ਸੱਭਿਆਚਾਰ ਅਤੇ ਮੀਡੀਆ

ਭੂਮਿਕਾ ਸੋਧੋ

ਸੱਭਿਆਚਾਰ ਉੱਤੇ ਮੀਡੀਆ ਦਾ ਕੀ ਪ੍ਰਭਾਵ ਹੈ ਜਾਂ ਆਧੁਨਿਕ ਸਮੇਂ ਵਿੱਚ ਮੀਡੀਆ ਕਾਰਨ ਸੱਭਿਆਚਾਰ ਕਿਸ ਸਥਾਨ 'ਤੇ ਖੜ੍ਹਾ ਹੈ।ਇਸ ਸਭ ਬਾਰੇ ਜਾਣਨ ਤੋਂ ਪਹਿਲਾਂ ਸ਼ਾਇਦ ਇਹ ਜਾਣ ਲੈਣਾ ਵਧੇਰੇ ਬਿਹਤਰ ਹੋਵੇਗਾ ਕਿ ਸੱਭਿਆਚਾਰ ਕੀ ਹੈ ? ਅਤੇ ਮੀਡੀਆ ਕੀ ਹੈ ?

ਸੱਭਿਆਚਾਰ ਕੀ ਹੈ ?:-ਸੱਭਿਆਚਾਰ ਲਈ ਪੰਜਾਬੀ ਭਾਸ਼ਾ ਵਿੱਚ 'ਸੰਸਕ੍ਰਿਤੀ' ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ।ਰੀਤੀ -ਰਿਵਾਜਾਂ,ਆਦਤਾਂ,ਰਹਿਣੀ-ਬਹਿਣੀ, ਖਾਣ-ਪੀਣ,ਗਿਆਨ- ਵਿਗਿਆਨ, ਵਿਸ਼ਵਾਸ,ਕਲਾ,ਨੈਤਿਕਤਾ, ਕਾਨੂੰਨ ਆਦਿ ਸੱਭਿਆਚਾਰ ਦੇ ਅੰਗ ਮੰਨੇ ਜਾਂਦੇ ਹਨ।ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਵਿੱਚ ਰਹਿੰਦਿਆਂ ਉਸ ਨੂੰ ਇਹ ਸਾਰੀਆਂ ਚੀਜ਼ਾਂ ਅਪਣਾਉਂਣੀਆਂ ਪੈਂਦੀਆਂ ਹਨ, ਭਾਵੇਂ ਸੱਭਿਆਚਾਰ ਮਨੁੱਖੀ ਚੇਤਨਾ ਦੇ ਪਹਿਲੇ ਪੜਾਅ ਤੋਂ ਹੀ ਹੋਂਦ ਵਿੱਚ ਆ ਗਿਆ ਸੀ,ਪਰ ਇਸਦੇ ਵਿਗਿਆਨਕ ਅਧਿਐਨ ਦਾ ਕਾਰਜ ਅਤੇ ਵਿਸ਼ਲੇਸ਼ਣ ਆਧੁਨਿਕ ਯੁੱਗ ਵਿੱਚ ਹੀ ਸ਼ੁਰੂ ਹੋਇਆ ਹੈ।

'ਡਾ: ਗੁਰਬਖ਼ਸ਼ ਸਿੰਘ ' ਫਰੈਂਕ' ਸੱਭਿਆਚਾਰ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਦੇ ਹਨ:-

    ''ਸੱਭਿਆਚਾਰ  ਇੱਕ ਜੁਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚਲਿਤ ਕਦਰਾਂ-ਕੀਮਤਾਂ ਅਤੇ ਉਹਨਾਂ  ਨੂੰ  ਪ੍ਰਗਟ  ਕਰਕੇ ਮਨੁੱਖੀ ਵਿਹਾਰ ਤੇ ਪੈਟਰਨ, ਪਦਾਰਥ ਅਤੇ ਬੌਧਿਕ ਵਰਤਾਰੇ ਸ਼ਾਮਿਲ ਹੁੰਦੇ ਹਨ।''

