ਸੋਹਚੀ ਗੋਮੇਜ਼ ਇੱਕ ਅਮਰੀਕੀ ਅਦਾਕਾਰਾ ਹੈ। ਉਸਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਫ਼ਿਲਮ ਡੌਕਟਰ ਸਟ੍ਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ ਵਿੱਚ ਅਮੈਰਿਕਾ ਚੈਵੇਜ਼ ਦਾ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ। ਇਸਦੇ ਨਾਲ਼-ਨਾਲ਼ ਉਸਨੇ ਨੈੱਟਫ਼ਲਿਕਸ ਦੀ ਦ ਬੇਬੀ-ਸਿੱਟਰਜ਼ ਕਲੱਬ ਲੜ੍ਹੀ ਵਿੱਚ ਡੌਨ ਛੈੱਫਰ ਦਾ ਕਿਰਦਾਰ ਵੀ ਕੀਤਾ ਹੈ।

ਸੋਹਚੀ ਗੋਮੇਜ਼
ਤਸਵੀਰ:ਗੋਮੇਜ਼ 2022 ਵਿੱਚ
ਜਨਮ29 ਅਪ੍ਰੈਲ, 2006
ਲੌਸ ਐਂਜੇਲਸ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2016 - ਹੁਣ ਤੱਕ

ਮੁੱਢਲਾ ਜੀਵਨ

ਸੋਧੋ

ਗੋਮੇਜ਼ ਦਾ ਜਨਮ ਲੌਸ ਐਂਜੇਲਸ, ਕੈਲੀਫ਼ੋਰਨੀਆ ਵਿੱਚ ਇੱਕ ਮੈਕਸੀਕਨ ਟੱਬਰ ਵਿੱਚ ਹੋਇਆ। ਉਸਦੇ ਸੋਹਚੀ ਨਾਂਅ ਦਾ ਨਾਹੁਆਟਲ ਬੋਲੀ ਵਿੱਚ ਮਤਲਬ "ਫੁੱਲ" ਹੁੰਦਾ ਹੈ।

ਕਰੀਅਰ

ਸੋਧੋ

ਗੋਮੇਜ਼ ਜਦੋਂ 5 ਵਰ੍ਹਿਆਂ ਦੀ ਸੀ ਤਾਂ ਉਸਨੇ ਅਦਾਕਾਰੀ ਵਿੱਚ ਪੈਰ ਧਰਿਆ। ਦ ਬੈਬੀ ਸਿੱਟਰਜ਼ ਕਲੱਬ ਵਿੱਚ ਡੌਨ ਛੈੱਫਰ ਦਾ ਕਿਰਦਾਰ ਕਰਨ ਤੋਂ ਪਹਿਲਾਂ ਉਹ ਕਈ ਹੋਰ ਟੀਵੀ ਲੜ੍ਹੀਆਂ ਵਿੱਚ ਵੀ ਵੇਖਣ ਨੂੰ ਮਿਲੀ ਜਿਵੇਂ ਕਿ: ਜੈਂਟਫ਼ੀਡ, ਰੇਵੰਜ਼ ਹੋਮ, ਅਤੇ ਯੂ ਆਰ ਦ ਵੱਰਸਟ। 2020 ਵਿੱਚ, ਗੋਮੇਜ਼ ਨੂੰ ਸ਼ੈਡੋ ਵੁਲਵਜ਼ ਫਿਲਮ ਲਈ ਯੰਗ ਆਰਟਿਸਟ ਅਵਾਰਡ ਮਿਲਿਆ। ਕੁੱਝ ਸਮੇਂ ਬਾਅਦ ਇਹ ਵੀ ਐਲਾਨ ਹੋਇਆ ਕਿ ਗੋਮੇਜ਼, ਡੌਕਟਰ ਸਟ੍ਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ ਵਿੱਚ ਅਮੈਰਿਕਾ ਚੈਵੇਜ਼ ਦਾ ਕਿਰਦਾਰ ਕਰੇਗੀ। ਮਾਰਚ 2021 ਵਿੱਚ, ਨੈੱਟਫਲਿਕਸ ਨੂੰ ਦ ਬੇਬੀ ਸਿੱਟਰਜ਼ ਕਲੱਬ ਵਿੱਚ ਡੌਨ ਛੈੱਫਰ ਦੇ ਲਈ ਕੋਈ ਨਵੀਂ ਅਦਾਕਾਰਾ ਲੱਭਣੀ ਪਈ, ਕਿਉਂਕਿ ਗੋਮੇਜ਼ ਉਸ ਵੇਲੇ ਡੌਕਟਰ ਸਟ੍ਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ ਦੇ ਫਿਲਮਾਂਕਣ ਵਿੱਚ ਰੁੱਝੀ ਹੋਈ ਸੀ।

