ਸੋਫੀ ਦੀ ਦੁਨੀਆਂ
ਸੋਫੀ ਦੀ ਦੁਨੀਆਂ (ਨਾਰਵੇਜੀਅਨ: Sofies verden) ਨਾਰਵੇਜੀਅਨ ਲੇਖਕ ਜੋਸਟੇਨ ਗਾਰਡਰ ਦਾ 1991 ਵਿੱਚ ਲਿਖਿਆ ਦਾਰਸ਼ਨਿਕ ਨਾਵਲ ਹੈ। ਇਹ ਨਾਰਵੇ ਵਿੱਚ ਰਹਿੰਦੀ ਇੱਕ ਜਵਾਨ ਹੋ ਰਹੀ ਕੁੜੀ ਸੋਫੀ ਦੇ ਜੀਵਨ ਵਿੱਚ ਵਾਪਰ ਰਹੀਆਂ ਘਟਨਾਵਾਂ, ਅਤੇ ਇੱਕ ਅਧੇੜ ਉਮਰ ਦੇ ਦਾਰਸ਼ਨਿਕ ਅਲਬਰਟੋ ਨੌਕਸ਼ ਦੀ ਕਹਾਣੀ ਹੈ ਜਿਹੜਾ ਸੋਫੀ ਨੂੰ ਦਾਰਸ਼ਨਿਕ ਚਿੰਤਨ ਅਤੇ ਦਰਸ਼ਨ ਦੇ ਇਤਹਾਸ ਦਾ ਗਿਆਨ ਪ੍ਰਦਾਨ ਕਰਦਾ ਹੈ। ਸੋਫੀ ਦੀ ਦੁਨੀਆਂ ਨੂੰ 1994 ਵਿੱਚ ਡਿਊਸ਼ਚਰ ਜੁਗੇਂਡਲਿਟਰੇਚਰਪ੍ਰੇਸ ਪੁਰਸਕਾਰ ਮਿਲਿਆ ਸੀ। ਇਹ ਮੂਲ ਤੌਰ ਤੇ ਨਾਰਵੇਜੀਅਨ ਵਿੱਚ ਲਿਖਿਆ ਗਿਆ ਸੀ ਨਾਰਵੇ ਵਿੱਚ ਬੈਸਟ ਸੈਲਰ ਹੋ ਗਿਆ। ਬਾਅਦ ਵਿੱਚ ਇਹ ਤ੍ਰਵੰਜਾ ਬੋਲੀਆਂ ਵਿੱਚ ਅਨੁਵਾਦ ਹੋ ਗਿਆ, ਅਤੇ 1995 ਤੱਕ ਇਸਦੀਆਂ ਤੀਹ ਲੱਖ ਤੋਂ ਵਧ ਕਾਪੀਆਂ ਪ੍ਰਕਾਸ਼ਿਤ ਹੋ ਚੁਕੀਆ ਹਨ।[1] ਇਸ ਨਾਵਲ ਦਾ ਕੇਂਦਰ ਬਿੰਦੂ ਹੈ ਦਰਸ਼ਨਸ਼ਾਸਤਰ। ਇੱਕ ਸਕੂਲ ਪੜ੍ਹਦੀ ਬੱਚੀ ਨੂੰ ਦਰਸ਼ਨਸ਼ਾਸਤਰ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਇੱਕ ਅਗਿਆਤ, ਅਨਾਮ ਸ਼ਖਸ ਅਲਬਰਟੋ ਨੌਕਸ਼ ਚਿੱਠੀਆਂ ਰਾਹੀਂ ਸੋਫੀ ਨੂੰ ਸ਼ੁਰੂ ਤੋਂ ਲੈ ਕੇ ਵੀਹਵੀਂ ਸਦੀ ਤੱਕ ਦਾ ਦਰਸ਼ਨ ਦਾ ਇਤਹਾਸ ਪੜ੍ਹਾਉਂਦਾ ਹੈ। ਗਾਰਡਰ ਦੀ ਲੇਖਣੀ ਦਾ ਕਮਾਲ ਹੈ ਕਿ ਉਹਦਾ ਇਹ ਬਿਰਤਾਂਤ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਪਾਠਕ ਤੱਕ ਲਈ ਰੁਮਾਂਚਕ ਆਕਰਸ਼ਣ ਨਾਲ ਸਰਸਰ ਹੈ। ਉਸਨੇ ਦਰਸ਼ਨ ਦੇ ਬੜੇ ਡੂੰਘੇ ਮਾਮਲੇ ਸਰਲ ਭਾਸ਼ਾ ਵਿੱਚ ਪਾਠਕ ਨੂੰ ਪਰੋਸ ਦਿੱਤੇ ਹਨ।
