ਹਰਜੋਤ ਓਬਰਾਇ
ਹਰਜੋਤ ਓਬਰਾਇ ਭਾਰਤੀ ਮੂਲ ਦਾ ਇੱਕ ਕਨੇਡੀਅਨ ਲੇਖਕ ਅਤੇ ਪ੍ਰੋਫ਼ੈਸਰ ਹੈ। ਇਹ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਖੇ ਏਸ਼ੀਆਈ ਅਧਿਐਨ ਦਾ ਪ੍ਰੋਫ਼ੈਸਰ ਹੈ। ਇਹ ਆਪਣੀ ਕਿਤਾਬ ਧਾਰਮਿਕ ਹੱਦਾਂ ਦੀ ਉਸਾਰੀ: ਸਿੱਖ ਪਰੰਪਰਾ ਵਿੱਚ ਸੱਭਿਆਚਾਰ, ਪਛਾਣ ਅਤੇ ਅਨੇਕਤਾ(The Construction of Religious Boundaries: Culture, Identity, and Diversity in the Sikh Tradition) ਲਈ ਮਸ਼ਹੂਰ ਹੈ।
ਇਸਨੇ ਆਸਟਰੇਲੀਆਈ ਰਾਸ਼ਟਰੀ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ, ਜਿਸ ਲਈ ਇਸਨੂੰ 1987 ਵਿੱਚ ਜੇ.ਜੀ. ਕਰੌਫ਼ੋਰਡ ਇਨਾਮ ਦਿੱਤਾ ਗਿਆ।
ਕਿਤਾਬਾਂ
ਸੋਧੋ- ਧਾਰਮਿਕ ਹੱਦਾਂ ਦੀ ਉਸਾਰੀ: ਸਿੱਖ ਪਰੰਪਰਾ ਵਿੱਚ ਸੱਭਿਆਚਾਰ, ਪਛਾਣ ਅਤੇ ਅਨੇਕਤਾ (The Construction of Religious Boundaries: Culture, Identity, and Diversity in the Sikh Tradition) - 1994
ਇਨਾਮ
ਸੋਧੋ- ਜੇ.ਜੀ. ਕਰੌਫ਼ੋਰਡ ਇਨਾਮ - 1987
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |