ਹਲਾਲ ਲਵ
ਹਲਾਲ ਲਵ (ਹਲਾਲ ਜਾਂ ਪਿਆਰ) 2015 ਸਾਲ ਦੀ ਇਕ ਅੰਤਰਰਾਸ਼ਟਰੀ ਨਾਮਜ਼ਾ ਖੱਟਣ ਵਾਲੀ ਇਕ ਲੈਬਨਾਨੀ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਅਸਦ ਫੁਲਾਦਕਾਰ ਹਨ। ਫਿਲਮ ਨੂੰ ਪਹਿਲੀ ਵਾਰ ਦੁਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਦਿਖਾਇਆ ਗਿਆ ਸੀ ਅਤੇ 2016 ਵਿੱਚ ਸਨਡਾਂਸ ਫਿਲਮ ਫੈਸਟੀਵਲ ਵਿਚ ਇਸਨੂੰ ਸਨਮਾਨਿਤ ਕੀਤਾ ਗਿਆ ਸੀ।[1]
ਹਲਾਲ ਲਵ | |
---|---|
ਨਿਰਦੇਸ਼ਕ | ਅਸਦ ਫੁਲਾਦਕਾਰ |
ਲੇਖਕ | ਅਸਦ ਫੁਲਾਦਕਾਰ |
ਨਿਰਮਾਤਾ | ਗਿਰਹਾਰਡ ਮਿਕਸਨਰ ਰੋਮਨ ਪਾਲ ਸਾਦਕ ਸਬਾਹ |
ਸਿਨੇਮਾਕਾਰ | ਲੁਟਜ਼ ਰੀਤਮੀਅਰ |
ਸੰਗੀਤਕਾਰ | ਆਮੀਨ ਬੁਹਾਫਾ |
ਪ੍ਰੋਡਕਸ਼ਨ ਕੰਪਨੀਆਂ | ਰੇਜ਼ਰ ਫਿਲਮ ਪ੍ਰੋਡਕਸ਼ਨ ਸਬਾਹ ਮੀਡੀਆ ਕਾਰਪੋਰੇਸ਼ਨ |
ਰਿਲੀਜ਼ ਮਿਤੀਆਂ | ਦਿਸੰਬਰ 13, 2015 (ਦੁਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ) ਜਨਵਰੀ 23, 2016 (ਸਨਡਾਂਸ ਫਿਲਮ ਫੈਸਟੀਵਲ) |
ਮਿਆਦ | 95 ਮਿੰਟ |
ਭਾਸ਼ਾ | ਅਰਬੀ |
ਕਹਾਣੀ
ਸੋਧੋਫਿਲਮ ਚਾਰ ਲਘੂ-ਕਹਾਣੀਆਂ ਨੂੰ ਜੋੜ ਕੇ ਬਣਾਈ ਗਈ ਹੈ ਅਤੇ ਉਹਨਾਂ ਦੇ ਪਾਤਰਾਂ ਨੂੰ ਇਕ ਦੂਜੇ ਦੀ ਕਹਾਣੀ ਨੂੰ ਪਰਭਾਵਿਤ ਕਰਦੇ ਵੀ ਦਿਖਾਇਆ ਗਿਆ ਹੈ। ਕੁਝ ਮੁਸਲਿਮ ਪਾਤਰ ਜਿਨਹਾਂ ਵਿੱਚ ਮਰਦ ਅਤੇ ਔਰਤ ਹਨ, ਲਗਾਤਾਰ ਚਿੰਤਾ ਦਾ ਸ਼ਿਕਾਰ ਹਨ[ ਉਹ ਕਿਸੇ ਨਾ ਕਿਸੇ ਰੂਪ ਵਿੱਚ ਵਿਆਹ ਪਰਬੰਧ ਦਾ ਵਿਰੋਧ ਕਰਦੇ ਆ ਰਹੇ ਹਨ। ਵਿਆਹ ਪਰਬੰਧ ਨੂੰ ਧਰਮ ਅਤੇ ਸਮਾਜ ਕਿਵੇਂ ਜਕੜਦਾ ਹੈ, ਇਹ ਇਸ ਫਿਲਮ ਦਾ ਅਧਾਰ ਹੈ।
