ਹਯਾਤ ਰੀਜ਼ੈਂਸੀ ਚੇਨਈ
ਹਯਾਤ ਰੀਜ਼ੈਂਸੀ ਚੇਨਈ, ਭਾਰਤ ਵਿੱਚ ਤਯਨਮਪੇਟ, ਚੇਨਈ ਦੇ ਅੰਨਾ ਸਲਾਈ ਵਿੱਚ ਸਥਿਤ ਇੱਕ ਪੰਜ ਸਿਤਾਰਾ ਲਗਜ਼ਰੀ ਹੋਟਲ ਹੈI 1986 ਵਿੱਚ ਤਿਆਰ ਕੀਤਾ ਗਿਆ ਅਤੇ ਹੋਟਲ ਦੀ ਉਸਾਰੀ 1990 ਦੇ ਦਸ਼ਕ ਵਿੱਚ ਸ਼ੁਰੂ ਕੀਤੀ ਗਈ ਸੀ I ਲੇਕਿਨ ਇਸਨੂੰ ਮੁਕੰਮਲ ਹੋਣ ਵਿੱਚ ਦੋ ਦਸ਼ਕਾਂ ਦੀ ਦੇਰੀ ਹੋ ਗਈ ਅਤੇ ਹੋਟਲ 5.50 ਅਰਬ ਦੀ ਲਾਗਤ ਨਾਲ 10 ਅਗਸਤ 2011 ਨੂੰ ਖੋਲਿਆ ਗਿਆ I 83-ਗਰਾਓਂਡ ਲੈਂਡ ਤੇ ਬਣਾਇਆ ਗਿਆ, ਇਹ ਦਖਣ ਭਾਰਤ ਵਿੱਚ ਪਹਿਲਾ ਹਯਾਤ ਹੋਟਲ ਹੈ ਅਤੇ ਇਸ ਵਿੱਚ 325 ਕਮਰੇ ਹਨ I[1]
ਇਤਿਹਾਸ
ਸੋਧੋ1942 ਵਿੱਚ ਸ਼ਹਿਰ ਦੇ ਇੱਕ ਨਕਸ਼ੇ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਸੰਪਤੀ “ਤਯਨਮਪੇਟ ਵਿੱਲਾ” ਨਾਮ ਦਾ ਇੱਕ ਘਰ ਸੀ ਜੋਕਿ 1940 ਵਿੱਚ ਪੀ ਐਸ ਵਿਸ਼ਵਨਾਥ ਅਈਅਰ ਨੂੰ ਆਈਸੀਐਸ ਦੁਆਰਾ ਅਲਾਟ ਕੀਤੀ ਇੱਕ ਸਰਕਾਰੀ ਸੰਪਤੀ ਸੀ I ਇਹ ਖੇਤਰ 1950 ਦੇ ਦਸ਼ਕ ਵਿੱਚ “ਅਬੋਟਸਬਰੀ” ਜੋਕਿ ਇੱਕ ਕਮਿਊਨਟੀ ਹਾਲ ਸੀ ਇਹਦੇ ਦੁਆਰਾ ਕਬਜ਼ਾ ਕਰ ਲਿਤਾ ਗਿਆ ਸੀ, ਜੋ ਛੇਤੀ ਹੀ ਤਾਰਾਪੋਰ ਸੰਪਤੀ ਬਣਣ ਤੋਂ ਬਆਦ, ਪੂਟਾਪਰਤੀ ਦੇ ਸਾਈਂ ਬਾਬਾ ਨੂੰ ਤੋਹਫ਼ੇ ਵਿੱਚ ਦੇ ਦਿੱਤਾ ਗਿਆ ਸੀ, ਜਿਹੜਾ ਬਾਅਦ ਵਿੱਚ ਮਗੁੰਤਾ ਸੂਬਾਰਾਮੀ ਰੇਡਡੀ, ਬਾਲਾਜੀ ਗਰੁੱਪ ਹੋਟਲ ਦੇ ਸੰਸਥਾਪਕ ਨੂੰ ਬੇਚ ਦਿੱਤਾ ਗਿਆ I[2] ਇਸ ਬਣਤਰ ਨੂੰ ਢਾਹ ਦਿੱਤਾ ਗਿਆ ਸੀ ਅਤੇ ਇਥੇ ਇੱਕ ਲਗਜ਼ਰੀ ਹੋਟਲ ਦਾ ਨਿਰਮਾਣ ਕੀਤਾ ਗਿਆ ਜਿਸ ਵਿੱਚ 320 ਕਮਰੇ ਅਤੇ ਵਪਾਰਕ ਸਪੇਸ ਦੀ 250,000 ਵਰਗ ਫੁਟ ਦਾ ਇੱਕ ਹੈਲੀਪੈਡ ਬਣਾਇਆ ਗਿਆ I ਸਾਲ 