ਮੀਡੀਆ ਕੀ ਹੈ ?:-

ਅਜੋਕਾ ਯੁੱਗ ਤਬਦੀਲੀਆਂ ਗ੍ਰਹਿਣ ਕਰ ਰਿਹਾ ਹੈ।ਚਾਰੇ ਪਾਸੇ ਭੱਜ-ਦੌੜ ਹੈ।ਸਮੇਂ ਦੀ ਘਾਟ ਕਾਰਨ ਹੱਥੀਂ ਕੀਤਾ ਜਾਣ ਵਾਲਾ ਕੰਮ ਮਸ਼ੀਨਾਂ ਦੁਆਰਾ ਹੋਣ ਲੱਗਾ ਹੈ।ਮਸ਼ੀਨਾਂ ਨਾਲ ਕੰਮ ਕਰਦੇ-ਕਰਦੇ ਲੋਕ ਖ਼ੁਦ ਵੀ ਮਸ਼ੀਨ ਬਣ ਗਏ ਹਨ।ਇਹ ਸਭ ਮੀਡੀਆ ਦਾ ਹੀ ਪ੍ਰਭਾਵ ਹੈ। ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਜਿਸਦਾ ਆਰੰਭ ਪ੍ਰਿੰਟਿੰਗ ਪ੍ਰੈਸ ਦੀ ਖੋਜ ਨਾਲ 1450 ਦੇ ਨੇੜੇ-ਤੇੜੇ ਹੋਇਆ ਮੰਨਿਆਂ ਜਾਂਦਾ ਹੈ।ਪਹਿਲਾਂ-ਪਹਿਲ ਜਿੱਥੇ ਗਿਆਨ ਵਿੱਚ ਵਾਧੇ ਲਈ ਮੀਡੀਆ ਦਾ ਪ੍ਰਯੋਗ ਹੁੰਦਾ ਸੀ,ਹੁਣ 21 ਵੀਂ ਸਦੀ ਵਿੱਚ ਇਸਦਾ ਮੁਹਾਂਦਰਾ ਪੂਰਨ ਤੌਰ 'ਤੇ ਬਦਲ ਚੁੱਕਾ ਹੈ।ਮੀਡੀਆ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-

  1. ਇਲੈਕਟ੍ਰੋਨਿਕ ਮੀਡੀਆ
  2. ਪ੍ਰਿੰਟ ਮੀਡੀਆ                                                            

'ਫ਼ਰੈਂਕ-ਫ਼ਰਟ ਸਕੂਲ ' ਮੀਡੀਆ ਨੂੰ ਪ੍ਰੀਭਾਸ਼ਿਤ ਕਰਦਿਆਂ ਲਿਖਦਾ ਹੈ:-

  '' ਮੀਡੀਆ ਇੱਕ ਅਜਿਹਾ  ਸ਼ਕਤੀਸ਼ਾਲੀ ਸਾਧਨ ਹੈ,ਜਿਹੜਾ ਲੋਕਾਈ ਨੂੰ ਪਤਿਆਉਂਦਾ ਹੈ।ਉਹਨਾਂ  ਦੇ ਮਨਾ ਵਿੱਚ ਇੱਕ ਅਜਿਹੇ ਸਮੂਹ ਸੱਭਿਆਚਾਰ ਦਾ ਪ੍ਰਵੇਸ  ਕਰਾ ਦਿੰਦਾ ਹੈ, ਜਿਹੜਾ ਉਨ੍ਹਾਂ ਦੀ ਸਮੂਹਿਕ  ਅਤੇ  ਸੱਭਿਆਚਾਰਕ  ਜ਼ਿੰਦਗੀ ਨੂੰ ਕਾਬੂ ਅਤੇ ਸੇਧਿਤ ਕਰਦਾ ਹੈ ਅਤੇ ਜਿਸਦਾ ਪ੍ਰਮੁੱਖ  ਉਦੇਸ਼ ਆਮ ਲੋਕਾਈ ਨੂੰ ਉਨ੍ਹਾਂ  ਦੀ ਸਾਧਾਰਨ ਜ਼ਿੰਦਗੀ ਦੀ ਯਥਾਰਥਕਤਾ ਤੋਂ ਪਾਸੇ ਲੈ ਜਾਂਦਾ ਹੈ।"[1]

