ਹਰੀ ਸਿੰਘ ਉਸਮਾਨ
ਹਰੀ ਸਿੰਘ ਉਸਮਾਨ ਗਦਰ ਪਾਰਟੀ ਦਾ ਇੱਕ ਆਗੂ ਸੀ।
ਜੀਵਨੀ
ਸੋਧੋਹਰੀ ਸਿੰਘ ਦਾ ਜਨਮ ਭਾਰਤੀ ਪੰਜਾਬ ਲੁਧਿਆਣਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਬੱਦੋਵਾਲ ਵਿਖੇ 20 ਅਕਤੂਬਰ 1879 ਨੂੰ ਕਿਰਸਾਨ ਪਰਵਾਰ ਵਿੱਚ ਹੋਇਆ।[1] ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਕੇ 20 ਅਕਤੂਬਰ 1898 ਨੂੰ ਫੌਜ ਵਿੱਚ ਜਾ ਭਰਤੀ ਹੋਇਆ। ਪਰ, ਜਲਦ ਹੀ ਪਹਿਲੀ ਅਪਰੈਲ 1905 ਨੂੰ ਫੌਜ ਵਿੱਚੋਂ ਨਾਵਾਂ ਕਟਵਾ ਪਿੰਡ ਆ ਕੇ ਦੋ-ਢਾਈ ਸਾਲ ਖੇਤੀ ਕੀਤੀ। ਤੇ ਫਿਰ ਹਰੀ ਸਿੰਘ 30 ਅਕਤੂਬਰ 1907 ਨੂੰ ਮਨੀਲਾ (ਫਿਲਪਾਈਨ) ਚਲਾ ਗਿਆ। ਉਥੋਂ ਅੱਗੇ ਜਨਵਰੀ 1910 ਵਿੱਚ ਕੈਲੇਫੋਰਨੀਆਂ (ਅਮਰੀਕਾ) ਚਲਾ ਗਿਆ।
ਹਦਾਇਤਾਂ ਮਿਲਣ ਤੇ ਆਪ ਆਪਣਾ ਖੇਤੀਬਾੜੀ ਦਾ ਕੰਮ ਛੱਡ ਛਡਾ ਕੇ 15 ਅਕਤੂਬਰ 1914 ਨੂੰ ਆਪ ਉੱਥੇ ਚਲੇ ਗਏ ਅਤੇ ਗਦਰ ਦੇ ਪੰਜਾਬੀ ਅਡੀਸ਼ਨ ਦਾ ਸੰਪਾਦਨ ਸ਼ੁਰੂ ਕੀਤਾ।
1915 ਵਿੱਚ ਆਪ ਨੂੰ ਗਦਰ ਪਾਰਟੀ ਵੱਲੋਂ ਇੱਕ ਖਤਰਨਾਕ ਮਿਸ਼ਨ ਸੋਂਪਿਆ ਗਿਆ ਜੋ ਕਿ ਜਰਮਨੀ ਦੀ ਸਹਾਇਤਾ ਨਾਲ ਹਥਿਆਰਾਂ ਦਾ ਭਰਿਆ ਸਮੁੰਦਰੀ ਜਹਾਜ਼ ਭਾਰਤ ਵਿੱਚ ਸਰਗਰਮ ਗਦਰੀਆਂ ਕੋਲ ਪਹੁੰਚਾਉਣਾ ਸੀ। ਪਰ ਸੂਹ ਮਿਲਣ ਕਰਕੇ ਆਪਨੂੰ ਇੰਡੋਨੇਸ਼ੀਆਂ ਦੇ ਜਕਾਰਤਾ ਵਿੱਚ ਗ੍ਰਿਫਤਾਰ ਕਰਕੇ ਜਾਵਾ ਟਾਪੂ ਲਿਜਾਇਆ ਗਿਆ। 15 ਦਸੰਬਰ 1915 ਨੂੰ ਜਰਮਨੀ ਦੀ ਅੰਦਰਖਾਤੇ ਮਦਦ ਨਾਲ ਆਪ ਨੂੰ ਫੈਸਲਾ ਸੁਣਾਇਆ ਗਿਆ ਕਿ ਤੁਸੀ ਅਜ਼ਾਦ ਹੋ, ਜਿੱਥੇ ਮਰਜੀ ਚਲੇ ਜਾਓ। ਪਰ ਆਪਨੂੰ ਅੰਦਰਖਾਤੇ ਸੂਹ ਮਿਲ ਗਈ ਸੀ ਕਿ ਜਾਵਾ ਟਾਪੂ ਤੋਂ ਬਾਹਰ ਨਿਕਲਦੇ ਹੀ ਆਪ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਜਾਵਾ ਵਿੱਚ ਹੀ ਆਪ ਨੇ ਕਿਸੇ ਮਿੱਤਰ ਦੀ ਮਦਦ ਨਾਲ ਉਸ ਦੇ ਮਰ ਚੁੱਕੇ ਕਰਿੰਦੇ ਉਸਮਾਨ ਖਾਂ ਦਾ ਪਾਸਪੋਰਟ ਹਾਸਲ ਕਰ ਲਿਆ, ਇਸ ਤਰ੍ਹਾਂ 1 ਜਨਵਰੀ 1916 ਨੂੰ ਆਪਦਾ ਉਸਮਾਨ ਖਾਂ ਦੇ ਨਾਮ ਹੇਠ ਦੂਜਾ ਜਨਮ ਹੋਇਆ।
1916 ਤੋਂ 1937 ਤਕ ਆਪ ਇੱਥੇ ਹੀ ਰਹੇ, ਸੁਡਾਨਿਸ਼ ਔਰਤ ਨਾਲ ਵਿਆਹ ਕਰਵਾ ਲਿਆ ਤੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਇੱਥੇ ਵੀ ਆਪ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਜਪਾਨੀ ਮਿੱਤਰਾਂ ਦੀ ਸਹਾਇਤਾ ਨਾਲ ਜਪਾਨ ਦੇ ਰਸਤੇ ਸੰਘਾਈ (ਚੀਨ) ਦਾ ਪਾਸਪੋਰਟ ਹਾਸਲ ਕਰ ਲਿਆ। 24 ਫਰਵਰੀ 1938 ਨੂੰ ਸ਼ੰਘਾਈ ਪਹੁੰਚ ਕੇ ਉੱਥੋਂ ਫਰਵਰੀ – ਮਾਰਚ 1942 ਨੂੰ ਟੋਕੀਓ (ਜਪਾਨ) ਪਹੁੰਚੇ ਅਤੇ ਇੰਡੀਅਨ ਨੈਸ਼ਨਲ ਲੀਗ ਦੇ ਗਠਨ ਵਿੱਚ ਭੂਮਕਾ ਨਿਭਾਈ, 18 ਅਪ੍ਰੈਲ 1942 ਨੂੰ ਵਾਪਸ ਸ਼ੰਘਾਈ ਪਰਤ ਆਏ ਤੇ 1945 ਵਿੱਚ ਵਾਪਸ ਜਾਵਾ ਟਾ ਗਏ। ਇੱਥੇ ਆਪ ਨੇ ਡੱਚ ਸਰਕਾਰ ਦੀਆਂ ਜਿਆਦਤੀਆਂ ਤੇ ਜੁਲਮਾਂ ਵਿਰੁੱਧ ਅਵਾਜ਼ ਉਠਾਈ ਜਿਸ ਕਾਰਣ ਆਪ ਨੂੰ ਕੈਦ ਕਰ ਕੇ ਮੌਤ ਦੀ ਸਜਾ ਸੁਣਾਈ ਗਈ।
ਆਪ ਦੇ ਜਰਮਨ ਅਤੇ ਜਪਾਨੀ ਸਪੰਰਕ ਸੂਤਰਾਂ ਤੇ ਮਿੱਤਰਾਂ ਦੀ ਸਹਾਇਤਾ ਨਾਲ ਆਖਰ 1 ਅਕਤੂਬਰ 1948 ਨੂੰ ਦੇਸ਼ ਵਾਪਸੀ ਸੰਭਵ ਹੋਈ। ਆਪਨੇ ਆਪਣੀ ਜਿੰਦਗੀ ਦੇ ਅੰਤਿਮ ਸਵਾਸ ਆਪਣੀ ਜਨਮ ਭੂਮੀ ਆਪਣੇ ਪਿੰਡ ਬੱਦੋਵਾਲ ਵਿਖੇ 15 ਅਗਸਤ 1969 ਨੂੰ ਲਏ। ਇਸ ਤਰ੍ਹਾਂ ਇੱਕ ਮਹਾਨ ਦੇਸ਼ ਭਗਤ ਅਤੇ ਸੁੰਤਤਰਤਾ ਸੰਗ੍ਰਾਮੀ ਸਾਥੋਂ ਸਦਾ ਸਦਾ ਲਈ ਵਿੱਛੜ ਗਿਆ
http://www.viewpunjab.com/baba-hari-singh-usman-ਬਾਬਾ-ਹਰੀ-ਸਿੰਘ-ਉਸਮਾਨ