ਸੱਦ ਕਾਵਿ
ਸੱਦ ਮੌਤ ਨਾਲ਼ ਸੰਬੰਧਿਤ ਅਲਾਹੁਣੀਆਂ ਦੀ ਤਰ੍ਹਾਂ ਸੋਗ ਦਾ ਪ੍ਰਗਟਾਅ ਕਰਨ ਵਾਲ਼ਾ ਕਾਵਿ ਰੂਪ ਹੈ। ਸੱਦ ਹੂਕ ਭਰਿਆ ਤੇ ਗਾਏ ਜਾਣ ਵਾਲ਼ਾ ਗੀਤ ਹੈ। ਇਸ ਦਾ ਸ਼ੈਲੀ ਲੋਕ ਸੰਗੀਤ ਵਾਲ਼ੀ ਹੁੰਦੀ ਹੈ। ਇਸ ਕਾਵਿ ਰੂਪ ਰਾਹੀਂ ਪ੍ਰੀਤਮ ਪ੍ਰੇਮਿਕਾ ਨੂੰ ਸੰਬੋਧਨ ਕਰ ਕੇ ਮਨ ਦੀ ਕੋਈ ਵੇਦਨਾ ਜਾਂ ਭਾਵ ਅਭਿਵਿਅਕਤ ਕਰਦਾ ਸੀ। ਪਰੰਤੂ ਮਗਰੋਂ ਇਹ ਕਾਵਿ ਰੂਪ ਕਿਸੇ ਮਰ ਗਏ ਪਿਆਰੇ ਦੇ ਵੈਰਾਗ ਵਿੱਚ ਪ੍ਰਗਟਾਏ ਭਾਵਾਂ ਲਈ ਰੂੜ੍ਹ ਹੋ ਗਿਆ।
ਸੱਦ
ਸੋਧੋਲੋਕ ਕਾਵਿ ਦਾ ਇੱਕ ਵਿਸ਼ੇਸ਼ ਰੂਪ ਜਿਸ ਦੀ ਨਿਵੇਕਲੀ ਧਾਰਨਾ ਅਥਵਾ ਗਾਇਣ ਸ਼ੈਲੀ ਹੈ। ਸੱਦ ਲਈ ਕੋਈ ਖ਼ਾਸ ਛੰਦ ਨਿਸ਼ਚਿਤ ਨਹੀਂ, ਇਸ ਲਈ ਸੱਦਾਂ ਭਿੰਨ ਭਿੰਨ ਛੰਦਾਂ ਵਿੱਚ ਰਚੀਆਂ ਮਿਲਦੀਆਂ ਹਨ। ਮਿਰਜ਼ੇ ਦੀ ਸੱਦ ਦੋਹਰੇ ਵਿੱਚ ਹੈ। ਜਦੋਂ ਕਿ ‘ਸੁੰਦਰ ਦੀ ਸੱਦ’ ਹੁਲਾਸ ਛੰਦ ਵਿੱਚ। ਲੋਕ ਗੀਤਾਂ ਵਿੱਚ ਸੱਦਾਂ ਅਨੇਕਾਂ ਛੰਦਾਂ ਵਿੱਚ ਮਿਲਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਮਲ੍ਹਾਰ ਰਾਗ ਦੇ ਅੰਤਰਗਤ ਸੱਦ ਕਾਵਿ ਰੂਪ ਦਾ ਨਮੂਨਾ ਮਿਲਦਾ ਹੈ। ਮਿਰਜ਼ਾ ਸਾਹਿਬਾਂ ਦੇ ਕਿੱਸੇ ਵਿੱਚ ਪੀਲੂ ਕਵੀ ਨੇ ਵੀ ਸੱਦ ਲਿਖੀ ਹੈ। ਨਮੂਨਾ:- ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ, ਤਿੰਨ ਸੌ ਕਾਨੀ ਮਿਰਜ਼ੇ ਜੁਆਨ ਦੀ, ਦਿੰਦਾ ਸਿਆਲਾਂ ਨੂੰ ਵੰਡ, ਪਹਿਲੀ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ, ਤੀਜੀ ਮਾਰਾਂ ਜੋੜ ਕੇ, ਜਿਹਦੀ ਸੈਂ ਤੂੰ ਮੰਗ, ਸਿਰ ਤੋਂ ਮੁੰਡਾਸਾ ਉੱਡ ਗਿਆ, ਗਲ ਵਿੱਚ ਪੈ ਗਈ ਝੰਡ, ਬਾਝ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ।
ਸੱਦ ਦਾ ਅਰਥ
ਸੋਧੋਸੱਦ ਵੀ ਮੌਤ ਨਾਲ਼ ਸੰਬੰਧਿਤ ਕਾਵਿ ਰੂਪ ਹੈ। ਸੱਦ ਦਾ ਕੋਸ਼ ਗਤ ਅਰਥ ਸੱਦਣਾ, ਬੁਲਾਵਾ, ਹਾਕ ਜਾਂ ਆਵਾਜ਼ ਦੇਣਾ ਹੈ। ਇਸੇ ਭਾਵਨਾ ਨੂੰ ਪ੍ਰਗਟ ਕਰਦੇ ਕਾਵਿ ਰੂਪ ਨੂੰ ਸੱਦ ਕਿਹਾ ਜਾਂਦਾ ਹੈ। ਸੱਦ ਹੂਕ ਭਰਿਆ ਤੇ ਗਾਏ ਜਾਣ ਵਾਲ਼ਾ ਗੀਤ ਹੈ। ਮੁੱਢ ਵਿੱਚ ਸੱਦ ਪਦ ਉਨ੍ਹਾਂ ਗੀਤਾਂ ਲਈ ਵਰਤਿਆ ਜਾਂਦਾ ਸੀ ਜਿਨ੍ਹਾਂ ਵਿੱਚ ਪ੍ਰੀਤਮ ਪ੍ਰੇਮਿਕਾ ਨੂੰ ਸੰਬੋਧਨ ਕਰ ਕੇ ਮਨ ਦੀ ਕੋਈ ਵੇਦਨਾ ਜਾਂ ਭਾਵ ਅਭਿਵਿਅਕਤ ਕਰਦਾ ਸੀ। ਮਗਰੋਂ ਇਹ ਕਾਵਿ ਰੂਪ ਕਿਸੇ ਮਰ ਗਏ ਪਿਆਰੇ ਦੇ ਵੈਰਾਗ ਵਿੱਚ ਪ੍ਰਗਟਾਏ ਭਾਵਾਂ ਲਈ ਰੂੜ੍ਹ ਹੋ ਗਿਆ।
ਸੱਦ ਦੀਆਂ ਵੰਨਗੀਆਂ
ਸੋਧੋ1. ਕਈ ਵਾਰ ਮਾਹੀਏ, ਢੋਲੇ ਤੇ ਬੋਲੀਆਂ ਦੇ ਉਨ੍ਹਾਂ ਟੱਪਿਆਂ ਨੂੰ ਜਿਨ੍ਹਾਂ ਵਿੱਚ ਕਿਸੇ ਨੂੰ ਸੰਬੋਧਨ ਕਰ ਕੇ ਕੋਈ ਗੱਲ ਕਹੀ ਗਈ ਹੋਵੇ, ਸੱਦ ਕਹਿ ਲਿਆ ਜਾਂਦਾ ਹੈ। ਜਿਵੇਂ: ਬੋਤਾ ਬੰਨ੍ਹ ਜੰਡੀਆਂ ਦੀ ਛਾਵੇਂ, ਆ ਜਾ ਦਿਉਰਾ ਤਾਸ਼ ਖੇਡੀਏ। ਪਰ ਅਜਿਹੇ ਵਿੱਚ ਨਾਂ ਤਾਂ ਸੱਦ ਦੀ ਭਾਵਨਾ ਤੇ ਸੁਰ ਹੁੰਦੀ ਹੈ ਅਤੇ ਨਾ ਹੀ ਚਰਿੱਤਰ। ਉਸ ਲਈ ਇਨ੍ਹਾਂ ਨੂੰ ਸੱਦ ਕਹਿਣਾ ਠੀਕ ਨਹੀਂ। 