ਸੰਤ ਰਾਮ ਉਦਾਸੀ

ਪੰਜਾਬੀ ਕਵੀ

ਸੰਤ ਰਾਮ ਉਦਾਸੀ (20 ਅਪ੍ਰੈਲ 1939- 6 ਨਵੰਬਰ 1986) ਪੰਜਾਬੀ ਕਵੀ ਅਤੇ ਗੀਤਕਾਰ ਸੀ। ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ।

ਸੰਤ ਰਾਮ ਉਦਾਸੀ
ਜਨਮਸੰਤ ਰਾਮ
(1939-04-20)20 ਅਪ੍ਰੈਲ 1939
ਰਾਏਸਰ, ਸੰਗਰੂਰ ਜ਼ਿਲ੍ਹਾ
(ਹੁਣ ਬਰਨਾਲਾ ਜ਼ਿਲ੍ਹਾ), ਪੰਜਾਬ, ਭਾਰਤ
ਮੌਤ6 ਨਵੰਬਰ 1986(1986-11-06) (ਉਮਰ 47)
ਕਿੱਤਾਕਵੀ, ਅਧਿਆਪਕ
ਭਾਸ਼ਾਪੰਜਾਬੀ
ਕਾਲ1960-86
ਪ੍ਰਮੁੱਖ ਕੰਮਲਹੂ ਭਿੱਜੇ ਬੋਲ

ਜੀਵਨ

ਸੋਧੋ

ਸੰਤ ਰਾਮ ਉਦਾਸੀ ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਇੱਕ ਗਰੀਬ ਦਲਿਤ ਪਰਿਵਾਰ ਵਿੱਚ ਹੋਇਆ ਸੀ। ਉਨ੍ਹੀਂ ਦਿਨੀਂ, ਦਲਿਤ ਲੋਕਾਂ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਲੁਟ ਸਿੱਖਰਾਂ ਤੇ ਸੀ[1]। ਚੂਹੜਿਆਂ ਨੂੰ ਦੁਹਰੀ ਗੁਲਾਮੀ ਦਾ ਜੀਵਨ ਭੋਗਣਾ ਪੈਂਦਾ ਸੀ। ਨੀਵੀਂ ਜਾਤ ਦੇ ਲੋਕ ਉਚੀ ਜਾਤ ਦੇ ਭਾਂਡਿਆ ਨੂੰ ਭਿੱਟ ਚੜ੍ਹ ਜਾਣ ਦਾ ਡਰੋਂ ਹੱਥ ਨਹੀਂ ਲਾ ਸਕਦੇ ਸੀ। ਦੂਜੀਆਂ ਦਸਤਕਾਰ ਜਾਤਾਂ, ਨਾਈ, ਛੀਂਬੇ, ਝਿਊਰ, ਤਰਖਾਣ ਆਦਿ ਆਪਣੇ ਕਿੱਤੇ ਕਰਕੇ ਰੋਜ਼ੀ ਕਮਾਉਣ ਲਈ ਆਜ਼ਾਦ ਸਨ, ਜਦ ਕਿ ਗੈਰ ਹੁਨਰੀ ਜਾਤ ਲਈ ਜਿਮੀਂਦਾਰਾਂ ਦੇ ਖੇਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ, ਉਨ੍ਹਾਂ ਦੇ ਘਰੀਂ ਗੋਹਾ ਕੂੜਾ ਤੱਕ ਕਰਨਾ ਪੈਂਦਾ ਸੀ। ਭਾਵੇਂ ਚਮਿਆਰ ਜਾਤ ਨੂੰ ਨੀਵੀਂ ਜਾਤ ਵਰਗੀ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਚਮੜੇ ਦਾ ਕੰਮ ਕਰਦੇ ਹੋਣ ਕਰਕੇ ਕੱਚਾ ਮਾਲ ਮੁਫਤ ਮਿਲਣ ਕਾਰਨ ਆਰਥਿਕ ਤੌਰ ਆਪਣੇ ਵਿਕਾਸ ਵਲ ਤੇਜ ਗਤੀ ਨਾਲ ਵਧੀ ਹੈ। ਅਜਿਹੇ ਹਾਲਤ ਵਿੱਚ ਸੰਤ ਰਾਮ ਉਦਾਸੀ ਦਾ ਬਚਪਨ ਬੀਤਿਆ।

ਪੜ੍ਹਨਾ ਤੇ ਲਿਖਣਾ

ਸੋਧੋ

ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ। ਹੋਰ ਉਸ ਸਮੇਂ ਚੂਹੜਿਆਂ ਦੇ ਮੁੰਡਿਆਂ ਲਈ ਸਿਰਫ਼ ਸੀਰੀ ਰਲਣ ਤੋਂ ਸਿਵਾ ਹੋਰ ਸੋਚਿਆ ਵੀ ਨਹੀ ਜਾਂਦਾ ਸੀ। ਪਰ ਉਦਾਸੀ ਨੂੰ ਆਜ਼ਾਦੀ ਉਪਰੰਤ ਹੋਏ ਵਿਦਿਅਕ ਪਸਾਰ ਸਦਕਾ ਪੜ੍ਹਨ ਦਾ ਮੌਕਾ ਮਿਲ ਗਿਆ।

ਨਕਸਲ ਲਹਿਰ ਦੇ ਸੰਗ

ਸੋਧੋ

ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖਾਂ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ਇੱਕ ਹਰੀਜਨ ਨਾਮਧਾਰੀ ਨੇ ਗਵਰਨਮੈਂਟ ਸਕੂਲਤਾ ਤੋਂ ਪ੍ਰਭਾਵਿਤ ਹੋ ਆਪਣੇ ਹੁਣ ਦੇ ਪਿੰਡ ਸੰਤ ਨਗਰ ਆ ਕੇ ਨਾਮਧਾਰੀ ਨਾਲ ਡਰਾਮਾ ਖੇਡਣ ਦਾ ਸੌਂਕ ਦੱਸਿਆ। 1964 ਤੋਂ 1968 ਦੌਰਾਨ ਉਸਨੇ ਮਾਰਕਸ, ਏਂਗਲਜ਼, ਲੈਨਿਨ, ਗੋਰਕੀ, ਲੂਸ਼ਨ, ਜੂਲੀਅਸ ਫਿਊਚਕ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਲੇਖਕਾਂ ਦੀਆਂ ਕਿਰਤਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਘੋਖਿਆ। 1967 ਵਿਚ ਨਕਸਲਬਾੜੀ ਲਹਿਰ ਦੇ ਲਾਲ ਉਭਾਰ ਨੇ ਇਸ ਕਵੀ ਦਾ ਰੋਮ ਰੋਮ ਵਿੰਨ੍ਹ ਦਿੱਤਾ। 13 ਅਗਸਤ, 1971 ਨੂੰ ਸਾਹਿਤ ਸਭਾ, ਨਕੋਦਰ ਵੱਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉਦਾਸੀ ਪੰਜਾਬ ਪੱਧਰ ਦੇ ਕਵੀ ਦੇ ਤੌਰ ’ਤੇ ਉੱਭਰਿਆ।[2] 1965 ਦੇ ਦੌਰ ਤੋਂ ਬਾਅਦ ਸੰਤ ਰਾਮ ਉਦਾਸੀ ਨੇ ਆਪਣੀ ਸਮਾਜਕ, ਰਾਜਸੀ ਸੋਝ ਰਾਹੀ ਇਹ ਅਨੁਭਵ ਕਰ ਲਿਆ ਸੀ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੋਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀ ਭਰ ਸਕਦੀਆਂ। ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ, ਸੰਤ ਰਾਮ ਉਦਾਸੀ ਨਕਸਲ ਬਾੜੀ ਲੋਕ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਬਣ ਗਿਆ। ਸੰਤ ਰਾਮ ਉਦਾਸੀ ਦਾ ਜੀਵਨ ਇੰਨੇ ਵਿਸ਼ਾਲ ਕੈਨਵਸ ਵਿੱਚ ਫੈਲਿਆ ਹੋਇਆ ਹੈ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਨੂੰ ਜਿੱਥੇ ਹਕੂਕਤ ਨੇ ਸਰੀਰਕ ਤੌਰ ਤੇ ਆਪਣੇ ਜੁਲਮਾਂ ਦਾ ਸਿਕਾਰ ਬਣਾਇਆ। ਉਥੇ ਉਸਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦਲਿੱਤ ਪਰਿਵਾਰ ਦੇ ਹੋਣ ਕਾਰਨ ਉਦਾਸੀ ਕੋਲ ਰੋਜੀ ਦਾ ਵਸੀਲਾ ਵੀ ਸਿਰਫ਼ ਸਕੂਲ ਮਲਾਜ਼ਮਤ ਹੀ ਸੀ। ਜਿਸ ਰਾਹੀਂ ਉਹ ਟੱਬਰ ਦਾ ਪੇਂਟ ਪਾਲਦਾ ਸੀ। ਉਹ ਉੱਚ ਕੋਟੀ ਦਾ ਕਵੀ, ਸਿਪਾਹੀ ਤੇ ਜਿੰਮੇਵਾਰ ਇਨਸਾਨ ਸੀ।

ਗ੍ਰਿਫਤਾਰੀ

ਸੋਧੋ

ਸੰਤ ਰਾਮ ਉਦਾਸੀ ਦੀ ਗ੍ਰਿਫਤਾਰੀ 11-1-71 ਨੂੰ ਹੁੰਦੀ ਹੈ। ਉਸਨੂੰ ਬਹਾਦਰ ਸਿੰਘ ਵਾਲਾ ਦੀ ਪੁਲੀਸ ਦੇ ਸਪੈਸ਼ਲ ਸਟਾਫ ਨੇ ਗ੍ਰਿਫਤਾਰ ਕਰ ਲਿਆ। ਉਦਾਸੀ ਭਾਵੇਂ ਪਾਸ ਵਾਂਗ ਸ਼ਹੀਦ ਹੋ ਕੇ ਧਰੂ ਤਾਰੇ ਵਾਂਗ ਤਾ ਨਹੀ ਚਮਕ ਸਕਿਆ ਪਰ ਸਮੇ ਦਾ ਸੱਚ ਉਸ ਕੋਲ ਸੀ। ਪਰ ਜਦ ਇਸ ਵਕਤ ਦੀ ਗਰਦ ਗੁਬਾਰ ਬੈਠਕੇ ਇਤਿਹਾਸ ਨਿਖਰੇਗਾ ਤਾਂ ਉਦਾਸੀ ਦਾ ਸਹੀ ਮੁਲਾਕਣ ਹੋ ਸਕੇਗਾ। ਕਿਉਂਕਿ ਇਨਕਲਾਬੀ ਲਹਿਰ ਨੂੰ ਵਿਕਸਤ ਕਰਨ ਦਾ ਸੁਆਲ ਅੱਜੀ ਵੀ ਪਹਾੜ ਵਾਂਗ ਮੂੰਹ ਅੱਡੀ ਖੜ੍ਹਾ ਹੈ।

ਕੈਨੇਡਾ ਫੇਰੀ

ਸੋਧੋ

ਸੰਨ 1979 ਵਿੱਚ ਸੰਤ ਰਾਮ ਉਦਾਸੀ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ 'ਤੇ ਕੈਨੇਡਾ ਆਇਆ। ਇਸ ਫੇਰੀ ਦੌਰਾਨ ਉਦਾਸੀ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਪ੍ਰੋਗਰਾਮ ਕੀਤੇ। ਇਸ ਹੀ ਸਮੇਂ ਇਪਾਨਾ ਨੇ ਸੰਤ ਰਾਮ ਉਦਾਸੀ ਦੇ ਗੀਤਾ ਦਾ ਇਕ ਰਿਕਾਰਡ ਤਿਆਰ ਕਰਵਾਇਆ, ਅਤੇ ਉਸ ਦਾ ਨਾਂ ਰੱਖਿਆ 'ਸੰਤ ਰਾਮ ਉਦਾਸੀ ਦੇ ਗੀਤ (Revolutionary songs from India)। ਇਸ ਰਿਕਾਰਡ ਦੇ ਕਵਰ ਉੱਤੇ ਹੇਠ ਲਿਖੇ ਸ਼ਬਦ ਲਿਖੇ ਹੋਏ ਹਨ:

