ਸਮੁੰਦਰ ਤੇ ਮੱਛੀ ਦੱਖਣੀ ਏਸ਼ੀਆ ਦੇ ਬਹੁਤ ਇਲਾਕਿਆਂ ਦੀ ਇੱਕ ਖੇਡ ਹੈ। ਇਸ ਵਿੱਚ ਕੁੜੀਆਂ ਗਾਉਂਦੀਆਂ ਤੇ ਚਖਾਮਖੀ ਕਰਦੀਆਂ ਹਨ। ਪੁਗਣ ਤੇ ਦਾਈ ਵਾਲੀ ਕੁੜੀ ਮੱਛੀ ਬਣਦੀ ਹੈ ਅਤੇ ਉਸ ਦੁਆਲੇ ਬਾਕੀ ਕੁੜੀਆਂ ਘੇਰਾ ਬਣਾ ਲੈਂਦੀਆਂ ਹਨ ਅਤੇ ਦਾਇਰੇ ਵਿੱਚ ਘੁੰਮਦੀਆਂ ਕੁੜੀਆਂ ਇੱਕ ਅਵਾਜ਼ ਵਿੱਚ ਗਾ ਕੇ ਮੱਛੀ ਤੋਂ ਪੁੱਛਦੀਆਂ ਹਨ।:

ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ ਕੁੜੀ: ਗਿੱਟੇ ਗਿੱਟੇ ਪਾਣੀ ?
ਕੁੜੀਆਂ:ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ:ਗੋਡੇ ਗੋਡੇ ਪਾਣੀ
ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ: ਢਿੱਡ ਢਿੱਡ ਪਾਣੀ
ਕੁੜੀਆਂ:ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ:ਸਿਰ ਸਿਰ ਪਾਣੀ
ਸਾਰੇ: ਡੁੱਬ ਗਏ

ਲੋਕਧਾਰਾ

 ਹਰਾ ਸਮੁੰਦਰ ਗੋਪੀ ਚੰਦਰ,
 ਬੋਲ ਮੇਰੀ ਮੱਛਲੀ ਕਿੰਨਾ-ਕਿੰਨਾ ਪਾਣੀ?

ਦਾਈ ਵਾਲੀ ਕੁੜੀ ਜਵਾਬ ਦਿੰਦੀ ਹੈ:
ਗਿੱਟੇ ਗਿੱਟੇ ਪਾਣੀ।

ਵਾਰ ਵਾਰ ਘੇਰੇ ਵਾਲੀਆਂ ਕੁੜੀਆਂ ਹਰਾ ਸਮੁੰਦਰ ਵਾਲੀ ਪੰਗਤੀ ਦੁਹਰਾਉਂਦੀਆਂ ਹਨ ਤੇ ਮਛਲੀ ਬਣੀ ਕੁੜੀ ਪਹਿਲਾਂ ਗਿੱਟੇ-ਗਿੱਟੇ, ਫਿਰ ਗੋਡੇ-ਗੋਡੇ, ਫਿਰ ਢਿੱਡ-ਢਿੱਡ ਤੇ ਅੰਤ ਵਿੱਚ ਸਿਰ-ਸਿਰ ਤੱਕ ਪਾਣੀ ਕਹਿੰਦੀ ਹੈ, ਫਿਰ ਸਾਰੀਆਂ ਕੁੜੀਆਂ ਰਲ ਕੇ ਡੁੱਬ ਗਏ ਕਹਿੰਦੀਆਂ ਹਨ ਤੇ ਉਹ ਮੱਛੀ ਬਣੀ ਕੁੜੀ ਨੂੰ ਚੂੰਢੀਆਂ ਵੱਢਦੀਆਂ ਹੋਈਆ ਉਸਨੂੰ ਸਮੁੰਦਰ ਵਿੱਚੋਂ ਲੱਭਦੀਆਂ ਹਨ। ‘ਆਹ ਲੱਭ ਗਈ, ਆਹ ਲੱਭ ਗਈ ਦਾ ਰੌਲਾ ਪੈਂਦਾ ਹੈ ਤੇ ਖੇਡ ਖਤਮ ਹੋ ਜਾਂਦੀ ਹੈ।