ਸੱਗੀ ਫੁੱਲ (ਗਹਿਣਾ)
ਸਿਰ ਦਾ (ਔਰਤ ਦਾ) ਗਹਿਣਾ।
ਸੱਗੀ ਫੁੱਲ ਪੰਜਾਬ ਦਾ ਇੱਕ ਗਹਿਣਾ ਹੈ ਜੋ ਔਰਤਾਂ ਪਹਿਨਦੀਆਂ ਹਨ। ਸੱਗੀ ਸਿਰ ਦਾ ਗਹਿਣਾ ਹੈ ਜੋ ਸਿਰ ਦੇ ਵਿਚਕਾਰ ਪਹਿਨਿਆ ਜਾਂਦਾ ਹੈ। ਇਸ ਨਾਲ ਸਿਰ ਦੀ ਚੁੰਨੀ, ਫੁਲਕਾਰੀ ਆਦਿ ਨੂੰ ਟਿਕਾਈ ਰੱਖਣ ਵਿੱਚ ਸਹਾਇਤਾ ਮਿਲਦੀ ਹੈ। ਇਸ ਅਰਧ ਗੋਲੇ ਦੀ ਸ਼ਕਲ ਵਿੱਚ ਹੁੰਦਾ ਹੈ ਜਿਸ ਦੇ ਉੱਤੇ ਨਗ ਜੜਿਆ ਹੁੰਦਾ ਹੈ। ਇਸ ਦੇ ਆਲੇ ਦੁਆਲੇ ਫੁੱਲਾਂ ਦੇ ਨਮੂਨੇ ਉੱਕਰੇ ਹੁੰਦੇ ਹਨ।
ਸੱਗੀ ਦੀਆਂ ਕਿਸਮਾਂ ਦੀ ਗਿਣਤੀ ਅੱਧੀ ਦਰਜਨ ਦੇ ਲਗਭਗ ਹੈ। ਪੁਰਾਣੇ ਸਮੇਂ ਔਰਤਾਂ ਸੱਗੀ ਫੁੱਲ, ਟਿੱਕੇ, ਨੱਥ, ਨਾਮ ਤਵੀਤ, ਕਾਂਟੇ ਵਾਲੀਆਂ, ਚੰਦ, ਬੰਦ ਗੋਖੜੂ, ਤਵੀਤ, ਤੀਲੀ ਆਦਿ ਗਹਿਣਿਆਂ ਪਹਿਣਦੀਆਂ ਸਨ। ਬੇਸ਼ੱਕ ਪੁਰਾਤਨ ਗਹਿਣੇ ਆਧੁਨਿਕ ਫੈਸ਼ਨ ਦਾ ਹਿੱਸਾ ਨਹੀਂ ਰਹੇ, ਪਰ ਇਹ ਸਾਡੇ ਵਿਰਸੇ ਦਾ ਇੱਕ ਅੰਗ ਹਨ। ਇਹ ਸਾਨੂੰ ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ।[1]
ਹਵਾਲੇ
ਸੋਧੋ- ↑ ਰਸਾਲਾ, ਅਮੀਰ ਸਭਿਆਚਾਰਕ ਵਿਰਸਾ ਪੰਜਾਬ, ਲੇਖ ਪੰਜਾਬ ਦੇ ਰਵਾਇਤੀ ਗਹਿਣੇ, ਦਿਲਜੀਤ ਕੌਰ ਕੰਗ, ਪ੍ਰਕਾਸ਼ਨ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਪੰਜਾਬ, ਪੰਨਾ ਨੰਬਰ 76