ਸ੍ਰੀ ਚਰਿਤ੍ਰੋਪਖਯਾਨ

ਸ੍ਰੀ ਚਰਿਤਰੋਪਾਖਿਆਨ ਜਾਂ ਅਥ ਪਖਯਾਨ ਚਰਿਤ੍ਰ ਲਿਖਯਤੇ, ਦਸਮ ਗ੍ਰੰਥ ਵਿੱਚ ਦਰਜ਼ ਇੱਕ ਵੱਡੀ ਰਚਨਾ ਹੈ, ਜੋ ਆਮ ਅਤੇ ਰਵਾਇਤੀ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੀ ਮੰਨੀ ਜਾਂਦੀ ਹੈ ਜਦ ਕਿ ਅਨੇਕ ਥਾਵਾਂ ਤੇ ਕਵੀ ਰਾਮ ਤੇ ਸ਼ਯਾਮ ਦੇ ਨਾਮ ਵੀ ਦਰਜ ਹਨ।[1] ਇਸ ਰਚਨਾ ਵਿੱਚ ੪੦੪ ਕਹਾਣੀਆਂ ਸ਼ਾਮਿਲ ਹਨ ਜੋ ਇਤਿਹਾਸਕ, ਮਿਥਿਹਾਸਿਕ ਅਤੇ ਦਾਰਸ਼ਨਿਕ ਪਹਿਲੂ ਨੂੰ ਉਜਾਗਰ ਕਰਦੀਆਂ ਹਨ।[1] ਇਹ ਰਚਨਾ ਚੋਪਈ ਸਾਹਿਬ ਤੇ ਆ ਕੇ ਸਮਾਪਿਤ ਹੁੰਦੀ ਹੈ, ਜੋ ਕਿ ਨਿਤਨੇਮ ਦੀਆਂ ਬਾਣੀਆਂ ਵਿਚੋਂ ਇੱਕ ਹੈ।[2] ਚਰਿਤ੍ਰੋਪਖਯਾਨ ਵਿੱਚ ਦੋ ਕਿਸਮ ਦੇ ਚਰਿਤ੍ਰ ਆਉਂਦੇ ਹਨ: ਪੁਰਖ ਚਰਿਤ੍ਰ ਅਤੇ ਮਹਿਲਾ ਚਰਿਤ੍ਰ।

ਵਿਦਵਾਨ ਆਪਸ ਵਿੱਚ ਚਰਿਤਰੋਪਾਖਿਆਨ ਦੇ ਲੇਖਕ ਨੂੰ ਲੈ ਕੇ ਝਗੜਾ ਹੈ ਕਿਉਂਕਿ ਉਨ੍ਹਾਂ ਦਾ ਦੁਆਵਾ ਹੈ ਕਿ ਇਹ ਰਚਨਾ ਸਿੱਖ ਸਿਧਾਂਤਾ ਦੇ ਅਨੂਕੂਲ ਨਹੀਂ ਹੈ।[3][4]

ਸ੍ਰੀ ਚਰਿਤ੍ਰੋਪਖਯਾਨ ਦਸਮ ਗ੍ਰੰਥ ਵਿੱਚ ਦਰਜ਼ ਬਾਨੀ ਹੈ ਜਿਸਦੀ ਪਹਿਲੀ ਜਿਲਦ 1698(੧੬੯੮) ਲਿਖਾਰੀ ਹਰਦਾਸ (ਸਰਦਾਰ ਜੱਸਾ ਸਿੰਘ ਜੀ ਦੇ ਦਾਦਾ ਜੀ) ਜੀ ਦੀ ਮਿਲਦੀ ਹੈ।

ਲੇਖਕ ਵਿਵਾਦ ਸੋਧੋ

ਇਸ ਰਚਨਾ ਦੇ ਲੇਖਕ ਨੂੰ ਲੈ ਕੇ ਵਿਦਵਾਨਾ ਦੇ ਵੱਖ-ਵੱਖ ਰਾਇ ਹੈ:[3]

