ਸੱਜੀ ਕੱਪੜੇ ਧੋਣ ਦੇ ਕੰਮ ਆਉਂਦੀ ਸੀ। ਇਹ ਇਕ ਝਾੜੀ ਦੀ ਸੁਆਹ ਹੁੰਦੀ ਸੀ। ਇਸ ਝਾੜੀ ਨੂੰ ਕਈ ਇਲਾਕਿਆਂ ਵਿਚ ਲਾਣੀ[1] ਕਹਿੰਦੇ ਸਨ। ਕਈਆਂ ਵਿਚ ਬੂਈ ਕਹਿੰਦੇ ਸਨ। ਕਈਆਂ ਵਿਚ ਖਿੱਪ ਕਹਿੰਦੇ ਸਨ। ਇਸ ਦੀ ਸੁਆਹ ਵਿਚ ਖਾਰ ਹੁੰਦੀ ਸੀ। ਖਾਰ ਹੀ ਕੱਪੜੇ ਨੂੰ ਧੋਂਦੀ ਸੀ।ਪਹਿਲੇ ਸਮਿਆਂ ਵਿਚ ਪਿੰਡ ਆਮ ਤੌਰ 'ਤੇ ਸਵੈ-ਨਿਰਭਰ ਹੁੰਦੇ ਸਨ। ਰੁੱਖ, ਝਾੜੀਆਂ, ਬੂਟੇ, ਵੇਲਾਂ ਹੀ ਜੀਵਨ ਦੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰ ਦਿੰਦੀਆਂ ਸਨ। ਹੁਣ ਦੀ ਪੀੜ੍ਹੀ, ਸੱਜੀ ਕੀ ਹੁੰਦੀ ਸੀ, ਕੀ ਕੰਮ ਆਉਂਦੀ ਸੀ, ਬਾਰੇ ਬਿਲਕੁਲ ਅਣਜਾਣ ਹੈ।[2]

ਹਵਾਲੇ

ਸੋਧੋ
  1. Singh, Maya (1895). "The Panjabi dictionary". dsal.uchicago.edu. Retrieved 2023-06-04.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.