ਸੱਭਿਆਚਾਰ ਦੀ ਕਦਰ ਪ੍ਰਣਾਲੀ

ਕਿਸੇ ਵੀ ਸੱਭਿਆਚਾਰ ਦੀ ਇੱਕ ਮੁੱਖ ਕਦਰ ਪ੍ਰਣਾਲੀ ਹੁੰਦੀ ਹੈ ਜਿਹੜੀ ਉਸ ਸੱਭਿਆਚਾਰ ਦੀ ਮੁੱਖ ਜਾਂ ਕੇਂਦਰੀ ਪ੍ਰਣਾਲੀ ਅਖਵਾਉਂਦੀ ਹੈ ਉਸ ਕੇਂਦਰੀ ਪ੍ਰਣਾਲੀ ਤੋਂ ਹੀ ਅੱਗੇ ਉਪ ਕੇਂਦਰੀ ਪ੍ਰਣਾਲੀਆਂ ਹੁੰਦੀਆਂ ਹਨ ਜਿਹੜੀਆਂ ਉਸੇ ਦੇ ਸੰਦਰਭ ਵਿੱਚ ਹੀ ਅਰਥ ਰੱਖਦੀਆਂ ਹਨ। ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਸਦੀਆਂ ਹੇਠ ਲਿਖੀਆਂ ਕਦਰ ਪ੍ਰਣਾਲੀਆਂ ਹਨ-

ਦੂਸਰੇ ਦੇ ਆਸਰੇ ਨਾ ਜੀਉਣਾ ਸੋਧੋ

ਪੰਜਾਬ ਦੇ ਇਤਿਹਾਸ, ਪੰਜਾਬ ਦੇ ਜੀਵਨ ਅਤੇ ਪੰਜਾਬੀ ਸੱਭਿਆਚਾਰ ਉੱਤੇ ਨਜ਼ਰ ਮਾਰ ਕੇ ਅਸੀਂ ਦੇਖਦੇ ਤਾਂ ਇਸ ਵਿੱਚ ਜਿਹੜੀ ਕਦਰ ਪ੍ਰਣਾਲੀ ਕੇਂਦਰੀ ਮਹੱਤਤਾ ਰੱਖਦੀ ਦਿਸਦੀ ਹੈ ਉਹ ਉਹੀ ਹੈ ਜਿਸਨੂੰ ਕਦੀ ਬਾਬਾ ਸ਼ੇਖ ਫ਼ਰੀਦ ਨੇ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਇਆ ਹੈ। “ਫਰੀਦਾ ਬਾਹਿ ਪਰਾਇਐ ਬੱਸਣਾ ਸਾਂਈ ਮੁਝੇ ਵਾ ਦੇਹਿ॥ ਜੇ ਤੂ ਏਵੇਂ ਰਖਸੀ ਜੀਉ ਸਰੀਰਹੁ ਲੇਹਿ॥42॥”

ਇਹ ‘ਬਾਰਿ ਪਰਾਇ ਬੈਸਣ` ਦਾ ਸੰਤਾਪ ਪੰਜਾਬੀ ਆਚਰਨ ਲਈ ਮੌਤ ਤੋਂ ਵੀ ਮਾੜਾ ਹੈ। ਦੂਜੇ ਦੇ ਆਸਰੇ ਜਿਉਣ ਨਾਲੋਂ ਤਾਂ ਨਾ ਜੀਉਣਾ ਵਧੇਰੇ ਚੰਗਾ ਹੈ।”1 ਮਿੱਠਾ ਬੋਲਣਾ

