ਹਰਚੰਦ ਸਿੰਘ ਬਾਗੜੀ

ਪੰਜਾਬੀ ਕਵੀ

ਹਰਚੰਦ ਬਾਗੜੀ ਇੱਕ ਪਰਵਾਸੀ ਪੰਜਾਬੀ ਲੇਖਕ ਹੈ।

ਜ਼ਿੰਦਗੀ

ਸੋਧੋ

ਬਾਗੜੀ ਦਾ ਜਨਮ 20 ਅਗਸਤ 1945 ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਫਰਵਾਹੀ ਵਿਖੇ ਲਾਲ ਸਿੰਘ ਬਾਗੜੀ ਅਤੇ ਮਾਤਾ ਬਿਸ਼ਨ ਕੌਰ ਬਾਗੜੀ ਦੇ ਘਰ ਹੋਇਆ ਸੀ। ਪਿੰਡ ਵਿਚ ਕੋਈ ਸਕੂਲ ਨਹੀਂ ਸੀ, ਇਸ ਲਈ ਉਸਨੇਪਿੰਡ ਮੁਬਾਰਕ ਪੁਰ (ਚੂੰਘਾਂ) ਵਿਖੇ ਸੰਤਾਂ ਦੇ ਡੇਰੇ ਵਿੱਚ ਮੁਢਲੀ ਪੜ੍ਹਾਈ ਕੀਤੀ। ਫਿਰ ਮੁਬਾਰਕਪੁਰ ਦੇ ਮਿਡਲ ਸਕੂਲ ਵਿੱਚੋਂ ਅਠਵੀਂ ਅਤੇ 1961-62 ਵਿਚ ਸਰਕਾਰੀ ਸਕੂਲ ਮਾਲੇਰਕੋਟਲਾ ਤੋਂ ਦਸਵੀਂ ਪਾਸ ਕੀਤੀ।[1]

ਲਿਖਤਾਂ

ਸੋਧੋ

ਹਰਚੰਦ ਸਿੰਘ ਬਾਗੜੀ ਦੀਆਂ ਹੁਣ ਤੱਕ 15 ਪੁਸਤਕਾਂ ਪ੍ਰਕਾਸ਼ਤ ਹੋ ਚੁਕੀਆਂ ਹਨ। ਇਨ੍ਹਾਂ ਵਿਚ 2 ਕਹਾਣੀ ਸੰਗ੍ਰਹਿ, 11 ਕਾਵਿ ਸੰਗ੍ਰਹਿ ਅਤੇ 2 ਮਹਾਂ ਕਾਵਿ ਸ਼ਾਮਲ ਹਨ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1992 ਵਿਚ ਪ੍ਰਕਾਸ਼ਤ ਹੋਇਆ ਸੀ।

  • ਸੁਨਿਹਰੀ ਮਣਕੇ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1992
  • ਸੋਨੇ ਦਾ ਮਿਰਗ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1992
  • ਸਲੋਕਾਂ ਭਰੀ ਚੰਗੇਰ (ਕਵਿਤਾ), ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, 1999
  • ਲਾਗੀ (ਕਹਾਣੀਆਂ), ਅਸਥੈਟਿਕਸ ਪਬਲੀਕੇਸ਼ਨ, ਲੁਧਿਆਣਾ, 1999
  • ਬੁੱਕ ਮਿੱਟੀ ਦੀ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 1999
  • ਸਮੇਂ ਦਾ ਸੱਚ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2003
  • ਸੁਨੇਹੇ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2003
  • ਦੁੱਧ ਦਾ ਮੁੱਲ (ਕਹਾਣੀਆਂ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, 2003
  • ਸੱਜਰੇ ਫੁੱਲ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2006

ਹਵਾਲੇ

ਸੋਧੋ