ਸੋਹਣ ਸਿੰਘ ਮੀਸ਼ਾ
ਸੋਹਨ ਸਿੰਘ ਮੀਸ਼ਾ (1934–22 ਸਤੰਬਰ 1986[1]) ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦਾ ਉੱਘਾ, ਰੁਮਾਂਟਿਕ ਭਰਮ-ਭੁਲੇਖੇ ਤੋੜਨ ਵਾਲਾ ਯਥਾਰਥਵਾਦੀ ਕਵੀ ਸੀ।[2] ਪਾਤਰ ਦੇ ਸ਼ਬਦਾਂ ਵਿੱਚ, "ਉਹ ਸੱਚੀ ਨਿਰਾਸ਼ਾ, ਕੌੜੇ ਸੱਚਾਂ ਤੇ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੀ"।[3] ਉਸ ਨੂੰ ਕੱਚ ਦੇ ਵਸਤਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।
ਸੋਹਨ ਸਿੰਘ | |
---|---|
ਜਨਮ | ਪਿੰਡ ਭੇਟ, ਕਪੂਰਥਲਾ ਰਿਆਸਤ | 30 ਅਗਸਤ 1934
ਮੌਤ | 22 ਸਤੰਬਰ 1986 ਕਾਂਜਲੀ, ਨੇੜੇ ਸੁਲਤਾਨਪੁਰ (ਜ਼ਿਲ੍ਹਾ ਕਪੂਰਥਲਾ) | (ਉਮਰ 52)
ਕਿੱਤਾ | ਕਵੀ, ਅਧਿਆਪਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ.ਏ. ਅੰਗਰੇਜ਼ੀ |
ਅਲਮਾ ਮਾਤਰ | ਗੌਰਮਿੰਟ ਕਾਲਜ, ਹੁਸ਼ਿਆਰਪੁਰ |
ਕਾਲ | 1956 - 1986 |
ਸਾਹਿਤਕ ਲਹਿਰ | ਯਥਾਰਥਵਾਦ |
ਪ੍ਰਮੁੱਖ ਕੰਮ | ਕੱਚ ਦੇ ਵਸਤਰ ਚਪਲ ਚੇਤਨਾ |
ਜੀਵਨ ਸਾਥੀ | ਸਰਿੰਦਰ ਕੌਰ ਮੀਸ਼ਾ |
ਜੀਵਨ
ਸੋਧੋਐਸ.ਐਸ.ਮੀਸ਼ੇ ਦਾ ਜਨਮ ਪੰਜਾਬੀ ਲੇਖਕ ਕੋਸ਼ ਅਨੁਸਾਰ 15 ਮਾਰਚ,1933 ਨੂੰ ਮਾਤਾ ਸ੍ਰੀਮਤੀ ਗੁਰਵੰਤ ਕੌਰ ਪਿਤਾ ਸ੍ਰ. ਇੰਦਰ ਸਿੰਘ ਦੇ ਘਰ ਪਿੰਡ ਭੇਟ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਜਦੋਂ ਕਿ ਐਸ.ਐਸ.ਮੀਸ਼ਾ ਜੀ ਦੀ ਸੁਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਮੀਸ਼ਾ ਜੀ ਦੀ ਸੰਪਾਦਤ ਪੁਸਤਕ ਚਪਲ ਚੇਤਨਾ ਦੇ ਆਰੰਭ ਵਿੱਚ ਉਨ੍ਹਾ ਦਾ ਜਨਮ 30 ਅਗਸਤ,1934 ਦੱਸਿਆ ਗਿਆ ਹੈ। ਉਸ ਨੇ ਮੁਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਰਣਧੀਰ ਹਾਈ ਸਕੂਲ, ਕਪੂਰਥਲਾ ਤੋਂ ਕੀਤੀ। ਉਸਨੇ ਐਫ.