ਲੇਖਕ | ਜੋਸਟੇਨ ਗਾਰਡਰ |
---|---|
ਮੂਲ ਸਿਰਲੇਖ | Sofies verden |
ਦੇਸ਼ | ਨਾਰਵੇ |
ਭਾਸ਼ਾ | ਨਾਰਵੇਜੀਅਨ |
ਵਿਧਾ | ਦਾਰਸ਼ਨਿਕ ਨਾਵਲ |
ਪ੍ਰਕਾਸ਼ਨ ਦੀ ਮਿਤੀ | 1991 |
ਸਫ਼ੇ | 518 |
ਓ.ਸੀ.ਐਲ.ਸੀ. | 246845141 |
ਪਲਾਟ ਦੀ ਰੂਪਰੇਖਾ
ਸੋਧੋਸੋਫੀ ਅਮੁੰਡਸੇਨ, ਇੱਕ 14 ਸਾਲਾਂ ਦੀ ਲੜਕੀ 1990 ਵਿੱਚ, ਨਾਰਵੇ ਵਿੱਚ ਰਹਿੰਦੀ ਹੈ। ਘਰ ਵਿੱਚ ਉਸ ਦੀ ਮਾਂ, ਉਸ ਦੀ ਬਿੱਲੀ, ਸ਼ੇਰੇਕਨ, ਅਤੇ ਨਾਲ ਹੀ ਉਸ ਦੀ ਸੁਨਹਿਰੀ ਮੱਛੀ, ਇੱਕ ਕੱਛੂਕੁੰਮਾ, ਅਤੇ ਦੋ ਬਜਰੀਗਾਰ ਤੋਤੇ ਵੀ ਰਹਿੰਦੇ ਹਨ। ਉਸ ਦਾ ਪਿਤਾ ਨੂੰ ਇੱਕ ਤੇਲ ਟੈਂਕਰ ਦਾ ਕਪਤਾਨ ਹੈ ਅਤੇ ਉਹ ਸਾਲ ਦਾ ਬਹੁਤਾ ਸਮਾਂ ਘਰ ਤੋਂ ਦੂਰ ਬਿਤਾਉਂਦਾ ਹੈ। ਸੋਫੀ ਨੂੰ ਉਸ ਦੇ ਮੇਲ ਬਾਕਸ ਵਿੱਚ ਦੋ ਅਗਿਆਤ ਸੁਨੇਹੇ ਮਿਲਣ ਨਾਲ ਕਿਤਾਬ ਸ਼ੁਰੂ ਹੁੰਦੀ ਹੈ। ਇੱਕ ਵਿੱਚ ਪੁੱਛਿਆ ਗਿਆ ਹੈ ਕਿ ਤੂੰ ਕੌਣ ਹੈਂ ਅਤੇ ਦੂਜਾ ਸਵਾਲ ਹੈ ਕਿ ਦੁਨੀਆ ਆਈ ਕਿਥੋਂ। ਇਸੀ ਤਰ੍ਹਾਂ ਉਸਨੂੰ ਦੋ ਘੰਟੇ ਦੇ ਅੰਦਰ ਇੱਕ ਹੋਰ ਲਫ਼ਾਫ਼ਾ ਮਿਲਿਆ, ਉਹ ਵੀ ਹੱਥ ਨਾਲ ਲੈਟਰ ਬਕਸ ਵਿੱਚ ਪਾਇਆ ਗਿਆ ਸੀ। ਇਸ ਵਿੱਚ ਵੀ ਇੱਕ ਚਿੱਟ ਸੀ ਅਤੇ ਇਸ ਉੱਤੇ ਵੀ ਇੱਕ ਸਵਾਲ ਲਿਖਿਆ ਸੀ: "ਇਹ ਦੁਨੀਆ ਕਦੋਂ ਅਤੇ ਕਿਵੇਂ ਪੈਦਾ ਹੋਈ ? ਨਾਵਲ ਉਨ੍ਹਾਂ ਦੋ ਸੰਦੇਸ਼ਾਂ ਤੋਂ ਸ਼ੁਰੂ ਹੁੰਦਾ ਹੈ। ਤੀਸਰੇ ਲਫ਼ਾਫ਼ੇ ਉੱਤੇ ਇਸਦਾ ਨਾਮ ਤਾਂ ਸੀ ਲੇਕਿਨ ਪੱਤਰ ਕਿਸੇ ਹੋਰ ਦੇ ਲਈ ਸੀ। ਲਿਖਿਆ: ਹਲਡੀ ਮੋਲਰ ਨੈਗ ਮਾਰਫਤ ਸੋਫੀ ਅਮੁੰਡਸੇਨ। ਇਸ ਵਿੱਚ ਇੱਕ ਕੁੱਝ ਤਫਸੀਲ ਨਾਲ ਸੁਨੇਹਾ ਵੀ ਸੀ। " ਪਿਆਰੀ ਹਲਡੀ ! 15ਵੇਂ ਜਨਮਦਿਨ ਦੀ ਮੁਬਾਰਕ ਹੋਵੇ। ਮੈਨੂੰ ਵਿਸ਼ਵਾਸ ਹੈ ਤੂੰ ਮੇਰੀ ਗੱਲਾਂ ਨੂੰ ਸਮਝ ਗਈ ਹੋ। ਮੈਂ ਤੈਨੂੰ ਜੋ ਉਪਹਾਰ ਦੇ ਰਿਹਾ ਹਾਂ ਉਹ ਤੁਹਾਡੀ ਜੀਵਨ ਨੂੰ ਸੁਖਦ ਬਣਾਉਣ ਵਿੱਚ ਸਹਾਇਕ ਹੋਵੇਗਾ। ਮੈਨੂੰ ਮਾਫ ਕਰ ਦੇਣਾ ਕਿ ਇਹ ਕਾਰਡ ਸੋਫ਼ੀ ਦੁਆਰਾ ਭੇਜ ਰਿਹਾ ਹਾਂ। ਤੁਹਾਡਾ ਪਤਾ ਮੇਰੇ ਕੋਲ ਨਹੀਂ ਹੈ, ਲਿਹਾਜਾ ਇਹੀ ਆਸਾਨ ਤਰੀਕਾ ਹੈ। ਤੇਰੇ ਬਾਪੂ ਦੇ ਵੱਲੋਂ ਪਿਆਰ " ਇਸਦੇ ਬਾਅਦ ਉਸਨੂੰ ਲਗਾਤਾਰ ਲਫ਼ਾਫ਼ੇ ਮਿਲਦੇ ਰਹਿੰਦੇ ਹਨ ਜੋ ਉਸਨੂੰ ਦੁਨੀਆ ਅਤੇ ਸੁਕਰਾਤ ਤੋਂ ਸਾਰਤਰ ਤੱਕ ਦੀ ਫਿਲਾਸਫੀ ਦੇ ਬਾਰੇ ਵਿੱਚ ਦੱਸਦੇ ਹਨ।
ਹਵਾਲੇ
ਸੋਧੋ- ↑ "Gaarder, Jostein". Aschehoug. Unknown. Archived from the original on 2007-09-28. Retrieved 2006-08-10.
{{cite news}}
: Check date values in:|date=
(help); Unknown parameter|dead-url=
ignored (|url-status=
suggested) (help)