ਹਾਓ ਆਈ ਮੈੱਟ ਯੂਅਰ ਮਦਰ

ਹਾਓ ਆਈ ਮੈੱਟ ਯੂਅਰ ਮਦਰ (ਕਈ ਬਾਰ HIMYM ਦੇ ਰੂਪ ਵਿੱਚ ਵੀ ਲਿਖਿਆ ਜਾਂਦਾ ਹੈ) ਇੱਕ ਅਮਰੀਕੀ ਸਿਟਕੌਮ ਹੈ, ਜਿਸ ਨੂੰ ਕ੍ਰੈਗ ਥੌਮਸ ਅਤੇ ਕਾਰਟਰ ਬੇਜ਼ ਨੇ ਸੀਬੀਐਸ ਲਈ ਸਿਰਜਿਆ ਸੀ। ਇਹ ਲੜ੍ਹੀ ਜਿਹੜੀ ਕਿ 2005 ਤੋਂ 2014 ਤੱਕ ਚੱਲੀ, ਟੈੱਡ ਮੋਜ਼ਬੀ ਅਤੇ ਉਸਦੇ ਦੋਸਤਾਂ ਜੋ ਕਿ ਨਿਊ ਯਾਰਕ ਦੇ ਮੈਨਹੈਟਨ ਵਿੱਚ ਰਹਿੰਦੇ ਹਨ, ਉਹਨਾਂ ਦੀ ਕਹਾਣੀ ਦਿਖਾਉਂਦੀ ਹੈ। ਟੈੱਡ, ਵਰ੍ਹੇ 2030 ਵਿੱਚ, ਆਪਣੇ ਪੁੱਤਰ, ਲਿਊਕ, ਅਤੇ ਆਪਣੀ ਧੀ, ਪੈੱਨੀ ਨੂੰ ਸਤੰਬਰ 2005 ਤੋਂ ਮਈ 2013 ਤੱਕ ਦੀਆਂ ਵਾਰਦਾਤਾਂ ਸੁਣਾਉਂਦਾ ਹੈ ਜਿਹਨਾਂ ਕਰਕੇ ਉਹ ਉਹਨਾਂ ਦੀ ਮਾਂ ਨੂੰ ਮਿਲ ਪਾਇਆ।

ਹਾਓ ਆਈ ਮੈੱਟ ਯੂਅਰ ਮਦਰ
ਸ਼ੈਲੀਸਿਟਕੌਮ

ਰੋਮੈਂਟਿਕ ਕੌਮੇਡੀ

ਕੌਮੇਡੀ-ਡਰਾਮਾ
ਦੁਆਰਾ ਬਣਾਇਆਕਾਰਟਰ ਬੇਜ਼ ਕ੍ਰੈਗ ਥੌਮਸ
ਸਟਾਰਿੰਗਜੌਸ਼ ਰੈਡਨਰ

ਜੇਸਨ ਸੀਗਲ

ਕੋਬੀ ਸਮੱਲਡਰਜ਼

ਨੀਲ ਪੈਟਰਿਕ ਹੈਰਿਸ

ਐਲਿਸਨ ਹੈਨੀਗਨ

ਕ੍ਰਿਸਟਿਨ ਮਿਲਿਓਟੀ
Narrated byਬੌਬ ਸੈਗੇਟ
ਓਪਨਿੰਗ ਥੀਮ"ਹੇ, ਬਿਊਟੀਫੁਲ" ਦ ਸੌਲਿਡਜ਼ ਵੱਲੋਂ
ਕੰਪੋਜ਼ਰਜ੍ਹੋਨ ਸਵਿਹਾਰਟ