ਸੱਭਿਆਚਾਰ ਉੱਤੇ ਪਏ ਮੀਡੀਆ ਦੇ ਪ੍ਰਭਾਵ:-

ਕਿਸੇ ਵੀ ਦੇਸ਼ ਦਾ ਸੱਭਿਆਚਾਰ ਇਤਿਹਾਸ ਸਮੇਂ-ਸਮੇਂ 'ਤੇ ਮੀਡੀਆ ਤੋਂ ਪ੍ਰਭਾਵਿਤ ਹੋਇਆ ਹੈ।ਮੀਡੀਏ ਦੀ ਸ਼ਕਤੀ ਨੇ ਆਮਆਦਮੀ ਨੂੰ ਇੱਕ ਉਪਯੋਗੀ ਕਠਪੁਤਲੀ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਇਸ ਕਠਪੁਤਲੀ ਨੇ ਸ਼ਕਤੀਸ਼ਾਲੀ ਸੱਭਿਆਚਾਰ ਉਦਯੋਗ ਦੀ

ਹਰ ਵਸਤੂ ਨੂੰ ਇੱਕ ਗੁਲਾਮ ਦੀ ਤਰ੍ਹਾਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

      ਇਨ੍ਹਾਂ ਵਿਚਾਰਾਂ ਨੂੰ 'ਨੌਮ ਚੌਮਸਕੀ' ਆਪਣੀ ਪੁਸਤਕ 'ਮੀਡੀਆ ਕੰਟਰੋਲ' ਵਿੱਚ ਹੋਰ ਵਿਸਥਾਰ ਦਿੰਦਿਆਂ ਲਿਖਿਆ ਹੈ:-

       "ਮੀਡੀਆ ਰਾਹੀਂ ਆਮ ਸਹਿਮਤੀ ਘੜਨੀ ਬਹੁਤ ਆਸਾਨ ਹੋ ਗਈ ਹੈ।ਮੀਡੀਆ ਵੱਲੋਂ ਫੈਸਲੇ ਕਰਵਾਏ ਜਾਂਦੇ ਹਨ,ਮੰਨਵਾਏ ਜਾਂਦੇ ਹਨ ਅਤੇ ਇਸ ਰਾਹੀਂ ਹੀ ਰਾਜਨੀਤਿਕ,ਆਰਥਿਕ ਤੇ ਵਿਚਾਰਧਾਰਕ ਸਿਸਟਮ ਨੂੰ ਬਣਾਇਆ ਅਤੇ ਲਾਗੂ ਕੀਤਾ ਜਾ ਸਕਦਾ ਹੈ।"

ਮੀਡੀਆ ਦੁਆਰਾ ਕਿਸ ਟੈਕਸਟ ਦਾ ਨਿਰਮਾਣ ਕਰਨਾ ਹੈ,ਕਿਹੜੇ ਅਰਥਾਂ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨਾ ਅਤੇ ਕਿਵੇਂ ਸੰਚਾਰਿਤ ਕਰਨਾ ਹੈ,ਆਪਣਿਆ ਤੇ ਕਾਰਪੋਰੇਟ ਸੈਕਟਰਾਂ ਦੀਆਂ ਲੋੜਾਂ ਤੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾਂਦਾ ਹੈ।ਇੱਥੇ ਮੀਡੀਆ ਦੇ ਆਉਣ ਨਾਲ ਸਮਾਜ ਅਤੇ ਸੱਭਿਆਚਾਰ ਉੱਪਰ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦਾ ਪ੍ਰਭਾਵ ਪਿਆ ਹੈ,ਜਿਸਦਾ ਵਰਣਨ ਇਸ ਪ੍ਰਕਾਰ ਹੈ:-

