ਥਾਟ ਮਾਰਵਾ
ਸੁਰ ਰਿਸ਼ਭ ਕੋਮਲ ਅਤੇ ਮਧ੍ਯਮ ਤੀਵ੍ਰ ਤੇ ਬਾਕੀ ਸੁਰ ਸ਼ੁੱਧ

ਅਰੋਹ 'ਚ ਰਿਸ਼ਭ ਤੇ ਪੰਚਮ ਵਰਜਤ ਅਵਰੋਹ 'ਚ ਪੰਚਮ ਵਰਜਤ ਤੇ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਸ਼ਾਡਵ
ਵਾਦੀ ਧੈਵਤ
ਸੰਵਾਦੀ ਗੰਧਾਰ
ਅਰੋਹ ਸ ਗ ਮ(ਤੀਵ੍ਰ) ਧ ਨੀ ਸੰ
ਅਵਰੋਹ ਸੰ ਨੀ ਧ,ਗ ਮ(ਤੀਵ੍ਰ) ਧ ਮ(ਤੀਵ੍ਰ) ਗ ਰੇ
ਪਕੜ ਸੰ ਨੀ ਧ,ਗ ਮ(ਤੀਵ੍ਰ) ਧ ਗ ਮ(ਤੀਵ੍ਰ) ਗ ਧ ਸੰ ਨੀ ਧ ,

ਨੀ ਧ ਗ ਮ(ਤੀਵ੍ਰ),ਗ ਮ(ਤੀਵ੍ਰ) ਗ ਰੇ

ਠੇਹਰਾਵ ਵਾਲੇ ਸੁਰ ਗ ਨੀ ਸੰ -ਸੰ ਧ ਗ
ਮੁਖ ਅੰਗ ਮ(ਤੀਵ੍ਰ) ਧ ਨੀ ਸੰ ਰੇੰ ਸੰ ਨੀ ਧ ਨੀ ਧ
ਸਮਾਂ ਰਾਤ ਦਾ ਚੌਥਾ ਪਹਿਰ

ਰਾਗ ਸੋਹਨੀ ਬਾਰੇ ਵਿਸਤਾਰ 'ਚ ਜਾਣਕਾਰੀ

  • ਰਾਗ ਸੋਹਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ ਤੇ ਮਨ ਭਾਉਂਦਾ ਰਾਗ ਹੈ।
  • ਇਸ ਦਾ ਥਾਟ ਮਾਰਵਾ ਹੈ।
  • ਰਾਗ ਸੋਹਨੀ ਉਤਰਾਂਗ ਵਾਦੀ ਰਾਗ ਹੈ ਇਸ ਲਈ ਇਸ ਦਾ ਵਿਸਤਾਰ ਤਾਰ ਸਪ੍ਤਕ ਵਿੱਚ ਜਿਆਦਾ ਹੁੰਦਾ ਹੈ। ਜੇਕਰ ਇਸ ਦਾ ਵਿਸਤਾਰ ਮੰਦਰ ਸਪ੍ਤਕ ਵਿੱਚ ਕੀਤਾ ਜਾਵੇ ਤਾਂ ਇਹ ਰਾਗ ਪੂਰਿਆ ਵਰਗਾ ਲੱਗਣ ਲੱਗ ਪੈਂਦਾ ਹੈ ਅਤੇ ਜੇਕਰ ਰਿਸ਼ਭ ਤੇ ਧੈਵਤ ਨੂੰ ਮਜਬੂਤ ਕਰਦੇ ਹੋਏ ਮੱਧ ਸਪ੍ਤਕ 'ਚ ਗਾਇਆ ਜਾਵੇ ਤਾਂ ਇਹ ਰਾਗ ਮਾਰਵਾ ਵਰਗਾ ਲੱਗਣ ਲੱਗ ਪੈਂਦਾ ਹੈ।
  • ਰਾਗ ਸੋਹਨੀ ਤਾਰ ਸਪ੍ਤਕ ਵਿੱਚ ਹੀ ਨਿਖਰਦਾ ਤੇ ਸੁਣਨ 'ਚ ਬਹੁਤ ਮਿਠ੍ਹਾ ਲਗਦਾ ਹੈ।
  • ਤਾਰ ਸਪ੍ਤਕ ਦਾ ਸ਼ਡਜ ਇਸ ਰਾਗ ਦੀ ਜਾਨ ਹੁੰਦਾ ਹੈ।
  • ਰਾਗ ਬਹਾਰ ਦੀ ਤਰਾਂ ਰਾਗ ਸੋਹਨੀ ਵੀ ਇੱਕ ਛੋਟਾ ਰਾਗ ਹੈ।
  • ਰਾਗ ਸੋਹਨੀ ਦਾ ਸੁਭਾਹ ਵਿਲਾਸੀ ਅਤੇ ਚੰਚਲ ਹੈ।
  • ਮ(ਤੀਵ੍ਰ) ਮ(ਤੀਵ੍ਰ) ਗ; ਨੀ ਨੀ ਧ ;ਮੰ(ਤੀਵ੍ਰ) ਮੰ(ਤੀਵ੍ਰ) ਗੰ; ਮੰ (ਤੀਵ੍ਰ) ਗੰ ਰੇੰ ਸੰ ;ਸੰ ਨੀ ਧ ਮ(ਤੀਵ੍ਰ) ਨੀ ਧ ਮ(ਤੀਵ੍ਰ) ਗ ; ਗ ਮ(ਤੀਵ੍ਰ) ਧ; ਗ ਮ(ਤੀਵ੍ਰ) ਗ ਰੇ ਸ ; ਗ ਮ(ਤੀਵ੍ਰ)ਧ ਨੀ ਸੰ--ਇਹ ਸੁਰ ਸੰਗਤੀਆਂ'ਚ ਰਾਗ ਸੋਹਨੀ ਦੀ ਪਛਾਣ ਹਨ ਤੇ ਜਦੋਂ ਇਹ ਸੁਰ ਸੰਗਤੀਆਂ ਕੰਨਾਂ 'ਚ ਪੈਂਦੀਆਂ ਹਨ ਤਾਂ ਸੁਣਨ ਵਾਲਾ ਪੂਰੀ ਤਰਾਂ ਇਹਨਾਂ 'ਚ ਗਵਾਚ ਜਾਂਦਾ ਹੈ ਤੇ ਆਪਣਾ ਆਪ ਵੀ ਭੁਲ ਜਾਂਦਾ ਹੈ ਤੇ ਉਸਨੂੰ ਇੰਜ ਲਗਦਾ ਹੈ ਜਿੰਵੇਂ ਓਹ ਬ੍ਰਹਮ ਲੋਕ 'ਚ ਪਹੁੰਚ ਗਏ ਹੋਣ