ਇਹ ਲੜ੍ਹੀ ਕੁੱਝ ਹੱਦ ਤੱਕ ਥੌਮਸ ਅਤੇ ਬੇਜ਼ ਦੀ ਯਾਰੀ-ਦੋਸਤੀ ਤੇ ਅਧਾਰਤ ਹੈ ਜਦੋਂ ਉਹ ਦੋਵੇਂ ਸ਼ਿਕਾਗੋ ਵਿੱਚ ਵੱਸਦੇ ਸਨ। 208 ਵਿੱਚੋਂ 196 ਐਪੀਸੋਡਜ਼ ਨੂੰ ਪਾਮੇਲਾ ਫਰਾਈਮੈਨ ਨੇ ਨਿਰਦੇਸ਼ਤ ਕੀਤਾ ਹੈ। ਬਾਕੀ ਦੇ ਨਿਰਦੇਸ਼ਕ ਰੌਬ ਗ੍ਰੀਨਬਰਗ (7 ਐਪੀਸੋਡਜ਼), ਮਾਇਕਲ ਸ਼ਿਆ (4 ਐਪੀਸੋਡਜ਼), ਅਤੇ ਨੀਲ ਪੈਟਰਿਕ ਹੈਰਿਸ (1 ਐਪੀਸੋਡ) ਹਨ।

ਆਪਣੇ ਖਾਸ ਢਾਂਚੇ ਅਤੇ ਮਖੌਲ ਕਾਰਣ, ਹਾਓ ਆਈ ਮੈੱਟ ਯੂਅਰ ਮਦਰ ਆਪਣੇ ਦੌਰ 'ਚ ਬਹੁਤ ਪਰਚਲਿਤ ਰਿਹਾ। ਸ਼ੁਰੂਆਤ ਵਿੱਚ ਇਸ ਨੂੰ ਕਈ ਵਧੀਆ ਟਿਪਣੀਆਂ ਮਿਲੀਆਂ, ਪਰ ਸਮੇਂ ਦੇ ਨਾਲ-ਨਾਲ ਇਹ ਟਿੱਪਣੀਆਂ ਰਲਵੀਆਂ ਮਿਲਵੀਂਆਂ ਹੋ ਗਈਆਂ। ਇਸ ਨੂੰ 30 ਐੱਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਅਤੇ ਉਸ ਵਿੱਚੋਂ 10 ਜਿੱਤੇ। 2010 ਵਿੱਚ, ਐਲੀਸਨ ਹੈਨੀਗਨ ਨੇ ਪੀਪਲਜ਼ ਚੌਇਸ ਅਵਾਰਡਜ਼ ਵਿੱਚ ਪਸੰਦੀਦਾ ਟੀਵੀ ਕੌਮੇਡੀ ਅਦਾਕਾਰਾ ਦਾ ਖਿਤਾਬ ਜਿੱਤਿਆ। 2012 ਵਿੱਚ, ਇਸ ਲੜ੍ਹੀ ਨੇ ਪੀਪਲਜ਼ ਚੌਇਸ ਅਵਾਰਡਜ਼ ਵਿੱਚ, ਪਸੰਦੀਦਾ ਨੈੱਟਵਰਕ ਟੀਵੀ ਕੌਮੇਡੀ ਦਾ ਖਿਤਾਬ ਹਾਸਲ ਕੀਤੀ, ਅਤੇ ਨੀਲ ਪੈਟਰਿਕ ਹੈਰਿਸ ਨੇ ਦੋ ਵਾਰ ਪਸੰਦੀਦਾ ਟੀਵੀ ਕੌਮੇਡੀ ਅਦਾਕਾਰ ਦਾ ਅਵਾਰਡ ਹਾਸਲ ਕੀਤਾ।

ਸਾਰ ਸੋਧੋ

ਇਹ ਲੜ੍ਹੀ ਟੈੱਡ ਮੋਜ਼ਬੀ (ਅਦਾਕਾਰ: ਜੌਸ਼ ਰੈਡਨਰ) ਅਤੇ ਉਸਦੀ ਮੁਹੱਬਤ ਦੀ ਕਹਾਣੀ ਦਿਖਾਉਂਦੀ ਹੈ। ਉਸਦੀਆਂ ਕਹਾਣੀਆਂ ਨੂੰ ਬੌਬ ਸੈਗੇਟ, ਟੈੱਡ ਮੋਜ਼ਬੀ ਵੱਜੋਂ 25 ਵਰ੍ਹਿਆਂ ਬਾਅਦ ਆਪਣੇ ਨੌਜਵਾਨ ਬੱਚਿਆਂ ਨੂੰ ਸੁਣਾਉਂਦਾ ਹੈ।