1989 ਵਿੱਚ ਓਬਰਾਯ ਹੋਟਲ ਸਮੂਹ ਅਤੇ ਬਾਲਾਜੀ ਗਰੁੱਪ ਦੇ ਸਹਿਯੋਗ ਦੇ ਨਾਲ, 2.90 ਅਰਬ ਰੁਪਏ ਦੀ ਲਾਗਤ ਨਾਲ ਢਾਂਚੇ ਦੇ ਨਿਰਮਾਣ ਨੂੰ ਸ਼ੁਰੂ ਕਰ ਦਿੱਤਾ ਗਿਆ I ਲੇਕਿਨ, ਮਗੁੰਤਾ ਸੂਬਾਰਾਮੀ ਰੇਡਡੀ ਦੇ ਕਤਲ ਤੋਂ ਬਾਅਦ,[3] ਇਹ ਗਰੁੱਪ ਇੱਕ ਵਿੱਤੀ ਸੰਕਟ ਵਿੱਚ ਫਸ ਗਿਆ ਅਤੇ ਸਾਲ 2000 ਵਿੱਚ ਇਹਦਾ ਕੰਮ 75 ਪ੍ਤੀਸ਼ਤ ਪੁਰਾ ਹੋਣ ਤੇ ਰੋਕ ਦਿੱਤਾ ਗਿਆ ਸੀ I ਸ਼ੁਰੂਆਤ ਵਿੱਚ ਇਸ ਪੌ੍ਜੈਕਟ ਨੂੰ ਮਗੁੰਤਾ ਓਬਰਾਯ ਨਾਮ ਦਿੱਤਾ ਗਿਆ I ਨਤੀਜੇ ਵਜੋਂ ਓਬਰਾਯ ਨੇ ਇਸ ਪੌ੍ਜੈਕਟ ਨੂੰ ਉਸ ਹੀ ਸਾਲ ਵਾਪਸ ਲੈ ਲਿਆ ਅਤੇ ਇਹ ਸਮੇਂ ਤੇ ਮੁਕੰਮਲ ਨਹੀਂ ਹੋ ਸਕਿਆ I ਸਾਲ 2006 ਵਿੱਚ, ਅਧੂਰੀ ਸੰਪਤੀ ਲਲਿਤ ਸੂਰੀ ਦੁਆਰਾ 3.90 ਅਰਬ ਵਿੱਚ ਹਾਸਲ ਕਰ ਲੀਤੀ ਗਈ I[4] ਪਰ ਲਲਿਤ ਸੂਰੀ ਦੀ ਮੋਤ ਤੋਂ ਬਾਅਦ ਰੋਬਸਟ ਹੋਟਲਸ ਪਾਈਵੇਟ ਲਿਮੇਟੇਡ ਜੋਕਿ ਸਰਾਫ ਗਰੁੱਪ ਨਾਲ ਸਬੰਧਤ ਸੀ ਨੇ ਸਾਲ 2007 ਵਿਚਕਾਰ ਆਈਐਫਸੀਆਈ ਅਤੇ ਟੀਐਫਸੀਆਈ ਕੋਲੋ ਉਹ ਅਧੂਰੀ ਸੰਪਤੀ ਖਰੀਦ ਲਈ ਅਤੇ ਇਸਨੂੰ ਮੁਕੰਮਲ ਕਰਨ ਲਈ ਅੰਤਰਰਾਸ਼ਟਰੀ ਸਲਾਹਕਾਰ ਫਰਮ ਦਾ ਸੰਗਮ ਨਿਯੁਕਤ ਕੀਤਾ, ਜਿਹਨਾਂ ਨੇ ਸਾਲ 2008 ਵਿੱਚ ਇਸਦੀ ਬਣਤਰ ਮੁੜ ਦੁਬਾਰਾ ਸ਼ੁਰੂ ਕਰਦਿਆਂ ਇਸਨੂੰ ਫਰਵਰੀ ਸਾਲ 2011 ਵਿੱਚ ਮੁਕੰਮਲ ਕਰ ਦਿੱਤਾI[9] ਇਸਦੀ ਪ੍ਰਚੂਨ ਥਾਂ ICICI ਕੋਲੋ ਰਾਮਈ ਗੈਸਟਲਾਈਨ ਹੋਟਲਸ ਨੇ ਖਰੀਦੀ I ਸਰਾਫ ਗਰੁੱਪ ਦੁਆਰਾ ਹਾਸਲ ਕਰਨ ਦੇ ਨਾਲ ਹੋਟਲ 8 ਅਗਸਤ 2011 ਨੂੰ ਹਯਾਤ ਰੀਜ਼ੈਂਸੀ ਚੇਨਈ ਦੇ ਰੂਪ ਵਿੱਚ ਖੋਲਿਆ ਗਿਆ ਸੀ I
ਹੋਟਲ