2. ਸਾਧੂ ਤੇ ਫ਼ਕੀਰ ਭਿੱਖਿਆ ਮੰਗਣ ਵੇਲ਼ੇ ਕਿਸੇ ਗ੍ਰਹਿਸਤੀ ਦੇ ਬੂਹੇ ਅੱਗੇ ਜੋ ਲੰਬੀ ਆਵਾਜ਼ ਦਿੰਦੇ ਹਨ। ਉਸ ਨੂੰ ਵੀ ਸੱਦ ਕਿਹਾ ਜਾਂਦਾ ਹੈ। 3. ਸੱਦ ਅਸਲ ਵਿੱਚ ਪੇਂਡੂ ਲੋਕਾਂ ਦਾ ਬੜਾ ਲੋਕਪ੍ਰਿਆ ਕਾਵਿ ਰੂਪ ਹੈ। ਸੱਦ ਹੂਕ ਭਰਿਆ ਤੇ ਗਾਏ ਜਾਣ ਵਾਲ਼ਾ ਗੀਤ ਹੈ। ਇਸ ਦੀ ਸ਼ੈਲੀ ਲੋਕ ਸੰਗੀਤ ਵਾਲ਼ੀ ਹੁੰਦੀ ਹੈ।
ਸੱਦ ਤੇ ਅਲਾਹੁਣੀਆਂ ਵਿੱਚ ਸਮਾਨਤਾ
ਸੋਧੋਸੱਦਾਂ ਤੇ ਅਲਾਹੁਣੀਆਂ ਵਿੱਚ ਭਾਵਨਾ ਤੇ ਦ੍ਰਿਸ਼ਟੀ ਤੋਂ ਸਮਾਨਤਾ ਹੈ। ਦੋਹਾਂ ਵਿੱਚ ਕਿਸੇ ਵਿਅਕਤੀ ਦੀ ਮੌਤ ਮਗਰੋਂ ਉਸ ਦੇ ਗੁਣਾਂ ਦਾ ਜੱਸ ਤੇ ਸੰਸਾਰ ਦੀ ਅਸਥਿਰਤਾ ਦਾ ਉੱਲੇਖ ਹੁੰਦਾ ਹੈ ਅਤੇ ਸੋਗੀ ਵਾਤਾਵਰਨ ਨੂੰ ਕਰੁਣਾ ਭਰੇ ਸ਼ਬਦਾਂ ਵਿੱਚ ਸਿਰਜਿਆ ਜਾਂਦਾ ਹੈ।
ਸੱਦ ਤੇ ਅਲਾਹੁਣੀਆਂ ਵਿੱਚ ਅੰਤਰ
ਸੋਧੋ1. ਸੱਦ ਤੇ ਅਲਾਹੁਣੀਆਂ ਵਿੱਚ ਬੁਨਿਆਦੀ ਅੰਤਰ ਚਰਿੱਤਰ ਦਾ ਹੈ। ਅਲਾਹੁਣੀ ਕਿਸੇ ਮ੍ਰਿਤਕ ਦੇ ਸੋਗ ਵੇਲ਼ੇ ਪਾਈ ਜਾਂਦੀ ਹੈ ਪਰ ਸੱਦ ਕਿਸੇ ਵੇਲ਼ੇ ਵੀ ਗਾਈ ਜਾ ਸਕਦੀ ਹੈ। ਸੱਦ ਅਲਾਹੁਣੀ ਨਾਲ਼ੋਂ ਵਧੇਰੇ ਸੂਖਮ ਤੇ ਨਿਰਮਲ ਹੈ। ਅਲਾਹੁਣੀ ਵਿੱਚ ਭਾਵ ਵਿਕਾਰ ਦੀ ਸੀਮਾ ਉੱਤੇ ਜਾ ਪੁੱਜਦਾ ਹੈ ਪਰ ਸੱਦ ਵਿੱਚ ਭਾਵ ਸੰਤੁਲਨ ਵਿੱਚ ਰਹਿੰਦਾ ਹੈ।
2. ਸਭ ਤੋਂ ਵਿਸ਼ੇਸ਼ ਗੱਲ ਜੋ ਸੱਦ ਨੂੰ ਅਲਾਹੁਣੀ ਤੋਂ ਨਿਖੇੜਦੀ ਹੈ ਉਹ ਇਸ ਦੀ ਗਾਇਣ ਸ਼ੈਲੀ ਹੈ। ਸੱਦ ਹਮੇਸ਼ਾ ਲੰਬੀ ਹੇਕ ਵਿੱਚ ਗਾਈ ਜਾਂਦੀ ਹੈ। ਇਉਂ ਪ੍ਰਤੀਤ ਹੁੰਦਾ ਹੈ ਕੋਈ ਵੈਰਾਗ ਵਿੱਚ ਕਿਸੇ ਵਿੱਛੜੇ ਸੰਬੰਧੀ ਅਥਵਾ ਪਿਆਰੇ ਨੂੰ ਆਵਾਜ਼ ਦੇ ਕੇ ਯਾਦ ਕਰ ਰਿਹਾ ਹੋਵੇ। ਪਰ ਅਲਾਹੁਣੀ ਉੱਚੀ ਤੇ ਤਿੱਖੀ ਸੁਰ ਵਿੱਚ ਛਾਤੀ ਤੇ ਸਿਰ ਪਿੱਟਦਿਆਂ ਅਲਾਪੀ ਜਾਂਦੀ ਹੈ।
