ਸੰਦੂਖ (ਨਿੱਕੀ ਕਹਾਣੀ)
ਸੰਦੂਖ ਪੰਜਾਬੀ ਕਹਾਣੀਕਾਰ ਸਿਮਰਨ ਧਾਲੀਵਾਲ ਦੀ ਨਿੱਕੀ ਕਹਾਣੀ ਹੈ।
ਇਹ ਕਹਾਣੀ ਪਰਵਾਸ ਬਾਰੇ ਲਿਖੀ ਦਾ ਵਿਸ਼ਾ ਇੱਕ ਪੰਜਾਬੀ ਪਰਿਵਾਰ ਹੈ ਜਿਸ ਨੇ ਕੈਨੇਡਾ ਵਿੱਚ ਵਾਸ ਕਰ ਲਿਆ। ਇਸ ਕਹਾਣੀ ਦਾ ਬਿਰਤਾਂਤਕਾਰ 'ਮੈਂ' ਹੈ ਜੋ ਆਪਣੀ ਆਪਬੀਤੀ ਦੇ ਅੰਦਾਜ਼ ਵਿੱਚ ਜੰਮਣ-ਭੌਂ ਦੇ ਹੇਰਵੇ ਦੀ ਗੱਲ ਕਰਦਾ ਹੈ ਅਤੇ ਆਪਣੇ ਬਾਪ ਦੇ ਸੂਖਮ ਅਹਿਸਾਸਾਂ ਨੂੰ ਫੜਨ ਰਾਹੀਂ ਅਤੇ ਹੌਲੀ ਹੌਲੀ ਉਸ ਦੇ ਅੰਦਰ ਪਸਰਦੀ ਜਾਂਦੀ ਚੁੱਪ ਰਾਹੀਂ ਪਰਵਾਸ ਦੇ ਦੁਖਾਂਤਕ ਪਹਿਲੂ ਦਾ ਚਿੱਤਰ ਬੜੀ ਸਿੱਦਤ ਨਾਲ਼ ਪੇਸ਼ ਕਰਦਾ ਹੈ। ਬਾਪ ਦੇ ਭਾਣਾ ਮੰਨ ਲੈਣ ਨਾਲ਼ ਗੱਲ ਮੁੱਕਦੀ ਨਹੀਂ ਸਗੋਂ ਬਾਪ ਦੀ ਮੌਤ ਤੋਂ ਬਾਅਦ ਵਿਰਾਸਤ ਵਿੱਚ ਮਿਲੀ ਉਦਾਸੀ ਦੁੱਗਣੇ ਜ਼ੋਰ ਨਾਲ਼ ਪੁੱਤਰ ਦੇ ਮਨੋਜਗਤ ਵਿੱਚ ਘਰ ਕਰ ਲੈਂਦੀ ਹੈ। ਪਿੱਛੇ ਪਿੰਡ ਦੀ ਜਮੀਨ ਅਤੇ ਘਰ ਵੇਚ ਚੁੱਕਿਆ ਪੁੱਤਰ ਆਪਣੇ ਪਲ਼ ਰਹੇ ਦੁੱਖ ਦੇ ਨਿਵਾਰਨ ਲਈ ਪਿੰਡ ਨਵਾਂ ਘਰ ਬਣਾਉਣ ਅਤੇ ਉੱਥੇ ਜਾ ਕੇ ਮਰਨ ਦਾ ਬੁਣਨ ਲੱਗਦਾ ਹੈ।[1]
ਹਵਾਲੇ
ਸੋਧੋ- ↑ admin. "ਸੰਦੂਖ – Punjab Times" (in ਅੰਗਰੇਜ਼ੀ (ਅਮਰੀਕੀ)). Archived from the original on 2023-02-06. Retrieved 2022-04-05.