ਮਿੱਠਾ ਬੋਲਣਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸੁਭਾਅ ਰਿਹਾ ਹੈ। ਪੰਜਾਬ ਵਿੱਚ ਹਮਲਾਵਰਾਂ ਦੇ ਆਉਣ ਨਾਲ ਵੱਖ-ਵੱਖ ਨਸਲਾਂ ਦੇ ਲੋਕ ਵੀ ਪ੍ਰਵੇਸ਼ ਕਰਦੇ ਰਹੇ ਹਨ। ਸਥਾਨਕ ਵਸੋਂ ਦੇ ਲੋਕ ਉਹਨਾਂ ਨਾਲ ਮਿਲਣ ਵਰਤਨ ਦੀ ਭਾਵਨਾ ਰੱਖਦੇ ਹਨ। ਉਹ ਉਹਨਾਂ ਨਾਲ ਕਿਸੇ ਕਿਸਮ ਦਾ ਵੱਰ ਵਿਰੋਧ ਨਾ ਰੱਖ ਕੇ ਮਿੱਠਾ ਬੋਲਦੇ ਸਨ। ਇਸ ਤਰ੍ਹਾਂ ਪੰਜਾਬੀਆਂ ਦੇ ਖੂਨ ਵਿੱਚ ਸ਼ੁਰੂ ਤੋਂ ਹੀ ਮਿੱਠੀ ਬੋਲਚਾਲ ਰਹੀ ਹੈ ਬਾਬਾ ਫ਼ਰੀਦ ਵੀ ਆਪਣੀ ਬਾਣੀ ਵਿੱਚ ਮਿੱਠਾ ਬੋਲਣ ਦੀ ਸਿੱਖਿਆ ਦਿੰਦੇ ਹਨ। ਇਸ ਤਰ੍ਹਾਂ ਪੰਜਾਬੀਆਂ ਦੀ ਬੋਲੀ ਮਿੱਠੇ ਸੁਭਾਅ ਵਾਲੀ ਹੈ।

ਕਿਸੇ ਦਾ ਦਿਲ ਦਾ ਦੁਖਾਉਣਾ ਸੋਧੋ

ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ ਵਿੱਚ ਜਿੱਥੇ ਮੁੱਖ ਕਦਰ ਪ੍ਰਣਾਲੀ ਕਿਸੇ ਦੇ ਆਸਰੇ ਨਾ ਜੀਉਣਾ ਹੈ। ਉੱਥੇ ਪੰਜਾਬੀ ਸੁਭਾਅ ਦਾ ਇਹ ਗੁਣ ਵੀ ਰਿਹਾ ਹੈ ਕਿ ਪੰਜਾਬੀ ਕਿਸੇ ਦਾ ਦਿਲ ਨਹੀਂ ਦੁਖਾਉਂਦੇ। ਉਹ ਤਾਂ ਕਿਸੇ ਲਈ ਹੱਸ ਕੇ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਉਹ ਤਾਂ ਕਿਸੇ ਦਾ ਦੁੱਖ ਸੁਣਕੇ ਹੀ ਉਸ ਵਿੱਚ ਸ਼ਰੀਕ ਹੋ ਜਾਂਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੋਵੇ ਪਾਤਸ਼ਾਹੀ ਨੇ ਕਸ਼ਮੀਰ ਦੇ ਹਿੰਦੂਆ ਦਾ ਦੁੱਖ ਸੁਣਕੇ ਉਹਨਾਂ ਲਈ ਆਪਣਾ ਜੀਵਨ ਬਲੀਦਾਨ ਦੇ ਦਿੱਤਾ। ਇਸ ਤਰ੍ਹਾਂ ਗੁਰੂ ਜੀ ਨੇ ਵੀ ਉਹਨਾਂ ਦਾ ਦਿਲ ਨਹੀਂ ਦੁਖਾਇਆ। ਉਹਨਾਂ ਦੀ ਮਦਦ ਕੀਤੀ। ਪੰਜਾਬੀਆਂ ਦਾ ਸੁਭਾਅ ਇਸੇ ਤਰ੍ਹਾਂ ਦਾ ਹੀ ਹੈ ਉਹ ਕਿਸੇ ਦਾ ਦਿਲ ਨਹੀਂ ਦੁਖਾਉਂਦੇ। ਘਰ ਆਏ ਮਹਿਮਾਨ ਦੀ ਵਿੱਤ ਅਨੁਸਾਰ ਸੇਵਾ ਕਰਨੀ

ਪੰਜਾਬੀ ਪ੍ਰਾਹੁਣਾਚਾਰੀ ਅਤੇ ਸਖੀਪੁਣਾ ਵੀ ਜੀਵਨ ਦੇ ਇਸ ਉਸਾਰ ਨੂੰ ਦੂਜਿਆ ਨਾਲ ਸਾਂਝਾ ਕਰਨ ਦਾ ਯਤਨ ਹੈ ਘਰ ਆਏ ਪ੍ਰਾਹੁਣੇ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੇ ਕਿ ਉਹ ਕਿਸੇ ਬੇਗਾਨੇ ਘਰ ਆਇਆ ਹੈ।