  1. ਇਤਿਹਾਸਕ ਅਤੇ ਰਵਾਇਤੀ ਰਾਇ ਅਨੁਸਾਰ ਸਾਰੀ ਹੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹੈ।
  2. ਕੁਝ ਵਿਦਵਾਨ ਇਹ ਵੀ ਮਨੰਦੇ ਹਨ ਕਿ ਅੱਧੀ ਰਚਨਾ ਗੁਰੂ ਗੋਬਿੰਦ ਸਿੰਘ ਦੀ ਹੈ ਅਤੇ ਅੱਧੀ ਗੁਰੂ ਘਰ ਦੇ ਕਵੀਆਂ ਦੀ ਰਚਨਾ ਹੈ।
  3. ਕੁਝ ਵਿਦਵਾਨ ਇਹ ਵੀ ਮਨੰਦੇ ਹਨ ਕਿ ਸਾਰੀ ਰਚਨਾ ਗੁਰੂ ਘਰ ਦੇ ਕਵੀਆਂ ਦੀ ਹੈ।
  4. ਕੁਝ ਵਿਦਵਾਨ ਮਨੰਦੇ ਹਨ ਕਿ ਇੱਕ ਕਿਸੇ ਅਗਿਆਤ ਕਵੀ ਦੀ ਰਚਨਾ ਹੈ।

ਇਤਿਹਸਕ ਗਵਾਹੀਆਂ ਸੋਧੋ

੧੮ਵੀਂ ਸਦੀ ਦੇ ਹੇਠ ਲਿਖਤ ਪੁਰਾਤਨ ਇਤਿਹਾਸਕ ਸ੍ਰੋਤ ਇਹ ਗਲ ਦੀ ਗਵਾਹੀ ਭਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਨੇ ਕਿੱਸੇ ਆਨੰਦਪੁਰ ਸਾਹਿਬ ਅਤੇ ਦੀਨਾ ਕਾਂਗੜ ਵੀ ਲਿਖੇ ਹਨ।

ਮਹਿਮਾ ਪ੍ਰਕਾਸ਼, ਸਰੂਪ ਦਾਸ ਭੱਲਾ ਸੋਧੋ

੧੭੭੬ ਵਿੱਚ ਗੁਰੂ ਅਮਰਦਾਸ ਦਾਸ ਦੇ ਘਰਾਣੇ ਨਾਲ ਸੰਬੰਧਿਤ ਸਰੂਪ ਦਾਸ[5] ਆਪਣੀ ਰਚਨਾ ਵਿੱਚ ੪੦੪ ਚਰਿਤ੍ਰਾਂ ਦਾ ਗੁਰ ਗੋਬਿੰਧ ਸਿੰਘ ਵਲੋਂ ਲਿਖਣ ਦੀ ਪਰੋੜਤਾ ਕਰਦਾ ਹੈ। ਉਸ ਦਾ ਕਹਿਣਾ ਹੈ:

ਚੋਬਿਸ ਅਵਤਾਰ ਕੀ ਭਾਖਾ ਕੀਨਾ। 
ਚਾਰ ਸੋ ਚਾਰ ਚਲਿਤ੍ਰ ਨਵੀਨਾ।
ਭਾਖਾ ਬਣਾਈ ਪ੍ਰਭ ਸ੍ਰਵਣ ਕਰਾਈ।
ਭਏ ਪ੍ਰਸੰਨ ਸਤਗੁਰ ਮਨ ਭਾਈ।।