ਏ. ਰਣਧੀਰ ਕਾਲਜ ਕਪੂਰਥਲੇ ਤੋਂ ਅਤੇ ਬੀ.ਏ. ਅਤੇ ਐਮ.ਏ. ਅੰਗਰੇਜ਼ੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ।[4] ਪਰਿਵਾਰਕ ਤੌਰ ਤੇ ਮੀਸ਼ਾ ਜੀ ਦੇ ਘਰ 1965 ਵਿੱਚ ਬੇਟੇ ਅਮਰਦੀਪ ਸਿੰਘ ਅਤੇ 1969 ਵਿੱਚ ਬੇਟੀ ਗੁਰਜੋਤ ਕੌਰ ਨੇ ਜਨਮ ਲਿਆ। ਉਹ ਕੁਝ ਦੇਰ ਨੈਸ਼ਨਲ ਕਾਲਜ ਸਠਿਆਲਾ ਵਿੱਚ ਅੰਗਰੇਜ਼ੀ ਦੇ ਅਧਿਆਪਕ ਰਹੇ ਪਰ ਜ਼ਿਆਦਾ ਸਮਾਂ ਉਨ੍ਹਾ ਨੇ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਪ੍ਰੋਡਿਊਸਰ ਵਜੋਂ ਕੰਮ ਕੀਤਾ। ਸੋਹਣ ਸਿੰਘ ਮੀਸ਼ਾ ਜੀ 21 ਸਤੰਬਰ,1986 ਨੂੰ ਵੇਈਂ ਨਦੀ ਵਿੱਚ ਬੇੜੀ ਅੰਦਰ ਸੈਰ ਕਰਦਿਆਂ ਦੁਖਦਾਈ ਹਾਦਸੇ ਨਾਲ ਸਦਾ ਲਈ ਵਿੱਛੜ ਗਏ।
ਕਾਵਿ-ਸੰਗ੍ਰਹਿ
ਸੋਧੋ- ਚੌਰਸਤਾ (1961)
- ਦਸਤਕ (1966)
- ਧੀਮੇ ਬੋਲ (1972)
- ਕੱਚ ਦੇ ਵਸਤਰ (1974)
- ਚਪਲ ਚੇਤਨਾ (ਆਖ਼ਰੀ ਕਾਵਿ-ਸੰਗ੍ਰਹਿ ਉਸ ਦੀ ਮੌਤ ਤੋਂ ਲਗਪਗ 27 ਸਾਲ ਬਾਦ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਉਹਨਾਂ ਦੀਆਂ ਅਣਛਪੀਆਂ 6 ਕਵਿਤਾਵਾਂ, 21 ਗ਼ਜ਼ਲਾਂ ਅਤੇ 5 ਗੀਤਨੁਮਾ ਰਚਨਾਵਾਂ ਸਨ।)[5]
ਨਮੂਨੇ ਵਜੋਂ
ਸੋਧੋਗੁਰੂ ਨੇ ਸਮਝਾਇਆ ਸਾਨੂੰ ਬਣ ਕੇ ਹਿੰਦ ਦੀ ਚਾਦਰ।
ਧਰਮ ਸਾਰੇ ਪਵਿੱਤਰ ਨੇ, ਕਰੋ ਹਰ ਧਰਮ ਦਾ ਆਦਰ।
ਤਿਲਕ-ਜੰਞੂ ਜੁੜੇ ਹੋਏ ਇੱਕ ਧਰਮ ਨਾਲ ਠੀਕ ਨੇ ਦੋਵੇਂ,
ਇਬਾਦਤ ਦੀ ਆਜ਼ਾਦੀ ਦੇ ਐਪਰ ਪ੍ਰਤੀਕ ਨੇ ਦੋਵੇਂ।
ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ,
ਅਸੀਂ ਜਿਊਾਦੇ ਹਾਂ ਹਿੰਦ ਖਾਤਰ, ਇਹੋ ਹੀ ਜਿੰਦ ਸਾਡੀ ਹੈ।
ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ।
ਤਾਂ ਇਹ ਦਿਲ ਵਿੱਚ ਅਨੰਦਪੁਰ ਦੇ ਬਹੁਤ ਮਹਿਸੂਸ ਹੋਈ ਹੈ।
(ਗੁਰੂ ਤੇਗ ਬਹਾਦਰ ਨੂੰ ਮੁੱਖ ਪਾਤਰ ਬਣਾ ਕੇ ਰਚੇ ਚਪਲ ਚੇਤਨਾ ਵਿੱਚ ਸ਼ਾਮਲ ਇੱਕ ਗੀਤ ਵਿੱਚੋਂ)