ਸੋਧੋਹੋਟਲ ਵਿੱਚ ਕੁਲ 325 ਕਮਰੇ[5] ਅਤੇ ਤਕਰੀਬਨ 600,000 ਵਰਗ ਫੁਟ ਥਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ 20,000 ਵਰਗ ਫੁਟ ਤੋ ਵੱਧ ਦੀ ਪਰਭਾਵੀ ਕਾਨਫਰੰਸ ਅਤੇ ਜਸ਼ਨ ਲਈ ਥਾਂ ਅਤੇ ਪਾਣੀ ਦੀ ਤੇ ਹਰੇ ਭਰੇ ਬਾਗਬਾਨ ਦੀ ਸਹੂਲਤਾਂ ਨਾਲ ਭਰਪੂਰ, ਸੂਰਜ ਦੀ ਰੋਸ਼ਨੀ ਲਈ ਖੁਲੀ ਛੱਤ ਵਾਲੀ ਲਾਬੀ ਬਣਾਈ ਗਈ ਹੈ I ਇਸ ਹੋਟਲ ਵਿੱਚ ਫਿਟਨੈੱਸ ਸੈਂਟਰ, ਦਾ ਚੀਕ ਲੋਬੀ ਲਾਉਚ, ਬਿਸਕੋਟੀ- ਹੋਟਲ ਦੀ ਗੋਰਮੈਟ ਡੇਲੀ, ਸਪਾਈਸ ਹੈਟ-240 ਸੀਟਾਂ ਵਾਲਾ ਪੂਰਾ ਦਿਨ ਡਾਈਨਿੰਗ ਬੱਫੇ ਰੈਸਟੋਰੈਂਟ[6] ਅਤੇ ਸਟੀਕਾਂ ਨਾਲ ਪਰੋਸਨ ਵਾਲੇ ਸੀਂਹੁਆਂਗ ਖੇਤਰ ਦੇ ਪ੍ਮਾਣਿਤ ਚੀਨੀ ਪਕਵਾਨ ਵੀ ਹਨ I ਸਪਾਈਸ ਹੈਟ ਦੀ ਕੁੱਲ 9,000 ਵਰਗ ਫੁਟ ਥਾਂ ਵਿੱਚ 5 ਪਰਸਪਰ ਰਸੋਈਆਂ ਹਨ I
ਹਵਾਲੇ
ਸੋਧੋ- ↑ "The Oberoi". emporis.com. Retrieved 18 November 2015.
- ↑ "From Abbotsbury to Hyatt?". The Hindu. 23 April 2007. Retrieved 18 November 2015.
- ↑ "Tributes paid to Magunta Subbarami Redddy". The Hindu. 27 February 2006. Retrieved 18 November 2015.
- ↑ "Suri to acquire Balaji's 7-star for Rs 390 crore". The Economic Times. 6 June 2006. Retrieved 18 November 2015.
- ↑ "Hyatt Regency Chennai Rooms". cleartrip.com. Retrieved 18 November 2015.
- ↑ "The marketing of Hyatt". The Hindu BuisnessLine. 29 November 2012. Retrieved 18 November 2015.