ਪਰਚੀ ਗੋਬਿੰਦ ਸਿੰਘ - ਬਾਵਾ ਸੇਵਾਦਾਸ - ੧੭੪੧ ਸੋਧੋ

ਇਹ ੧੮ਵੀਂ ਸਦੀ ਦਾਖਰੜਾ ਵਿੱਚ ਸੇਵਾ ਦਾਸ ਉਦਾਸੀ ਦਾ ਕਹਿਣਾ ਹੈ ਕਿ ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਕੁਝ ਕਹਾਣੀਆਂ ਲਿਖੀਆਂ ਅਤੇ ਆਪਣੀ ਹਕੀਕਤ ਵੀ ਲਿਖੀ।[6] ਜ਼ਫਰਨਾਮੇ ਵਿੱਚ ਦਰਜ ਕਹਾਣੀਆਂ ਨੂੰ ਹਿਕਾਇਤਾਂ ਕਿਹਾ ਜਾਂਦਾ ਹੈ ਅਤੇ ਇਹ ਹਿਕਾਇਤਾਂ ਦੀ ਸਾਰੀ ਕਹਾਣੀਆ ਚਰਿਤ੍ਰੋਪਖਯਾਨ ਦਾ ਫਾਰਸੀ ਅਨੁਵਾਦ ਹੈ।

ਹਿਕਾਇਤਾਂ ਅਤੇ ਚਰਿਤ੍ਰਾਂ ਵਿੱਚ ਸਾਮਾਨਤਾ ਸੋਧੋ

ਹਿਕਾਇਤਾਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆਂ ਸਨ ਅਤੇ ਇਹ ਜ਼ਫਰਨਾਮੇ ਦਾ ਹਿੱਸਾ ਹੈ। ਜ਼ਿਆਦਾਤਰ ਹਿਕਾਇਤਾਂ ਚਰਿਤ੍ਰੋਪਖਯਾਨ ਦੇ ਚਰਿਤ੍ਰਾਂ ਦਾ ਫਾਰਸੀ ਅਨੁਵਾਦ ਹੈ। ਜਿਦਾਂ ਕਿ

  1. ਹਿਕਾਯਤ ੪, ਚਰਿਤ੍ਰ ੫੨ ਦੀ ਫ਼ਾਰਸੀ ਅਨੁਕੂਲਤਾ ਹੈ
  2. ਹਿਕਾਯਤ ੫, ਚਰਿਤ੍ਰ ੨੬੭ ਦੀ ਫ਼ਾਰਸੀ ਅਨੁਕੂਲਤਾ ਹੈ
  3. ਹਿਕਾਯਤ ੮, ਚਰਿਤ੍ਰ ੧੧੮ ਦੀ ਫ਼ਾਰਸੀ ਅਨੁਕੂਲਤਾ ਹੈ
  4. ਹਿਕਾਯਤ ੯ ਚਰਿਤ੍ਰ ੨੯੦ ਦੀ ਫ਼ਾਰਸੀ ਅਨੁਕੂਲਤਾ ਹੈ
  5. ਹਿਕਾਯਤ ੧੧, ਚਰਿਤ੍ਰ ੨੪੬ ਦੀ ਫ਼ਾਰਸੀ ਅਨੁਕੂਲਤਾ ਹੈ

ਇਹ ਸਮਾਨਤਾ ਨਾਲ ਇਹ ਨਤੀਜਾ ਨਿਕਲਦਾ ਹੈ ਕਿ ਦੋਨਾ ਦੇ ਰਚਨਾਕਾਰ ਇਕੋ ਹੀ ਹਨ।[7]

ਹਵਾਲੇ ਸੋਧੋ

  1. 1.0 1.1 Page 6, Hymns From The Dasam Granth, By Gobind Singh Mansukhani
  2. Kabyo Bach Benti, Charitar 404, Dasam Granth
  3. 3.0 3.1 McLeod, W. H. (2005-07-28). Historical dictionary of Sikhism. Rowman & Littlefield. p. 52. ISBN 978-0-8108-5088-0. Retrieved 2 June 2010.
  4. Amaresh Datta, ed. (2006). The Encyclopaedia Of Indian Literature (Volume One (A To Devo), Volume 1. Sahitya Akademi. p. 888. ISBN 978-81-260-1803-1.
  5. "Parchi and History". Archived from the original on 2013-12-27. Retrieved 2016-01-25.
  6. Sakhi 13, Parchi Guru Gobind Singh Ki, Bava Sewadas
  7. sikhisearch.com