ਹਰਮਨ ਸੂਫ਼ੀ ਇੱਕ ਪੰਜਾਬੀ ਗ਼ਜ਼ਲਗੋ ਹੈ। ਉਸਨੇ 2012 ਵਿੱਚ ਗ਼ਜ਼ਲ ਲਿਖਣੀ ਸ਼ੁਰੂ ਕੀਤੀ। ਉਸਦਾ ਜਨਮ 12 ਅਗਸਤ 1992 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਹਿਰਾ (ਡੇਹਲੋਂ) ਵਿਖੇ ਹੋਇਆ। ਉਹ ਵੱਖ-ਵੱਖ ਸਾਹਿਤ ਸਭਾਵਾਂ ਨਾਲ ਜੁੜਿਆ ਹੋਇਆ ਹੈ। ਉਸਦੀਆਂ ਗ਼ਜ਼ਲਾਂ ਕਈ ਅਖ਼ਬਾਰਾਂ, ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।