ਸੰਤ ਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ। ਉਸਦਾ ਜਨਮ ਪੰਜਾਬ ਵਿੱਚ ਇਕ ਬੇਜ਼ਮੀਨੇ "ਦਲਿਤ" ਪਰਿਵਾਰ ਦੇ ਘਰ ਹੋਇਆ। ਭਾਰਤੀ ਲੋਕਾਂ ਦੀਆਂ ਇਨਕਲਾਬੀ ਜੱਦੋਜਹਿਦਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਨਾਲ ਨਾਲ ਉਦਾਸੀ ਨੇ ਇਹਨਾਂ ਜੱਦੋਜਹਿਦਾਂ ਵਿੱਚ ਆਪਣੀ ਕਵਿਤਾ ਨਾਲ ਵੀ ਯੋਗਦਾਨ ਪਾਇਆ ਹੈ। ਉਸ ਦੇ ਸਿਆਸੀ ਵਿਚਾਰਾਂ ਕਰਕੇ ਭਾਰਤੀ ਸਟੇਟ ਵਲੋਂ ਉਸ ਨੂੰ ਕਈ ਵਾਰੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਅੰਨਾ ਤਸ਼ੱਦਦ ਢਾਹਿਆ ਗਿਆ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਲੋਅ ਬਹੁਤ ਬੁਰੀ ਤਰ੍ਹਾਂ ਘੱਟ ਗਈ ਹੈ।
ਉਦਾਸੀ ਦੇ ਗੀਤ ਭਾਰਤੀ ਲੋਕਾਂ ਦੀ ਜੱਦੋ-ਜਹਿਦ ਅਤੇ ਹੌਂਸਲੇ ਦਾ ਜਸ਼ਨ ਮਨਾਉਂਦੇ ਹਨ। ਉਹ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਸਾਰੇ ਦੱਬੇ ਕੁਚਲੇ ਲੋਕਾਂ ਦੇ ਗੀਤ ਗਾਉਂਦਾ ਹੈ। ਉਹ ਲੋਕਾਂ ਦੀਆਂ ਦੱਬੀਆਂ, ਕੁਚਲੀਆਂ ਹਾਲਤਾਂ ਦੇ, ਜਗਰੀਰਦਾਰਾਂ, ਸੂਦਖੋਰਾਂ ਅਤੇ ਅਮੀਰਾਂ ਵਲੋਂ ਹੁੰਦੀ ਲੁੱਟ-ਖਸੁੱਟ ਪ੍ਰਤੀ ਨਫਰਤ ਦੇ ਅਤੇ ਲੋਕਾਂ ਵਲੋਂ ਆਪਣੀ ਅਜ਼ਾਦੀ ਵਾਸਤੇ ਹਥਿਆਰਬੰਦ ਘੋਲ ਕਰਨ ਦੇ ਬੁਲੰਦ ਇਰਾਦਿਆਂ ਦੇ ਗੀਤ ਗਾਉਂਦਾ ਹੈ। ਇਨ੍ਹਾਂ ਗੀਤਾਂ ਦਾ ਸੋਮਾ ਭਾਰਤੀ ਲੋਕਾਂ ਦੇ ਸਭਿਆਚਾਰ ਦੇ ਨਾਲ ਨਾਲ ਨਕਸਲਬਾੜੀ ਦਾ ਇਨਕਲਾਬੀ ਘੋਲ ਵੀ ਹੈ; ਇਹ ਗੀਤ ਭਾਰਤ ਦੇ ਨਵਜਮਹੂਰੀ ਇਨਕਲਾਬ ਦੇ ਗੀਤ ਹਨ।[3]