ਸਕਾਰਾਤਮਕ ਪ੍ਰਭਾਵ ਸੋਧੋ

*ਮੀਡੀਆ ਜ਼ਰੀਏ ਦੂਰ-ਦੁਰੇਡੇ ਦੀ ਖਬਰ ਘਰ ਬੈਠੇ ਪਹੁੰਚ ਜਾਂਦੀ ਹੈ।ਕੰਪਿਊਟਰ ਅਤੇ ਇੰਟਰਨੈੱਟ ਵਿਦਿਆਰਥੀ ਤੇ ਕਰਮਚਾਰੀਆ ਲਈ ਗਿਆਨ ਦਾ ਸ੍ਰੋਤ ਬਣ ਗਿਆ ਹੈ।

*ਮੀਡੀਆ ਜ਼ਰੀਏ ਹਰ ਦੂਰ-ਦੁਰੇਡੇ ਦੀ ਖਬਰ ਜਨਤਾ ਕੋਲ ਪਹੁੰਚ ਰਹੀ ਹੈ।ਅੱਜ ਘਰ ਬੇਠੈ ਜਨਤਾ ਲੀਡਰਾਂ ਦੀ ਹਰ ਤਰ੍ਹਾਂ ਦੀ ਚੰਗੀ-ਮਾੜੀ ਖਬਰ ਮਿਲ ਜਾਂਦੀ ਹੈ।ਉਹ ਸਹੀ ਸਰਕਾਰ ਚੁਣ ਸਕਦੇ ਹਨ।

*ਮੀਡੀਆ ਜ਼ਰੀਏ ਅੱਜ ਡੂੰਘੀਆਂ ਸਮਾਜਿਕ ਸਮੱਸਿਆਵਾਂ ਜੱਗ-ਜਾਹਿਰ ਹੋ ਰਹੀਆ ਹਨ,ਇਸ ਤਰ੍ਹਾਂ ਸਮੱਸਿਆਵਾਂ ਦੇ ਹੱਲ ਵੀ ਲੱਭ ਰਹੇ ਨੇ ਅਤੇ ਲੋਕ ਜਾਗਰੂਕ ਵੀ ਹੋ ਰਹੇ ਹਨ।

*ਜਿੱਥੇ ਪਹਿਲਾ ਸਿਰਫ਼ ਪੜ੍ਹਿਆ-ਲਿਖਿਆ ਵਰਗ ਹੀ ਜਾਗਰੂਕ

ਹੁੰਦਾ ਸੀ,ਮੀਡੀਆ ਜ਼ਰੀਏ ਮਜ਼ਦੂਰ ਤੇ ਕਿਸਾਨ ਤਰੱਕੀ ਕਰ ਰਹੇ ਹਨ।ਉਹ ਖੇਤੀ ਦੀਆਂ ਨਵੀਆਂ ਤਕਨੀਕਾਂ ਸਿਖ ਰਹੇ ਹਨ ਅਤੇ ਫਸਲਾਂ ਵਿੱਚ ਵਾਧਾ ਕਰ ਰਹੇ ਹਨ।

*ਸ਼ੋਸਲ ਮੀਡੀਆ ਕਾਰਨ ਦੇਸ਼-ਵਿਦੇਸ਼ਾਂ ਬੈਠੇ ਲੋਕ ਸੰਪਰਕ 'ਚ ਆ ਰਹੇ ਹਨ।ਹੁਣ ਪੰਜਾਬੀ ਵੈੱਬ-ਸਾਈਟ ਬਣ ਗਈ ਏ,ਜਿਸ ਵਿੱਚ ਪੰਜਾਬੀ ਸਿੱਖਣ ਤੋਂ ਲੈ ਕੇ,ਪੰਜਾਬੀ ਸੱਭਿਆਚਾਰ,ਧਰਮ,ਸਾਹਿਤ,ਇਤਿਹਾਸ ਸਭ ਵਿਸ਼ਿਆਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ।