ਕਹਾਣੀ 2005 ਤੋਂ ਸ਼ੁਰੂ ਹੁੰਦੀ ਹੈ ਜਦੋਂ 27 ਵਰ੍ਹਿਆਂ ਦਾ ਟੈੱਡ ਮੋਜ਼ਬੀ ਇੱਕ ਆਰਕੀਟੈਕਟ ਹੈ ਅਤੇ ਨਿਊ ਯਾਰਕ ਸ਼ਹਿਰ ਵਿੱਚ ਵੱਸਦਾ ਹੈ। ਜ਼ਿਆਦਾਤਰ ਕਹਾਣੀਆਂ ਉਸਦੇ ਦੋਸਤਾਂ ਦੇ ਨਾਲ ਹੀ ਜੁੜੀਆਂ ਹੁੰਦੀਆਂ ਹਨ, ਅਤੇ ਇਹ ਦੋਸਤ ਮਾਰਸ਼ਲ ਐਰਿਕਸਨ, ਲਿਲੀ ਔਲਡ੍ਰਿਨ, ਬਾਰਨੀ ਸਟਿਨਸਨ ਅਤੇ ਰੌਬਿਨ ਸ਼ਰਬਾਟਸਕੀ ਹਨ।

ਲੜ੍ਹੀ ਵਿੱਚ ਟੈੱਡ ਆਪਣੇ ਪੁੱਤਰ ਲਿਊਕ ਅਤੇ ਆਪਣੀ ਧੀ ਪੈੱਨੀ ਨੂੰ ਇਹ ਕਹਾਣੀ ਵਰ੍ਹੇ 2030 ਵਿੱਚ ਜ਼ੁਬਾਨੀ ਸੁਣਾਉਂਦਾ ਹੈ।

ਅਸਲ ਕਹਾਣੀ ਅੱਠਵੇਂ ਭਾਗ ਵਿੱਚ ਸ਼ੁਰੂ ਹੁੰਦੀ ਹੈ ਜਦੋਂ ਟੈੱਡ ਆਪਣੀ ਘਰਵਾਲੀ ਨੂੰ ਮਿਲਦਾ ਹੈ, ਜਿਸਦਾ ਨਾਮ ਟ੍ਰੇਸੀ ਮੈੱਕੌਨਲ ਹੈ।

ਅਦਾਕਾਰ ਅਤੇ ਕਿਰਦਾਰ ਸੋਧੋ

ਜੌਸ਼ ਰੈਡਨਰ - ਟੈੱਡ ਮੋਜ਼ਬੀ

ਜੇਸਨ ਸੀਗਲ - ਮਾਰਸ਼ਲ ਐਰਿਕਸਨ

ਕੋਬੀ ਸਮੱਲਡਰਜ਼ - ਰੌਬਿਨ ਸ਼ਰਬਾਟਸਕੀ

ਨੀਲ ਪੈਟਰਿਕ ਹੈਰਿਸ - ਬਾਰਨੀ ਸਟਿਨਸਨ

ਐਲਿਸਨ ਹੈਨੀਗਨ - ਲਿਲੀ ਐਲਡ੍ਰਿਨ

ਕ੍ਰਿਸਟਿਨ ਮਿਲਿਓਟੀ - ਟ੍ਰੇਸੀ ਮੈੱਕੌਨਲ

ਬੌਬ ਸੈਗੇਟ - ਭਵਿੱਖ ਦਾ ਟੈੱਡ ਮੋਜ਼ਬੀ