ਜਦੋਂ ਉਦਾਸੀ ਕੈਨੇਡਾ ਵਿੱਚ ਸੀ ਉਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਖੇਤ ਮਜ਼ਦੂਰਾਂ ਨੂੰ ਯੂਨੀਅਨ ਵਿੱਚ ਜਥੇਬੰਦ ਕਰਨ ਦੀ ਲਹਿਰ ਚੱਲ ਰਹੀ ਸੀ। ਇਹਨਾਂ ਮਜ਼ਦੂਰਾਂ ਵਿੱਚ ਬਹੁਤ ਮਜ਼ਦੂਰ ਭਾਰਤ ਤੋਂ ਆਏ ਨਵੇਂ ਅਵਾਸੀ ਸਨ। ਇਸ ਲਹਿਰ ਬਾਰੇ ਪ੍ਰਸਿੱਧ ਡਾਕੂਮੈਂਟਰੀ ਫਿਲਮਕਾਰ ਆਨੰਦ ਪਟਵਰਧਨ ਨੇ ਇਕ ਫਿਲਮ ਬਣਾਈ। ਉਸ ਨੇ ਆਪਣੀ ਫਿਲਮ ਦਾ ਨਾਂ 'ਉੱਠਣ ਦਾ ਵੇਲਾ Archived 2015-07-23 at the Wayback Machine. (Time to Rise)' ਰੱਖਿਆ ਜਿਹੜਾ ਕਿ ਸੰਤ ਰਾਮ ਉਦਾਸੀ ਦੇ ਮਸ਼ਹੂਰ ਗੀਤ ਉੱਠਣ ਦਾ ਵੇਲਾ 'ਤੇ ਆਧਾਰਤ ਹੈ।

ਇਸ ਹੀ ਫੇਰੀ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਇਕ ਛੋਟੇ ਜਿਹੇ ਸ਼ਹਿਰ ਪੋਰਟ ਅਲਬਰਨੀ ਵਿੱਚ ਉਦਾਸੀ ਦੇ ਪ੍ਰੋਗਰਾਮ ਦੀ ਫਿਲਮ 8 ਮਿਲੀ ਮੀਟਰ ਦੇ ਕੈਮਰੇ ਨਾਲ ਬਣਾਈ ਗਈ। ਇਹ ਫਿਲਮ ਸੰਨ 2014 ਵਿੱਚ ਸਾਹਮਣੇ ਆਈ। ਸ਼ਾਇਦ ਉਦਾਸੀ ਦੀ ਰਿਕਾਰਡ ਹੋਈ ਇਹ ਇਕੋ ਇਕ ਫਿਲਮ ਹੈ। [4]

ਬਾਹਰਲੇ ਲਿੰਕ

ਸੋਧੋ

ਸੰਤ ਰਾਮ ਉਦਾਸੀ ਲਾਇਵ - ਪੋਰਟ ਅਲਬਰਨੀ ਕੈਨੇਡਾ, 1979

ਸੰਤ ਰਾਮ ਉਦਾਸੀ ਦੇ ਗੀਤ

ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਇਕ ਮੁਲਾਕਾਤ (ਲਿਖਤੀ)

ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਇਕ ਮੁਲਾਕਾਤ (ਆਡਿਓ)

ਅਸਲ ਲੋਕ ਕਵੀ ਸੰਤ ਰਾਮ ਉਦਾਸੀ

ਰਚਨਾਵਾਂ

ਸੋਧੋ
  • ਲਹੂ ਭਿੱਜੇ ਬੋਲ (ਕਾਵਿ ਸੰਗ੍ਰਹਿ)
  • ਚੌ-ਨੁਕਰੀਆਂ ਸੀਖਾਂ (ਕਾਵਿ ਸੰਗ੍ਰਹਿ)
  • ਸੈਨਤਾਂ (ਕਾਵਿ ਸੰਗ੍ਰਹਿ)
  • ਕੰਮੀਆਂ ਦਾ ਵਿਹੜਾ (ਕਾਵਿ ਸੰਗ੍ਰਹਿ)

ਪ੍ਰਸਿੱਧ ਗੀਤ

ਸੋਧੋ
  1. ਵਸੀਅਤ
  2. ਅਧੂਰੀ ਸਵੈ ਗਾਥਾ।
  3. ਓ ਲੈ ਆ ਤੰਗਲ਼ੀ।
  4. ਚਿੱਠੀਆ ਵੰਡਣ ਵਾਲਿਆ।
  5. ਵਰ ਕਿ ਸਰਾਪ।
  6. ਦਿੱਲੀਏ ਦਿਆਲਾ ਦੇਖ਼।[5]
  7. ਕਾਲਿਆ ਕਾਵਾਂ ਵੇ।
  8. ਹੁਣ ਤੁਹਾਡੀ ਯਾਦ ਵਿੱਚ।
  9. ਇੱਕ ਸ਼ਰਧਾਂਜਲੀ - ਇੱਕ ਲਲਕਾਰ।
  10. ਮਾਵਾਂ ਠੰਡੀਆਂ ਛਾਵਾਂ।
  11. ਚਿੱਤ ਨਾ ਡੁਲਾਈਂ ਬਾਬਲਾ।
  12. ਹੋਕਾ।
  13. ਹਨ੍ਹੇਰੀਆਂ ਦੇ ਨਾਮ।
  14. ਪੱਕਾ ਘਰ ਟੋਲੀਂ ਬਾਬਲਾ।
  15. ਅੰਮੜੀ ਨੂੰ ਤਰਲਾ।
  16. ਕੈਦੀ ਦੀ ਪਤਨੀ ਦਾ ਗੀਤ।

ਕਾਵਿ ਨਮੂਨਾ

ਸੋਧੋ

                               ਵਸੀਅਤ[6]
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ।

ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ।

ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ,
ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ।

ਵਲਗਣ ਚ ਕੈਦ ਹੋਣਾ ਸਾਡੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ।

ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ।

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ।

ਆਖ਼ਰੀ ਸਮਾਂ

ਸੋਧੋ

ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿੱਚ ਰੇਲਗੱਡੀ ਵਿੱਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੁਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਹਨ ਅਤੇ ਚੇਤਨਾ ਪੈਦਾ ਕਰ ਰਹੇ ਹਨ|

ਇਹ ਵੀ ਦੇਖੋ

ਸੋਧੋ

ਤੂੰ ਮੱਘਦਾ ਰਹੀਂ ਵੇ ਸੂਰਜਾ

ਹਵਾਲੇ

ਸੋਧੋ
  1. "ਜੱਟ 'ਤੇ ਸੀਰੀ ਦਾ ਹਾਲ". Archived from the original on 2012-04-15. Retrieved 2012-09-07. {{cite web}}: Unknown parameter |dead-url= ignored (|url-status= suggested) (help)
  2. ਰਜਿੰਦਰਜੀਤ ਸਿੰਘ ਕਾਲਾਬੂਲਾ (2018-11-05). "ਆਪਣੀਆਂ ਕ੍ਰਿਤਾਂ ਨਾਲ ਅਮਰ ਹੈ ਸੰਤ ਰਾਮ ਉਦਾਸੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-06. {{cite news}}: Cite has empty unknown parameter: |dead-url= (help)[permanent dead link]
  3. ਸੰਤ ਰਾਮ ਉਦਾਸੀ ਦੇ ਗੀਤ
  4. Naxalite Punjabi poet’s rare video surfaces ਸੰਤ ਰਾਮ ਉਦਾਸੀ ਲਾਇਵ - ਪੋਰਟ ਅਲਬਰਨੀ ਕੈਨੇਡਾ, 1979
  5. ਦਿੱਲੀਏ ਦਿਆਲਾ ਦੇਖ…
  6. ਮੇਰੀ ਮੌਤ 'ਤੇ ਨਾ ਰੋਇਓ