*ਅਖਬਾਰਾਂ-ਰਸਾਲਿਆਂ ਵਿੱਚ ਛਪਦੇ ਲੇਖਾਂ ਤੇ ਕਹਾਣੀਆਂ ਦੀ ਮਦਦ ਨਾਲ ਸਮਾਜ ਨੂੰ ਸਹੀ ਸ਼ੇਧ ਦੇਣ ਵਿੱਚ ਮਦਦ ਮਿਲੀ ਹੈ ਅਤੇ ਕੁਰੀਤੀਆਂ ਨੂੰ ਠੱਲ੍ਹ ਪਈ ਹੈ।

ਨਕਾਰਾਤਮਕ ਪ੍ਰਭਾਵ ਸੋਧੋ

* ਮੀਡੀਆ ਦੇ ਪ੍ਰਭਾਵ ਹੇਠ ਆਉਣ ਕਾਰਨ ਸਮਾਜ ਦੇ ਜੀਵਨ ਆਧਾਰ ਬਦਲ ਗਏ ਹਨ।ਇਸ਼ਤਿਹਾਰਬਾਜ਼ੀ ਦਾ ਪ੍ਰਭਾਵ ਇੰਨਾ

ਜਿਆਦਾ ਹੈ ਕਿ ਲੋਕ ਇਕ-ਦੂਜੇ ਨਾਲ ਮੁਕਾਬਲਾ ਕਰ ਇਹਨ੍ਹਾਂ ਵਸਤਾਂ ਤੇ ਪੈਸਾ ਲਾ ਰਹੇ ਹਨ।ਔਰਤਾਂ ਭਾਂਤ-ਭਾਂਤ ਦੀ ਸਿੰਗਾਰ ਸਮੱਗਰੀ ਵਰਤੋਂ ਵਿੱਚ ਲਿਆ ਰਹੀਆ ਹਨ।ਹੁਣ ਇੱਛਾਵਾਂ ਪੂਰਤੀ ਲੜਕੀਆਂ ਅਸਥਾਈ ਸੰਬੰਧ ਬਣਾ ਰਹੀਆ ਹਨ ਅਤੇ ਨੈਤਿਕ ਸਮਝੌਤੇ ਕਰਨ ਲਈ ਮਜਬੂਰ ਹਨ।

* ਮੀਡੀਆ ਨੇ ਸਾਡੇ ਖਾਣ-ਪੀਣ ਉਪਰ ਵੀ ਬਹੁਤ ਪ੍ਰਭਾਵ ਪਾਇਆ ਹੈ।ਉਦਾਹਰਣ ਵਜੋਂ : ਪੱਛਮੀ ਖਾਣੇ ਨੂੰ ਸਾਡੇ ਸਮਾਜ ਵਿੱਚ ਬਹੁਤ ਤਰਜੀਹ ਦਿੱਤੀ ਜਾ ਰਹੀ ਹੈ।

*ਅੱਜ ਸੁਹਜ ਦੀ ਥਾਂ ਨੰਗੇਜ਼ ਨੇ ਲੈ ਲਈ ਹੈ।'ਸਕੂਨ' ਦੀ ਥਾਂ ਸੋਰ ਨੇ ਲੈ ਲਈ ਹੈ।ਮੋਬਾਇਲ ਅਤੇ ਟੀ.ਵੀ. ਵਿੱਚ ਨੰਗੇਜ਼ ਨੂੰ ਬੁਰੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ।ਜੋ ਕਿ ਦਿਮਾਗ ਉਪਰ ਮਾਰੂ ਪ੍ਰਭਾਵ ਪਾ ਰਿਹਾ ਹੈ।

*ਅਖਬਾਰਾਂ ਨੇ ਰਾਜਸੀ ਬਹਿਸ ਤੇ ਲੜਾਈਆਂ ਨੂੰ ਸਾਡੇ ਘਰ ਤੱਕ ਲੈ ਆਂਦਾ ਹੈ।ਅੱਜ ਸ਼ੋਸਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦਾ ਗਲਤ ਪ੍ਰਚਾਰ ਕਰਕੇ ਦੰਗੇ/ਫ਼ਸਾਦ ਕਰਵਾਏ ਜਾ ਸਕਦੇ ਹਨ।ਮਨੁੱਖਤਾ ਦਾ ਨਾਸ਼ ਕੀਤਾ ਜਾ ਰਿਹਾ ਹੈ।