ਲੋਕਪ੍ਰਿਆ ਕਾਵਿ ਰੂਪ
ਸੋਧੋਸੱਦ ਪੇਂਡੂ ਲੋਕਾਂ ਦਾ ਬੜਾ ਲੋਕਪ੍ਰਿਆ ਕਾਵਿ ਰੂਪ ਹੈ। ਇਸ ਨੂੰ ਗਾਉਣ ਵੇਲ਼ੇ ਖੱਬਾ ਕੰਨ ਉੱਪਰ ਰੱਖ ਕੇ ਅਤੇ ਸੱਜਾ ਹੱਥ ਫੈਲਾ ਕੇ ਲੰਬੀ ਹੇਕ ਕੱਢੀ ਜਾਂਦੀ ਹੈ। ਪੰਜਾਬੀ ਵਿੱਚ ਮਿਰਜ਼ਾ ਸਾਹਿਬਾਂ ਦੀਆਂ ਸੱਦਾਂ ਬੜੀਆਂ ਪ੍ਰਸਿੱਧ ਹਨ। ਜਾਪਦਾ ਹੈ ਕਿ ਇਨ੍ਹਾਂ ਤੋਂ ਪਹਿਲਾਂ ਸੱਸੀ ਪੁੰਨੂੰ ਦੀਆਂ ਸੱਦਾਂ ਲੋਕ ਕਾਵਿ ਵਿੱਚ ਆਮ ਪ੍ਰਚੱਲਿਤ ਸਨ, ਜੋ ਸਾਡੇ ਤੱਕ ਪੁੱਜੀਆਂ ਨਹੀਂ। ਸੱਸੀ ਦੀ ਇੱਕ ਸੱਦ ਅੱਜ ਕੱਲ੍ਹ ਵੀ ਆਮ ਗਾਈ ਜਾਂਦੀ ਹੈ ਜੋ ਇਉਂ ਹੈ: ਸੱਸੀ ਪੁੰਨੂੰ ਦੋ ਜਣੇ, ਕੋਈ ਮੁੱਖ ਪਰ ਜ਼ਰਦ ਰੁਮਾਲ ਵੇ, ਹਾਏ ਵੇ ਪੁੰਨੂੰ ਜ਼ਾਲਮਾਂ, ਦਿਲਾਂ ਦਿਆ ਮਹਿਰਮਾ, ਸੁੱਤੀ ਨੂੰ ਛੋੜ ਕੇ ਨਾ ਜਾਣਾ ਵੇ, ਵੈਰੀਆ ਪੁੰਨੂੰ ਜ਼ਾਲਮਾਂ। ਆਦਿ ਗ੍ਰੰਥ ਵਿੱਚ ਰਾਮ ਕਲੀ ਰਾਗ ਵਿੱਚ ਜੋ ਸੱਦ ਮਿਲਦੀ ਹੈ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਮੱਧਕਾਲ ਵਿੱਚ ਸੱਦ ਅਲਾਹੁਣੀ ਦੇ ਵਧੇਰੇ ਨੇੜੇ ਸੀ। ‘ਸੁੰਦਰ ਦੀ ਸੱਦ’ ਵਿੱਚ ਮ੍ਰਿਤੂ ਨਾਲ਼ ਰੀਤਾਂ ਦਾ ਖੰਡਨ ਗਿਆ ਹੈ। ਇਹ ਸੱਦ ਸਿੱਖਾਂ ਵਿੱਚ ਪ੍ਰਾਣੀ ਦੇ ਭੋਗ ਸਮੇਂ ਪੜ੍ਹੀ ਜਾਂਦੀ ਹੈ। ਸਹਾਇਕ ਪੁਸਤਕਾਂ: 1. ਸਭਿਆਚਾਰ ਅਤੇ ਲੋਕ-ਧਾਰਾ – ਜੀਤ ਸਿੰਘ ਜੋਸ਼ੀ। 2. ਪੰਜਾਬੀ ਲੋਕ-ਧਾਰਾ ਵਿਸ਼ਵ ਕੋਸ਼ – ਵਣਜਾਰਾ ਬੇਦੀ।