ਹਾਇਬਨ (ਜਪਾਨੀ: 俳文) ਵਾਰਤਕ ਅਤੇ ਹਾਇਕੂ ਦਾ ਸੁਮੇਲ ਹੈ। ਇਸ ਸ਼ਬਦ ਦੀ ਵਰਤੋਂ 1690 ਵਿੱਚ 17ਵੀਂ ਸਦੀ ਦੇ ਜਪਾਨੀ ਕਵੀ ਬਾਸ਼ੋ ਨੇ ਆਪਣੇ ਇੱਕ ਪੈਰੋਕਾਰ ਨੂੰ ਇੱਕ ਖਤ ਵਿੱਚ ਕੀਤੀ ਸੀ। ਹਾਇਬਨ ਦੀ ਰੇਂਜ ਵਿਆਪਕ ਹੈ ਅਤੇ ਆਤਮਕਥਾ, ਡਾਇਰੀ, ਨਿਬੰਧ, ਗਦ-ਕਵਿਤਾ,[1] ਲਘੂ ਕਹਾਣੀ ਅਤੇ ਯਾਤਰਾ ਪਤ੍ਰਿਕਾ ਵੀ ਅਕਸਰ ਇਸ ਦੇ ਦਾਇਰੇ ਵਿੱਚ ਆ ਜਾਂਦੇ ਹਨ।

ਹਾਇਕੂ ਸੋਸਾਇਟੀ ਆਫ ਅਮਰੀਕਾ ਅਨੁਸਾਰ,"ਹਾਇਬਨ ਇੱਕ ਸਪਸ਼ਟ, ਹਾਇਕਾਈ ਸ਼ੈਲੀ ਵਿੱਚ ਲਿਖੀ ਹੋਈ ਸੰਖਿਪਤ ਵਾਰਤਕ ਕਵਿਤਾ ਹੁੰਦੀ ਹੈ ਜਿਸ ਵਿੱਚ ਹਲਕਾ ਹਾਸਰਸ ਅਤੇ ਸੰਜੀਦਗੀ ਦੋਵੇਂ ਅੰਸ਼ ਹੁੰਦੇ ਹਨ। ਹਾਇਬਨ ਦੀ ਸਮਾਪਤੀ ਆਮ ਕਰਕੇ ਇੱਕ ਹਾਇਕੂ ਨਾਲ ਹੁੰਦੀ ਹੈ। ਇਸ ਵਿੱਚ 100 ਤੋਂ ਲੈਕੇ 200 ਜਾਂ 300 ਤਕ ਸ਼ਬਦ ਹੋ ਸਕਦੇ ਹਨ। ਲੰਮੇ ਹਾਇਬਨ ਵਿੱਚ ਕਈ ਹਾਇਕੂ ਵਾਰਤਕ ਦੇ ਟੁਕੜਿਆਂ ਵਿਚਕਾਰ ਵੀ ਰੱਖੇ ਜਾ ਸਕਦੇ ਹਨ। ਹਾਇਬਨ ਵਿੱਚ ਵਾਰਤਕ ਅਤੇ ਹਾਇਕੂ ਦਾ ਆਪਸੀ ਸੰਬੰਧ ਜਰੂਰੀ ਨਹੀਂ ਕਿ ਫੌਰੀ ਤੌਰ ਤੇ ਸਾਫ ਹੋਵੇ, ਜਾਂ ਫਿਰ ਹਾਇਕੂ ਲਹਿਜ਼ੇ ਨੂੰ ਹੋਰ ਗਹਿਰਾ ਜਾਂ ਕਿਰਤ ਨੂੰ ਵੱਖਰੀ ਦਿਸ਼ਾ ਪਰਦਾਨ ਕਰਦਾ ਹੋ ਸਕਦਾ ਹੈ, ਜਾਂ ਲਿਖੀ ਵਾਰਤਕ ਨੂੰ ਨਵੇਂ ਅਰਥਾਂ ਵਿੱਚ ਢਾਲਦਾ ਹੋ ਸਕਦਾ ਹੈ ਜਿਵੇਂ ਲੜੀਵਾਰ ਕਾਵਿ-ਰਚਨਾ ਵਿੱਚ ਇੱਕ ਬੰਦ ਪਹਿਲੇ ਬੰਦ ਦੇ ਅਰਥਾਂ ਨੂੰ ਨਵਿਆ ਦਿੰਦਾ ਹੈ। ਜਾਪਾਨੀ ਵਿੱਚ ਹਾਇਬਨ ਦੀ ਸਿਰਜਣਾ ਲਗਦਾ ਹੈ ਸ਼ੁਰੂ ਵਿੱਚ ਕਿਸੇ ਹਾਇਕੂ ਨੂੰ ਪੇਸ਼ ਕਰਨ ਲਈ ਲਿਖੇ ਗਏ ਆਰੰਭਿਕ ਬਿਆਨ ਤੋਂ ਹੀ ਹੋਈ ਪਰ ਛੇਤੀ ਹੀ ਇਹ ਵੱਖਰੀ ਵਿਧਾ ਬਣ ਗਈ। ‘ਹਾਇਬਨ’ ਕਈ ਵਾਰ ਹਾਇਕੂ ਕਵੀਆਂ ਦੀਆਂ ਲੰਮੀਆਂ ਕਿਰਤਾਂ ਜਿਵੇਂ ਕਿ ਯਾਦਾਂ, ਡਾਇਰੀਆਂ ਜਾਂ ਸਫਰਨਾਮਿਆਂ ਲਈ ਵੀ ਵਰਤਿਆ ਜਾਂਦਾ ਹੈ ਪਰ ਤਕਨੀਕੀ ਤੌਰ ਤੇ ਉਹ ਇੱਕ ਵੱਖਰੀ ਅਤੇ ਬਹੁਤ ਪੁਰਾਣੀ ਵਿਧਾ ਰੋਜ਼ਨਾਮਚੇ ਅਤੇ ਸਫ਼ਰਨਾਮਾ ਸਾਹਿਤ ਦਾ ਹਿੱਸਾ ਹਨ।"[2]

ਹਵਾਲੇ ਸੋਧੋ

  1. Keene, Donald, 1999. Dawn to the West: A History of Japanese Literature, Volume 4 (Japanese Literature of the Modern Era - Poetry, Drama, Criticism), p.233. New York: Columbia University Press.
  2. "ਪੁਰਾਲੇਖ ਕੀਤੀ ਕਾਪੀ". Archived from the original on 2007-09-01. Retrieved 2013-01-06. {{cite web}}: Unknown parameter |dead-url= ignored (|url-status= suggested) (help) Archived 2007-09-01 at the Wayback Machine.