*ਮੀਡੀਆ ਨੇ ਮਨੁੱਖ ਦੇ ਦੁਆਲੇ ਇੱਕ ਦੋਹਰਾ ਸੰਸਾਰ ਬੁਣ ਦਿੱਤਾ ਹੈ।ਵਿਅਕਤੀ ਦਾ ਪਹਿਲਾ ਆਪਣਾ,ਆਪਣੇ ਪਰਿਵਾਰ,ਆਂਢ-ਗੁਆਂਢ,ਦੋਸਤਾਂ ਅਤੇ ਰਿਸ਼ਤੇਦਾਰਾਂ ਵਿਚਲਾ ਜੀਵਨ ਸੀ।ਹੁਣ ਨਾ ਤਾਂ ਉਹ ਪੂਰੀ ਤਰ੍ਹਾਂ ਲੋਕਲ ਰਿਹਾ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਗਲੋਬਲ ਬਣ ਰਿਹਾ ਹੈ।ਨਤੀਜੇ ਵਜੋਂ ਉਹ ਵਿਚਕਾਰਲਾ ਰਾਹ ਤਲਾਸ਼ ਰਿਹਾ ਹੈ।

*ਸ਼ੋਸਲ ਸਾਈਟਸ ਦੀ ਵਰਤੋਂ ਗਿਆਨ ਦੇ ਨਾਲ-ਨਾਲ ਗਲਤ ਕੰਮਾਂ ਲਈ ਵੀ ਹੋਣ ਲੱਗੀ ਹੈ।ਨੌਜਵਾਨਾਂ ਦੁਆਰਾ 15-16 ਘੰਟੇ ਸ਼ੋਸਲ ਸਾਈਟਸ 'ਤੇ ਬਿਤਾਏ ਜਾ ਰਹੇ ਹਨ।ਜਿਸ ਕਾਰਨ ਸਮਾਂ ਤੇ ਸਿਹਤ ਦੋਨੋਂ ਖਰਾਬ ਹੋ ਰਹੇ ਹਨ।ਅਸ਼ਲੀਲ ਸਾਈਟਸਾਂ ਦੀ ਵਧੇਰੇ ਵਰਤੋਂ ਕਾਰਨ ਕਾਮ ਭਾਰੂ ਹੋ ਰਿਹਾ ਹੈ,ਨਤੀਜੇ ਵਜੋਂ ਨੌਜਵਾਨ ਪੀੜ੍ਹੀ ਭਟਕ ਰਹੀ ਹੈ।[2]