ਰਾਗ ਸੋਹਨੀ 'ਚ ਕੁਝ ਫਿਲਮੀ ਗੀਤ

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਬੇਦਰਦੀ ਨਜ਼ਰ

ਮਿਲਾ ਕੇ

ਰੋਸ਼ਨ/ਫ਼ਾਰੁਕ਼

ਕੈਸਰ

ਲਤਾ ਮੰਗੇਸ਼ਕਰ ਅਜੀ ਬਸ ਸ਼ੁਕਰੀਆ/1958
ਐ ਅਸਮਾਨ ਕੇ ਰਾਹੀ ਹੇ ਸਾਵਨ ਬਣ ਗਏ ਨੈਨ ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ ਆਸ਼ਾ ਭੋੰਸਲੇ ਕਰੋੜਪਤੀ/1960
ਝੂਮਤੀ ਚਲੀ ਹਵਾ ਏਸ.ਏਨ.ਤ੍ਰਿਪਾਠੀ/

ਸ਼ੈਲੇਂਦਰ

ਮੁਕੇਸ਼ ਸੰਗੀਤ ਸਮਰਾਟ ਤਾਨਸੇਨ/1962
ਝੂਟੇ ਜਮਾਨੇ ਭਰ ਕੇ ਓ.ਪੀ.ਨੈਯਰ/ਮਜਰੂਹ ਸੁਲਤਾਨਪੁਰੀ ਮੁੰਹਮਦ ਰਫੀ/ਨਿਰਾਲਾ ਦੇਵੀ ਮੁਸਾਫਿਰਖਾਨਾ/1955
ਜੀਵਨ ਜ੍ਯੋਤ ਜਲੇ ਰਵੀ/ਸ਼ਕੀਲ ਬਦਾਯੁਨੀ ਆਸ਼ਾ ਭੋੰਸਲੇ ਗ੍ਰੇਹ੍ਸਤੀ/1963
ਕਾਨ੍ਹਾ ਰੇ ਕਾਨ੍ਹਾ ਮਾਸਟਰ ਸੋਨਿਕ,ਓਮ ਪ੍ਰਕਾਸ਼ ਸ਼ਰਮਾ/ਇੰਦੀਵਰ ਲਤਾ ਮੰਗੇਸ਼ਕਰ ਟ੍ਰਕ ਡ੍ਰਾਈਵਰ/1970
ਕੁਹੂ ਕੁਹੂ ਬੋਲੇ ਕੋਯ੍ਲਿਯਾ ਆਦਿ ਨਾਰਾਯਨ ਰਾਓ/ਭਰਤ ਵਿਆਸ ਮੁੰਹਮਦ ਰਫੀ/ਲਤਾ ਮੰਗੇਸ਼ਕਰ ਸੁਵਰਨ ਸੁੰਦਰੀ/1957
ਨੈਨਾ ਹੈ ਜਾਦੂ ਭਰੇ ਕਲ੍ਯਾਣਜੀ-ਆਨੰਦਜੀ/ਭਰਤ ਵਿਆਸ ਮੁਕੇਸ਼ ਬੇਦਰਦ ਜ਼ਮਾਨਾਕਿਆ ਜਾਨੇ/1959
ਪ੍ਰੇਮ ਜੋਗਨ ਬਣ ਕੇ ਨੌਸ਼ਾਦ ਬੜੇ ਗ਼ੁਲਾਮ ਅਲੀ ਖਾਨ ਮੁਗਲ-ਏ-ਆਜ਼ਮ/

1960

ਸਜਣ ਤੋਰੀ ਪ੍ਰੀਤ ਰਾਤ ਭਰ ਕੀ ਰਵੀ/ਰਾਜੇਂਦਰ ਕ੍ਰਿਸ਼ਨ ਆਸ਼ਾ ਭੋੰਸਲੇ ਸਗਾਈ/1966