ਸੌਰ ਪੀਚ ਫ਼ਿਲਮਜ਼ ਇਕ ਫ਼ਿਲਮ ਨਿਰਮਾਣ ਕੰਪਨੀ ਹੈ ਜੋ ਬਰੁਕਲਿਨ, ਨਿਊਯਾਰਕ ਅਧਾਰਿਤ ਹੈ, ਜੋ ਚੇਲਸੀਆ ਮੂਰ ਅਤੇ ਏਰਿਕਾ ਰੋਜ਼ ਦੁਆਰਾ 2017 ਦੀ ਗਰਮੀ ਵਿਚ ਸਥਾਪਿਤ ਕੀਤੀ ਗਈ, ਸੌਰ ਪੀਚ ਫਿਲਮਾਂ ਕੁਈਰ ਔਰਤਾਂ 'ਤੇ ਕੇਂਦ੍ਰਿਤ ਕੰਮਾਂ ਦਾ ਨਿਰਮਾਣ ਕਰਦੀ ਹੈ। ਇਹ ਲਘੂ ਜਾਂ ਨਿੱਕੀ ਫ਼ਿਲਮ ਗਰਲ ਟਾਕ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ, ਜਿਸਨੂੰ ਵੱਖ-ਵੱਖ ਫੈਸਟੀਵਲ ਵੱਲੋਂ ਜਿਵੇਂ ਨਿਊਫੈਸਟ ਐਲਜੀਬੀਟੀ ਫ਼ਿਲਮ ਫੈਸਟੀਵਲ ਅਤੇ ਆਈਰਿਸ ਪ੍ਰਾਈਜ਼ ਐਲਜੀਬੀਟੀ ਫ਼ਿਲਮ ਫੈਸਟੀਵਲ ਲਈ ਸਵੀਕਾਰ ਕੀਤਾ ਗਿਆ ਸੀ।[1] [2]

ਇਤਿਹਾਸ

ਸੋਧੋ

ਚੇਲਸੀਆ ਮੂਰ ਅਤੇ ਏਰਿਕਾ ਰੋਜ਼ ਦੀ ਮੁਲਾਕਾਤ 2015 ਵਿੱਚ ਸੀ.ਬੀ.ਐਸ. ਪਾਇਲਟ ਫਾਰ ਜਸਟਿਸ ਦੇ ਸੈੱਟ 'ਤੇ ਕੰਮ ਕਰਦੇ ਸਮੇਂ ਹੋਈ ਸੀ, ਜਿਸ ਦਾ ਆਵਾ ਡੁਵਰਨੇ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ, ਪਰ ਇਸ ਫ਼ਿਲਮ ਨੂੰ ਲਿਆ ਨਹੀਂ ਗਿਆ ਸੀ।[3] ਉਨ੍ਹਾਂ ਨੇ ਅਜਿਹੀਆਂ ਕਹਾਣੀਆਂ ਦੀ ਘਾਟ ਨੂੰ ਹੱਲ ਕਰਨ ਅਤੇ ਫ਼ਿਲਮਾਂ ਨੂੰ ਬੜਾਵਾ ਦੇਣ ਲਈ 2017 ਵਿਚ ਸੌਰ ਪੀਚ ਫ਼ਿਲਮਜ਼ ਦਾ ਨਿਰਮਾਣ ਕੀਤਾ ਜੋ ਕਿ ਕੁਈਰ ਔਰਤਾਂ ਦੇ ਤਜ਼ਰਬਿਆਂ ਅਤੇ ਜਿਨਸੀਅਤ 'ਤੇ ਕੇਂਦ੍ਰਿਤ ਹੈ। ਕੰਪਨੀ ਵਿਭਿੰਨ ਕਾਸਟਿੰਗ ਅਤੇ ਕਰੀਉ ਮੈਂਬਰਾਂ ਦੀ ਵਰਤੋਂ ਵੀ ਕਰਦੀ ਹੈ।[2] [4]