       ਇਸ ਤਰ੍ਹਾਂ ਸੱਭਿਆਚਾਰਕ ਵਿਕਾਸ ਜੋ ਕਿ 21ਵੀਂ ਸਦੀਂ ਵਿੱਚ ਆ ਕੇ ਪਰੰਪਰਾਗਤ ਤਰੀਕੇ ਨਾਲ ਨਹੀਂ,ਸਗੋਂ ਮੀਡੀਆ ਉਦਯੋਗ ਰਾਹੀਂ ਹੋ ਰਿਹਾ ਹੈ।ਅੱਜ ਮੀਡੀਆ ਦਾ ਸਮਾਜ ਉੱਪਰ ਪ੍ਰਭਾਵ ਸਕਾਰਾਤਮਕ ਘੱਟ ਅਤੇ ਨਾਕਾਰਾਤਮਕ ਵਧੇਰੇ ਪੈ ਰਿਹਾ ਹੈ।ਕਿਹੜੇ ਅਰਥਾਂ ਅਤੇ ਕਿੰਨ੍ਹਾਂ ਕਦਰਾਂ-ਕੀਮਤਾਂ ਦਾ ਨਿਰਮਾਣ ਕਿਸ ਤਰ੍ਹਾਂ ਕਰਨਾ ਹੈ,ਸਭ ਮੀਡੀਆ ਅਤੇ ਉਸਦੇ ਪਿੱਛੇ ਕਾਰਜ਼ਸੀਲ ਕਾਰਪੋਰੇਟ ਧਿਰ ਦੇ ਦਾਬੇ ਹੇਠ ਹੈ।ਇਸ ਪ੍ਰਕਿਰਿਆ ਤੇ ਚਲਦਿਆਂ ਸੱਭਿਆਚਾਰ ਨੂੰ ਉਦਯੋਗ ਦਾ ਰੂਪ ਦੇ ਦਿੱਤਾ ਗਿਆ ਹੈ।ਜਿਸ ਵਿੱਚ ਓਹੀ ਸਿਰਜਣਾ ਸਥਾਨ ਹਾਸਿਲ ਕਰਦੀ ਹੈ,ਜਿਸਦੀ ਵਿਕਣਯੋਗਤਾ ਹੁੰਦੀ ਹੈ।ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸੱਭਿਆਚਾਰ ਦੇ ਨਾਲ-ਨਾਲ ਕਲਾ ਅਤੇ ਹੋਰ ਸਿਰਜਣਾਵਾਂ ਦਾ ਸੰਸਾਰ ਵੀ ਮੰਡੀ ਵਿੱਚ ਤਬਦੀਲ ਹੋ ਗਿਆ।[3]

ਪੁਸਤਕ ਸੂਚੀ ਸੋਧੋ

# ਪੰਜਾਬੀ ਭਾਸ਼ਾ,ਸਾਹਤਿ,ਸੱਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ

(ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ)

ਸੰਪਾਦਕ:- ਰਾਜਿੰਦਰਪਾਲ ਬਰਾੜ,ਗੁਰਮੁਖ ਸਿੰਘ,ਬਲਦੇਵ ਸਿੰਘ ਚੀਮਾ

*ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ

(ਵਾਰਿਸ ਸਾਹ ਫਾਊਡੇਸ਼ਨ,ਦਿੱਲੀ)

ਸੰਪਾਦਕ:- ਡਾ:ਗੁਰਬਖਸ ਸਿੰਘ 'ਫ਼ਰੈਂਕ'

*ਪੰਜਾਬੀ ਸਮਾਜ ਤੇ ਮੀਡੀਆ

(ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ)

  ਸੰਪਾਦਕ:-ਜਸਬੀਰ ਕੌਰ

*ਮੀਡੀਆ ਔਰ ਸੰਸਕ੍ਰਿਤੀ

(ਸ੍ਰੀ ਨਟਰਾਜ਼ ਪ੍ਰਕਾਸ਼ਨ,ਦਿੱਲੀ)

ਸੰਪਾਦਕ:- ਰੂਪਚੰਦ ਗੋਤਮੁ

ਹਵਾਲੇ ਸੋਧੋ

  1. ਰਾਜਿੰਦਰਪਾਲ ਬਰਾੜ,ਬਲਦੇਵ ਸਿੰਘ ਚੀਮਾ,ਗੁਰਮੁਖ ਸਿੰਘ. ਪੰਜਾਬੀ ਭਾਸ਼ਾ,ਸਾਹਿਤ,ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 10.{{cite book}}: CS1 maint: multiple names: authors list (link)
  2. ਰੂਪ ਚੰਦ ਗੋਤਮ (2008). ਮੀਡੀਆ ਔਰ ਸੰਸਕ੍ਰਿਤ. ਦਿੱਲੀ: ਸ੍ਰੀ ਨਟਰਾਜ ਪ੍ਰਕਾਸ਼ਨ,ਦਿੱਲੀ.
  3. ਰਾਜਿੰਦਰ ਪਾਲ ਬਰਾੜ,ਗੁਰਮੁਖ ਸਿੰਘ ਤੇ ਬਲਦੇਵ ਸਿੰਘ ਚੀਮਾ. ਪੰਜਾਬੀ ਭਾਸ਼ਾ,ਸਾਹਿਤ,ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ.