਸੰਦੇਸ਼ ਆਵੇਗਾ- "ਸਪੈੱਲ ਚੈਕਿੰਗ ਸਮਾਪਤ"। ਇੱਥੋਂ OK 'ਤੇ ਕਲਿੱਕ ਕਰੋ। ਹੁਣ ਵਾਪਿਸ ਪਹਿਲੀ ਸਕਰੀਨ ਨਜ਼ਰ ਆਵੇਗੀ।