ਪ੍ਰੋਡਕਸ਼ਨ

ਸੋਧੋ

ਸੌਰ ਪਿਚ ਫ਼ਿਲਮਜ਼ ਨੇ 2018 ਵਿੱਚ ਗਰਲ ਟਾਕ ਨਾਮੀ ਬਿਰਤਾਂਤਕ ਲਘੂ ਫ਼ਿਲਮ ਨਾਲ ਸ਼ੁਰੂਆਤ ਕੀਤੀ, ਜਿਹੜੀ ਮੀਆਂ (ਹਨਾਹ ਹੋਡਸਨ) ਨਾਮ ਦੀ ਇੱਕ ਬਲੈਕ ਕੁਈਰ ਔਰਤ 'ਤੇ ਅਧਾਰਿਤ ਹੈ, ਜੋ ਨਿਊਯਾਰਕ ਦੇ ਐਲਜੀਬੀਟੀਕਿਯੂ ਸਪੇਸ ਵਿੱਚ ਆਪਣੀ ਨਿੱਜੀ ਜ਼ਿੰਦਗੀ ਨੂੰ ਅੱਗੇ ਵਧਾ ਰਹੀ ਹੈ। [2] ਇਸਨੂੰ ਰੋਜ਼ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ। ਇਹ ਫ਼ਿਲਮ ਅਰਧ-ਸਵੈ-ਜੀਵਨੀ ਹੈ। ਮੂਰ ਅਤੇ ਰੋਜ਼ ਨੇ ਬਜਟ ਦੇ ਦੋ ਤਿਹਾਈ ਹਿੱਸੇ ਨੂੰ ਵਧਾਉਣ ਲਈ ਭੀੜ ਫੰਡਿੰਗ ਪਲੇਟਫਾਰਮ ਸੀਡ ਐਂਡ ਸਪਾਰਕ ਦੀ ਵਰਤੋਂ ਕੀਤੀ ਸੀ।[1]

ਦਸੰਬਰ 2018 ਵਿੱਚ ਉਨ੍ਹਾਂ ਨੇ ਪਲੀਜ਼ ਇੱਕ ਦਸਤਾਵੇਜ਼ੀ ਲਘੂ ਤਿਆਰ ਕੀਤੀ ਜੋ ਕਿ ਬਰੁਕਲਿਨ ਸੈਕਸ ਦੁਕਾਨ ਦੇ ਮਾਲਕ ਸਿਡ ਆਜ਼ਮੀ ਨੂੰ ਉਜਾਗਰ ਕਰਦੀ ਹੈ। [5]

ਫਰਵਰੀ 2019 ਵਿਚ ਕੰਪਨੀ ਨੇ ਬਰੁਕਲਿਨ ਡਰੈਗ ਅਤੇ ਬਰਲਸਕ ਸਮੂਹਕ, ਸਵਿਚ ਐਨ 'ਪਲੇ ਬਾਰੇ ਇਕ ਆਉਣ ਵਾਲੀ ਫ਼ਿਲਮ ਦੀ ਘੋਸ਼ਣਾ ਕੀਤੀ।[2] ਕੋਡੀ ਸਟਿਕਲਜ਼ ਦੁਆਰਾ ਨਿਰਦੇਸ਼ਤ ਫ਼ਿਲਮ ਏ ਨਾਈਟ ਐਟ ਸਵਿਚ ਐਨ'ਪਲੇ, ਦਾ ਪ੍ਰੀਮੀਅਰ 1 ਜੂਨ, 2019 ਨੂੰ ਇਨਸਾਈਡ ਆਉਟ ਫ਼ਿਲਮ ਫੈਸਟੀਵਲ ਵਿਖੇ ਕੀਤਾ ਗਿਆ। [6]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 "Talking "Girl Talk," the New Lesbian Short Pushing the Boundaries of Queer Cinema | NewNowNext". www.newnownext.com. Retrieved 2019-05-30.
  2. 2.0 2.1 2.2 2.3 "Girl Talk: DIVA meet the fierce femmes behind Sour Peach Films". DIVA MAGAZINE (in ਅੰਗਰੇਜ਼ੀ (ਬਰਤਾਨਵੀ)). 2019-02-27. Retrieved 2019-05-30.
  3. Strouse, Kristy (2018-10-25). "Interview With Erica Rose & Chelsea Moore Of Sour Peach Films, The Team Behind Short Film GIRL TALK". Film Inquiry (in ਅੰਗਰੇਜ਼ੀ (ਅਮਰੀਕੀ)). Retrieved 2019-05-30.
  4. "Sour Peach Films' GIRL TALK to Receive New York Premiere". www.curvemag.com (in ਅੰਗਰੇਜ਼ੀ). Archived from the original on 2019-05-30. Retrieved 2019-05-30. {{cite web}}: Unknown parameter |dead-url= ignored (|url-status= suggested) (help)
  5. "This Incredible Woman Wants to Help Everyone Find Sexual Fulfillment | NewNowNext". www.newnownext.com. Retrieved 2019-05-30.
  6. Dry, Jude (2019-05-17). "'A Night at Switch n' Play' Trailer: Drag Kings, Burlesque, and Glitter — Oh My!". IndieWire (in ਅੰਗਰੇਜ਼ੀ). Retrieved 2019-05-30.

ਬਾਹਰੀ ਲਿੰਕ

ਸੋਧੋ