ਸੋਹਣਾ ਜ਼ੈਨੀ
ਸੋਹਣਾ ਜ਼ੈਨੀ ਲਹਿੰਦੇ ਪੰਜਾਬ ਦੇ ਗੁਜਰਾਤ (ਪਾਕਿਸਤਾਨ) ਦੇ ਇਲਾਕੇ ਵਿੱਚ ਵਾਪਰੀ ਪ੍ਰੀਤ ਕਹਾਣੀ ਹੈ ਜੋ ਸਦੀਆਂ ਤੋਂ ਪੰਜਾਬ ਦੀ ਲੋਕ ਆਤਮਾ ਨੂੰ ਛੂਹੰਦੀ ਆ ਰਹੀ ਹੈ। ਇਸ ਨੂੰ ਖਾਹਸ਼ ਅਲੀ ਅਤੇ ਕਵੀ ਜਲਾਲ ਨੇ ਆਪਣੇ ਕਿੱਸਿਆ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਦੱਸਿਆ ਹੈ। ਇਨ੍ਹਾਂ ਕਿੱਸਿਆਂ ਤੋਂ ਇਸ ਕਹਾਣੀ ਦੇ ਵਾਪਰਨ ਦਾ ਸਹੀ ਸਮਾਂ ਪਤਾ ਨਹੀਂ ਲੱਗਦਾ।[1]
ਜ਼ਿਲ੍ਹਾ ਗੁਜਰਾਤ ਦੇ ਪਿੰਡ ਚੱਕ ਅਬਦੁੱਲਾ ਵਿੱਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਉਹ ਬੜਾ ਅਮੀਰ ਸੀ ਪਰ ਉਹਦੇ ਕੋਈ ਔਲਾਦ ਨਹੀਂ ਸੀ । ਉਸ ਨੇ ਬੜੇ ਪੁੰਨ ਦੇ ਕੰਮ ਕੀਤੇ ਤੇ ਬਹੁਤ ਸੁਖਾਂ ਵੀ ਸੁਖੀਆਂ।ਇੱਕ ਦਿਨ ਉਸਦੀ ਦੁਆ ਕਬੂਲ ਹੋ ਗਈ।ਸਿੱਟੇ ਵਜੋਂ ਉਹਨਾਂ ਦੇ ਘਰ ਤਿੰਨ ਪੁੱਤਰਾਂ ਦਾ ਜਨਮ ਹੋਇਆ।ਜਿਨ੍ਹਾਂ ਵਿਚੋਂ ਸੋਹਣਾ ਜ਼ੈਨੀ ਸਭ ਨਾਲੋਂ ਛੋਟਾ ਤੇ ਪਿਆਰਾ ਸੀ।[2]
ਜੀਵਨੀ
ਸੋਧੋਜਦੋਂ ਸੋਹਣਾ ਜਵਾਨ ਹੋ ਗਿਆ, ਉਹ ਸ਼ਿਕਾਰ ਖੇਡਦਾ ਖੇਡਦਾ ਖੂਹ ਤੇ ਜਾ ਪੁੱਜਾ।ਇਕ ਦਿਨ ਸੋਹਣਾ ਹੀਆ ਕਰਕੇ ਡੇਰੇ ਵਿੱਚ ਜਾ ਵੜਿਆ। ਉਸ ਮਿੰਨਤਾਂ ਤਰਲੈ ਕਰਕੇ ਸਮਰਨਾਥ ਨੂੰ ਆਖਿਆ ਕਿ ਉਹ ਉਹਨੂੰ ਆਪਣੇ ਕੋਲ ਖੋਤੇ ਚਾਰਨ 'ਤੇ ਰੱਖ ਲਵੇ। ਸਮਰਨਾਥ ਬੜੇ ਨਰਮ ਹਿਰਦੇ ਵਾਲ਼ਾ ਪੁਰਸ਼ ਸੀ। ਉਹਨੂੰ ਉਹਦੇ ਮੁਰਝਾਏ ਚਿਹਰੇ 'ਤੇ ਤਰਸ ਆ ਗਿਆ। ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ 'ਤੇ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।
ਜਿਸਦਾ ਪਿਆਰ ਜੋਗੀਆਂ ਦੇ ਡੇਰੇ ਦੇ ਨੰਬਰਦਾਰ ਸਮਰਨਾਥ ਦਿ ਧੀ ਜੈਨੀ ਨਾਲ ਹੋ ਜਾਂਦਾ ਹੈ ਪਰ ਜੋਗੀਆਂ ਨੂੰ ਓਹਨਾ ਦਾ ਪਿਆਰ ਸਵੀਕਾਰ ਨਹੀਂ ਸੀ ਜਿਸ ਕਰ ਕੇ ਸੋਹਣੇ ਨੂੰ ਮਾਰਨ ਲਈ ਜ਼ਹਿਰਲੇ ਸੱਪਾਂ ਤੋਂ ਦੰਗ ਮਰਵਾਏ ਗਏ ਪਰ ਜੈਨੀ ਉਸਨੁ ਬਚਾ ਲੈਂਦੀ ਹੈ ਅਤੇ ਸੋਹਣਾ ਤੇ ਜੈਨੀ ਆਪਣੇ ਦੇਸ਼ ਚਲੇ ਜਾਂਦੇ ਹਨ|
ਹਵਾਲੇ
ਸੋਧੋ- ↑ ਮਾਦਪੁਰੀ, ਸੁਖਦੇਵ. "ਪੰਜਾਬ ਦੇ ਲੋਕ ਨਾਇਕ/ਸੋਹਣਾ ਜ਼ੈਨੀ - ਵਿਕੀਸਰੋਤ". pa.wikisource.org. Retrieved 2024-02-03.
- ↑ "ਸੋਹਣਾ ਜ਼ੈਨੀ - ਪੰਜਾਬੀ ਪੀਡੀਆ". punjabipedia.org. Retrieved 2024-02-03.