ਸੰਤ ਬਾਬਾ ਵਿਸਾਖਾ ਸਿੰਘ

ਸੰਤ ਬਾਬਾ ਵਿਸਾਖਾ ਸਿੰਘ ਜਨਮ 13 ਅਪ੍ਰੈਲ 1903 ਨੂੰ ਕਰਮ ਸਿੰਘ ਅਤੇ ਕਾਨ੍ਹ ਕੌਰ ਦੇ ਘਰ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਨੇਤਪੁਰਾ ਚ ਹੋਇਆ ਸੀ। ਉਨ੍ਹਾਂ ਨੇ ਆਪਣਾ ਬਹੁਤਾ ਜੀਵਨ ਫ਼ਿਰੋਜ਼ਪੁਰ (ਹੁਣ ਮੋਗਾ) ਜ਼ਿਲ੍ਹੇ 'ਦੇ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਬਿਤਾਇਆ। ਉਨ੍ਹਾਂ ਨੇ ਮੁਢਲੀ ਸਿੱਖਿਆ ਪਿੰਡ ਦੇ ਗੁਰਦੁਆਰੇ ਤੋਂ ਲਈ ਸੀ, ਜਿਥੇ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕੀਰਤਨ ਜਾਪ ਕਰਨਾ ਸਿੱਖਿਆ। ਜੈਤੋ ਦੇ ਮੋਰਚੇ ਵਿਚ ਕੈਦ ਕੱਟਣ ਕਰਕੇ ਇਨ੍ਹਾਂ ਨੂੰ ਅਕਾਲ ਤਖਤ ਤੋਂ 'ਸੰਤ ਸਿਪਾਹੀ' ਦੀ ਉਪਾਧੀ ਦਿੱਤੀ ਗਈ। ਇਨ੍ਹਾਂ ਨੇ 'ਮਾਲਵਾ ਇਤਿਹਾਸ' ਲਿਖਕੇ ਸਿੱਖ ਇਤਿਹਾਸ ਵਿਚ ਉਪਕਾਰੀ ਕੰਮ ਕੀਤਾ ਹੈ। 15 ਅਗਸਤ 1968 ਈ. ਨੂੰ ਇਹ ਪ੍ਰਲੋਕ ਸਿਧਾਰ ਗਏ।