ਨਿੱਜੀ ਜੀਵਨ

ਸੋਧੋ

ਗੋਮੇਜ਼ ਬਲੈਕ ਲਾਈਵਜ਼ ਮੈਟਰ ਲਹਿਰ ਦੀ ਹਮਾਇਤ ਕਰਦੀ ਹੈ ਅਤੇ ਉਸਨੇ 2017 ਦੀ ਵਿਮੈਂਜ਼ ਮਾਰਚ ਵਿੱਚ ਹਿੱਸਾ ਲਿਆ।

ਅਦਾਕਾਰੀ

ਸੋਧੋ

ਫ਼ਿਲਮਾਂ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ
2019 ਸ਼ੈਡੋ ਵੁਲਵਜ਼ ਚਕੀ
2021 ਬੂਬ ਸਵੈੱਟ ਫ੍ਰੈਂਸਿਸ ਛੋਟੀ ਫ਼ਿਲਮ
2022 ਡੌਕਟਰ ਸਟ੍ਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ ਅਮੈਰਿਕਾ ਚੈਵੇਜ਼

ਟੈਲੀਵਿਜ਼ਨ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ
2018 ਰੇਵੰਜ਼ ਹੋਮ ਸਕੂਲ ਪੱਤਰਕਾਰ ਐਪੀਸੋਡ: "ਵਿਨਰਜ਼ ਐਂਡ ਲੂਜ਼ਰਜ਼","ਰੇਵੰਜ਼ ਹੋਮ: ਰੀਮਿਕਸ"
2019 ਤੁਸੀਂ ਸਭ ਤੋਂ ਭੈੜੇ ਹੋ ਐਕਲਿਪਸ ਕਿਡ ਐਪੀਸੋਡ: "ਦ ਪਿੱਲਰਜ਼ ਔਫ਼ ਕ੍ਰਿਏਸ਼ਨ"
2020 ਜੈਂਟਫ਼ੀਡ ਛੋਟੀ ਐਨਾ ਐਪੀਸੋਡ: "ਬ੍ਰਾਊਨ ਲਵ"
ਦ ਬੇਬੀ-ਸਿੱਟਰਜ਼ ਕਲੱਬ ਡੌਨ ਛੈੱਫਰ ਮੁੱਖ਼ ਕਿਰਦਾਰ (ਬਾਬ 1), 7 ਐਪੀਸੋਡ

ਅਵਾਰਡ ਅਤੇ ਨਾਮਜ਼ਦਗੀਆਂ

ਸੋਧੋ
ਸਾਲ ਅਵਾਰਡ ਸ਼੍ਰੇਣੀ ਕੰਮ ਨਤੀਜਾ ਰੈਫ.
2020 ਯੰਗ ਆਰਟਿਸਟ ਅਵਾਰਡ ਸਹਾਇਕ ਟੀਨ ਕਲਾਕਾਰ ਸ਼ੈਡੋ ਵੁਲਵਜ਼ ਜੇਤੂ