ਹਲਫੀਆ ਬਿਆਨ ਇੱਕ ਲਿਖਿਆ ਹੋਇਆ ਸਹੁੰ ਪੱਤਰ ਹੁੰਦਾ ਹੈ, ਜੋ ਇੱਕ ਸਵੈਮਾਣਿਕ ਤੌਰ 'ਤੇ ਕਿਸੇ ਅਜਿਹੇ ਵਿਅਕਤੀ ਅੱਗੇ ਕੀਤਾ ਜਾਂਦਾ ਹੈ ਜੋ ਕਾਨੂੰਨੀ ਤੌਰ 'ਤੇ ਅਧਿਕਾਰਿਤ ਹੋਵੇ। ਆਮ ਤੌਰ 'ਤੇ ਹਲਫੀਆ ਬਿਆਨ ਨੋਟਰੀ ਪਬਲਿਕ ਜਾਂ ਸਹੁੰ ਕਮਿਸ਼ਨਰ ਵੱਲੋਂ ਪ੍ਰਮਾਣਿਤ ਕੀਤਾ ਜਾਂਦਾ ਹੈ।

ਵਾਸਿਲ ਲੇਵਸਕੀ ਦਾ ਹਲਫ਼ਨਾਮਾ, 16 ਜੂਨ 1872, ਬੁਖਾਰੇਸਟ, ਰੋਮਾਨੀਆ
ਨੋਟਰੀ ਪਬਲਿਕ ਦੁਆਰਾ ਅਟੇਸਟਡ ਪੰਜਾਬੀ ਵਿੱਚ ਬਣਿਆ ਹੋਇਆ ਹਲਫੀਆ ਬਿਆਨ

ਹਲਫੀਆ ਬਿਆਨ ਵਿੱਚ ਬਿਆਨ ਕਰਤਾ ਸਹੁੰ ਚੁੱਕ ਕੇ ਇਹ ਬਿਆਨ ਦਿੰਦਾ ਹੈ ਕਿ ਉਹ ਜੋ ਵੀ ਜਾਣਕਾਰੀ ਦੇ ਰਿਹਾ ਹੈ ਉਹ ਸੱਚ ਹੈ ਅਤੇ ਤਸਦੀਕ ਕਰਦਾ ਹੈ ਕਿ ਉਸ ਦੁਆਰਾ ਦਿੱਤਾ ਗਿਆ ਹਲਫੀਆ ਬਿਆਨ ਸਹੀ ਅਤੇ ਦਰੁਸਤ ਹੈ ਅਤੇ ਇਸ ਵਿੱਚ ਕੋਈ ਵੀ ਗੱਲ ਲੁਕਾਈ ਜਾਂ ਛਿਪਾਈ ਨਹੀਂ ਗਈ ਹੈ। ਇਸ ਤੋਂ ਬਾਅਦ ਉਹ ਆਪਣੇ ਦਸਤਖ਼ਤ ਕਰਦਾ ਹੈ, ਜਿਸਦੀ ਨੋਟਰੀ ਪਬਲਿਕ ਜਾਂ ਸਹੁੰ ਕਮਿਸ਼ਨਰ ਅਟੈਸਟ ਕਰਦਾ ਹੈ।[1]

ਹਵਾਲੇਸੋਧੋ

  1. "ਬਿਆਨਕਾਰ - ਪੰਜਾਬੀ ਪੀਡੀਆ". punjabipedia.org. Retrieved 2018-08-06.