ਇਹ ਇੱਕ ਤਰਾਂ ਦਾ ਕ੍ਰਮ ਕਾਂਡ ਹੈ, ਜਿਸ ਦੁਆਰਾ ਭੂਤ ਪ੍ਰੇਤਾਂ ਨੂੰ ਜ=ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਕਈ ਵਾਰ ਸਿਆਣੇ, ਪੀਰ, ਜਾਂ ਸਾਧ ਵਸੀਕਰਨ ਦੀ ਵਿਧੀ ਦੁਆਰਾ ਭੂਤ ਪ੍ਰੇਤ ਨੂੰ ਬੁਲਾ ਲੈਂਦੇ ਹਨ। ਲੋੜ ਪੈਣ ਉਹਨਾ ਤੋਂ ਆਪਣੇ ਮੰਤਰ ਦੁਆਰਾ ਕੰਮ ਕਢਵਾਉਂਦੇ ਹਨ। ਪੀਰ ਇਸ ਲਈ ਕਰੜੀ ਤਪਸਿਆ ਕਰਦੇ ਹਨ। ਚਾਲੀ ਚਾਲੀ ਦਿਨ ਰੋਜ਼ ਇੱਕ ਮੰਤਰ ਰੱਟਦੇ ਹਨ। ਫਿਰ ਸੁਲੇਮਾਨ ਪੈਗੰਬਰ ਪ੍ਰਗਟ ਹੁੰਦਾ ਹੈ। ਸੁਲੇਮਾਨ ਦਾ ਜਿਸਮ ਪ੍ਰਤਖ ਦਿਖਾਈ ਨਹੀਂ ਦਿੰਦਾ ਸਿਰਫ ਝਾਉਲਾ ਜਿਹਾ ਹੀ ਪੈਂਦਾ ਹੈ। ਸੁਲੇਮਾਨ ਪੀਰਾਂ ਨੂੰ ਭੂਤ ਪ੍ਰੇਤਾ ਨੂੰ ਵੱਸ ਵਿੱਚ ਕਰਨ ਦਾ ਵਰੀਦਾਨ ਦਿੰਦਾ ਹੈ। ਕਿ ਉਹ ਉਹਨਾ ਤੋਂ ਆਪਣੀ ਮਰਜੀ ਨਾਲ ਕੰਮ ਕਰਵਾ ਸਕਦੇ ਹਨ। ਵਰੀਦਾਨ ਮਿਲਨ ਤੇ ਬੱਕਰੇ ਦੇ ਸਿਰ ਦੀ ਬਲੀ ਦਿੱਤੀ ਜਾਂਦੀ ਹੈ। ਇਸ ਤਰਾਂ ਭੂਤ ਪ੍ਰੇਤ ਵੱਸ ਹ ਕੀਤੇ ਜਾ ਸਕਦੇ ਹਨ।

ਇਸ ਦੀ ਮਦਦ ਨਾਲ ਪੁੱਛਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ ਪੀਰ ਕਿਸੇ ਕਾਗਜ਼ ਉੱਪਰ ਮੰਤਰ ਲਿਖ ਕੇ ਦਿੰਦਾ ਹੈ। ਜਾਂ ਉਹਦੇ ਉੱਪਰ ਥੋੜੀ ਸਿਆਹੀ ਸੁੱਟ ਦਿੱਤੀ ਜਾਂਦੀ ਹੈ। ਫਿਰ ਇਹ ਮੰਤਰ ਕਿਸੇ ਬੱਚੇ ਨੂੰ ਦੇ ਕੇ ਉਸ ਨੂੰ ਇਸ ਵੱਲ ਦੇਖਣ ਲਈ ਕਿਹਾ ਜਾਂਦਾ ਹੈ। ਇਸ ਵੱਲ ਦੇਖਦੇ ਹੀ ਬੱਚਾ ਮੰਤਰ ਮੁਗਧ ਹੋ ਜਾਂਦਾ ਹੈ। ਇਸ ਹਾਲਤ ਵਿੱਚੋਂ ਉਸ ਤੋਂ ਕੁਝ ਸਵਾਲ ਪੁੱਛੇ ਜਾਂਦੇ ਹਨ। ਇਸ ਹਾਲਤ ਵਿੱਚ ਬੱਚਾ ਜੋ ਜੁਆਬ ਦਿੰਦਾ, ਉਹ ਸਹਿਜ ਹੀ ਨਿਕਲ ਜਾਂਦੇ ਹਨ। ਉਹ ਗੈਬੀ ਮੰਨੇ ਜਾਂਦੇ ਹਨ।[1]

ਹਵਾਲੇ

ਸੋਧੋ
  1. ਡਾ ਸੋਹਿੰਦਰ ਸਿੰਘ ਵਣਜਾਰਾ ਵੇਦੀ. "ਪੰਜਾਬੀ ਲੋਕਧਾਰਾ ਵਿਸ਼ਵ ਕੋਸ਼". ਨੈਸ਼ਨਲ ਬੁੱਕ ਸ਼ਾਪ ਪੱਲਈਅਰ ਗਾਰਡਨ ਮਾਰਕਿਟ ਚਾਂਦਨੀ ਚੌੰਕ,ਦਿੱਲੀ. p. 458. {{cite web}}: |access-date= requires |url= (help); Missing or empty |url= (help)