ਨਵਾਂ ਵਿਆਹਿਆ ਜੋਵਾ ਬਾਤੂਲ ਅਤੇ ਮੁਖਤਾਰ ਲਗਾਤਾਰ ਲੜਦੇ ਰਹਿੰਦੇ ਹਨ ਅਤੇ ਮੁਖਤਾਰ ਦੇ ਸ਼ੱਕੀ ਸੁਭਾਅ ਕਾਰਨ ਬਾਤੂਲ ਉਸਨੂੰ ਤਲਾਕ ਦੇਣ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਉਹਨਾਂ ਦੇ ਗੁਆਢ ਵਿੱਚ ਰਹਿੰਦੀ ਅਵਤਾਹ ਆਪਣੇ ਪਤੀ ਦੀਆਂ ਦੂਜੇ ਵਿਆਹ ਦੀ ਖਵਾਹਿਸ਼ ਤੋਂ ਪਰੇਸ਼ਾਨ ਹੈ। ਉਸਨੇ ਦੂਜੀ ਪਤਨੀ ਲੱਭਣ ਦੀ ਜਿੰਮੇਵਾਰੀ ਵੀ ਉਸਨੂੰ ਦਿੱਤੀ ਹੋਈ ਹੈ। ਉਹਨਾਂ ਦੀ ਬੇਟੀ ਸਾਰਾ ਦਿਨ ਇਕ ਫੈਂਂਟਸੀ ਦੁਨੀਆ ਵਿੱਚ ਰਹਿੰਦੀ ਹੈ[ ਉਸਨੇ ਪੰਛੀਆਂ, ਮੱਖੀਆਂ ਤੇ ਮਨੁੱਖਾਂ ਬਾਰੇ ਅਜੀਬ ਜਿਹੇ ਵਿਸ਼ਵਾਸ ਆਪਣੇ ਮਨ ਵਿੱਚ ਘੜੇ ਹੋੲੇ ਹਨ[ ਲੁਭਨਾ ਇਕ ਉੱਭਰਦੀ ਫੈਸ਼ਨ ਡਿਜ਼ਾਈਨਰ ਹੈ ਅਤੇ ਉਹ ਆਪਣੇ ਪਤੀ ਤੋਂ ਤਲਾਕ ਲਾ ਕੇ ਆਪਣੇ ਪਹਿਲੇ ਪਰੇਮੀ ਅਬੁ ਅਹਿਮਦ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਇਸ ਵਿਆਹ ਦੇ ਰਾਹ ਵਿੱਚ ਧਰਮ ਉਸਦੇ ਰਾਹ ਦਾ ਰੋੜਾ ਬਣ ਜਾਂਦਾ ਹੈ[
ਕਾਸਟ
ਸੋਧੋ- ਦਾਰੀਨ ਹਮਜ਼ੇ - ਲੁਭਨਾ ਦੇ ਰੋਲ ਵਿਚ
- ਰੋਡਰਿਗ ਸਲੇਮਾਨ - ਅਬੁ ਅਹਿਮਦ ਦੇ ਰੋਲ ਵਿਚ
- ਜ਼ੈਨਬ ਖਾਦਰਾ - ਬਾਤੂਲ ਦੇ ਰੋਲ ਵਿਚ
- ਹੁਸੈਨ ਮੁਕਦਮ - ਮੁਖਤਾਰ ਦੇ ਰੋਲ ਵਿਚ
- ਮੀਰਨਾ ਮੋਰਕਾਜ਼ੇਲ - ਅਵਤਾਹ ਦੇ ਰੋਲ ਵਿਚ
- ਅਲੀ ਸਮੋਰੀ - ਸਲੀਮ ਦੇ ਰੋਲ ਵਿਚ
ਬਾਹਰੀ ਕੜੀਆਂ
ਸੋਧੋਹਵਾਲੇ
ਸੋਧੋ- ↑ "Halal Love, Sundance Film Festival 2016". Archived from the original on 2021-02-22. Retrieved 2016-11-03.
{{cite web}}
: Unknown parameter|dead-url=
ignored (|url-status=
suggested) (help) Archived 2021-02-22 at the Wayback Machine.