ਅਣਖ ਅਤੇ ਦਲੇਰੀ ਨਾਲ ਜੀਉਣਾ ਸੋਧੋ

ਬਹਾਦਰਤਾ ਅਤੇ ਦਲੇਰੀ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸੁਭਾਅ ਬਣਿਆ ਹੋਇਆ ਹੈ। ਪੰਜਾਬ ਨੂੰ ਪ੍ਰਵੇਸ਼ ਦੁਆਰ ਕਰਕੇ ਜਾਣਿਆ ਜਾਂਦਾ ਹੈ ਇਸਦੇ ਚਾਰ ਦਰੇ ਖੱਬਰ, ਕੁਰੱਮ, ਟੋਚੀ, ਬੋਲਾਨ ਜਿਹੜੇ ਵਿਦੇਸ਼ੀ ਹਮਲਾਵਰਾ ਲਈ ਦੁਆਰ ਰਹੇ ਹਨ ਵਿਦੇਸੀ ਹਮਲਾਵਰ ਇਹਨਾਂ ਰਾਸਤਿਆਂ ਰਾਹੀਂ ਪੰਜਾਬ ਵਿੱਚ ਦਾਖਲ ਹੁੰਦੇ ਸਨ। ਪਹਿਲਾ ਉਹਨਾਂ ਨੂੰ ਪੰਜਾਬੀਆਂ ਨਾਲ ਟੱਕਰ ਲੈਣੀ ਪੈਂਦੀ ਸੀ ਜਿਸ ਕਰਕੇ ਪੰਜਾਬੀ ਦਲੇਰੀ ਨਾਲ ਉਹਨਾਂ ਦਾ ਮੁਕਾਬਲੇ ਕਰਦੇ। “ਵੀਹਵੀਂ ਸਦੀ ਦੇ ਸ਼ੁਰੂ ਵਿੱਚ ਵੀ ਪੰਜਾਬੀ ਸੱਭਿਆਚਾਰ ਤੋਂ ਉਪਜੇ ਪੰਜਾਬੀ ਆਚਰਨ ਦੇ ਇਸੇ ਗੁਣ ਵੱਲ ਹੀ ਪ੍ਰੋ. ਪੂਰਨ ਸਿੰਘ ਇਸ਼ਾਰਾ ਕਰ ਰਿਹਾ ਸੀ, ਜਦੋਂ ਉਸਨੇ ਆਪਣੀ ਕਵਿਤਾ ‘ਜਵਾਨ` ਪੰਜਾਬ ਦੇ ਵਿੱਚ ਲਿਖਿਆ: ਪਿਆਰ ਨਾਲ ਇਹ ਕਰਨ ਗ਼ੁਲਾਮੀ ਜਾਨ ਕੋਹ ਆਪਣੀ ਵਾਰ ਦਿੰਦੇ। ਪਰ ਟੈਂ ਨਾ ਮੰਨਣ ਕਿਸੇ ਦੀ....... ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ।”

ਇਸ ਤਰ੍ਹਾਂ ਇਹ ਪੰਜਾਬੀ ਸੱਭਿਆਚਾਰ ਦੀਆਂ ਕੁੱਝ ਕਦਰ ਪ੍ਰਣਾਲੀਆਂ ਹਨ। ਜਿਹੜੀਆਂ ਅਲੀ ਉੱਪਰ ਦਰਸਾ ਚੁੱਕੇ ਹਾਂ। ਹਰ ਸੱਭਿਆਚਾਰ ਦੀਆਂ ਆਪਣੀਆਂ-ਆਪਣੀਆਂ ਕਦਰਾਂ-ਕੀਮਤਾ ਹੁੰਦੀਆਂ ਹਨ। ਜਿਹੜੀਆਂ ਉਸ ਸੱਭਿਆਚਾਰ ਨੂੰ ਮਹਾਨ, ਚੰਗੇਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਇਸ ਤਰ੍ਹਾਂ ਅਸੀਂ ਪੰਜਾਬੀ ਸੱਭਿਆਚਾਰ ਦੀਆਂ ਕੁੱਝ ਕਦਰ ਪ੍ਰਣਾਲੀਆਂ ਦੀ ਸੰਖੇਪ ਚਰਚਾ ਕੀਤੀ।

ਹਵਾਲੇ ਅਤੇ ਟਿਪਣੀਆਂ ਸੋਧੋ

1)ਗੁਰਬਖ਼ਸ਼ ਸਿੰਘ ਫਰੈਂਕ, ਪ੍ਰੋ., ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, ਪੰਨਾ 130.