ਸੰਤ ਤੁਕਾਰਾਮ (ਫ਼ਿਲਮ)

ਸੰਤ ਤੁਕਾਰਾਮ (ਮਰਾਠੀ: संत तुकाराम) 1936 ਮਰਾਠੀ ਫ਼ਿਲਮ ਹੈ, ਜਿਸਦੀ ਨਿਰਮਾਤਾ ਪ੍ਰਭਾਤ ਫ਼ਿਲਮ ਕੰਪਨੀ ਹੈ[2] ਅਤੇ ਇਹ ਸਤਾਰਹਵੀਂ ਸਦੀ ਦੇ ਇੱਕ ਮਹਾਨ ਸੰਤ ਕਵੀ ਅਤੇ ਭਗਤੀ ਅੰਦੋਲਨ ਦੇ ਇੱਕ ਪ੍ਰਮੁੱਖ ਥੰਮ ਤੁਕਾਰਾਮ (1577–1650) ਦੇ ਜੀਵਨ ਤੇ ਅਧਾਰਿਤ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਦਾਮਲੇ ਅਤੇ ਐੱਸ ਫੱਤੇਲਾਲ ਨੇ ਕੀਤਾ ਸੀ ਅਤੇ ਵਿਸ਼ਨੂੰਪੰਤ ਪਗਨੀਸ ਨੇ ਸੰਤ ਦੀ ਭੂਮਿਕਾ ਨਿਭਾਈ।

ਸੰਤ ਤੁਕਾਰਾਮ
Film poster
ਨਿਰਦੇਸ਼ਕਵਿਸ਼ਨੂੰਪੰਤ ਗੋਬਿੰਦ ਦਾਮਲੇ
ਸ਼ੇਖ਼ ਫੱਤੇਲਾਲ
ਲੇਖਕਸ਼ਿਵਰਾਮ ਵਾਸ਼ੀਕਰ
ਸਿਤਾਰੇਵਿਸ਼ਨੂੰਪੰਤ ਪਗਨੀਸ
ਗੌਰੀ ਭਗਵਤ
B. Nandrekar
ਸਿਨੇਮਾਕਾਰV. Avadho
ਸੰਗੀਤਕਾਰਕੇਸ਼ਵਰਾਓ ਭੋਲੇ
ਪ੍ਰੋਡਕਸ਼ਨ
ਕੰਪਨੀ
ਪ੍ਰਭਾਤ ਫ਼ਿਲਮ ਕੰਪਨੀ
ਰਿਲੀਜ਼ ਮਿਤੀ
12 ਦਸੰਬਰ 1936[1]
ਮਿਆਦ
131 ਮਿੰਟ
ਦੇਸ਼ਭਾਰਤ
ਭਾਸ਼ਾਮਰਾਠੀ
Sant Tukaram

ਸੰਤ ਤੁਕਾਰਾਮ ਇੱਕ ਮਹਾਨ ਭਾਰਤੀ ਫ਼ਿਲਮ ਮੰਨੀ ਜਾਂਦੀ ਹੈ। ਇਹ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਫ਼ਿਲਮ ਸੀ। ਇਹ ਵੇਨਿਸ ਫਿਲਮ ਫੈਸਟੀਵਲ ਵਿਖੇ ਵਿਸ਼ਵ ਦੇ ਤਿੰਨ ਵਧੀਆ ਫ਼ਿਲਮਾਂ ਵਿੱਚੋਂ ਇੱਕ ਕਢੀ ਗਈ ਸੀ[1] ਅਤੇ ਹੋਰ ਇੰਟਰਨੈਸ਼ਨਲ ਫ਼ਿਲਮ ਤਿਉਹਾਰਾਂ ਵੀ ਵਿੱਚ ਵਿਖਾਈ ਗਈ ਸੀ। ਇਸ ਨੂੰ ਹੱਦੋਂ ਪਾਰ ਸਫਲਤਾ ਮਿਲੀ ਸੀ ਅਤੇ ਇਸਨੇ ਬਾਕਸ ਆਫਿਸ ਦੇ ਸਭ ਰਿਕਾਰਡ ਤੋੜ ਦਿੱਤੇ ਸਨ ਅਤੇ ਇੱਕ ਹੀ ਥੀਏਟਰ ਵਿੱਚ ਇੱਕ ਸਾਲ ਤੋਂ ਵੱਧ ਲਈ ਚੱਲਣ ਵਾਲੀ ਪਹਿਲੀ ਭਾਰਤੀ ਫ਼ਿਲਮ ਬਣ ਨਿੱਬੜੀ। ਇਹ ਪ੍ਰਭਾਤ ਦੀ ਅਤੇ ਪਾਗਨੀਸ ਦੀ ਸਭ ਤੋਂ ਮਸ਼ਹੂਰ ਫ਼ਿਲਮ ਸੀ।

ਹਵਾਲੇ

ਸੋਧੋ
  1. 1.0 1.1 "100 years of cinema: Shyam Benegal lists his top five films". Rediff.com. 8 May 2012. Retrieved 10 April 2013.
  2. http://www.bhaskar.com/news/c-58-1788526-3717570.html