ਸੱਪਣੀ (ਕਠਫੋੜਾ) {(en:wrynecks:) (genus Jynx)} ਪੁਰਾਤਨ ਕਠਫੋੜਾ ਜਾਤੀ ਦਾ ਇੱਕ ਪੰਛੀ ਹੈ ਜੋ ਭਾਂਵੇਂ ਛੋਟਾ ਸਮੂਹ ਹੈ ਪਰ ਵਿਲੱਖਣ ਹੈ। ਇਸਦਾ ਅੰਗਰੇਜ਼ੀ ਨਾਮ "wryneck" ਇਸ ਲਈ ਪਿਆ ਹੈ ਕਿ ਇਹ ਸੱਪ ਵਾਂਗੂੰ 180 ਡਿਗਰੀ ਤੇ ਗਰਦਨ ਘੁਮਾ ਸਕਦਾ ਹੈ ਅਤੇ ਇਸਦਾ ਰੰਗ ਘਸਮੈਲੇ ਸੱਪ ਵਰਗਾ ਹੁੰਦਾ ਹੈ ਅਤੇ ਖਤਰੇ ਸਮੇਂ ਸੱਪ ਵਰਗੀ ਆਵਾਜ਼ ਕੱਢਦਾ ਹੈ। ਇਸ ਲਈ ਇਸਨੂੰ ਪੰਜਾਬੀ ਵਿੱਚ ਸੱਪਣੀ ਕਿਹਾ ਜਾਂਦਾ ਹੈ।[1] (ਇੰਦਰਾਜ਼ 301) ਅਸਲ ਕਠਫੋੜੇ ਵਾਂਗੂੰ ਹੀ ਇਸਦਾ ਵੱਡਾ ਸਿਰ, ਲੰਮੀ ਜੀਭ ਹੁੰਦੀ ਹੈ ਜੋ ਕੀੜੇ- ਮਕੌੜਿਆਂ ਨੂੰ ਫੜਨ ਵਿੱਚ ਸ਼ੈ ਹੁੰਦੀ ਹੈ। ਇਹਨਾਂ ਦੇ ਖੁੱਡ-ਘੌਸਲੇ ਅਸਲ ਕਠਫੋੜਿਆਂ ਨਾਲੋਂ ਕੁਝ ਘੱਟ ਡੂੰਘੇ ਹੁੰਦੇ ਹਨ। ਇਹ ਹੋਰ ਕਠਫੋੜਿਆਂ ਵਲੋਂ ਪਹਿਲਾਂ ਹੀ ਬਣੇ ਬਣਾਏ ਘਰ ਵੀ ਦੋਬਾਰਾ ਵਰਤ ਲੈਂਦੇ ਹਨ।ਇਹਨਾਂ ਦੀ ਅਸਲ ਕਠਫੋੜਿਆਂ ਵਾਂਗ ਪੂਛ ਦੇ ਜਾਨਦਾਰ ਖੰਭ ਨਹੀਂ ਹੁੰਦੇ। ਇਹ ਚਿੱਟੇ ਰੰਗ ਦੇ ਅੰਡੇ ਦਿੰਦੇ ਹਨ। ਇਹ ਆਮ ਤੌਰ ਤੇ ਕੀੜੀਆਂ ਜਾਂ ਹੋਰ ਕੀਟਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ ਜੋ ਗਰ ਚੁੱਕੀ ਲੱਕੜ ਅਤੇ ਰੜੇ ਮੈਦਾਨ ਵਾਲੀਆਂ ਥਾਂਵਾਂ ਵਿੱਚ ਆਮ ਮਿਲਦੇ ਹਨ।

ਸੱਪਣੀ (ਕਠਫੋੜਾ) (Wryneck), ਪਿੰਡ, ਬਹਿਲੋਲਪੁਰ, ਮੋਹਾਲੀ, ਪੰਜਾਬ,ਭਾਰਤ)

ਸੱਪਣੀ (ਕਠਫੋੜਾ) (Wrynecks)
Eurasian wryneck
Scientific classification
Kingdom:
Phylum:
Class:
Order:
Family:
Genus:
Jynx

Linnaeus, 1758
Species

J. torquilla
J. ruficollis

ਹਵਾਲੇ

ਸੋਧੋ
 


  • King, Anthony Stuart; McLelland, John (1984). Birds: Their Structure and Function (2nd ed.). ISBN 9780702008726.

ਬਾਹਰੀ ਲਿੰਕ

ਸੋਧੋ
 


  • King, Anthony Stuart; McLelland, John (1984). Birds: Their Structure and Function (2nd ed.). ISBN 9780702008726.