ਸੰਜੂ ਸੋਲੰਕੀ
ਸੰਜੂ ਸੋਲੰਕੀ (ਜਨਮ 14 ਜੂਨ 1970) ਭਾਰਤੀ ਪੰਜਾਬ ਤੋਂ ਇੱਕ ਥੀਏਟਰ, ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਹੈ।
ਜੀਵਨ ਵੇਰਵੇ
ਸੋਧੋਸੰਜੂ ਦਾ ਜਨਮ 14 ਜੂਨ 1970 ਨੂੰ ਪੰਜਾਬ ਦੇ ਸ਼ਹਿਰ ਬਠਿੰਡਾ ਵਿੱਚ ਅਸ਼ੋਕ ਕੁਮਾਰ ਦੇ ਘਰ ਹੋਇਆ। ਉਸ ਨੇ ਆਪਣੀ ਮੁਢਲੀ ਪੜ੍ਹਾਈ ਬਠਿੰਡੇ ਹੀ ਕੀਤੀ। ਉਸ ਤੋਂ ਬਾਅਦ ਨਾਭੇ ਤੋਂ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵਿਜ਼ਨ ਡਿਪਾਰਟਮੈਂਟ ਵਿੱਚ ਉਚੇਰੀ ਪੜ੍ਹਾਈ ਕੀਤੀ। ਸੰਜੂ ਸੋਲੰਕੀ ਨੇ ਨਾਟਕਾਂ ਵਿੱਚ ਕੰਮ ਕਰਨ ਤੋਂ ਬਾਅਦ ਲਿਸ਼ਕਾਰਾ ਟੀਵੀ ਦੇ ਸੀਰੀਅਲ ਰਾਣੋ ਤੇ ਚੰਡੀਗੜ੍ਹ ਕੈਂਪਸ ਵਿੱਚ ਕੰਮ ਕੀਤਾ।
ਫ਼ਿਲਮਾਂ
ਸੋਧੋ- ਸ਼ਹੀਦ-ਏ-ਆਜ਼ਮ ਭਗਤ ਸਿੰਘ (2002)
- ਅਸਾਂ ਨੂੰ ਮਾਣ ਵਤਨਾਂ ਦਾ
- ਦੇਸ ਹੋਇਆ ਪ੍ਰਦੇਸ
- ਮਿੱਟੀ ਨਾ ਫਰੋਲ ਜੋਗੀਆ
- ਸ਼ਰੀਕ
- ਡਾਕੂਆਂ ਦਾ ਮੁੰਡਾ
- ਬਲੈਕੀਆ
- ਚੱਲ ਮੇਰਾ ਪੁੱਤ