ਹਰਬਰਟ ਕਨਿੰਘਮ (੧੮੫੬-੧੯੩੬) ਕਲੋਜ਼ਸਟੋਨ ਕਾਮਾਗਾਟਾਮਾਰੂ ਦੇ ਸਮੇਂ ਥੋੜ੍ਹਾ ਸਮਾਂ ਪਹਿਲਾਂ ਹੀ ਭਾਰਤੀ ਨਾਗਰਿਕ ਸੇਵਾਵਾਂ ਚੋਂ ਸੇਵਾ-ਮੁਕਤ ਹੋਇਆ ਅਧਿਕਾਰੀ ਸੀ। ੧੯੧੪ ਵਿੱਚ ਉਹ ਬ੍ਰਿਟਿਸ਼ ਕੋਲੰਬੀਆ ਦੇ ਕੋਵੀਚਿਨ ਵੈਲੀ,ਡੰਕਨ ਨੇੜੇ ੭੯ ਏਕੜ ਦੀ ਜਾਇਦਾਦ ਜੋ ਕਿ ਉਸਨੇ ੧੯੧੧ ਵਿੱਚ ਖਰੀਦੀ ਸੀ, 'ਤੇ ਰਹਿੰਦਾ ਸੀ। ਉਹ ਉੱਤਰੀ ਭਾਰਤ ਦੇ ਇੱਕ ਬ੍ਰਿਟਿਸ਼-ਭਾਰਤੀ ਫੌਜ਼ੀ ਪਰਿਵਾਰ ਵਿੱਚ ਜਨਮਿਆ ਅਤੇ ਸੈਂਡਹਰਸਟ ਵਿੱਚ ਸਿਖਿੱਆ ਲੈਣ ਚਲੇ ਗਿਆ। ਉਸਨੇ ਭਾਰਤ ਵਿੱਚ ਵੈਲਿੰਗਟਨ ਕਾਲਜ਼ ਵਿੱਚ ਸਿਖਲਾਈ ਹਾਸਲ ਕੀਤੀ ਅਤੇ ਪੇਸ਼ੇ ਦੇ ਸ਼ੁਰੂਆਤੀ ਦਿਨਾਂ ਵਿੱਚ ਬੰਗਾਲ ਪੁਲਿਸ ਵਿੱਚ ਸੇਵਾ ਨਿਭਾਈ। ਉਸਨੂੰ ਬੰਗਾਲ ਸਰਕਾਰ ਨਾਲ ਖ਼ਾਸ ਸੇਵਾਵਾਂ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਭਾਰਤ ਸਰਕਾਰ ਦੀਆਂ ਵਿਦੇਸ਼ੀ ਸੇਵਾਵਾਂ ਲਈ ਕੰਮ ਕੀਤਾ ਤੇ ਬਾਅਦ ਵਿੱਚ ਅਜ਼ਮੇਰ,ਢੋਲਪੁਰ ਅਤੇ ਇੰਦੌਰ ਪ੍ਰਾਂਤਾਂ ਵਿੱਚ ਰਿਹਾਇਸ਼ ਕੀਤੀ। ੧੯੦੬ ਵਿੱਚ ਉਸਨੂੰ ਇੰਦੌਰ ਦੇ ਨੌਜਵਾਨ ਮਹਾਰਾਜਾ ਹੋਲਕਰ ਦਾ ਸਿੱਖਿਅਕ ਨਿਯੁਕਤ ਕੀਤਾ ਗਿਆ।ਜਦੋਂ ਕੈਨੇਡਾ ਸਰਕਾਰ ਨੂੰ ਕਾਮਾਗਾਟਾਮਾਰੂ ਤੱਟ ਸੰਸਥਾ ਦੁਆਰਾ ਕੀਤੇ ਗਏ ਨੁਕਸਾਨਦੇ ਦਾਅਵਿਆਂ ਲਈ ਕਿਸੇ ਖ਼ਾਸ ਆਯੁਕਤ ਦੀ ਲੋੜ ਪਈ ਤੇ ਉਹਨਾਂ ਨੇ ਕਲੋਜ਼ਸਟੋਨ ਨੂੰ ਉਸਦੇ ਤਜ਼ਰਬੇ ਅਤੇ ਰੁਤਬੇ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ।੧੯੧੪ ਵਿੱਚ ਉਸਨੇ ਕੋਈ ਮੁਆਵਜ਼ਾ ਨਾ ਦੇਣ ਦੀ ਰਿਪੋਰਟ ਪੇਸ਼ ਕੀਤੀ। ਉਸਨੇ ਸਲਾਹ ਦਿੱਤੀ ਕਿ ਭਾਰਤੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਨੂੰ ਹੌਸਲਾ ਤੇ ਮਦਦ ਦਿੱਤੀ ਜਾਵੇ ਜੋ ਕਮੇਟੀ ਤੇ ਦੋਸ਼ ਲਾ ਰਹੇ ਹਨ। ਅਗਸਤ ੧੯੧੭ ਨੂੰ ਕਲੋਜ਼ਸਟੋਨ ਲੇਬਰ ਕੋਰਪਸਦਾ ਕੈਪਟਨ ਬਣਕੇ ਕਨੇਡਾ ਤੋਂ ਫਰਾਂਸ ਯੁਧ ਦੇ ਮੈਦਾਨ ਵਿੱਚ ਚਲਾ ਗਿਆ ਸੀ। ਜਦੋਂ ਉਹ ਮਰਿਆ ਓਸ ਸਮੇਂ ਉਹ ਸਰੀ, ਦੱਖਣ-ਪੂਰਬੀ ਇੰਗਲੈਂਡ ਵਿੱਚ ਰਹਿੰਦਾ ਸੀ।

ਸਰੋਤ ਸੋਧੋ

  • ਸੀ. ਹਯਾਵਾਂਡੋ ਰਾਓ, ਦ ਇੰਡੀਅਨ ਬਿਓਗ੍ਰ੍ਫਿਕਲ ਡਿਕਸ਼ਨਰੀ (ਮਦ੍ਰਾਸ: ਪਿੱਲਰ,
  • 1915); ਸੁੱਪਲੀਮੈਂਟ ਟੁ ਦ ਲੰਦਨ ਗਜ਼ਟ, ਜਨਵਰੀ 1, 1906; ਵਲੇਰੀਏ ਗ੍ਰੀਨ, ‘ਕੁਆਮੀਚਣ ਇੰਨ,”ਇਫ ਮੋਰ ਵਾਲਜ਼ ਕੂਡ ਟਾਲਕ (ਵਿਕਟੋਰਿਯਾ: ਟੱਚਵੁੱਡ ਐਡੀਸ਼ਨ, 2004). ਐਚਸੀ ਕਲੋਗਸਤੌਣ, “ਕੈਨੇਡਾ. ਕੱਮਿਸ਼ਨ ਟੁ ਇਨਵੇਸਟੀਗਤੇ ਹਿੰਦੂ
  • ਕਲਾਇਮਸ ਫ਼ੋੱਲੋਇੰਗ ਰੇਫੁਸਲ ਓਫ ਇਮੀਗ੍ਰੇਸ਼ਨ ਓਫਸ਼ਿਅਲਜ਼ ਟੁ ਅੱਲਾਉ ਔਵਰ 300 ਹਿੰਦੁਸ ਅਬੋਰਡ ਦ ਐਸ.ਐਸ. ਕਾਮਾਗਾਟਾ ਮਾਰੂ ਟੁ ਲੈਂਡ ਐਟ ਵੈਨਕੂਵਰ, ੧੯੧੪।