ਹਜ਼ਾਰਾ ਸਿੰਘ ਮੁਸ਼ਤਾਕ

ਪੰਜਾਬੀ ਕਵੀ

ਹਜ਼ਾਰਾ ਸਿੰਘ ਮੁਸ਼ਤਾਕ (1917-1981) ਇੱਕ ਪੰਜਾਬੀ ਕਵੀ ਸੀ।

ਜੀਵਨ

ਸੋਧੋ

ਇਸਦਾ ਜਨਮ 1917 ਦੇ ਵਿੱਚ ਬਾਲਮੀਕੀ ਪਰਿਵਾਰ ਵਿੱਚ ਹੋਇਆ। ਮੁਸ਼ਤਾਕ ਕਵੀ ਦਰਬਾਰਾਂ ਦਾ ਸ਼ਿੰਗਾਰ ਸੀ। ਉਹ ਸਟੇਜੀ ਕਵੀ ਸੀ ਅਤੇ ਸਟੇਜ ਉੱਤੇ ਕਵਿਤਾ ਦਾ ਗਾਇਣ ਕਰਕੇ ਰੰਗ ਬੰਨ ਦਿੰਦਾ ਸੀ। ਉਹ ਜਲੰਧਰ ਵਿੱਚ 'ਬਜ਼ਮਿ ਅਦਬ' ਦਾ ਸਕੱਤਰ ਵੀ ਰਿਹਾ। ਉਹ ਇੱਕ ਵਧੀਆ ਗੁਜ਼ਲਗੋ ਵੀ ਸੀ।

ਸਾਧੂ ਸਿੰਘ ਹਮਦਰਦ ਦੇ ਕਹਿਣ ਅਨੁਸਾਰ: "ਜਿਸ ਚੀਜ਼ ਨੂੰ ਉਰਦੂ ਫ਼ਾਰਸੀ ਵਾਲੇ ਗਜ਼ਲ ਕਹਿੰਦੇ ਹਨ,ਉਹ ਸਿਰਫ਼ ਮੇਰੇ ਯਾਰ ਮੁਸ਼ਤਾਕ ਕੋਲ ਹੈ।" 1981 ਨੂੰ ਇਸਦੀ ਮੌਤ ਹੋ ਗਈ।

ਰਚਨਾਵਾਂ

ਸੋਧੋ
  • ਮੁਸ਼ਤਾਕ ਨੇ ਕੁਲ 8 ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ:-
  • ਚਮਤਕਾਰੇ: 1949
  • ਕਿੱਸਾ ਮਜ਼ਹਬੀ ਸਿੱਖ ਜੋਧਾ: 1955
  • ਮੇਰੀਆਂ ਗਜ਼ਲਾਂ: 1962
  • ਦੇਸ਼ ਪੁਜਾਰੀ: 1962
  • ਚਿਤਵਣੀ: 1974
  • ਵਤਨ ਦੀ ਪੁਕਾਰ: 1974
  • ਨੂਰੀ ਗਜ਼ਲ: 1977
  • ਵਤਨ ਨੂੰ ਬਚਾਓ: ਵਤਨ ਦੀ ਪੁਕਾਰ

ਕਾਵਿ ਨਮੂਨਾ

ਸੋਧੋ

1 ਜਾਤਾਂ ਵਰਣਾ ਦੇ ਵਿਤਕਰੇ ਖਤਮ ਹੋ ਭਾਰਤ ਮਾਤਾ ਦੇ ਸਪੂਤ ਕਦੇ ਮਨ ਕਾਨੂੰਨ ਬਣਾਇਆ ਸੀ, ਪਰ ਹੁਣ ਕਾਨੂੰਨ ਬਣਾਇਆ ਅਛੂਤ ਪੰਨਾ ਨੰ -47

2 ਸੂਲੀ ਉੱਤੇ ਹੱਕ ਦੀ ਖਾਤਿਰ,ਆਸ਼ਕਾਂ ਦਾ ਜਨੂਨ ਬੋਲੇਗਾ, ਮਰਨ ਵਾਲਾ ਜੇ ਬੋਲ ਨਾ ਸਕਿਆ, ਮਰਣ ਵਾਲੇ ਦਾ ਖੂਨ ਬੋਲੇਗਾ, ਜੁਲਮ ਦੀ ਰਾਤ ਮੁਕ ਜਾਣੀ ਏ,ਹੋਣਾ ਹਰ ਹਾਲ ਵਿੱਚ ਸਵੇਰਾ ਏ, ਤੇਰਾ ਮੁਸ਼ਤਾਕ ਸੱਚ ਕਹਿੰਦਾ ਏ,ਅੱਜ ਤੇਰਾ ਏ ਕੱਲ ਮੇਰਾ ਏ, ਪੰਨਾ ਨੰ -45 [1]

ਹਵਾਲੇ

ਸੋਧੋ
  1. ਹਜ਼ਾਰਾ ਸਿੰਘ ਮੁਸ਼ਤਾਕ: ਜੀਵਨ ਤੇ ਰਚਨਾ ਸੰਪਾਦਕ:ਪਰਸ਼ੋਤਮ ਦਾਸ ਗੁਪਤਾ,ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ,1993,ਪੰਨਾ 1