ਸੰਵਾਦੀ ਆਪਾ (ਡਾਇਆਲੌਜੀਕਲ ਸੈਲਫ) ਬਾਹਰੀ ਸੰਵਾਦ ਨਾਲ ਨਜਦੀਕੀ ਸੰਪਰਕ ਵਿੱਚ, ਅੰਦਰੂਨੀ ਸੰਵਾਦ ਵਿਚ, ਵੱਖ-ਵੱਖ ਪੁਜੀਸ਼ਨਾਂ ਦੀ ਕਲਪਨਾ ਕਰਕੇ ਹਿੱਸਾ ਲੈਣ ਦੀ ਮਨ ਦੀ ਯੋਗਤਾ ਬਾਰੇ ਦੱਸਣ ਵਾਲਾ ਇੱਕ ਮਨੋਵਿਗਿਆਨਕ ਸੰਕਲਪ ਹੈ। "ਸੰਵਾਦੀ ਆਪਾ", ਸੰਵਾਦੀ ਆਪਾ ਸਿਧਾਂਤ (ਡਾਇਆਲੌਜੀਕਲ ਸੈਲਫ ਥਿਊਰੀ) ਵਿੱਚ ਇੱਕ ਕੇਂਦਰੀ ਸੰਕਲਪ ਹੈ, ਜਿਸਨੂੰ 1990ਵਿਆਂ ਦੇ ਬਾਅਦ ਡੱਚ ਮਨੋਵਿਗਿਆਨੀ ਹੂਬੈਰਤ ਹੇਰਮਨਜ਼ ਨੇ ਘੜਿਆ ਅਤੇ ਵਿਕਸਤ ਕੀਤਾ ਸੀ।

ਸੰਖੇਪ ਜਾਣਕਾਰੀ ਸੋਧੋ

ਸੰਵਾਦੀ ਆਪਾ ਸਿਧਾਂਤ (DST) ਆਪਾ ਅਤੇ ਸੰਵਾਦ, ਦੋ ਸੰਕਲਪਾਂ ਨੂੰ ਮੇਲ ਕੇ ਇਸ ਤਰ੍ਹਾਂ ਬੁਣਦਾ ਹੈ ਕਿ ਸਵੈ ਅਤੇ ਸਮਾਜ ਦੇ ਅੰਤਰ-ਸੰਬੰਧ ਦੀ ਇੱਕ ਹੋਰ ਡੂੰਘੀ ਸਮਝ ਪ੍ਰਾਪਤ ਹੋ ਸਕੇ।