ਸੋਹਣ ਕਾਦਰੀ

ਪੰਜਾਬੀ ਕਵੀ

ਸੋਹਨ ਕਾਦਰੀ (2 ਨਵੰਬਰ 1932 - 1 ਮਾਰਚ 2011) ਭਾਰਤ ਦਾ ਇੱਕ ਯੋਗੀ, ਕਵੀ ਅਤੇ ਚਿੱਤਰਕਾਰ ਸੀ। ਉਸ ਦੇ ਚਿੱਤਰ ਡੂੰਘੇ ਧਿਆਨ ਦੀਆਂ ਵੱਖ ਵੱਖ ਦਸ਼ਾਵਾਂ ਦਾ ਪਰਿਣਾਮ ਹਨ।

ਸੋਹਣ ਕਾਦਰੀ, ਲੰਦਨ

ਜੀਵਨ

ਸੋਧੋ

ਸੋਹਨ ਕਾਦਰੀ ਦਾ ਜਨਮ ਕਪੂਰਥਲਾ ਜਿ਼ਲੇ ਵਿੱਚ ਫਗਵਾੜੇ ਕੋਲ ਇੱਕ ਪਿੰਡ ਚਾਚੋਕੀ ਵਿੱਚ 1932 ਵਿੱਚ ਹੋਇਆ ਸੀ। ਉਸਨੇ ਮੁਢਲੀ ਪੜ੍ਹਾਈ ਸਥਾਨਕ ਸਕੂਲਾਂ ਵਿੱਚ ਹਾਸਲ ਕਰਨ ਉਪਰੰਤ, ਗੌਰਮਿੰਟ ਕਾਲਜ ਸਿ਼ਮਲਾ ਤੋਂ ਫ਼ਾਈਨ ਆਰਟਸ ਦੀ ਮਾਸਟਰ ਦੀ ਡਿਗਰੀ ਲੈ ਕੇ ਪੋਸਟ ਅਧਿਆਪਨ ਕਰਨ ਲੱਗ ਪਿਆ। 1963 ਵਿੱਚ ਉਸਨੇ ਆਜਾਦ ਆਰਟਿਸਟ ਵਜੋਂ ਕੰਮ ਸ਼ੁਰੂ ਕਰ ਦਿੱਤਾ। 1966 ਵਿੱਚ ਪੂਰਬੀ ਅਫ਼ਰੀਕਾ ਚਲਾ ਗਿਆ। ਫਿਰ ਯੂਰਪ ਹੋ ਕੇ ਅਮਰੀਕਾ ਚਲਾ ਗਿਆ। 1966 ਤੋਂ 1970 ਤੀਕ ਚਾਰ ਸਾਲ ਜਿ਼ਊਰਿਕ ਅਤੇ ਪੈਰਿਸ ਵਿੱਚ ਰਹੇ। ਫਿਰ 1970 ਤੋਂ ਕੋਪਨਹੇਗਨ (ਡੈਨਮਾਰਕ) ਵਿੱਚ ਇੱਕ ਚੁਥਾਈ ਸਦੀ ਗੁਜ਼ਾਰੀ। ਆਖਰੀ ਬਾਰਾਂ ਚੌਦਾਂ ਸਾਲ ਮਿਸੀਸਾਗਾ (ਓਨਟਾਰੀਓ, ਕੈਨੇਡਾ) ਵਿੱਚ ਰਿਹਾ।[1]

ਕਿਤਾਬਾਂ

ਸੋਧੋ

ਪੰਜਾਬੀ

ਸੋਧੋ
  • ਅੰਤਰ ਝਾਤੀ (ਕਾਵਿ-ਸੰਗ੍ਰਹਿ)
  • ਅੰਤਰ ਜੋਤੀ (ਕਾਵਿ-ਸੰਗ੍ਰਹਿ)
  • ਬੂੰਦ ਸਮੁੰਦਰ (ਕਾਵਿ-ਸੰਗ੍ਰਹਿ)
  • ਮਿੱਟੀ-ਮਿੱਟੀ

ਹਿੰਦੀ

ਸੋਧੋ
  • ਸਾਕਸ਼ੀ

ਅੰਗਰੇਜ਼ੀ

ਸੋਧੋ
  • Wonderstand
  • The Dot & The Dot’s
  • The Seer

ਕਾਵਿ-ਨਮੂਨਾ

ਸੋਧੋ

ਯੋਗੀ ਉਤਰ ਪਹਾੜੋਂ ਆ ਗਿਆ
ਜਿੰਦ ਟਪਕ ਚੁਬਾਰੇ ਜਾ ਚੜ੍ਹੀ
ਅੱਖੀ ਨਾਲ਼ ਅੱਖੀ ਆ ਲੜੀ
ਮੱਧ ਮਾਹਿ ਮੇਲਾ ਹੋ ਗਿਆ
ਜੀਅ ਤੁਪਕਾ-ਤੁਪਕਾ ਚੋ ਗਿਆ
ਇਕ ਐਸਾ ਨੇੜਾ ਹੋ ਗਿਆ
ਮੇਰੇ ‘ਚੋਂ ‘ਮੇਰਾ’ ਖੋ ਗਿਆ
ਸਭ ‘ਤੇਰਾ-ਤੇਰਾ’ ਹੋ ਗਿਆ...
 ---
ਇਹ ਅੱਖੀਆਂ ਦੇਖਣ ਦਾ ਚਾਓ
ਮੁੜ-ਮੁੜ ਵੇਖਣ ਜਗਤ ਤਮਾਸ਼ਾ
ਰੀਝ ਰਝਾਵੇ ਹਲ਼ਕਾਈ ਆਸ਼ਾ
ਉੱਚ ਨਜ਼ਾਰਾ ਦਰਸ਼ਣ ਦ੍ਰਸ਼ਟਾ
ਚੇਤਨ ਚਕਸ਼ੂ ਦੇਖਦਾ
ਹੱਦ ਦਿਸਹੱਦੋਂ ਪਾਰ
ਰੂਹ ਰੁਸ਼ਨਾਈ ਚਿਮਟਾ ਮਾਰ।

ਹਵਾਲੇ

ਸੋਧੋ